Entertainment News LIVE: ਸ਼ਾਹਰੁਖ ਖਾਨ ਦੀ 'ਜਵਾਨ' ਪਹੁੰਚੀ 600 ਕਰੋੜ ਦੇ ਕਰੀਬ, ਰਣਬੀਰ ਕਪੂਰ ਦੀ 'ਐਨੀਮਲ' ਦਾ ਖਤਰਨਾਕ ਟੀਜ਼ਰ ਰਿਲੀਜ਼, ਪੜ੍ਹੋ ਮਨੋਰੰਜਨ ਦੀਆਂ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ..

ABP Sanjha Last Updated: 28 Sep 2023 09:03 PM
Entertainment News Live Today: Diljit Dosanjh: ਦਿਲਜੀਤ ਦੋਸਾਂਝ ਨੇ ਐਲਬਮ GHOST ਤੋਂ ਸ਼ੇਅਰ ਕੀਤਾ ਲੁੱਕ, ਪੰਜਾਬੀ ਗਾਇਕ ਪਹਿਲੀ ਵਾਰ ਬੋਲਡ ਅੰਦਾਜ਼ 'ਚ ਆਇਆ ਨਜ਼ਰ

Diljit Dosanjh Ghost Album Look: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਐਲਬਮ ਘੋਸਟ ਨੂੰ ਲੈ ਸੁਰਖੀਆਂ ਬਟੋਰ ਰਹੇ ਹਨ। ਇਸ ਵਿਚਾਲੇ ਗਾਇਕ ਵੱਲੋਂ ਵੱਡਾ ਧਮਾਕਾ ਕੀਤਾ ਗਿਆ ਹੈ।

Read More: Diljit Dosanjh: ਦਿਲਜੀਤ ਦੋਸਾਂਝ ਨੇ ਐਲਬਮ GHOST ਤੋਂ ਸ਼ੇਅਰ ਕੀਤਾ ਲੁੱਕ, ਪੰਜਾਬੀ ਗਾਇਕ ਪਹਿਲੀ ਵਾਰ ਬੋਲਡ ਅੰਦਾਜ਼ 'ਚ ਆਇਆ ਨਜ਼ਰ

Entertainment News Live: Ranbir Kapoor: ਰਰਣਬੀਰ ਕਪੂਰ ਦੀ ਫਿਲਮ 'ਐਨੀਮਲ' ਦਾ ਧਮਾਕੇਦਾਰ ਟੀਜ਼ਰ ਰਿਲੀਜ਼, ਰਣਬੀਰ ਦਾ ਖਤਰਨਾਕ ਲੁੱਕ ਦੇਖ ਉੱਡਣਗੇ ਹੋਸ਼

Animal Teaser Out: ਰਣਬੀਰ ਕਪੂਰ ਸਟਾਰਰ ਫਿਲਮ 'ਐਨੀਮਲ' ਸਾਲ 2023 ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ ਹੈ। ਇਸ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਪ੍ਰਸ਼ੰਸਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਪ੍ਰਸ਼ੰਸਕਾਂ ਨੂੰ ਵੱਡਾ ਤੋਹਫਾ ਦਿੰਦੇ ਹੋਏ, ਨਿਰਮਾਤਾਵਾਂ ਨੇ ਰਣਬੀਰ ਕਪੂਰ ਦੇ ਜਨਮਦਿਨ ਯਾਨੀ 28 ਸਤੰਬਰ ਨੂੰ 'ਐਨੀਮਲ' ਦਾ ਸਭ ਤੋਂ ਉਡੀਕਿਆ ਟੀਜ਼ਰ ਰਿਲੀਜ਼ ਕੀਤਾ ਹੈ। ਟੀਜ਼ਰ ਕਾਫੀ ਧਮਾਕੇਦਾਰ ਹੈ। 

Read More: Ranbir Kapoor: ਰਰਣਬੀਰ ਕਪੂਰ ਦੀ ਫਿਲਮ 'ਐਨੀਮਲ' ਦਾ ਧਮਾਕੇਦਾਰ ਟੀਜ਼ਰ ਰਿਲੀਜ਼, ਰਣਬੀਰ ਦਾ ਖਤਰਨਾਕ ਲੁੱਕ ਦੇਖ ਉੱਡਣਗੇ ਹੋਸ਼

Entertainment News Live Today: Diljit Dosanjh: ਦਿਲਜੀਤ ਦੋਸਾਂਝ ਦਾ ਐਲਬਮ 'Ghost' 'ਚੋਂ ਗੀਤ Feel My Love ਰਿਲੀਜ਼, ਵੀਡੀਓ 'ਚ ਲਗਾਇਆ ਰੋਮਾਂਸ ਦਾ ਤੜਕਾ

Song Feel My Love Out from the album Ghost: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੀ ਐਲਬਮ ਘੋਸਟ ਦੇ ਗਾਣੇ ਰਿਲੀਜ਼ ਹੋਣ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ। ਇਸ ਵਿਚਾਲੇ ਕਲਾਕਾਰ ਨੇ ਐਲਬਮ ਦਾ ਪਹਿਲਾ ਗੀਤ ਫੀਲ ਮਾਈ ਲਵ (Feel My Love) ਰਿਲੀਜ਼ ਕਰ ਦਿੱਤਾ ਹੈ। ਇਸ ਗੀਤ ਨੂੰ ਵੇਖ ਪ੍ਰਸ਼ੰਸਕਾਂ ਦੀਆਂ ਅੱਖਾਂ ਵੀ ਖੁੱਲ੍ਹੀਆਂ ਰਹਿ ਜਾਣਗੀਆਂ। ਦਰਅਸਲ, ਪ੍ਰਸ਼ੰਸਕਾਂ ਨੂੰ ਪਹਿਲੀ ਵਾਰ ਦਿਲਜੀਤ ਦੋਸਾਂਝ ਬੋਲਡ ਅੰਦਾਜ਼ ਵਿੱਚ ਵਿਖਾਈ ਦੇਣਗੇ। ਵੇਖੋ ਦਿਲਜੀਤ ਦੀ ਐਲਬਮ ਘੋਸਟ ਵਿੱਚੋਂ ਗੀਤ ਫੀਲ ਮਾਈ ਲਵ...

