Entertainment News Live: ਸ਼ਾਹਰੁਖ ਖਾਨ ਦੀ 'ਜਵਾਨ' ਦੀ ਕਮਾਈ 'ਚ 14ਵੇਂ ਦਿਨ ਗਿਰਾਵਟ, ਕਰੀਨਾ ਕਪੂਰ ਮਨਾ ਰਹੀ 43ਵਾਂ ਜਨਮਦਿਨ, ਪੜ੍ਹੋ ਮਨੋਰੰਜਨ ਦੀਆਂ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ..

ABP Sanjha Last Updated: 21 Sep 2023 09:03 PM
Entertainment News Live: Maujaan hi Maujaan Trailer: ਮੌਜਾਂ ਹੀ ਮੌਜਾਂ ਦਾ ਟ੍ਰੇਲਰ ਆਊਟ, ਸਲਮਾਨ ਖਾਨ ਨੇ ਗਿੱਪੀ ਗਰੇਵਾਲ ਸਣੇ ਟੀਮ ਨੂੰ ਖਾਸ ਪੋਸਟ ਰਾਹੀਂ ਦਿੱਤੀ ਵਧਾਈ

Salman Khan Unveils Trailer of Maujaan Hi Maujaan Trailer: ਬਾਲੀਵੁੱਡ ਦਬੰਗ ਸਲਮਾਨ ਖਾਨ ਵੱਲੋਂ ਵੀਰਵਾਰ ਯਾਨੀ ਅੱਜ ਪੰਜਾਬੀ ਅਦਾਕਾਰ ਗਿੱਪੀ ਗਰੇੇਵਾਲ ਦੀ ਫਿਲਮ 'ਮੌਜਾਂ ਹੀ ਮੌਜਾਂ' ਦੇ ਟ੍ਰੇਲਰ ਰਿਲੀਜ਼ ਕੀਤਾ ਗਿਆ ਹੈ। ਅਜਿਹਾ ਪਹਿਲੀ ਵਾਰ ਹੋਇਆ ਕਿ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਵੱਲੋਂ ਪੰਜਾਬੀ ਫਿਲਮ ਦੇ ਟ੍ਰੇਲਰ ਉੱਪਰੋਂ ਪਰਦਾ ਚੱਕਿਆ ਗਿਆ ਹੈ। 


Read More: Maujaan hi Maujaan Trailer: ਮੌਜਾਂ ਹੀ ਮੌਜਾਂ ਦਾ ਟ੍ਰੇਲਰ ਆਊਟ, ਸਲਮਾਨ ਖਾਨ ਨੇ ਗਿੱਪੀ ਗਰੇਵਾਲ ਸਣੇ ਟੀਮ ਨੂੰ ਖਾਸ ਪੋਸਟ ਰਾਹੀਂ ਦਿੱਤੀ ਵਧਾਈ

Entertainment News Live Today: Kulhad Pizza Viral Video: ਕੁੱਲ੍ਹੜ ਪੀਜ਼ਾ ਕਪਲ ਦੇ ਵੀਡੀਓ 'ਤੇ ਬੋਲੀ ਗਾਇਕ ਭੁਪਿੰਦਰ ਗਿੱਲ ਦੀ ਪਤਨੀ- ਅੱਜ ਸ਼ਰਮ ਆ ਰਹੀ...

Gurjit Sidhu Gill on Kulhad Pizza Viral Video: ਜਲੰਧਰ ਦੇ ਮਸ਼ਹੂਰ ਕੁੱਲ੍ਹੜ ਪੀਜ਼ਾ ਕਪਲ ਲਗਾਤਾਰ ਸੁਰਖੀਆਂ ਵਿੱਚ ਬਣਿਆ ਹੋਇਆ ਹੈ। ਮਸ਼ਹੂਰ ਜੋੜੇ ਦਾ ਸੋਸ਼ਲ ਮੀਡੀਆ ਉੱਪਰ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਿੱਥੇ ਕੁਝ ਲੋਕਾਂ ਵੱਲੋਂ ਅਫਸੋਸ ਜਤਾਇਆ ਜਾ ਰਿਹਾ ਹੈ, ਉੱਥੇ ਹੀ ਕਈ ਲੋਕ ਇਸਦਾ ਸਵਾਦ ਲੈ ਰਹੇ ਹਨ। ਹਾਲਾਂਕਿ ਪੰਜਾਬੀ ਹੋਣ ਦੇ ਨਾਤੇ ਕਈ ਲੋਕ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪੇਜ਼ਾਂ ਉੱਪਰੋਂ ਡਿਲੀਟ ਕਰਨ ਦੀ ਗੱਲ ਕਰ ਰਹੇ ਹਨ, ਜਦਕਿ ਇਹ ਵੀਡੀਓ ਹਰ ਪਾਸੇ ਅੱਗ ਦੀ ਤਰ੍ਹਾਂ ਵਾਇਰਲ ਹੋ ਗਈ ਹੈ। ਇਸ ਵਿਚਾਲੇ ਪੰਜਾਬੀ ਗਾਇਕ ਭੁਪਿੰਦਰ ਗਿੱਲ ਵੱਲੋਂ  ਕੁੱਲ੍ਹੜ ਪੀਜ਼ਾ ਕਪਲ ਦੇ ਸਮਰਥਨ ਵਿੱਚ ਗੱਲ ਕੀਤੀ ਗਈ ਹੈ। ਉਨ੍ਹਾਂ ਪੋਸਟ ਸਾਂਝੀ ਕਰਦੇ ਹੋਏ ਵੀਡੀਓ ਦਾ ਸਵਾਦ ਲੈਣ ਵਾਲਿਆਂ ਨੂੰ ਲਾਹਨਤਾਂ ਪਾਈਆਂ ਹਨ। 

Read More: Kulhad Pizza Viral Video: ਕੁੱਲ੍ਹੜ ਪੀਜ਼ਾ ਕਪਲ ਦੇ ਵੀਡੀਓ 'ਤੇ ਬੋਲੀ ਗਾਇਕ ਭੁਪਿੰਦਰ ਗਿੱਲ ਦੀ ਪਤਨੀ- ਅੱਜ ਸ਼ਰਮ ਆ ਰਹੀ...

Entertainment News Live: Singer Shubh: ਗਾਇਕ ਸ਼ੁਭ ਦੇ ਸਮਰਥਨ 'ਚ ਆਏ ਪੰਜਾਬੀ ਸਟਾਰ, ਗੈਰੀ ਸੰਧੂ ਸਣੇ ਇਨ੍ਹਾਂ ਸਿਤਾਰਿਆਂ ਨੇ ਨਫ਼ਰਤ ਫੈਲਾਉਣ ਵਾਲਿਆਂ ਖਿਲਾਫ ਚੁੱਕੀ ਆਵਾਜ਼

These Pollywood Stars support of singer Shubh: ਪੰਜਾਬੀ ਕੈਨੇਡੀਅਨ ਰੈਪਰ ਸ਼ੁਭ ਉਰਫ਼ ਸ਼ੁਭਨੀਤ ਸਿੰਘ ਨੂੰ ਲੈ ਭਾਰਤ ਵਿੱਚ ਵਿਵਾਦ ਲਗਾਤਾਰ ਜਾਰੀ ਹੈ। ਇਸ ਦੌਰਾਨ ਕਈ ਲੋਕ ਸ਼ੋਸਲ ਮੀਡੀਆ ਉੱਪਰ ਉਸ ਖਿਲਾਫ ਪੋਸਟਾਂ ਸ਼ੇਅਰ ਕਰ ਨਫਰਤ ਫੈਲਾ ਰਹੇ ਹਨ। ਇਸ ਵਿਚਾਲੇ ਕਈ ਲੋਕ ਅਜਿਹੇ ਵੀ ਹਨ ਜੋ ਸ਼ੁਭ ਦਾ ਸਮਰਥਨ ਕਰ ਰਹੇ ਹਨ। ਪ੍ਰਸ਼ੰਸਕਾਂ ਦੇ ਨਾਲ-ਨਾਲ ਹੁਣ ਪੰਜਾਬੀ ਸਿਨੇਮਾ ਜਗਤ ਦੇ ਕਈ ਸਿਤਾਰਿਆਂ ਵੱਲੋਂ ਵੀ ਸ਼ੁਭ ਦੇ ਸਮਰਥਨ ਵਿੱਚ ਆਪਣੀ ਆਵਾਜ਼ ਚੁੱਕੀ ਗਈ ਹੈ। ਗਾਇਕ ਗੈਰੀ ਸੰਧੂ, ਫਿਲਮ ਨਿਰਦੇਸ਼ਕ ਜਗਦੀਪ ਸਿੰਧੂ, ਅਵਰੀਤ ਸਿੰਧੂ ਅਤੇ ਅੰਬਰ ਧਾਲੀਵਾਲ ਨੇ ਗਾਇਕ ਸ਼ੁਭ ਦੇ ਸਮਰਥਨ ਵਿੱਚ ਪੋਸਟ ਸਾਂਝੀ ਕੀਤੀ ਹੈ। 

Read More: Singer Shubh: ਗਾਇਕ ਸ਼ੁਭ ਦੇ ਸਮਰਥਨ 'ਚ ਆਏ ਪੰਜਾਬੀ ਸਟਾਰ, ਗੈਰੀ ਸੰਧੂ ਸਣੇ ਇਨ੍ਹਾਂ ਸਿਤਾਰਿਆਂ ਨੇ ਨਫ਼ਰਤ ਫੈਲਾਉਣ ਵਾਲਿਆਂ ਖਿਲਾਫ ਚੁੱਕੀ ਆਵਾਜ਼

