Singer Shubh: ਗਾਇਕ ਸ਼ੁਭ ਦੇ ਸਮਰਥਨ 'ਚ ਆਏ ਪੰਜਾਬੀ ਸਟਾਰ, ਗੈਰੀ ਸੰਧੂ ਸਣੇ ਇਨ੍ਹਾਂ ਸਿਤਾਰਿਆਂ ਨੇ ਨਫ਼ਰਤ ਫੈਲਾਉਣ ਵਾਲਿਆਂ ਖਿਲਾਫ ਚੁੱਕੀ ਆਵਾਜ਼
These Pollywood Stars support of singer Shubh: ਪੰਜਾਬੀ ਕੈਨੇਡੀਅਨ ਰੈਪਰ ਸ਼ੁਭ ਉਰਫ਼ ਸ਼ੁਭਨੀਤ ਸਿੰਘ ਨੂੰ ਲੈ ਭਾਰਤ ਵਿੱਚ ਵਿਵਾਦ ਲਗਾਤਾਰ ਜਾਰੀ ਹੈ। ਇਸ ਦੌਰਾਨ ਕਈ ਲੋਕ ਸ਼ੋਸਲ ਮੀਡੀਆ ਉੱਪਰ ਉਸ
These Pollywood Stars support of singer Shubh: ਪੰਜਾਬੀ ਕੈਨੇਡੀਅਨ ਰੈਪਰ ਸ਼ੁਭ ਉਰਫ਼ ਸ਼ੁਭਨੀਤ ਸਿੰਘ ਨੂੰ ਲੈ ਭਾਰਤ ਵਿੱਚ ਵਿਵਾਦ ਲਗਾਤਾਰ ਜਾਰੀ ਹੈ। ਇਸ ਦੌਰਾਨ ਕਈ ਲੋਕ ਸ਼ੋਸਲ ਮੀਡੀਆ ਉੱਪਰ ਉਸ ਖਿਲਾਫ ਪੋਸਟਾਂ ਸ਼ੇਅਰ ਕਰ ਨਫਰਤ ਫੈਲਾ ਰਹੇ ਹਨ। ਇਸ ਵਿਚਾਲੇ ਕਈ ਲੋਕ ਅਜਿਹੇ ਵੀ ਹਨ ਜੋ ਸ਼ੁਭ ਦਾ ਸਮਰਥਨ ਕਰ ਰਹੇ ਹਨ। ਪ੍ਰਸ਼ੰਸਕਾਂ ਦੇ ਨਾਲ-ਨਾਲ ਹੁਣ ਪੰਜਾਬੀ ਸਿਨੇਮਾ ਜਗਤ ਦੇ ਕਈ ਸਿਤਾਰਿਆਂ ਵੱਲੋਂ ਵੀ ਸ਼ੁਭ ਦੇ ਸਮਰਥਨ ਵਿੱਚ ਆਪਣੀ ਆਵਾਜ਼ ਚੁੱਕੀ ਗਈ ਹੈ। ਗਾਇਕ ਗੈਰੀ ਸੰਧੂ, ਫਿਲਮ ਨਿਰਦੇਸ਼ਕ ਜਗਦੀਪ ਸਿੰਧੂ, ਅਵਰੀਤ ਸਿੰਧੂ ਅਤੇ ਅੰਬਰ ਧਾਲੀਵਾਲ ਨੇ ਗਾਇਕ ਸ਼ੁਭ ਦੇ ਸਮਰਥਨ ਵਿੱਚ ਪੋਸਟ ਸਾਂਝੀ ਕੀਤੀ ਹੈ।
ਇਸ ਦੌਰਾਨ ਪੰਜਾਬੀ ਗਾਇਕ ਗੈਰੀ ਸੰਧੂ ਦਾ ਵੀਡੀਓ ਸਾਹਮਣੇ ਆਇਆ ਹੈ, ਜੋ sirfpanjabiyat ਇੰਸਟਾਗ੍ਰਾਮ ਹੈਂਡਲ ਉੱਪਰ ਸਾਂਝਾ ਕੀਤਾ ਗਿਆ ਹੈ। ਇਸ ਵੀਡੀਓ ਵਿੱਚ ਗਾਇਕ ਨੇ ਕਿਹਾ ਕਿ ਕਹਿੰਦੇ ਪੰਜਾਬੀ ਗਾਇਕ ਇੱਕ-ਦੂਜੇ ਲਈ ਖੜ੍ਹਦੇ ਨਈਂ, ਨਈਂ ਖੜ੍ਹਦੇ ਭਰਾ... ਮੇਰੇ ਤੇ 295 ਦੇ ਪਰਚੇ ਪਏ... ਮੈਂ ਮੇਰੇ ਨਾਲ ਦੇ ਅਤੇ ਮੇਰਾ ਪਰਿਵਾਰ ਵਾਲਿਆਂ ਨੇ ਸਬਰ ਕੀਤਾ। ਬਾਕੀ ਰਣਜੀਤ ਬਾਵਾ ਅਤੇ ਕੰਵਰ ਗਰੇਵਾਲ ਨਾਲ ਕੌਣ ਖੜਿਆ ਕੋਈ ਨਈਂ... ਵੈਸੇ ਛੋਟੀ ਜਿਹੀ ਫੈਮਿਲੀ ਆਪਾ ਨੂੰ ਇੱਕ-ਦੂਜੇ ਦੇ ਨਾਲ ਖੜਨਾ ਚਾਹੀਦਾ... ਬਾਕੀ ਗਲਤ ਤਾਂ ਕੋਈ ਵੀ ਨਹੀਂ ਹੁੰਦਾ... ਬੱਸ ਕੋਈ-ਨਾ-ਕੋਈ ਕਾਰਨ ਬਣ ਜਾਂਦਾ... ਆਪਾਂ ਛੋਟਾ ਜਿਹਾ ਇੱਕ ਟੱਬਰ ਆ ਇੱਕ-ਦੂਜੇ ਨਾਲ ਖੜ੍ਹੋ...