Read More: Diljit Dosanjh: ਦਿਲਜੀਤ ਦੋਸਾਂਝ ਦਾ ਐਲਬਮ 'Ghost' 'ਚੋਂ ਗੀਤ Feel My Love ਰਿਲੀਜ਼, ਵੀਡੀਓ 'ਚ ਲਗਾਇਆ ਰੋਮਾਂਸ ਦਾ ਤੜਕਾ

Entertainment News Live: Vicky Kaushal Dance: 'ਸੌਦਾ ਖਰਾ-ਖਰਾ' ਗੀਤ 'ਤੇ ਵਿੱਕੀ ਕੌਸ਼ਲ ਨੇ ਕੀਤਾ ਜ਼ਬਰਦਸਤ ਡਾਂਸ, ਐਨਰਜੀ ਦੇਖ ਫੈਨਜ਼ ਨੇ ਕੀਤੇ ਅਜਿਹੇ ਕਮੈਂਟ

Vicky Kaushal Dance: ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਦੀ ਐਕਟਿੰਗ ਤੋਂ ਲੈ ਕੇ ਡਾਂਸ ਤੱਕ ਸਭ ਕੁਝ ਸ਼ਾਨਦਾਰ ਹੈ। ਖਾਸ ਕਰਕੇ ਜਦੋਂ ਅਦਾਕਾਰ ਪੰਜਾਬੀ ਗੀਤਾਂ 'ਤੇ ਨੱਚਦਾ ਹੈ ਤਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਦਿਲ ਵੀ ਉਨ੍ਹਾਂ ਦੇ ਨਾਲ ਨੱਚਦੇ ਹਨ। ਹਾਲ ਹੀ 'ਚ ਅਦਾਕਾਰ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਉਹ ਅਕਸ਼ੈ ਕੁਮਾਰ ਦੀ ਫਿਲਮ 'ਗੁੱਡ ਨਿਊਜ਼' ਦੇ ਗੀਤ 'ਸੌਦਾ ਖਰਾ ਖਰਾ' 'ਤੇ ਜ਼ੋਰਦਾਰ ਡਾਂਸ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

Read More: Vicky Kaushal Dance: 'ਸੌਦਾ ਖਰਾ-ਖਰਾ' ਗੀਤ 'ਤੇ ਵਿੱਕੀ ਕੌਸ਼ਲ ਨੇ ਕੀਤਾ ਜ਼ਬਰਦਸਤ ਡਾਂਸ, ਐਨਰਜੀ ਦੇਖ ਫੈਨਜ਼ ਨੇ ਕੀਤੇ ਅਜਿਹੇ ਕਮੈਂਟ

Entertainment News Live Today: Sir Michael Gambon Died: 'ਹੈਰੀ ਪੋਟਰ' ਫੇਮ ਮਾਈਕਲ ਗੈਂਬੋਨ ਦਾ ਦੇਹਾਂਤ, 82 ਸਾਲ ਦੀ ਉਮਰ 'ਚ ਦੁਨੀਆ ਤੋਂ ਹੋਏ ਰੁਖਸਤ

Sir Michael Gambon Died: ਹਾਲੀਵੁੱਡ ਫਿਲਮ 'ਹੈਰੀ ਪੋਟਰ' 'ਚ ਐਲਬਸ ਡੰਬਲਡੋਰ ਦਾ ਕਿਰਦਾਰ ਨਿਭਾਉਣ ਵਾਲੇ ਐਕਟਰ ਸਰ ਮਾਈਕਲ ਗੈਂਬਨ ਦੇ ਪ੍ਰਸ਼ੰਸਕਾਂ ਲਈ ਬੁਰੀ ਖਬਰ ਆ ਰਹੀ ਹੈ। ਦਰਅਸਲ ਹਾਲ ਹੀ 'ਚ ਅਦਾਕਾਰ ਦਾ ਦੇਹਾਂਤ ਹੋਇਆ ਹੈ। ਉਨ੍ਹਾਂ ਨੇ 82 ਸਾਲ ਦੀ ਉਮਰ 'ਚ ਹਸਪਤਾਲ 'ਚ ਆਖਰੀ ਸਾਹ ਲਿਆ। ਇਹ ਜਾਣਕਾਰੀ ਅਦਾਕਾਰ ਦੀ ਪਤਨੀ ਅਤੇ ਬੇਟੇ ਨੇ ਦਿੱਤੀ ਹੈ। ਅਭਿਨੇਤਾ ਦੀ ਮੌਤ ਦੀ ਖਬਰ ਨੇ ਨਾ ਸਿਰਫ ਉਸਦੇ ਪਰਿਵਾਰ ਨੂੰ ਬਲਕਿ ਉਸਦੇ ਪ੍ਰਸ਼ੰਸਕਾਂ ਨੂੰ ਵੀ ਡੂੰਘਾ ਸਦਮਾ ਲੱਗਾ ਹੈ।