Entertainment News Live Today: Salman Khan: ਸਲਮਾਨ ਸਾਹਮਣੇ ਭੁੱਬਾ ਮਾਰ ਰੋਣ ਲੱਗੇ ਕਰਨ ਜੌਹਰ, ਜਾਣੋ ਦਬੰਗ ਖਾਨ ਦੀ ਕਿਸ ਗੱਲ ਤੋਂ ਹੋਏ ਸੀ ਪਰੇਸ਼ਾਨ

Salman Khan News: ਫਿਲਮ ਨਿਰਮਾਤਾ ਕਰਨ ਜੌਹਰ ਅਤੇ ਸਲਮਾਨ ਖਾਨ ਨੇ ਫਿਲਮ ਕੁਛ ਕੁਛ ਹੋਤਾ ਹੈ ਵਿੱਚ ਇਕੱਠੇ ਕੰਮ ਕੀਤਾ ਸੀ। ਇਸ ਫਿਲਮ 'ਚ ਸਲਮਾਨ ਨੇ ਕੈਮਿਓ ਕੀਤਾ ਸੀ। ਉਨ੍ਹਾਂ ਦੀ ਮਹਿਮਾਨ ਭੂਮਿਕਾ ਨੂੰ ਵੀ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ। ਫਿਲਮ 'ਚ ਸਲਮਾਨ 'ਤੇ ਸਾਜਨ ਜੀ ਘਰ ਆਏ ਗੀਤ ਵੀ ਫਿਲਮਾਇਆ ਗਿਆ ਸੀ। ਹੁਣ ਕਰਨ ਜੌਹਰ ਨੇ ਇਸ ਗੀਤ ਨਾਲ ਜੁੜੀ ਕਹਾਣੀ ਸ਼ੇਅਰ ਕੀਤੀ ਹੈ।

Read More: Salman Khan: ਸਲਮਾਨ ਸਾਹਮਣੇ ਭੁੱਬਾ ਮਾਰ ਰੋਣ ਲੱਗੇ ਕਰਨ ਜੌਹਰ, ਜਾਣੋ ਦਬੰਗ ਖਾਨ ਦੀ ਕਿਸ ਗੱਲ ਤੋਂ ਹੋਏ ਸੀ ਪਰੇਸ਼ਾਨ

Entertainment News Live: Shah Rukh Khan: ਸ਼ਾਹਰੁਖ ਖਾਨ ਦੇ ਮੁਰੀਦ ਹੋਏ ਗੌਤਮ ਗੰਭੀਰ, ਸਾਬਕਾ ਕ੍ਰਿਕਟਰ ਤਸਵੀਰ ਸ਼ੇਅਰ ਕਰ ਬੋਲਿਆ- ਤੁਹਾਡੇ ਤੋਂ ਬਹੁਤ ਕੁਝ ਸਿੱਖਣਾ...

Gautam Gambhir Meets SRK: ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਇਨ੍ਹੀਂ ਦਿਨੀਂ 'ਜਵਾਨ' ਦੀ ਸਫਲਤਾ ਦਾ ਆਨੰਦ ਮਾਣ ਰਹੇ ਹਨ। 7 ਸਤੰਬਰ ਨੂੰ ਰਿਲੀਜ਼ ਹੋਈ ਇਸ ਫਿਲਮ ਨੇ ਕਈ ਵੱਡੇ ਰਿਕਾਰਡ ਤੋੜ ਦਿੱਤੇ ਹਨ।

Read More: Shah Rukh Khan: ਸ਼ਾਹਰੁਖ ਖਾਨ ਦੇ ਮੁਰੀਦ ਹੋਏ ਗੌਤਮ ਗੰਭੀਰ, ਸਾਬਕਾ ਕ੍ਰਿਕਟਰ ਤਸਵੀਰ ਸ਼ੇਅਰ ਕਰ ਬੋਲਿਆ- ਤੁਹਾਡੇ ਤੋਂ ਬਹੁਤ ਕੁਝ ਸਿੱਖਣਾ...

Entertainment News Live Today: Salman Khan ex-GF: ਸਲਮਾਨ ਖਾਨ 'ਤੇ ਭੜਕੀ ਸਾਬਕਾ ਪ੍ਰੇਮਿਕਾ ਸੋਮੀ ਅਲੀ, ਅਨਪੜ੍ਹ ਅਤੇ ਜ਼ਾਹਿਲ ਦੱਸ ਬੋਲੀ- 'ਬਜ਼ੁਰਗ ਆਦਮੀ ਤੁਹਾਡਾ ਸਮਾਂ ਹੁਣ ਖਤਮ'

Somy Ali Cryptic Note For Salman Khan: ਬਾਲੀਵੁੱਡ ਦੇ ਦਬੰਗ ਖਾਨ ਯਾਨੀ ਸਲਮਾਨ ਖਾਨ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ 'ਚ ਆ ਚੁੱਕੇ ਹਨ। ਉਨ੍ਹਾਂ ਦੀ ਸਾਬਕਾ ਪ੍ਰੇਮਿਕਾ ਸੋਮੀ ਅਲੀ ਨੇ ਇੱਕ ਵਾਰ ਫਿਰ ਸੁਪਰਸਟਾਰ 'ਤੇ ਗੰਭੀਰ ਦੋਸ਼ ਲਗਾਏ ਹਨ।

Read More: Salman Khan ex-GF: ਸਲਮਾਨ ਖਾਨ 'ਤੇ ਭੜਕੀ ਸਾਬਕਾ ਪ੍ਰੇਮਿਕਾ ਸੋਮੀ ਅਲੀ, ਅਨਪੜ੍ਹ ਅਤੇ ਜ਼ਾਹਿਲ ਦੱਸ ਬੋਲੀ- 'ਬਜ਼ੁਰਗ ਆਦਮੀ ਤੁਹਾਡਾ ਸਮਾਂ ਹੁਣ ਖਤਮ'

Entertainment News Live: Anmol Kwatra: ਅਨਮੋਲ ਕਵਾਤਰਾ ਨੇ ਥਾਈਲੈਂਡ ਟਰਿੱਪ ਦੀਆਂ ਤਸਵੀਰਾਂ ਤੇ ਵੀਡੀਓਜ਼ ਕੀਤੀਆਂ ਸ਼ੇਅਰ, ਸ਼ੇਰ ਨਾਲ ਖੇਡਦਾ ਆਇਆ ਨਜ਼ਰ

Anmol Kwatra Video: ਅਨਮੋਲ ਕਵਾਤਰਾ ਉਹ ਨਾਮ ਹੈ ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਨੇ ਸਮਾਜ ਭਲਾਈ ਦੇ ਕੰਮਾਂ ਲਈ ਆਪਣਾ ਗਾਇਕੀ ਦਾ ਕਰੀਅਰ ਛੱਡਿਆ ਸੀ। ਉਹ ਆਪਣੀ ਐਨਜੀਓ ਏਕ ਜ਼ਰੀਆ ਰਾਹੀਂ ਹਰ ਰੋਜ਼ ਕਿੰਨੇ ਹੀ ਲੋਕਾਂ ਦਾ ਮਦਦ ਕਰਦਾ ਹੈ। ਉਸ ਦੀਆਂ ਵੀਡੀਓਜ਼ ਅਕਸਰ ਹੀ ਸੋਸ਼ਲ ਮੀਡੀਆ ;ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। 


Read More: Anmol Kwatra: ਅਨਮੋਲ ਕਵਾਤਰਾ ਨੇ ਥਾਈਲੈਂਡ ਟਰਿੱਪ ਦੀਆਂ ਤਸਵੀਰਾਂ ਤੇ ਵੀਡੀਓਜ਼ ਕੀਤੀਆਂ ਸ਼ੇਅਰ, ਸ਼ੇਰ ਨਾਲ ਖੇਡਦਾ ਆਇਆ ਨਜ਼ਰ

Entertainment News Live Today: Kulhad Pizza Viral Video: ਕੁੱਲ੍ਹੜ ਪੀਜ਼ਾ ਕਪਲ ਦੇ ਵੀਡੀਓ ਵਾਇਰਲ 'ਤੇ ਸਾਹਮਣੇ ਆਈ ਵੱਡੀ ਅਪਡੇਟ, ਕੁੜੀ ਨੇ ਹੀ ਕੀਤੀ ਅਜਿਹੀ ਹਰਕਤ

Kulhad Pizza Viral Video Case Update: ਜਲੰਧਰ ਸ਼ਹਿਰ ਦਾ ਮਸ਼ਹੂਰ ਜੋੜਾ ਕੁੱਲ੍ਹੜ ਪੀਜ਼ਾ ਕਪਲ ਇੱਕ ਵਾਰ ਫਿਰ ਤੋਂ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਹੈ।  ਦੱਸ ਦੇਈਏ ਕਿ ਇਸਦੀ ਵਜ੍ਹਾ ਉਨ੍ਹਾਂ ਦਾ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਇਆ ਅਸ਼ਲੀਲ ਵੀਡੀਓ ਹੈ। ਇਸ ਵੀਡੀਓ ਦੇ ਵਾਇਰਲ ਹੁੰਦੇ ਹੀ ਹਰ ਪਾਸੇ ਤਹਿਲਕਾ ਮੱਚ ਗਿਆ। ਇਸ ਤੋਂ ਬਾਅਦ ਸਹਿਜ ਅਰੋੜਾ ਵੱਲੋਂ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਵੀਡੀਓ ਉੱਪਰ ਆਪਣੀ ਸਫਾਈ ਦਿੱਤੀ ਗਈ। ਹਾਲਾਂਕਿ ਇਸਦੇ ਬਾਵਜੂਦ ਵੀ ਲੋਕਾਂ ਵੱਲੋਂ ਕੁੱਲ੍ਹੜ ਪੀਜ਼ਾ ਕਪਲ ਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ। 