View this post on Instagram
ਇਸ ਤੋਂ ਇਲਾਵਾ ਪੰਜਾਬੀ ਫਿਲਮ ਨਿਰਦੇਸ਼ਕ ਵੱਲੋਂ ਵੀ ਆਪਣੇ ਸੋਸ਼ਲ ਮੀਡੀਆ ਇੰਸਟਾ ਦੀ ਸਟੋਰੀ ਵਿੱਚ ਇੱਕ ਨੋਟ ਸ਼ੇਅਰ ਕੀਤਾ ਗਿਆ। ਉਨ੍ਹਾਂ ਲਿਖਦੇ ਹੋਏ ਕਿਹਾ ਨਫ਼ਰਤ ਨੂੰ ਉਤਸ਼ਾਹਿਤ ਕਰਨਾ, ਪਲੀਜ਼ ਖਤਮ ਕਰੋ... ਖਬਰਾਂ ਤੇ ਵਿਸ਼ਵਾਸ਼ ਕਰਨਾ ਬੰਦ ਕਰੋ....ਕਲਾਕਾਰ ਕਹਿੰਦਾ ਕੁਝ ਆ, ਮਤਲਬ ਇਹ ਆਪਣੇ 4 ਵਿਊ ਪਿੱਛੇ ਕੁਝ ਕੱਢ ਕੇ ਪੇਸ਼ ਕਰਦੇ...ਅੱਜ ਸ਼ੁਭ ਦੀ ਭਾਵਨਾ ਨੂੰ ਨਫਰਤ ਬਣਾ ਕੇ ਸਾਰੇ ਦੇਸ਼ ਵਿੱਚ ਫੈਲਾ ਤਾਂ ਸਾਨੂੰ ਦੁੱਖ ਆ...ਕੁਝ ਸਾਲ ਪਹਿਲਾਂ ਗੁਰਦਾਸ ਮਾਨ ਜੀ ਦੀ ਗੱਲ਼ ਨੂੰ ਲੈ ਕੇ ਇਨ੍ਹਾਂ ਵਿਊ ਦੇ ਭੁੱਖੇ ਲੋਕਾਂ ਦੀਆਂ ਗੱਲਾਂ ਤੇ ਅਸੀ ਆਪ ਗਦਰ ਦੇ ਨਾਅਰੇ ਲੱਗਾ ਦਿੱਤੇ ਸੀ...ਸਿੱਧੂ ਮੂਸੇਵਾਲਾ ਨੂੰ ਸਾਰੀ ਉਮਰ ਨੀਂਦ ਦੇ ਰਹੇ, ਫਿਰ ਉਸ ਦੀ ਮੌਤ ਤੇ ਵੀ ਵਿਊ ਭਾਲਦੇ...ਬਾਈਕਾਟ ਕਰਨਾ ਆ ਤਾਂ ਉਨ੍ਹਾਂ ਲੋਕਾਂ ਦਾ ਕਰੋ ਜੋ ਨਕਾਰਾਤਮਕਤਾ ਨੂੰ ਪ੍ਰਮੋਟ ਕਰਕੇ ਰੋਟੀ ਖਾਂਦੇ... ਪੜ੍ਹੋ ਕਲਾਕਾਰ ਦੀ ਇਹ ਪੋਸਟ...
ਇਸ ਤੋਂ ਇਲਾਵਾ ਅੰਬਰ ਧਾਲੀਵਾਲ ਵੱਲ਼ੋਂ ਵੀ ਸ਼ੁਭ ਦੇ ਸਮਰਥਨ ਵਿੱਚ ਇਹ ਪੋਸਟ ਸਾਂਝੀ ਕੀਤੀ ਗਈ ਹੈ...