Read More: Sir Michael Gambon Died: 'ਹੈਰੀ ਪੋਟਰ' ਫੇਮ ਮਾਈਕਲ ਗੈਂਬੋਨ ਦਾ ਦੇਹਾਂਤ, 82 ਸਾਲ ਦੀ ਉਮਰ 'ਚ ਦੁਨੀਆ ਤੋਂ ਹੋਏ ਰੁਖਸਤ


Katrina Kaif: ਕੈਟਰੀਨਾ ਕੈਫ ਨੇ ਬਾਲੀਵੁੱਡ 'ਚ ਪੂਰੇ ਕੀਤੇ 20 ਸਾਲ, ਪਤੀ ਵਿੱਕੀ ਕੌਸ਼ਲ ਬੋਲੇ- ਸੱਚਮੁੱਚ ਪ੍ਰੇਰਨਾਦਾਇਕ

Vicky Kaushal On Katrina Kaif 20 Years In Bollywood: ਅਦਾਕਾਰਾ ਕੈਟਰੀਨਾ ਕੈਫ ਫਿਲਮ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਕੈਟਰੀਨਾ ਨੇ ਆਪਣੀ ਮਿਹਨਤ ਅਤੇ ਦਮਦਾਰ ਅਦਾਕਾਰੀ ਦੇ ਦਮ 'ਤੇ ਹਿੰਦੀ ਫਿਲਮ ਇੰਡਸਟਰੀ 'ਚ ਆਪਣੀ ਪਛਾਣ ਬਣਾਈ ਹੈ। ਕੈਟ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2003 ਵਿੱਚ ਬੂਮ ਨਾਲ ਕੀਤੀ ਸੀ। ਉਨ੍ਹਾਂ ਕੁਝ ਸਾਲਾਂ ਬਾਅਦ 2005 ਵਿੱਚ, ਡੇਵਿਡ ਧਵਨ ਦੀ ਰੋਮਾਂਟਿਕ ਕਾਮੇਡੀ ਮੈਂਨੇ ਪਿਆਰ ਕਿਉਂ ਕਿਆ? ਨਾਲ ਕੈਟ ਨੂੰ ਦੁਨੀਆ ਭਰ ਵਿੱਚ ਸਫਲਤਾ ਮਿਲੀ। ਇਸ ਤੋਂ ਬਾਅਦ ਉਨ੍ਹਾਂ ਦੇ ਕਰੀਅਰ ਦਾ ਗ੍ਰਾਫ ਉੱਪਰ ਗਿਆ ਅਤੇ ਉਨ੍ਹਾਂ ਨੇ ਕਈ ਹਿੱਟ ਫਿਲਮਾਂ ਦਿੱਤੀਆਂ। ਕੈਟਰੀਨਾ ਕੈਫ ਨੂੰ ਬਾਲੀਵੁੱਡ 'ਚ ਕੰਮ ਕਰਦੇ 20 ਸਾਲ ਹੋ ਗਏ ਹਨ। ਹਾਲ ਹੀ 'ਚ ਕੈਟਰੀਨਾ ਨੇ ਇੰਡਸਟਰੀ 'ਚ ਦੋ ਦਹਾਕੇ ਪੂਰੇ ਕਰਨ ਤੋਂ ਬਾਅਦ ਉਸ ਦੇ ਪਤੀ ਵਿੱਕੀ ਕੌਸ਼ਲ ਨੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਹੈ।

Read More: Katrina Kaif: ਕੈਟਰੀਨਾ ਕੈਫ ਨੇ ਬਾਲੀਵੁੱਡ 'ਚ ਪੂਰੇ ਕੀਤੇ 20 ਸਾਲ, ਪਤੀ ਵਿੱਕੀ ਕੌਸ਼ਲ ਬੋਲੇ- ਸੱਚਮੁੱਚ ਪ੍ਰੇਰਨਾਦਾਇਕ

Entertainment News Live: ਵਿਵੇਕ ਅਗਨੀਹੋਤਰੀ ਦੀ ਫਿਲਮ 'ਦ ਵੈਕਸੀਨ ਵਾਰ' ਹੋਈ ਰਿਲੀਜ਼, ਹਰ ਭਾਰਤੀ ਨੂੰ ਦੇਖਣੀ ਚਾਹੀਦੀ ਹੈ ਇਹ ਫਿਲਮ, ਪੜ੍ਹੋ ਰਿਵਿਊ

The Vaccine War Review: ਅਸੀਂ ਸ਼ਾਇਦ ਕੋਰੋਨਾ ਦੇ ਉਸ ਭਿਆਨਕ ਦੌਰ ਨੂੰ ਕਦੇ ਨਹੀਂ ਭੁੱਲਾਂਗੇ। ਸ਼ਾਇਦ ਇਥੇ ਇਹ ਸ਼ਬਦ ਨਹੀਂ ਵਰਤਿਆ ਜਾਣਾ ਚਾਹੀਦਾ। ਅਸੀਂ ਉਸ ਦੌਰ ਨੂੰ ਭੁੱਲ ਨਹੀਂ ਸਕਾਂਗੇ ਜਦੋਂ ਅਸੀਂ ਸਾਰਿਆਂ ਨੇ ਨਾ ਸਿਰਫ਼ ਮੌਤ ਨੂੰ ਬਹੁਤ ਨੇੜਿਓਂ ਦੇਖਿਆ, ਸਗੋਂ ਮੌਤ ਦੇ ਸਭ ਤੋਂ ਭਿਆਨਕ ਰੂਪ ਨੂੰ ਵੀ ਦੇਖਿਆ। ਪਰ ਫਿਰ ਜੀਵਨ ਪਰਤ ਆਇਆ ਪਰ ਵਾਪਸ ਕਿਵੇਂ ਆਇਆ ਅਤੇ ਕੋਰੋਨਾ ਵੈਕਸੀਨ ਕਿਵੇਂ ਬਣੀ? ਵਿਵੇਕ ਅਗਨੀਹੋਤਰੀ ਨੇ ਇਸ ਫਿਲਮ ਵਿੱਚ ਉਹ ਸਭ ਦਿਖਾਇਆ ਹੈ ਜੋ ਅਸੀਂ ਨਹੀਂ ਜਾਣਦੇ।