Read More: Kulhad Pizza Viral Video: ਕੁੱਲ੍ਹੜ ਪੀਜ਼ਾ ਕਪਲ ਦੇ ਵੀਡੀਓ ਵਾਇਰਲ 'ਤੇ ਸਾਹਮਣੇ ਆਈ ਵੱਡੀ ਅਪਡੇਟ, ਕੁੜੀ ਨੇ ਹੀ ਕੀਤੀ ਅਜਿਹੀ ਹਰਕਤ

Entertainment News Live: Babbu Maan: ਬੱਬੂ ਮਾਨ ਦਾ ਨਵਾਂ ਗਾਣਾ 'ਕਹਿਣਗੇ ਖਲਨਾਇਕ' ਹੋਇਆ ਰਿਲੀਜ਼, ਫੈਨਜ਼ ਨੂੰ ਆਇਆ ਪਸੰਦ, ਕੁੱਝ ਘੰਟਿਆਂ 'ਚ ਮਿਲੇ ਇੰਨੇ ਵਿਊਜ਼

Babbu Maan New Song: ਪੰਜਾਬੀ ਗਾਇਕ ਬੱਬੂ ਮਾਨ ਅਕਸਰ ਹੀ ਸੁਰਖੀਆਂ 'ਚ ਬਣੇ ਰਹਿੰਦੇ ਹਨ। ਬੱਬੂ ਮਾਨ ਪਿਛਲੇ 30 ਸਾਲਾਂ ਤੋਂ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਆਪਣੇ ਗਾਇਕੀ ਦੇ ਕਰੀਅਰ ਦੌਰਾਨ ਮਾਨ ਨੇ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। 30 ਸਾਲ ਬਾਅਦ ਬੱਬੂ ਮਾਨ ਹੁਣ ਵੀ ਇੰਡਸਟਰੀ 'ਚ ਐਕਟਿਵ ਹੈ। ਉਹ ਆਪਣੇ ਗਾਣਿਆਂ ਨਾਲ ਫੈਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ। 

Read More: Babbu Maan: ਬੱਬੂ ਮਾਨ ਦਾ ਨਵਾਂ ਗਾਣਾ 'ਕਹਿਣਗੇ ਖਲਨਾਇਕ' ਹੋਇਆ ਰਿਲੀਜ਼, ਫੈਨਜ਼ ਨੂੰ ਆਇਆ ਪਸੰਦ, ਕੁੱਝ ਘੰਟਿਆਂ 'ਚ ਮਿਲੇ ਇੰਨੇ ਵਿਊਜ਼

Entertainment News Live Today: Sharry Mann: ਸ਼ੈਰੀ ਮਾਨ ਚੁੱਲ੍ਹੇ 'ਤੇ ਸਾਗ ਬਣਾਉਂਦਾ ਆਇਆ ਨਜ਼ਰ, ਗਾਇਕ ਨੇ ਵੀਡੀਓ ਕੀਤੀ ਸ਼ੇਅਰ, ਫੈਨਜ਼ ਬੋਲੇ- 'ਮੂੰਹ 'ਚ ਪਾਣੀ ਆ ਗਿਆ'

Sharry Mann Cooking Video: ਸ਼ੈਰੀ ਮਾਨ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਿਹਾ ਹੈ। ਸ਼ੈਰੀ ਮਾਨ ਨੇ ਹਾਲ ਹੀ 'ਚ ਆਪਣੀ ਨਵੀਂ ਐਲਬਮ 'ਸਟਿੱਲ' ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਉਸ ਦੇ ਫੈਨਜ਼ ਬੇਸਵਰੀ ਨਾਲ ਉਸ ਦੀ ਐਲਬਮ ਦਾ ਇੰਤਜ਼ਾਰ ਕਰ ਰਹੇ ਹਨ। ਇਸ ਤੋਂ ਇਲਾਵਾ ਸ਼ੈਰੀ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਵੀ ਸੁਰਖੀਆਂ 'ਚ ਰਹਿੰਦਾ ਹੈ।

Read More: Sharry Mann: ਸ਼ੈਰੀ ਮਾਨ ਚੁੱਲ੍ਹੇ 'ਤੇ ਸਾਗ ਬਣਾਉਂਦਾ ਆਇਆ ਨਜ਼ਰ, ਗਾਇਕ ਨੇ ਵੀਡੀਓ ਕੀਤੀ ਸ਼ੇਅਰ, ਫੈਨਜ਼ ਬੋਲੇ- 'ਮੂੰਹ 'ਚ ਪਾਣੀ ਆ ਗਿਆ'

Entertainment News Live: Kareena Kapoor Birthday: ਕਰੀਨਾ ਕਪੂਰ ਨੇ ਪਰਿਵਾਰ ਨਾਲ ਮਨਾਇਆ ਜਨਮਦਿਨ, ਪਟੌਦੀ ਪੈਲੇਸ 'ਚ ਲੱਗੀਆਂ ਰੌਣਕਾਂ

Kareena Kapoor Birthday: ਕਰੀਨਾ ਕਪੂਰ ਬਾਲੀਵੁੱਡ ਦੀਆਂ ਸ਼ਾਨਦਾਰ ਅਭਿਨੇਤਰੀਆਂ ਵਿੱਚੋਂ ਇੱਕ ਹੈ। ਹਰ ਵਾਰ ਉਹ ਆਪਣੀ ਅਦਾਕਾਰੀ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਉਂਦੀ ਹੈ। ਕਰੀਨਾ ਅੱਜ ਆਪਣਾ 43ਵਾਂ ਜਨਮਦਿਨ ਮਨਾ ਰਹੀ ਹੈ। ਕਰੀਨਾ ਨੇ ਆਪਣਾ ਖਾਸ ਦਿਨ ਆਪਣੇ ਪਰਿਵਾਰ ਨਾਲ ਮਨਾਇਆ। ਕਰੀਨਾ ਦੇ ਜਨਮਦਿਨ ਦੀ ਪਾਰਟੀ ਸੈਫ ਅਲੀ ਖਾਨ ਦੇ ਘਰ ਪਟੌਦੀ ਪੈਲੇਸ 'ਚ ਹੋਈ। ਕਰੀਨਾ ਦੀ ਭੈਣ ਕਰਿਸ਼ਮਾ ਨੇ ਜਨਮਦਿਨ ਦੀ ਪਾਰਟੀ 'ਚ ਸ਼ਿਰਕਤ ਕੀਤੀ। ਕਰਿਸ਼ਮਾ ਨੇ ਸੋਸ਼ਲ ਮੀਡੀਆ 'ਤੇ ਕਰੀਨਾ ਦੀ ਜਨਮਦਿਨ ਪਾਰਟੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਹ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਫੈਨਜ਼ ਕਰੀਨਾ ਨੂੰ ਜਨਮਦਿਨ ਦੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਦੇ ਰਹੇ ਹਨ।

Read More: Kareena Kapoor Birthday: ਕਰੀਨਾ ਕਪੂਰ ਨੇ ਪਰਿਵਾਰ ਨਾਲ ਮਨਾਇਆ ਜਨਮਦਿਨ, ਪਟੌਦੀ ਪੈਲੇਸ 'ਚ ਲੱਗੀਆਂ ਰੌਣਕਾਂ

Entertainment News Live Today: Ninja: ਗਾਇਕ ਨਿੰਜਾ ਦੀ ਫਿਲਮ 'ਜ਼ਿੰਦਗੀ ਜ਼ਿੰਦਾਬਾਦ' ਦਾ ਧਮਾਕੇਦਾਰ ਟੀਜ਼ਰ ਰਿਲੀਜ਼, ਫੈਨਜ਼ ਨੂੰ ਪਸੰਦ ਆਇਆ ਨਿੰਜਾ ਦਾ ਐਕਸ਼ਨ ਅਵਤਾਰ

Zindagi Zindabad Teaser: ਪੰਜਾਬੀ ਸਿੰਗਰ ਤੇ ਐਕਟਰ ਨਿੰਜਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਿਹਾ ਹੈ। ਹਾਲ ਹੀ 'ਚ ਨਿੰਜਾ ਨੇ ਆਪਣੇ ਪੁੱਤਰ ਨਿਸ਼ਾਨ ਦਾ ਪਹਿਲਾ ਜਨਮਦਿਨ ਮਨਾਇਆ ਹੈ, ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸੀ। ਇਸ ਤੋਂ ਬਾਅਦ ਹੁਣ ਨਿੰਜਾ ਆਪਣੀ ਆਉਣ ਵਾਲੀ ਫਿਲਮ 'ਜ਼ਿੰਦਗੀ ਜ਼ਿੰਦਾਬਾਦ' ਕਰਕੇ ਫਿਰ ਤੋਂ ਲਾਈਮਲਾਈਟ 'ਚ ਹੈ।

Read More: Ninja: ਗਾਇਕ ਨਿੰਜਾ ਦੀ ਫਿਲਮ 'ਜ਼ਿੰਦਗੀ ਜ਼ਿੰਦਾਬਾਦ' ਦਾ ਧਮਾਕੇਦਾਰ ਟੀਜ਼ਰ ਰਿਲੀਜ਼, ਫੈਨਜ਼ ਨੂੰ ਪਸੰਦ ਆਇਆ ਨਿੰਜਾ ਦਾ ਐਕਸ਼ਨ ਅਵਤਾਰ

Entertainment News Live: Akhil Mishra: ਫਿਲਮ '3 ਇਡੀਅਟਸ' ਐਕਟਰ ਅਖਿਲ ਮਿਸ਼ਰਾ ਦਾ ਹੋਇਆ ਦੇਹਾਂਤ, 58 ਦੀ ਉਮਰ 'ਚ ਬਿਲਡਿੰਗ ਤੋਂ ਡਿੱਗ ਕੇ ਹੋਈ ਮੌਤ