Read More: ਵਿਵੇਕ ਅਗਨੀਹੋਤਰੀ ਦੀ ਫਿਲਮ 'ਦ ਵੈਕਸੀਨ ਵਾਰ' ਹੋਈ ਰਿਲੀਜ਼, ਹਰ ਭਾਰਤੀ ਨੂੰ ਦੇਖਣੀ ਚਾਹੀਦੀ ਹੈ ਇਹ ਫਿਲਮ, ਪੜ੍ਹੋ ਰਿਵਿਊ

Entertainment News Live Today: Ranbir Kapoor: 1-2 ਨਹੀਂ 12 ਕੁੜੀਆਂ ਦਾ ਦਿਲ ਤੋੜ ਚੁੱਕਿਆ ਰਣਬੀਰ ਕਪੂਰ, ਜਾਣੋ ਫਿਰ ਆਲੀਆ ਭੱਟ ਨਾਲ ਕਿਵੇਂ ਹੋਇਆ ਵਿਆਹ

Ranbir Kapoor Unknown Facts: 28 ਸਤੰਬਰ 1982 ਨੂੰ ਜਨਮੇ ਰਣਬੀਰ ਕਪੂਰ ਨੂੰ ਹਿੰਦੀ ਸਿਨੇਮਾ ਦਾ ਚਾਕਲੇਟ ਬੁਆਏ ਕਿਹਾ ਜਾਂਦਾ ਹੈ। ਕਪੂਰ ਪਰਿਵਾਰ ਦੇ ਇਸ ਸਭ ਤੋਂ ਮਸ਼ਹੂਰ ਸਿਤਾਰੇ ਨੇ ਇਸ ਤਸਵੀਰ ਦੇ ਦਮ 'ਤੇ ਇਕ-ਦੋ ਨਹੀਂ ਸਗੋਂ 12 ਸੁੰਦਰੀਆਂ ਦਾ ਦਿਲ ਤੋੜਿਆ ਹੈ। ਆਖਿਰਕਾਰ ਉਸ ਨੂੰ ਪਿਆਰ ਦਾ 'ਬ੍ਰਹਮਾਸਤਰ' ਮਿਲਿਆ ਅਤੇ ਉਸ ਨੇ ਆਲੀਆ ਭੱਟ ਨਾਲ ਵਿਆਹ ਕਰਵਾ ਲਿਆ। ਜਨਮਦਿਨ ਸਪੈਸ਼ਲ ਵਿੱਚ, ਅਸੀਂ ਤੁਹਾਨੂੰ ਰਣਬੀਰ ਕਪੂਰ ਦੀ ਲਵ ਲਾਈਫ ਤੋਂ ਜਾਣੂ ਕਰਵਾ ਰਹੇ ਹਾਂ।

Read More: Ranbir Kapoor: 1-2 ਨਹੀਂ 12 ਕੁੜੀਆਂ ਦਾ ਦਿਲ ਤੋੜ ਚੁੱਕਿਆ ਰਣਬੀਰ ਕਪੂਰ, ਜਾਣੋ ਫਿਰ ਆਲੀਆ ਭੱਟ ਨਾਲ ਕਿਵੇਂ ਹੋਇਆ ਵਿਆਹ

Entertainment News Live: Lata Mangeshkar: ਇੱਕ ਸੁਪਨੇ ਨੇ ਇੰਝ ਲਿਖੀ ਸੀ ਲਤਾ ਮੰਗੇਸ਼ਕਰ ਦੀ ਸ਼ੋਹਰਤ ਦੀ ਕਹਾਣੀ, ਕੀ ਤੁਹਾਨੂੰ ਪਤਾ ਹੈ ਸੁਰਾਂ ਦੀ ਮੱਲਿਕਾ ਨਾਲ ਜੁੜਿਆ ਇਹ ਕਿੱਸਾ

Lata Mangeshkar Birth Anniversary: ਮੱਧ ਪ੍ਰਦੇਸ਼ ਦੇ ਇੰਦੌਰ 'ਚ 28 ਸਤੰਬਰ 1929 ਨੂੰ ਜਨਮੀ ਲਤਾ ਮੰਗੇਸ਼ਕਰ ਭਾਵੇਂ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਹੋਵੇ, ਪਰ ਉਨ੍ਹਾਂ ਦੀ ਆਵਾਜ਼ ਦਾ ਜਾਦੂ ਸਦੀਆਂ ਤੱਕ ਬਰਕਰਾਰ ਰਹੇਗਾ। ਲਤਾ ਦੀ ਨੂੰ ਸੰਗੀਤ ਵਿਰਾਸਤ ਵਿੱਚ ਮਿਲਿਆ ਕਿਉਂਕਿ ਉਨ੍ਹਾਂ ਦੇ ਪਿਤਾ ਦੀਨਾਨਾਥ ਮੰਗੇਸ਼ਕਰ ਇੱਕ ਮਰਾਠੀ ਥੀਏਟਰ ਅਦਾਕਾਰ, ਸੰਗੀਤਕਾਰ ਅਤੇ ਗਾਇਕ ਸਨ। ਜਨਮ ਸਮੇਂ ਲਤਾ ਦਾ ਨਾਂ ਹੇਮਾ ਸੀ ਪਰ ਜਦੋਂ ਉਹ ਪੰਜ ਸਾਲ ਦੀ ਹੋ ਗਈ ਤਾਂ ਉਨ੍ਹਾਂ ਦਾ ਨਾਂ ਬਦਲ ਕੇ ਲਤਾ ਰੱਖ ਦਿੱਤਾ ਗਿਆ। ਬਰਥਡੇ ਸਪੈਸ਼ਲ 'ਚ ਅਸੀਂ ਤੁਹਾਨੂੰ ਲਤਾ ਮੰਗੇਸ਼ਕਰ ਨਾਲ ਜੁੜੀ ਅਜਿਹੀ ਘਟਨਾ ਦੱਸਣ ਜਾ ਰਹੇ ਹਾਂ, ਜੋ ਤੁਸੀਂ ਸ਼ਾਇਦ ਹੀ ਕਦੇ ਸੁਣੀ ਹੋਵੇਗੀ।

Read More: Lata Mangeshkar: ਇੱਕ ਸੁਪਨੇ ਨੇ ਇੰਝ ਲਿਖੀ ਸੀ ਲਤਾ ਮੰਗੇਸ਼ਕਰ ਦੀ ਸ਼ੋਹਰਤ ਦੀ ਕਹਾਣੀ, ਕੀ ਤੁਹਾਨੂੰ ਪਤਾ ਹੈ ਸੁਰਾਂ ਦੀ ਮੱਲਿਕਾ ਨਾਲ ਜੁੜਿਆ ਇਹ ਕਿੱਸਾ

Entertainment News Live Today: Shah Rukh Khan: ਪ੍ਰਸ਼ੰਸਕ ਨੇ ਸ਼ਾਹਰੁਖ ਨੂੰ ਪੁੱਛਿਆ ਵਿਰਾਟ ਕੋਹਲੀ ਬਾਰੇ ਸਵਾਲ, ਕਿੰਗ ਖਾਨ ਨੇ ਦਿੱਤਾ ਦਿਲ ਜਿੱਤਣ ਵਾਲਾ ਜਵਾਬ, ਬੋਲੇ- 'ਉਹ ਤਾਂ ਮੇਰੇ...'

Shah Rukh Khan Ask SRK Session: ਸ਼ਾਹਰੁਖ ਖਾਨ ਆਸਕ SRK ਸੈਸ਼ਨ ਵਿੱਚ ਪ੍ਰਸ਼ੰਸਕਾਂ ਦੇ ਸਵਾਲਾਂ ਦੇ ਬਹੁਤ ਹੀ ਦਿਲਚਸਪ ਜਵਾਬ ਦੇ ਰਹੇ ਹਨ। ਜਦੋਂ ਇੱਕ ਪ੍ਰਸ਼ੰਸਕ ਨੇ ਕਿੰਗ ਖਾਨ ਨੂੰ ਪੁੱਛਿਆ, 'ਸਰ, ਕਿਰਪਾ ਕਰਕੇ ਵਿਰਾਟ ਕੋਹਲੀ ਬਾਰੇ ਕੁਝ ਕਹੋ, ਕਿਉਂਕਿ ਅਸੀਂ ਹਰ ਰੋਜ਼ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਤੁਹਾਡੇ ਪ੍ਰਸ਼ੰਸਕਾਂ ਵਿਚਕਾਰ ਲੜਾਈ ਦੀਆਂ ਪੋਸਟਾਂ ਦੇਖਦੇ ਹਾਂ'।

Read More: Shah Rukh Khan: ਪ੍ਰਸ਼ੰਸਕ ਨੇ ਸ਼ਾਹਰੁਖ ਨੂੰ ਪੁੱਛਿਆ ਵਿਰਾਟ ਕੋਹਲੀ ਬਾਰੇ ਸਵਾਲ, ਕਿੰਗ ਖਾਨ ਨੇ ਦਿੱਤਾ ਦਿਲ ਜਿੱਤਣ ਵਾਲਾ ਜਵਾਬ, ਬੋਲੇ- 'ਉਹ ਤਾਂ ਮੇਰੇ...'

Entertainment News Live: ਇੰਗਲੈਂਡ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਮਿਲੇ ਅਕਸ਼ੈ ਕੁਮਾਰ ਤੇ ਟਵਿੰਕਲ ਖੰਨਾ, ਤਸਵੀਰ ਸ਼ੇਅਰ ਕਰ PM ਦੀ ਕੀਤੀ ਖੂਬ ਤਾਰੀਫ

ਬਾਲੀਵੁੱਡ ਦੇ ਖਿਲਾੜੀ ਯਾਨੀ ਅਕਸ਼ੈ ਕੁਮਾਰ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਨਾਲ ਲੰਡਨ ਵਿੱਚ ਹਨ। ਹਾਲ ਹੀ 'ਚ ਅਦਾਕਾਰਾ ਟਵਿੰਕਲ ਖੰਨਾ ਨੇ ਇੰਸਟਾ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਜਿਸ 'ਚ ਉਨ੍ਹਾਂ ਨੇ ਬ੍ਰਿਟਿਸ਼ ਪੀਐੱਮ ਰਿਸ਼ੀ ਸੁਨਕ ਨਾਲ ਮੁਲਾਕਾਤ ਕੀਤੀ ਹੈ। ਇਸ ਵੀਡੀਓ ਦੀਆਂ ਕੁਝ ਝਲਕੀਆਂ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।  