Akhil Mishra Death: ਆਮਿਰ ਖਾਨ ਦੀ ਫਿਲਮ '3 ਇਡੀਅਟਸ' ਵਿੱਚ ਲਾਇਬ੍ਰੇਰੀਅਨ ਦੂਬੇ ਦੀ ਭੂਮਿਕਾ ਨਿਭਾ ਕੇ ਮਸ਼ਹੂਰ ਹੋਏ ਅਦਾਕਾਰ ਅਖਿਲ ਮਿਸ਼ਰਾ ਦਾ ਦਿਹਾਂਤ ਹੋ ਗਿਆ ਹੈ। ਇਕ ਰਿਪੋਰਟ ਮੁਤਾਬਕ ਕੰਮ ਕਰਦੇ ਸਮੇਂ ਇਮਾਰਤ ਤੋਂ ਡਿੱਗਣ ਨਾਲ ਅਦਾਕਾਰ ਦੀ ਮੌਤ ਹੋ ਗਈ। ਅਖਿਲ ਮਿਸ਼ਰਾ ਦੇ ਅਚਾਨਕ ਦਿਹਾਂਤ ਦੀ ਖਬਰ ਨਾਲ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਪ੍ਰਸ਼ੰਸਕ ਇਸ ਖਬਰ 'ਤੇ ਵਿਸ਼ਵਾਸ ਨਹੀਂ ਕਰ ਪਾ ਰਹੇ ਹਨ।

Read More: Akhil Mishra: ਫਿਲਮ '3 ਇਡੀਅਟਸ' ਐਕਟਰ ਅਖਿਲ ਮਿਸ਼ਰਾ ਦਾ ਹੋਇਆ ਦੇਹਾਂਤ, 58 ਦੀ ਉਮਰ 'ਚ ਬਿਲਡਿੰਗ ਤੋਂ ਡਿੱਗ ਕੇ ਹੋਈ ਮੌਤ

Entertainment News Live Today: Nayanthara: ਨਯਨਤਾਰਾ ਨੇ ਕੀਤਾ ਵੱਡਾ ਫੈਸਲਾ, ਜਵਾਨ ਤੋਂ ਬਾਅਦ ਹੁਣ ਨਹੀਂ ਕਰੇਗੀ ਕੋਈ ਬਾਲੀਵੁੱਡ ਫਿਲਮ!

Nayanthara Upset With Atlee Kumar: ਸ਼ਾਹਰੁਖ ਖਾਨ ਦੀ ਫਿਲਮ ਜਵਾਨ ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ। ਫਿਲਮ ਨੂੰ ਪ੍ਰਸ਼ੰਸਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ। ਭਾਰਤ ਵਿੱਚ ਜਵਾਨ ਨੇ 500 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ ਅਤੇ ਇਹ ਕਮਾਈ ਹੋਰ ਵਧਣ ਵਾਲੀ ਹੈ। ਫਿਲਮ ਨੇ 13 ਦਿਨਾਂ 'ਚ ਦੁਨੀਆ ਭਰ 'ਚ 900 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਨਯਨਤਾਰਾ 'ਜਵਾਨ' 'ਚ ਸ਼ਾਹਰੁਖ ਖਾਨ ਨਾਲ ਮੁੱਖ ਭੂਮਿਕਾ 'ਚ ਨਜ਼ਰ ਆ ਚੁੱਕੀ ਹੈ ਪਰ ਖਬਰਾਂ ਦੀ ਮੰਨੀਏ ਤਾਂ ਉਹ ਆਪਣੇ ਬਾਲੀਵੁੱਡ ਡੈਬਿਊ ਤੋਂ ਖੁਸ਼ ਨਹੀਂ ਹੈ ਅਤੇ ਹੁਣ ਬਾਲੀਵੁੱਡ ਫਿਲਮਾਂ 'ਚ ਕੰਮ ਕਰਨ ਦੇ ਮੂਡ 'ਚ ਨਹੀਂ ਹੈ।

Read More: Nayanthara: ਨਯਨਤਾਰਾ ਨੇ ਕੀਤਾ ਵੱਡਾ ਫੈਸਲਾ, ਜਵਾਨ ਤੋਂ ਬਾਅਦ ਹੁਣ ਨਹੀਂ ਕਰੇਗੀ ਕੋਈ ਬਾਲੀਵੁੱਡ ਫਿਲਮ!

Entertainment News Live: ਰਾਘਵ ਚੱਢਾ ਦੀ ਬਾਰਾਤ ਜਿਸ ਹੋਟਲ 'ਚ ਜਾ ਰਹੀ ਹੈ, ਜਾਣੋ ਉਸ ਨੂੰ ਕਿਉਂ ਕਹਿੰਦੇ ਹਨ ਭਾਰਤ ਦਾ 'ਜਲ ਮਹਿਲ'

Parineeti Chopra Raghav Chadha Wedding: ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦਾ ਵਿਆਹ 24 ਸਤੰਬਰ ਨੂੰ ਹੈ ਪਰ ਉਦੈਪੁਰ ਨੇ ਇਸ ਆਲੀਸ਼ਾਨ ਵਿਆਹ ਦੀਆਂ ਤਿਆਰੀਆਂ ਪਹਿਲਾਂ ਹੀ ਸ਼ੁਰੂ ਕਰ ਦਿੱਤੀਆਂ ਹਨ। ਦੱਸ ਦੇਈਏ ਕਿ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦਾ ਵਿਆਹ ਉਦੈਪੁਰ ਦੇ ਲੀਲਾ ਪੈਲੇਸ ਅਤੇ ਤਾਜ ਲੇਕ ਪੈਲੇਸ ਵਿੱਚ ਹੋ ਰਿਹਾ ਹੈ। ਦਰਅਸਲ, ਰਾਘਵ ਚੱਢਾ ਆਪਣੇ ਵਿਆਹ ਦਾ ਜਲੂਸ ਲੀਲਾ ਪੈਲੇਸ ਤੋਂ ਤਾਜ ਲੇਕ ਪੈਲੇਸ ਤੱਕ ਲੈ ਕੇ ਜਾਣਗੇ। ਭਾਵ, ਵਿਆਹ ਦੀਆਂ ਕੁਝ ਰਸਮਾਂ ਲੀਲਾ ਪੈਲੇਸ ਵਿੱਚ ਹੋਣਗੀਆਂ ਅਤੇ ਕੁਝ ਤਾਜ ਲੇਕ ਪੈਲੇਸ ਵਿੱਚ ਹੋਣਗੀਆਂ। ਲੀਲਾ ਪੈਲੇਸ ਬਾਰੇ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ। ਹੁਣ ਅਸੀਂ ਤੁਹਾਨੂੰ ਤਾਜ ਲੇਕ ਪੈਲੇਸ ਬਾਰੇ ਦੱਸਾਂਗੇ, ਜਿਸ ਨੂੰ ਭਾਰਤ ਦਾ ਵਾਟਰ ਪੈਲੇਸ ਵੀ ਕਿਹਾ ਜਾਂਦਾ ਹੈ।      


Raghav Chadha: ਰਾਘਵ ਚੱਢਾ ਦੀ ਬਾਰਾਤ ਜਿਸ ਹੋਟਲ 'ਚ ਜਾ ਰਹੀ ਹੈ, ਜਾਣੋ ਉਸ ਨੂੰ ਕਿਉਂ ਕਹਿੰਦੇ ਹਨ ਭਾਰਤ ਦਾ 'ਜਲ ਮਹਿਲ'

Entertainment News Live Today: ਰਾਖੀ ਸਾਵੰਤ ਦੇ ਖਿਲਾਫ ਮੈਦਾਨ 'ਚ ਉੱਤਰੀ ਇੱਕ ਹੋਰ ਬਾਲੀਵੁੱਡ ਅਦਾਕਾਰਾ, ਲਗਾਏ ਗੰਭੀਰ ਇਲਜ਼ਾਮ, ਆਦਿਲ ਖਾਨ ਨੂੰ ਕੀਤਾ ਸਪੋਰਟ

Adil Durrani-Tanushree On Rakhi Sawant: ਰਾਖੀ ਸਾਵੰਤ ਅਤੇ ਉਨ੍ਹਾਂ ਦੇ ਵੱਖ ਹੋ ਚੁੱਕੇ ਪਤੀ ਆਦਿਲ ਖਾਨ ਦੁਰਾਨੀ ਦਾ ਆਪਸ ਵਿੱਚ ਵਿਵਾਦ ਵਧਦਾ ਜਾ ਰਿਹਾ ਹੈ। ਦੋਵੇਂ ਕਈ ਵਾਰ ਪ੍ਰੈੱਸ ਕਾਨਫਰੰਸ 'ਚ ਇਕ-ਦੂਜੇ 'ਤੇ ਕਈ ਗੰਭੀਰ ਦੋਸ਼ ਲਗਾ ਚੁੱਕੇ ਹਨ। ਰਾਖੀ ਅਤੇ ਆਦਿਲ ਦੀ ਲੜਾਈ 'ਚ ਆਦਿਲ ਦੇ ਸਮਰਥਨ 'ਚ ਇਕ ਹੋਰ ਨਾਂ ਜੁੜ ਗਿਆ ਹੈ। ਦਰਅਸਲ ਬਾਲੀਵੁੱਡ ਅਭਿਨੇਤਰੀ ਤਨੁਸ਼੍ਰੀ ਦੱਤਾ ਹੁਣ ਆਦਿਲ ਦੇ ਸਮਰਥਨ 'ਚ ਅੱਗੇ ਆਈ ਹੈ ਅਤੇ ਦੱਸਿਆ ਕਿ ਕਿਸ ਤਰ੍ਹਾਂ ਰਾਖੀ ਸਾਵੰਤ ਨੇ 'ਮੀ ਟੂ' ਅੰਦੋਲਨ ਦੌਰਾਨ ਉਨ੍ਹਾਂ ਦੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸਨੇ ਰਾਖੀ 'ਤੇ ਇੱਕ ਮਨੋਰੋਗੀ ਹੋਣ ਦਾ ਵੀ ਦੋਸ਼ ਲਗਾਇਆ ਜਿਸ ਨੇ ਉਸ 'ਤੇ ਜ਼ੁਬਾਨੀ ਹਮਲਾ ਕੀਤਾ ਸੀ ਅਤੇ ਉਸਦੀ ਮਾਨਸਿਕ ਸਿਹਤ ਨੂੰ ਨੁਕਸਾਨ ਪਹੁੰਚਾਇਆ। ਇਸ ਦੌਰਾਨ ਤਨੁਸ਼੍ਰੀ ਨੇ ਰਾਖੀ ਸਾਵੰਤ ਨੂੰ ਲੈ ਕੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ।       