Akshay Kumar: ਇੰਗਲੈਂਡ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਮਿਲੇ ਅਕਸ਼ੈ ਕੁਮਾਰ ਤੇ ਟਵਿੰਕਲ ਖੰਨਾ, ਤਸਵੀਰ ਸ਼ੇਅਰ ਕਰ PM ਦੀ ਕੀਤੀ ਖੂਬ ਤਾਰੀਫ

Entertainment News Live Today: ਸ਼ਾਹਰੁਖ ਖਾਨ ਦੀ 'ਜਵਾਨ' ਪਹੁੰਚੀ 600 ਕਰੋੜ ਦੇ ਕਰੀਬ, ਰੋਜ਼ ਘਟਦੀ ਕਮਾਈ ਦੇ ਬਾਵਜੂਦ ਰਿਕਾਰਡ ਤੋੜ ਰਹੀ ਫਿਲਮ

Jawan Box Office Collection Day 21: ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਲਈ ਸਾਲ 2023 ਬਹੁਤ ਖੁਸ਼ਕਿਸਮਤ ਰਿਹਾ ਹੈ। ਕਿੰਗ ਖਾਨ ਨੇ ਇਸ ਸਾਲ ਦੀ ਸ਼ੁਰੂਆਤ 'ਚ 'ਪਠਾਨ' ਨਾਲ ਵੱਡੇ ਪਰਦੇ 'ਤੇ ਵਾਪਸੀ ਕੀਤੀ ਸੀ ਅਤੇ ਸਿਧਾਰਥ ਆਨੰਦ ਦੁਆਰਾ ਨਿਰਦੇਸ਼ਿਤ ਇਹ ਫਿਲਮ ਬਲਾਕਬਸਟਰ ਸਾਬਤ ਹੋਈ ਸੀ। ਹੁਣ ਸ਼ਾਹਰੁਖ ਖਾਨ ਦੀ ਤਾਜ਼ਾ ਰਿਲੀਜ਼ ਫਿਲਮ 'ਜਵਾਨ' ਵੀ ਘਰੇਲੂ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਸਿਨੇਮਾਘਰਾਂ 'ਚ ਧਮਾਲ ਮਚਾ ਰਹੀ ਹੈ। 'ਜਵਾਨ' ਹੁਣ ਤੱਕ ਕਈ ਰਿਕਾਰਡ ਤੋੜ ਚੁੱਕੀ ਹੈ ਅਤੇ ਸਾਲ 2023 ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫਿਲਮ ਵੀ ਬਣ ਗਈ ਹੈ। ਹਾਲਾਂਕਿ ਰਿਲੀਜ਼ ਦੇ ਤੀਜੇ ਹਫਤੇ ਫਿਲਮ ਦੀ ਕਮਾਈ 'ਚ ਹਰ ਦਿਨ ਗਿਰਾਵਟ ਆ ਰਹੀ ਹੈ। ਆਓ ਜਾਣਦੇ ਹਾਂ 'ਜਵਾਨ' ਨੇ ਆਪਣੀ ਰਿਲੀਜ਼ ਦੇ ਤੀਜੇ ਬੁੱਧਵਾਰ ਯਾਨੀ 21ਵੇਂ ਦਿਨ ਕਿੰਨੇ ਕਰੋੜ ਦਾ ਕਾਰੋਬਾਰ ਕੀਤਾ ਹੈ?    


Shah Rukh Khan: ਸ਼ਾਹਰੁਖ ਖਾਨ ਦੀ 'ਜਵਾਨ' ਪਹੁੰਚੀ 600 ਕਰੋੜ ਦੇ ਕਰੀਬ, ਰੋਜ਼ ਘਟਦੀ ਕਮਾਈ ਦੇ ਬਾਵਜੂਦ ਰਿਕਾਰਡ ਤੋੜ ਰਹੀ ਫਿਲਮ

Entertainment News Live: JCB 'ਤੇ ਚੜ੍ਹ ਕੇ ਸਹੁਰੇ ਘਰ ਪਹੁੰਚੀ ਰਾਖੀ ਸਾਵੰਤ, ਕੀਤਾ ਹਾਈ ਵੋਲਟੇਜ ਡਰਾਮਾ, ਪਰੇਸ਼ਾਨ ਹੋ ਕੇ ਆਦਿਲ ਖਾਨ ਨੇ ਕਹੀ ਇਹ ਗੱਲ

Rakhi Sawant Adil Khan: ਆਦਿਲ ਖਾਨ ਦੁਰਾਨੀ ਅਤੇ ਰਾਖੀ ਸਾਵੰਤ ਵਿਚਾਲੇ ਵਿਵਾਦ ਨੇ ਨਵਾਂ ਮੋੜ ਲੈ ਲਿਆ ਹੈ। ਰਾਖੀ ਨੇ ਦੱਸਿਆ ਕਿ ਉਸਦੀ ਬਾਇਓਪਿਕ ਲਈ ਆਲੀਆ ਭੱਟ ਅਤੇ ਵਿਦਿਆ ਬਾਲਨ ਨਾਲ ਸੰਪਰਕ ਕੀਤਾ ਗਿਆ ਹੈ। ਉਸ ਨੂੰ ਨਿਰਮਾਤਾਵਾਂ ਤੋਂ ਤੋਹਫ਼ੇ ਵਜੋਂ ਇੱਕ ਕਾਰ ਵੀ ਮਿਲੀ। ਦੱਸ ਦਈਏ ਕਿ ਰਾਖੀ ਸਾਵੰਤ ਐਤਵਾਰ ਦੇਰ ਰਾਤ ਮੈਸੂਰ ਸਥਿਤ ਆਦਿਲ ਦੇ ਘਰ ਪਹੁੰਚੀ। ਰਾਖੀ ਨੇ ਇੱਥੇ ਕਾਫੀ ਸ਼ਾਨਦਾਰ ਐਂਟਰੀ ਕੀਤੀ। ਢੋਲ ਦੇ ਨਾਲ ਉਹ ਜੇਸੀਬੀ 'ਤੇ ਸਵਾਰ ਹੋ ਕੇ ਆਪਣੇ ਪਤੀ ਆਦਿਲ ਦੇ ਘਰ ਪਹੁੰਚੀ। ਇੰਨਾ ਹੀ ਨਹੀਂ ਇਸ ਦੌਰਾਨ ਉਹ ਕਾਫੀ ਡਾਂਸ ਕਰਦੀ ਨਜ਼ਰ ਆਈ।  


Rakhi Sawant: JCB 'ਤੇ ਚੜ੍ਹ ਕੇ ਸਹੁਰੇ ਘਰ ਪਹੁੰਚੀ ਰਾਖੀ ਸਾਵੰਤ, ਕੀਤਾ ਹਾਈ ਵੋਲਟੇਜ ਡਰਾਮਾ, ਪਰੇਸ਼ਾਨ ਹੋ ਕੇ ਆਦਿਲ ਖਾਨ ਨੇ ਕਹੀ ਇਹ ਗੱਲ

ਪਿਛੋਕੜ

Entertainment News Today Latest Updates 28 September: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:


ਇੱਕ ਸੁਪਨੇ ਨੇ ਇੰਝ ਲਿਖੀ ਸੀ ਲਤਾ ਮੰਗੇਸ਼ਕਰ ਦੀ ਸ਼ੋਹਰਤ ਦੀ ਕਹਾਣੀ, ਕੀ ਤੁਹਾਨੂੰ ਪਤਾ ਹੈ ਸੁਰਾਂ ਦੀ ਮੱਲਿਕਾ ਨਾਲ ਜੁੜਿਆ ਇਹ ਕਿੱਸਾ


Lata Mangeshkar Birth Anniversary: ਮੱਧ ਪ੍ਰਦੇਸ਼ ਦੇ ਇੰਦੌਰ 'ਚ 28 ਸਤੰਬਰ 1929 ਨੂੰ ਜਨਮੀ ਲਤਾ ਮੰਗੇਸ਼ਕਰ ਭਾਵੇਂ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਹੋਵੇ, ਪਰ ਉਨ੍ਹਾਂ ਦੀ ਆਵਾਜ਼ ਦਾ ਜਾਦੂ ਸਦੀਆਂ ਤੱਕ ਬਰਕਰਾਰ ਰਹੇਗਾ। ਲਤਾ ਦੀ ਨੂੰ ਸੰਗੀਤ ਵਿਰਾਸਤ ਵਿੱਚ ਮਿਲਿਆ ਕਿਉਂਕਿ ਉਨ੍ਹਾਂ ਦੇ ਪਿਤਾ ਦੀਨਾਨਾਥ ਮੰਗੇਸ਼ਕਰ ਇੱਕ ਮਰਾਠੀ ਥੀਏਟਰ ਅਦਾਕਾਰ, ਸੰਗੀਤਕਾਰ ਅਤੇ ਗਾਇਕ ਸਨ। ਜਨਮ ਸਮੇਂ ਲਤਾ ਦਾ ਨਾਂ ਹੇਮਾ ਸੀ ਪਰ ਜਦੋਂ ਉਹ ਪੰਜ ਸਾਲ ਦੀ ਹੋ ਗਈ ਤਾਂ ਉਨ੍ਹਾਂ ਦਾ ਨਾਂ ਬਦਲ ਕੇ ਲਤਾ ਰੱਖ ਦਿੱਤਾ ਗਿਆ। ਬਰਥਡੇ ਸਪੈਸ਼ਲ 'ਚ ਅਸੀਂ ਤੁਹਾਨੂੰ ਲਤਾ ਮੰਗੇਸ਼ਕਰ ਨਾਲ ਜੁੜੀ ਅਜਿਹੀ ਘਟਨਾ ਦੱਸਣ ਜਾ ਰਹੇ ਹਾਂ, ਜੋ ਤੁਸੀਂ ਸ਼ਾਇਦ ਹੀ ਕਦੇ ਸੁਣੀ ਹੋਵੇਗੀ।


20-22 ਸਾਲ ਦੀ ਉਮਰ ਵਿੱਚ ਛੇ ਤੋਂ ਅੱਠ ਗੀਤ ਰਿਕਾਰਡ ਕਰ ਲਿਆ ਕਰਦੇ ਸਨ
ਲਤਾ ਦੀ ਅਤੇ ਸੰਗੀਤ ਬਚਪਨ ਤੋਂ ਹੀ ਇਕੱਠੇ ਸਨ। ਜਦੋਂ ਉਹ 20-22 ਸਾਲਾਂ ਦੀ ਸੀ ਤਾਂ ਉਹ ਦਿਨ ਵਿੱਚ ਛੇ ਤੋਂ ਅੱਠ ਗੀਤ ਰਿਕਾਰਡ ਕਰਦੀ ਸੀ। ਉਹ ਸਵੇਰੇ ਦੋ ਗੀਤ, ਦੁਪਹਿਰ ਨੂੰ ਦੋ ਗੀਤ ਅਤੇ ਰਾਤ ਨੂੰ ਦੋ-ਤਿੰਨ ਗੀਤ ਰਿਕਾਰਡ ਕਰਦੀ ਸੀ। ਸਾਰਾ ਦਿਨ ਮਿਹਨਤ ਕਰਨ ਤੋਂ ਬਾਅਦ ਜਦੋਂ ਲਤਾ ਦੀਦੀ ਸੌਂ ਜਾਂਦੀ ਸੀ ਤਾਂ ਹਰ ਰੋਜ਼ ਉਹੀ ਸੁਪਨਾ ਦੇਖਦੀ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਉਸ ਨੇ ਇਸ ਸੁਪਨੇ ਦਾ ਜ਼ਿਕਰ ਆਪਣੀ ਮਾਂ ਨੂੰ ਕੀਤਾ ਸੀ। 