Rakhi Sawant: ਰਾਖੀ ਸਾਵੰਤ ਦੇ ਖਿਲਾਫ ਮੈਦਾਨ 'ਚ ਉੱਤਰੀ ਇੱਕ ਹੋਰ ਬਾਲੀਵੁੱਡ ਅਦਾਕਾਰਾ, ਲਗਾਏ ਗੰਭੀਰ ਇਲਜ਼ਾਮ, ਆਦਿਲ ਖਾਨ ਨੂੰ ਕੀਤਾ ਸਪੋਰਟ

Entertainment News Live: ਕਰੀਨਾ ਕਪੂਰ ਮਨਾ ਰਹੀ 43ਵਾਂ ਜਨਮਦਿਨ, ਕਰੋੜਾਂ ਦੀ ਜਾਇਦਾਦ, ਲਗਜ਼ਰੀ ਕਾਰ ਕਲੈਕਸ਼ਨ, ਜਾਣੋ ਕਰੀਨਾ ਦੀ ਜਾਇਦਾਦ

Kareena Kapoor Total Net Worth: ਕਰੀਨਾ ਕਪੂਰ ਬਾਲੀਵੁੱਡ ਇੰਡਸਟਰੀ ਦੀ ਉਹ ਅਦਾਕਾਰਾ ਹੈ, ਜਿਸ ਬਾਰੇ ਹਰ ਕੋਈ ਜਾਣਨ ਲਈ ਬੇਤਾਬ ਰਹਿੰਦਾ ਹੈ। ਸਾਲ 2000 'ਚ ਮਸ਼ਹੂਰ ਫਿਲਮਕਾਰ ਜੇਪੀ ਦੱਤਾ ਦੀ ਫਿਲਮ 'ਰਫਿਊਜੀ' ਨਾਲ ਹਿੰਦੀ ਸਿਨੇਮਾ 'ਚ ਡੈਬਿਊ ਕਰਨ ਵਾਲੀ ਕਰੀਨਾ ਅੱਜ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ 'ਚੋਂ ਇਕ ਹੈ। ਕਰੀਨਾ ਕਪੂਰ ਅੱਜ ਯਾਨਿ 21 ਸਤੰਬਰ ਨੂੰ ਆਪਣਾ 43ਵਾਂ ਜਨਮਦਿਨ ਮਨਾ ਰਹੀ ਹੈ।


ਇਸ ਸਮੇਂ ਸੁਪਰਸਟਾਰ ਸੈਫ ਅਲੀ ਖਾਨ ਦੀ ਪਤਨੀ ਕਰੀਨਾ ਕਪੂਰ ਖਾਨ ਆਪਣੇ ਜਨਮਦਿਨ 'ਤੇ ਰਿਲੀਜ਼ ਹੋਣ ਜਾ ਰਹੀ ਆਪਣੀ ਪਹਿਲੀ ਓਟੀਟੀ ਫਿਲਮ 'ਜਾਨੇ ਜਾਨ' ਨੂੰ ਲੈ ਕੇ ਸੁਰਖੀਆਂ 'ਚ ਹੈ। ਇਸ ਦੌਰਾਨ ਅਸੀਂ ਤੁਹਾਨੂੰ ਕਰੀਨਾ ਕਪੂਰ ਦੀ ਕੁੱਲ ਸੰਪਤੀ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ।


ਕਿੰਨੀ ਹੈ ਕਰੀਨਾ ਕਪੂਰ ਦੀ ਕੁੱਲ ਜਾਇਦਾਦ?
ਕਪੂਰ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਕਰੀਨਾ ਹਮੇਸ਼ਾ ਹੀ ਲਗਜ਼ਰੀ ਲਾਈਫ ਬਤੀਤ ਕਰਦੀ ਰਹੀ ਹੈ। ਫਿਲਮਾਂ 'ਚ ਆਉਣ ਤੋਂ ਬਾਅਦ ਕਰੀਨਾ ਦਾ ਇਹ ਸ਼ੌਕ ਹੋਰ ਵਧ ਗਿਆ। ਆਪਣੇ 23 ਸਾਲ ਦੇ ਫਿਲਮੀ ਕਰੀਅਰ ਦੌਰਾਨ ਕਰੀਨਾ ਨੇ 'ਮੁਝੇ ਕੁਛ ਕਹਿਨਾ ਹੈ, ਹਲਚਲ, ਗੋਲਮਾਲ ਰਿਟਰਨਸ, 3 ਇਡੀਅਟਸ, ਬਾਡੀਗਾਰਡ ਅਤੇ ਬਜਰੰਗੀ ਭਾਈਜਾਨ' ਵਰਗੀਆਂ ਕਈ ਹਿੱਟ ਫਿਲਮਾਂ ਦੇ ਕੇ ਆਪਣੇ ਲਈ ਖਾਸ ਜਗ੍ਹਾ ਬਣਾਈ ਹੈ, ਜਿਸ ਕਾਰਨ ਕਰੀਨਾ ਦੀ ਨੈੱਟ ਵਰਥ ਵੀ ਕਾਫੀ ਵਧੀ ਹੈ।


ਰਿਪੋਰਟ ਦੇ ਅਨੁਸਾਰ, ਕਰੀਨਾ ਕਪੂਰ ਦੀ ਕੁੱਲ ਜਾਇਦਾਦ ਲਗਭਗ 60 ਮਿਲੀਅਨ ਡਾਲਰ ਹੈ, ਜੋ ਕਿ ਭਾਰਤੀ ਰੁਪਏ ਦੇ ਹਿਸਾਬ ਨਾਲ ਲਗਭਗ 485-490 ਕਰੋੜ ਰੁਪਏ ਹੈ। ਅਭਿਨੇਤਰੀ ਦੀ ਸਾਲਾਨਾ ਕਮਾਈ ਲਗਭਗ 10-12 ਕਰੋੜ ਰੁਪਏ ਹੈ, ਜਦੋਂ ਕਿ ਅਦਾਕਾਰਾ ਦੀ ਇੱਕ ਮਹੀਨੇ ਦੀ ਕਮਾਈ 1 ਕਰੋੜ ਤੋਂ ਜ਼ਿਆਦਾ ਹੈ।


ਕਰੀਨਾ ਦੀ ਕਮਾਈ ਦਾ ਸਰੋਤ
ਜੇਕਰ ਕਰੀਨਾ ਕਪੂਰ ਦੀ ਕਮਾਈ ਦੇ ਸਰੋਤ 'ਤੇ ਨਜ਼ਰ ਮਾਰੀਏ ਤਾਂ ਅਦਾਕਾਰਾ ਦੀ ਕਮਾਈ ਦਾ ਮੁੱਖ ਸਰੋਤ ਉਸ ਦੀਆਂ ਫਿਲਮਾਂ ਹਨ। ਇਸ ਤੋਂ ਇਲਾਵਾ ਕਰੀਨਾ ਕਈ ਮਸ਼ਹੂਰ ਕੰਪਨੀਆਂ ਦੀ ਬ੍ਰਾਂਡ ਅੰਬੈਸਡਰ ਬਣਨ ਦੇ ਕਰੋੜਾਂ ਰੁਪਏ ਚਾਰਜ ਕਰਦੀ ਹੈ। ਇੰਨਾ ਹੀ ਨਹੀਂ 'ਲਾਲ ਸਿੰਘ ਚੱਢਾ' ਅਭਿਨੇਤਰੀ ਕਈ ਤਰ੍ਹਾਂ ਦੇ ਟੀਵੀ ਐਡ ਰਾਹੀਂ ਵੀ ਮੋਟੀ ਕਮਾਈ ਕਰਦੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਕਰੀਨਾ ਇੱਕ ਫਿਲਮ ਕਰਨ ਲਈ ਲਗਭਗ 10 ਕਰੋੜ ਰੁਪਏ ਦੀ ਮੋਟੀ ਫੀਸ ਲੈਂਦੀ ਹੈ।


ਆਲੀਸ਼ਾਨ ਘਰ ਵਿੱਚ ਰਹਿੰਦੀ ਹੈ ਕਰੀਨਾ 
2012 'ਚ ਅਭਿਨੇਤਾ ਸੈਫ ਅਲੀ ਖਾਨ ਨਾਲ ਵਿਆਹ ਤੋਂ ਬਾਅਦ ਕਰੀਨਾ ਦੀ ਜ਼ਿੰਦਗੀ 'ਚ ਕਈ ਬਦਲਾਅ ਆਏ ਹਨ। ਪਟੌਦੀ ਪਰਿਵਾਰ ਦੀ ਨੂੰਹ ਬਣਨ ਤੋਂ ਬਾਅਦ ਕਰੀਨਾ ਦੀ ਜੀਵਨ ਸ਼ੈਲੀ ਪੂਰੀ ਤਰ੍ਹਾਂ ਬਦਲ ਗਈ। ਕਰੀਨਾ ਮੁੰਬਈ ਦੇ ਬਾਂਦਰਾ 'ਚ ਆਪਣੇ ਪਤੀ ਸੈਫ ਦੇ ਕਰੋੜਾਂ ਰੁਪਏ ਦੇ ਆਲੀਸ਼ਾਨ ਘਰ 'ਚ ਰਹਿੰਦੀ ਹੈ। ਇੰਨਾ ਹੀ ਨਹੀਂ ਕਈ ਵਾਰ ਕਰੀਨਾ ਪਟੌਦੀ ਪੈਲੇਸ 'ਚ ਸਮਾਂ ਬਿਤਾਉਂਦੀ ਵੀ ਨਜ਼ਰ ਆਉਂਦੀ ਹੈ, ਜਿਸ ਦੀ ਕੀਮਤ ਕਰੀਬ 800 ਕਰੋੜ ਰੁਪਏ ਦੱਸੀ ਜਾਂਦੀ ਹੈ।