ਸੁਪਨੇ 'ਚ ਕੀ ਦੇਖਦੀ ਸੀ ਲਤਾ ਮੰਗੇਸ਼ਕਰ?
ਲਤਾ ਮੰਗੇਸ਼ਕਰ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਉਹ ਰੋਜ਼ ਸਵੇਰੇ ਸੁਪਨੇ 'ਚ ਸਮੁੰਦਰ ਦੇ ਨੇੜੇ ਇਕ ਦੇਵੀ ਦਾ ਮੰਦਰ ਦੇਖਦੀ ਸੀ। ਜਦੋਂ ਉਨ੍ਹਾਂ ਨੇ ਮੰਦਰ ਦਾ ਦਰਵਾਜ਼ਾ ਖੋਲ੍ਦੀ ਤਾਂ ਕਾਲੇ ਪੱਥਰ ਦੀਆਂ ਪੌੜੀਆਂ ਅਤੇ ਰੰਗੀਨ ਪਾਣੀ ਦਿਖਾਈ ਦਿੰਦਾ ਸੀ। ਜਦੋਂ ਉਹ ਮੰਦਰ ਦੀਆਂ ਪੌੜੀਆਂ 'ਤੇ ਬੈਠਦੀ ਤਾਂ ਰੰਗੀਨ ਪਾਣੀ ਉਨ੍ਹਾਂ ਦੇ ਪੈਰਾਂ ਨੂੰ ਛੂਹਣ ਲੱਗ ਪੈਂਦਾ ਸੀ। ਲਤਾ ਮੰਗੇਸ਼ਕਰ ਨੇ ਆਪਣੀ ਮਾਂ ਤੋਂ ਇਸ ਸੁਪਨੇ ਦਾ ਮਤਲਬ ਪੁੱਛਿਆ ਸੀ। ਸੁਪਨੇ ਦਾ ਮਤਲਬ ਸਮਝਾਉਂਦੇ ਹੋਏ ਉਨ੍ਹਾਂ ਦੀ ਮਾਂ ਨੇ ਕਿਹਾ ਕਿ ਲਤਾ, ਇਹ ਰੱਬ ਦਾ ਆਸ਼ੀਰਵਾਦ ਹੈ। ਦੇਖੋ, ਇੱਕ ਦਿਨ ਤੁਸੀਂ ਬਹੁਤ ਮਸ਼ਹੂਰ ਹੋਵੋਗੇ, ਮਾਂ ਨੇ ਜੋ ਕਿਹਾ ਉਹ ਲਤਾ ਦੀ ਜ਼ਿੰਦਗੀ ਵਿੱਚ ਸੱਚ ਸਾਬਤ ਹੋਇਆ।


ਇਸ ਤਰ੍ਹਾਂ ਦਾ ਸੀ ਲਤਾ ਮੰਗੇਸ਼ਕਰ ਦਾ ਕਰੀਅਰ
ਤੁਹਾਨੂੰ ਦੱਸ ਦਈਏ ਕਿ ਲਤਾ ਮੰਗੇਸ਼ਕਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1942 ਦੌਰਾਨ ਕੀਤੀ ਸੀ। ਉਸ ਸਮੇਂ ਉਹ ਸਿਰਫ਼ 13 ਸਾਲ ਦੀ ਸੀ। ਉਨ੍ਹਾਂ ਨੇ ਵੱਖ-ਵੱਖ ਭਾਸ਼ਾਵਾਂ ਵਿੱਚ ਲਗਭਗ 30 ਹਜ਼ਾਰ ਗੀਤ ਗਾਏ। ਉਹ ਨਾ ਸਿਰਫ਼ ਭਾਰਤ ਵਿੱਚ ਸਗੋਂ ਵਿਸ਼ਵ ਵਿੱਚ ਸਭ ਤੋਂ ਮਸ਼ਹੂਰ ਅਤੇ ਸਤਿਕਾਰਤ ਪਲੇਬੈਕ ਗਾਇਕਾਂ ਵਿੱਚੋਂ ਇੱਕ ਸੀ। ਤੁਹਾਨੂੰ ਦੱਸ ਦੇਈਏ ਕਿ ਲਤਾ ਮੰਗੇਸ਼ਕਰ ਨੂੰ ਦੇਸ਼ ਦੇ ਸਰਵਉੱਚ ਸਨਮਾਨ ਭਾਰਤ ਰਤਨ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਲਤਾ ਮੰਗੇਸ਼ਕਰ ਵੀ ਕੋਰੋਨਾ ਮਹਾਮਾਰੀ ਦੌਰਾਨ ਸੰਕਰਮਿਤ ਹੋ ਗਈ ਅਤੇ 6 ਫਰਵਰੀ 2022 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ।  

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.