ਅਭਿਨੇਤਰੀ ਦੇ ਇੰਸਟਾਗ੍ਰਾਮ 'ਤੇ ਉਪਲਬਧ ਤਸਵੀਰਾਂ ਤੋਂ ਤੁਸੀਂ ਆਸਾਨੀ ਨਾਲ ਅੰਦਾਜ਼ਾ ਲਗਾ ਸਕਦੇ ਹੋ ਕਿ ਕਰੀਨਾ ਦੇ ਇਹ ਦੋਵੇਂ ਘਰ ਕਿੰਨੇ ਸ਼ਾਨਦਾਰ ਹਨ। ਪਰਿਵਾਰ ਦੀ ਗੱਲ ਕਰੀਏ ਤਾਂ ਕਰੀਨਾ ਦੋ ਬੇਟਿਆਂ ਦੀ ਮਾਂ ਹੈ, ਜਿਨ੍ਹਾਂ ਦੇ ਨਾਮ ਤੈਮੂਰ ਅਲੀ ਖਾਨ ਅਤੇ ਜਹਾਂਗੀਰ ਅਲੀ ਖਾਨ ਹਨ।


ਅਦਾਕਾਰਾ ਕੋਲ ਇੱਕ ਤੋਂ ਇੱਕ ਲਗਜ਼ਰੀ ਕਾਰ
ਜੇਕਰ ਅਸੀਂ ਕਰੀਨਾ ਕਪੂਰ ਦੇ ਕਾਰ ਕਲੈਕਸ਼ਨ 'ਤੇ ਨਜ਼ਰ ਮਾਰੀਏ ਤਾਂ ਅਭਿਨੇਤਰੀ ਕੋਲ BMW 7 ਸੀਰੀਜ਼, ਮਰਸਡੀਜ਼ ਬੈਂਜ਼ S ਕਲਾਸ, ਔਡੀ R8, ਲੈਕਸਸ LX 470, ਲੈਂਡ ਰੋਵਰ ਡਿਫੈਂਡਰ ਅਤੇ ਰੇਂਜ ਰੋਵਰ ਵੋਗ ਵਰਗੀਆਂ ਕਈ ਲਗਜ਼ਰੀ ਕਾਰਾਂ ਹਨ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਕਰੀਨਾ ਨੂੰ ਪ੍ਰੀਮੀਅਮ ਅਤੇ ਲਗਜ਼ਰੀ ਕਾਰਾਂ ਦਾ ਬਹੁਤ ਸ਼ੌਕ ਹੈ। 

Entertainment News Live Today: ਬਾਲੀਵੁੱਡ ਐਕਟਰ ਅਨਿਲ ਕਪੂਰ ਦੀ ਤਸਵੀਰ ਤੇ ਆਵਾਜ਼ ਦੇ ਇਸਤੇਮਾਲ 'ਤੇ ਲੱਗੀ ਰੋਕ, ਦਿੱਲੀ ਹਾਈ ਕੋਰਟ ਦੇ ਹੁਕਮ

Anil Kapoor: ਦਿੱਲੀ ਹਾਈਕੋਰਟ ਨੇ ਅਦਾਕਾਰ ਅਨਿਲ ਕਪੂਰ ਦੀ ਸ਼ਖਸੀਅਤ ਦੇ ਅਧਿਕਾਰ ਨਾਲ ਜੁੜੀ ਪਟੀਸ਼ਨ 'ਤੇ ਵੱਡਾ ਫੈਸਲਾ ਸੁਣਾਇਆ ਹੈ। ਇਸ 'ਤੇ ਆਪਣਾ ਫੈਸਲਾ ਸੁਣਾਉਂਦੇ ਹੋਏ ਅਦਾਲਤ ਨੇ ਉਨ੍ਹਾਂ ਦੇ ਪ੍ਰਸਿੱਧ ਡਾਇਲਾਗ 'ਝਕਾਸ', ਨਾਮ, ਤਸਵੀਰ, ਆਵਾਜ਼ ਅਤੇ ਉਪਨਾਮ 'ਏਕੇ' ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਹੈ। ਅਸਲ 'ਚ ਅਨਿਲ ਕਪੂਰ ਨੇ ਖੁਦ ਇਸ 'ਤੇ ਦਿੱਲੀ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ। ਇਸ ਪਟੀਸ਼ਨ 'ਚ ਅਭਿਨੇਤਾ ਨੇ ਮੰਗ ਕੀਤੀ ਸੀ ਕਿ ਲੋਕ ਉਨ੍ਹਾਂ ਦੀਆਂ ਇਹ ਸਾਰੀਆਂ ਚੀਜ਼ਾਂ ਪੈਸੇ ਲਈ ਵਰਤ ਰਹੇ ਹਨ। ਇਸ ਲਈ ਉਨ੍ਹਾਂ ਦੀ ਆਵਾਜ਼ ਅਤੇ ਪ੍ਰਸਿੱਧ ਕਿਰਦਾਰ ਦੀ ਵਰਤੋਂ ਕਰਨ 'ਤੇ ਪਾਬੰਦੀ ਹੋਣੀ ਚਾਹੀਦੀ ਹੈ।       


Anil Kapoor: ਬਾਲੀਵੁੱਡ ਐਕਟਰ ਅਨਿਲ ਕਪੂਰ ਦੀ ਤਸਵੀਰ ਤੇ ਆਵਾਜ਼ ਦੇ ਇਸਤੇਮਾਲ 'ਤੇ ਲੱਗੀ ਰੋਕ, ਦਿੱਲੀ ਹਾਈ ਕੋਰਟ ਦੇ ਹੁਕਮ

Entertainment News Live: ਕੰਗਨਾ ਰਣੌਤ ਨੂੰ ਭਾਰਤੀ ਸੱਭਿਆਚਾਰ 'ਤੇ ਮਾਣ, ਬੋਲੀ- 'ਮੈਨੂੰ ਭਾਰਤ ਕਹਿਣਾ ਵਧੀਆ ਲੱਗਦਾ ਹੈ, ਪਰ ਕਈ ਵਾਰ ਮੈਂ ਇੰਡੀਆ..'

Kangana Ranaut On India vs Bharat: ਦੇਸ਼ ਦੀ ਰਾਜਨੀਤੀ ਵਿੱਚ 'ਇੰਡੀਆ ਬਨਾਮ ਭਾਰਤ' ਦੀ ਜੰਗ ਚੱਲ ਰਹੀ ਹੈ। ਇਸ ਦੌਰਾਨ ਬਾਲੀਵੁੱਡ ਦੀ ਦਮਦਾਰ ਅਭਿਨੇਤਰੀ ਕੰਗਨਾ ਰਣੌਤ ਵੀ ਇਸ ਵਿਵਾਦ 'ਚ ਆ ਗਈ ਹੈ। ਦਰਅਸਲ, ਕੰਗਨਾ ਨੇ ਦੇਸ਼ ਦਾ ਨਾਮ ਇੰਡੀਆ ਤੋਂ ਬਦਲ ਕੇ ਭਾਰਤ ਰੱਖਣ ਬਾਰੇ ਆਪਣੀ ਰਾਏ ਜ਼ਾਹਰ ਕੀਤੀ ਹੈ ਅਤੇ ਕਿਹਾ ਹੈ ਕਿ ਉਸ ਨੂੰ ਆਪਣੀ ਸੰਸਕ੍ਰਿਤੀ 'ਤੇ ਮਾਣ ਹੈ, ਪਰ ਇੱਕ ਸਮਾਂ ਸੀ ਜਦੋਂ ਉਹ ਇੱਕ ਭਾਰਤੀ ਤੋਂ ਇਲਾਵਾ ਕੁੱਝ ਵੀ ਦਿਖਣਾ ਚਾਹੁੰਦੀ ਸੀ। ਟਾਈਮਜ਼ ਨਾਓ ਨੂੰ ਦਿੱਤੇ ਇੰਟਰਵਿਊ 'ਚ ਕੰਗਨਾ ਨੇ ਕਿਹਾ ਕਿ ਪਹਿਲਾਂ ਉਹ ਸ਼ੌਰਟਸ ਅਤੇ ਪੱਛਮੀ ਕੱਪੜੇ ਪਾਉਂਦੀ ਸੀ ਤਾਂ ਜੋ ਉਹ ਭਾਰਤੀ ਨਾ ਲੱਗੇ। ਕੰਗਨਾ ਨੇ ਕਿਹਾ, 'ਮੈਂ ਅਜਿਹਾ ਇਸ ਲਈ ਕਰਦੀ ਸੀ ਕਿਉਂਕਿ ਉਸ ਸਮੇਂ ਸਾਡੇ ਦੇਸ਼ ਨੂੰ ਗਰੀਬ ਮੰਨਿਆ ਜਾਂਦਾ ਸੀ। ਹੁਣ ਮੈਨੂੰ ਆਪਣੇ ਸੱਭਿਆਚਾਰ 'ਤੇ ਮਾਣ ਹੈ ਅਤੇ ਹੁਣ ਮੈਂ ਸਾੜ੍ਹੀ ਪਹਿਨ ਕੇ ਮਾਣ ਮਹਿਸੂਸ ਕਰਦੀ ਹਾਂ। ਇਸ ਲਈ, ਜਦੋਂ ਤੁਹਾਨੂੰ ਆਪਣੇ ਸੱਭਿਆਚਾਰ ਦੀ ਮਹੱਤਤਾ ਦਾ ਅਹਿਸਾਸ ਹੁੰਦਾ ਹੈ, ਤਾਂ ਤੁਹਾਡੇ ਕੋਲ ਇਸਨੂੰ ਅਪਣਾਉਣ ਦਾ ਵਿਕਲਪ ਹੁੰਦਾ ਹੈ। 


Kangana Ranaut: ਕੰਗਨਾ ਰਣੌਤ ਨੂੰ ਭਾਰਤੀ ਸੱਭਿਆਚਾਰ 'ਤੇ ਮਾਣ, ਬੋਲੀ- 'ਮੈਨੂੰ ਭਾਰਤ ਕਹਿਣਾ ਵਧੀਆ ਲੱਗਦਾ ਹੈ, ਪਰ ਕਈ ਵਾਰ ਮੈਂ ਇੰਡੀਆ..'

Entertainment News Live Today: ਸ਼ਾਹਰੁਖ ਖਾਨ ਦੀ 'ਜਵਾਨ' ਦੀ ਕਮਾਈ 'ਚ 14ਵੇਂ ਦਿਨ ਗਿਰਾਵਟ, ਪਰ ਜਲਦ ਤੋੜੇਗੀ 'ਗਦਰ 2' ਦਾ ਇਹ ਰਿਕਾਰਡ, ਜਾਣੋ ਕਲੈਕਸ਼ਨ

Jawan Box Office Collection Day 14: ਸ਼ਾਹਰੁਖ ਖਾਨ ਦੀ 'ਜਵਾਨ' ਦਾ ਬਾਕਸ ਆਫਿਸ 'ਤੇ ਦਬਦਬਾ ਕਾਇਮ ਹੈ। ਫਿਲਮ ਨੇ ਪਹਿਲੇ ਦਿਨ 75 ਕਰੋੜ ਰੁਪਏ ਦੀ ਕਮਾਈ ਕਰਕੇ ਸਭ ਤੋਂ ਵੱਡੀ ਓਪਨਰ ਹੋਣ ਦਾ ਰਿਕਾਰਡ ਬਣਾਇਆ ਹੈ। ਉਦੋਂ ਤੋਂ ਲੈ ਕੇ ਹੁਣ ਤੱਕ 'ਜਵਾਨ' ਨਾ ਸਿਰਫ਼ ਭਾਰੀ ਮੁਨਾਫ਼ਾ ਕਮਾ ਰਹੀ ਹੈ ਸਗੋਂ ਹਰ ਗੁਜ਼ਰਦੇ ਦਿਨ ਦੇ ਨਾਲ ਕਈ ਰਿਕਾਰਡ ਵੀ ਬਣਾ ਰਹੀ ਹੈ। ਫਿਲਮ ਨੇ ਆਪਣੀ ਰਿਲੀਜ਼ ਦੇ 13ਵੇਂ ਦਿਨ 500 ਕਰੋੜ ਰੁਪਏ ਦਾ ਅੰਕੜਾ ਪਾਰ ਕਰਨ ਵਾਲੀ ਸਭ ਤੋਂ ਤੇਜ਼ ਫਿਲਮ ਬਣ ਕੇ ਇਤਿਹਾਸ ਰਚ ਦਿੱਤਾ ਹੈ। ਇਸ ਮਾਮਲੇ ਵਿੱਚ ਸ਼ਾਹਰੁਖ ਖਾਨ ਦੀ ਇਸ ਫਿਲਮ ਨੇ 'ਪਠਾਨ', 'ਗਦਰ 2' ਅਤੇ 'ਕੇਜੀਐਫ 2' ਵਰਗੀਆਂ ਫਿਲਮਾਂ ਨੂੰ ਪਿੱਛੇ ਛੱਡ ਦਿੱਤਾ ਹੈ। ਆਓ ਜਾਣਦੇ ਹਾਂ 'ਜਵਾਨ' ਨੇ ਆਪਣੀ ਰਿਲੀਜ਼ ਦੇ 14ਵੇਂ ਦਿਨ ਯਾਨੀ ਦੂਜੇ ਬੁੱਧਵਾਰ ਨੂੰ ਕਿੰਨੀ ਕਮਾਈ ਕੀਤੀ ਹੈ?    


Shah Rukh Khan: ਸ਼ਾਹਰੁਖ ਖਾਨ ਦੀ 'ਜਵਾਨ' ਦੀ ਕਮਾਈ 'ਚ 14ਵੇਂ ਦਿਨ ਗਿਰਾਵਟ, ਪਰ ਜਲਦ ਤੋੜੇਗੀ 'ਗਦਰ 2' ਦਾ ਇਹ ਰਿਕਾਰਡ, ਜਾਣੋ ਕਲੈਕਸ਼ਨ

Entertainment News Live: ਪਰਿਣੀਤੀ ਚੋਪੜਾ-ਰਾਘਵ ਚੱਢਾ ਦੇ ਵਿਆਹ ਤੋਂ ਪਹਿਲਾਂ ਦਿੱਲੀ 'ਚ ਲੱਗੀ ਸੂਫੀ ਨਾਈਟ ਦੀ ਮਹਿਫਲ, ਸ਼ਿਰਕਤ ਕਰਨ ਪਹੁੰਚੇ ਮਹਿਮਾਨ

Parineeti-Raghav Wedding: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ ਤੋਂ ਪਹਿਲਾਂ ਪ੍ਰੀ-ਵੈਡਿੰਗ ਫੰਕਸ਼ਨ ਸ਼ੁਰੂ ਹੋ ਗਏ ਹਨ। ਜੋੜੇ ਦੇ ਵਿਆਹ ਤੋਂ ਪਹਿਲਾਂ ਦੀਆਂ ਰਸਮਾਂ ਦਿੱਲੀ ਵਿੱਚ ਕੀਤੀਆਂ ਜਾ ਰਹੀਆਂ ਹਨ। ਅੱਜ, ਜੋੜੇ ਦੀ ਸੂਫੀ ਨਾਈਟ ਦਾ ਸਮਾਗਮ ਆਯੋਜਿਤ ਕੀਤਾ ਗਿਆ, ਜਿੱਥੇ ਬਾਲੀਵੁੱਡ ਅਤੇ ਰਾਜਨੀਤੀ ਦੇ ਦਿੱਗਜ ਇਕੱਠੇ ਹੋਏ। ਪ੍ਰਿਅੰਕਾ ਚੋਪੜਾ ਦੀ ਮਾਂ ਮਧੂ ਚੋਪੜਾ, ਉਨ੍ਹਾਂ ਦੇ ਭਰਾ ਸਿਧਾਰਥ, ਰਾਜ ਸਭਾ ਮੈਂਬਰ ਅਤੇ ਖਿਡਾਰੀ ਹਰਭਜਨ ਸਿੰਘ ਵਰਗੇ ਕਈ ਮਹਿਮਾਨ ਇਸ ਸਮਾਰੋਹ ਦਾ ਹਿੱਸਾ ਬਣੇ।   


Parineeti Chopra: ਪਰਿਣੀਤੀ ਚੋਪੜਾ-ਰਾਘਵ ਚੱਢਾ ਦੇ ਵਿਆਹ ਤੋਂ ਪਹਿਲਾਂ ਦਿੱਲੀ 'ਚ ਲੱਗੀ ਸੂਫੀ ਨਾਈਟ ਦੀ ਮਹਿਫਲ, ਸ਼ਿਰਕਤ ਕਰਨ ਪਹੁੰਚੇ ਮਹਿਮਾਨ

ਪਿਛੋਕੜ

Entertainment News Today Latest Updates 21 September: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:


ਕਰੀਨਾ ਕਪੂਰ ਮਨਾ ਰਹੀ 43ਵਾਂ ਜਨਮਦਿਨ, ਕਰੋੜਾਂ ਦੀ ਜਾਇਦਾਦ, ਲਗਜ਼ਰੀ ਕਾਰ ਕਲੈਕਸ਼ਨ, ਜਾਣੋ ਕਰੀਨਾ ਦੀ ਜਾਇਦਾਦ


Kareena Kapoor Total Net Worth: ਕਰੀਨਾ ਕਪੂਰ ਬਾਲੀਵੁੱਡ ਇੰਡਸਟਰੀ ਦੀ ਉਹ ਅਦਾਕਾਰਾ ਹੈ, ਜਿਸ ਬਾਰੇ ਹਰ ਕੋਈ ਜਾਣਨ ਲਈ ਬੇਤਾਬ ਰਹਿੰਦਾ ਹੈ। ਸਾਲ 2000 'ਚ ਮਸ਼ਹੂਰ ਫਿਲਮਕਾਰ ਜੇਪੀ ਦੱਤਾ ਦੀ ਫਿਲਮ 'ਰਫਿਊਜੀ' ਨਾਲ ਹਿੰਦੀ ਸਿਨੇਮਾ 'ਚ ਡੈਬਿਊ ਕਰਨ ਵਾਲੀ ਕਰੀਨਾ ਅੱਜ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ 'ਚੋਂ ਇਕ ਹੈ। ਕਰੀਨਾ ਕਪੂਰ ਅੱਜ ਯਾਨਿ 21 ਸਤੰਬਰ ਨੂੰ ਆਪਣਾ 43ਵਾਂ ਜਨਮਦਿਨ ਮਨਾ ਰਹੀ ਹੈ।


ਇਸ ਸਮੇਂ ਸੁਪਰਸਟਾਰ ਸੈਫ ਅਲੀ ਖਾਨ ਦੀ ਪਤਨੀ ਕਰੀਨਾ ਕਪੂਰ ਖਾਨ ਆਪਣੇ ਜਨਮਦਿਨ 'ਤੇ ਰਿਲੀਜ਼ ਹੋਣ ਜਾ ਰਹੀ ਆਪਣੀ ਪਹਿਲੀ ਓਟੀਟੀ ਫਿਲਮ 'ਜਾਨੇ ਜਾਨ' ਨੂੰ ਲੈ ਕੇ ਸੁਰਖੀਆਂ 'ਚ ਹੈ। ਇਸ ਦੌਰਾਨ ਅਸੀਂ ਤੁਹਾਨੂੰ ਕਰੀਨਾ ਕਪੂਰ ਦੀ ਕੁੱਲ ਸੰਪਤੀ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ।


ਕਿੰਨੀ ਹੈ ਕਰੀਨਾ ਕਪੂਰ ਦੀ ਕੁੱਲ ਜਾਇਦਾਦ?
ਕਪੂਰ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਕਰੀਨਾ ਹਮੇਸ਼ਾ ਹੀ ਲਗਜ਼ਰੀ ਲਾਈਫ ਬਤੀਤ ਕਰਦੀ ਰਹੀ ਹੈ। ਫਿਲਮਾਂ 'ਚ ਆਉਣ ਤੋਂ ਬਾਅਦ ਕਰੀਨਾ ਦਾ ਇਹ ਸ਼ੌਕ ਹੋਰ ਵਧ ਗਿਆ। ਆਪਣੇ 23 ਸਾਲ ਦੇ ਫਿਲਮੀ ਕਰੀਅਰ ਦੌਰਾਨ ਕਰੀਨਾ ਨੇ 'ਮੁਝੇ ਕੁਛ ਕਹਿਨਾ ਹੈ, ਹਲਚਲ, ਗੋਲਮਾਲ ਰਿਟਰਨਸ, 3 ਇਡੀਅਟਸ, ਬਾਡੀਗਾਰਡ ਅਤੇ ਬਜਰੰਗੀ ਭਾਈਜਾਨ' ਵਰਗੀਆਂ ਕਈ ਹਿੱਟ ਫਿਲਮਾਂ ਦੇ ਕੇ ਆਪਣੇ ਲਈ ਖਾਸ ਜਗ੍ਹਾ ਬਣਾਈ ਹੈ, ਜਿਸ ਕਾਰਨ ਕਰੀਨਾ ਦੀ ਨੈੱਟ ਵਰਥ ਵੀ ਕਾਫੀ ਵਧੀ ਹੈ।


ਰਿਪੋਰਟ ਦੇ ਅਨੁਸਾਰ, ਕਰੀਨਾ ਕਪੂਰ ਦੀ ਕੁੱਲ ਜਾਇਦਾਦ ਲਗਭਗ 60 ਮਿਲੀਅਨ ਡਾਲਰ ਹੈ, ਜੋ ਕਿ ਭਾਰਤੀ ਰੁਪਏ ਦੇ ਹਿਸਾਬ ਨਾਲ ਲਗਭਗ 485-490 ਕਰੋੜ ਰੁਪਏ ਹੈ। ਅਭਿਨੇਤਰੀ ਦੀ ਸਾਲਾਨਾ ਕਮਾਈ ਲਗਭਗ 10-12 ਕਰੋੜ ਰੁਪਏ ਹੈ, ਜਦੋਂ ਕਿ ਅਦਾਕਾਰਾ ਦੀ ਇੱਕ ਮਹੀਨੇ ਦੀ ਕਮਾਈ 1 ਕਰੋੜ ਤੋਂ ਜ਼ਿਆਦਾ ਹੈ।


ਕਰੀਨਾ ਦੀ ਕਮਾਈ ਦਾ ਸਰੋਤ
ਜੇਕਰ ਕਰੀਨਾ ਕਪੂਰ ਦੀ ਕਮਾਈ ਦੇ ਸਰੋਤ 'ਤੇ ਨਜ਼ਰ ਮਾਰੀਏ ਤਾਂ ਅਦਾਕਾਰਾ ਦੀ ਕਮਾਈ ਦਾ ਮੁੱਖ ਸਰੋਤ ਉਸ ਦੀਆਂ ਫਿਲਮਾਂ ਹਨ। ਇਸ ਤੋਂ ਇਲਾਵਾ ਕਰੀਨਾ ਕਈ ਮਸ਼ਹੂਰ ਕੰਪਨੀਆਂ ਦੀ ਬ੍ਰਾਂਡ ਅੰਬੈਸਡਰ ਬਣਨ ਦੇ ਕਰੋੜਾਂ ਰੁਪਏ ਚਾਰਜ ਕਰਦੀ ਹੈ। ਇੰਨਾ ਹੀ ਨਹੀਂ 'ਲਾਲ ਸਿੰਘ ਚੱਢਾ' ਅਭਿਨੇਤਰੀ ਕਈ ਤਰ੍ਹਾਂ ਦੇ ਟੀਵੀ ਐਡ ਰਾਹੀਂ ਵੀ ਮੋਟੀ ਕਮਾਈ ਕਰਦੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਕਰੀਨਾ ਇੱਕ ਫਿਲਮ ਕਰਨ ਲਈ ਲਗਭਗ 10 ਕਰੋੜ ਰੁਪਏ ਦੀ ਮੋਟੀ ਫੀਸ ਲੈਂਦੀ ਹੈ।


ਆਲੀਸ਼ਾਨ ਘਰ ਵਿੱਚ ਰਹਿੰਦੀ ਹੈ ਕਰੀਨਾ 
2012 'ਚ ਅਭਿਨੇਤਾ ਸੈਫ ਅਲੀ ਖਾਨ ਨਾਲ ਵਿਆਹ ਤੋਂ ਬਾਅਦ ਕਰੀਨਾ ਦੀ ਜ਼ਿੰਦਗੀ 'ਚ ਕਈ ਬਦਲਾਅ ਆਏ ਹਨ। ਪਟੌਦੀ ਪਰਿਵਾਰ ਦੀ ਨੂੰਹ ਬਣਨ ਤੋਂ ਬਾਅਦ ਕਰੀਨਾ ਦੀ ਜੀਵਨ ਸ਼ੈਲੀ ਪੂਰੀ ਤਰ੍ਹਾਂ ਬਦਲ ਗਈ। ਕਰੀਨਾ ਮੁੰਬਈ ਦੇ ਬਾਂਦਰਾ 'ਚ ਆਪਣੇ ਪਤੀ ਸੈਫ ਦੇ ਕਰੋੜਾਂ ਰੁਪਏ ਦੇ ਆਲੀਸ਼ਾਨ ਘਰ 'ਚ ਰਹਿੰਦੀ ਹੈ। ਇੰਨਾ ਹੀ ਨਹੀਂ ਕਈ ਵਾਰ ਕਰੀਨਾ ਪਟੌਦੀ ਪੈਲੇਸ 'ਚ ਸਮਾਂ ਬਿਤਾਉਂਦੀ ਵੀ ਨਜ਼ਰ ਆਉਂਦੀ ਹੈ, ਜਿਸ ਦੀ ਕੀਮਤ ਕਰੀਬ 800 ਕਰੋੜ ਰੁਪਏ ਦੱਸੀ ਜਾਂਦੀ ਹੈ।


ਅਭਿਨੇਤਰੀ ਦੇ ਇੰਸਟਾਗ੍ਰਾਮ 'ਤੇ ਉਪਲਬਧ ਤਸਵੀਰਾਂ ਤੋਂ ਤੁਸੀਂ ਆਸਾਨੀ ਨਾਲ ਅੰਦਾਜ਼ਾ ਲਗਾ ਸਕਦੇ ਹੋ ਕਿ ਕਰੀਨਾ ਦੇ ਇਹ ਦੋਵੇਂ ਘਰ ਕਿੰਨੇ ਸ਼ਾਨਦਾਰ ਹਨ। ਪਰਿਵਾਰ ਦੀ ਗੱਲ ਕਰੀਏ ਤਾਂ ਕਰੀਨਾ ਦੋ ਬੇਟਿਆਂ ਦੀ ਮਾਂ ਹੈ, ਜਿਨ੍ਹਾਂ ਦੇ ਨਾਮ ਤੈਮੂਰ ਅਲੀ ਖਾਨ ਅਤੇ ਜਹਾਂਗੀਰ ਅਲੀ ਖਾਨ ਹਨ।


ਅਦਾਕਾਰਾ ਕੋਲ ਇੱਕ ਤੋਂ ਇੱਕ ਲਗਜ਼ਰੀ ਕਾਰ
ਜੇਕਰ ਅਸੀਂ ਕਰੀਨਾ ਕਪੂਰ ਦੇ ਕਾਰ ਕਲੈਕਸ਼ਨ 'ਤੇ ਨਜ਼ਰ ਮਾਰੀਏ ਤਾਂ ਅਭਿਨੇਤਰੀ ਕੋਲ BMW 7 ਸੀਰੀਜ਼, ਮਰਸਡੀਜ਼ ਬੈਂਜ਼ S ਕਲਾਸ, ਔਡੀ R8, ਲੈਕਸਸ LX 470, ਲੈਂਡ ਰੋਵਰ ਡਿਫੈਂਡਰ ਅਤੇ ਰੇਂਜ ਰੋਵਰ ਵੋਗ ਵਰਗੀਆਂ ਕਈ ਲਗਜ਼ਰੀ ਕਾਰਾਂ ਹਨ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਕਰੀਨਾ ਨੂੰ ਪ੍ਰੀਮੀਅਮ ਅਤੇ ਲਗਜ਼ਰੀ ਕਾਰਾਂ ਦਾ ਬਹੁਤ ਸ਼ੌਕ ਹੈ। 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.