Entertainment Live: ਕਤਲ ਮਾਮਲੇ 'ਚ ਗ੍ਰਿਫਤਾਰ ਅਦਾਕਾਰ ਦੀਆਂ ਵਧੀਆਂ ਮੁਸ਼ਕਿਲਾਂ, ਗਾਇਕਾ ਅਫਸਾਨਾ ਖਾਨ ਬੁਰੀ ਤਰ੍ਹਾਂ ਹੋਈ ਟ੍ਰੋਲ ਸਣੇ ਅਹਿਮ ਖਬਰਾਂ

Entertainment News Live Today : ਕੰਨੜ ਅਦਾਕਾਰ ਦਰਸ਼ਨ ਦੀਆਂ ਮੁਸੀਬਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਹਾਲ ਹੀ 'ਚ ਰੇਣੂਕਾ ਸਵਾਮੀ ਕਤਲ ਕੇਸ 'ਚ ਦਰਸ਼ਨ ਅਤੇ ਉਸ ਦੀ ਪ੍ਰੇਮਿਕਾ

ਰੁਪਿੰਦਰ ਕੌਰ ਸੱਭਰਵਾਲ Last Updated: 19 Jun 2024 07:24 PM
Entertainment Live Today: Afsana Khan: ਅਫਸਾਨਾ ਖਾਨ ਦੀ ਲੋਕਾਂ ਨੇ ਕੀਤੀ 'Body Shaming', ਮੱਝ, ਝੋਟੀ, ਭਾਰ ਘਟਾ ਸਣੇ ਕੀਤੇ ਅਜਿਹੇ ਘਟੀਆ ਕਮੈਂਟ

Afsana Khan: ਪੰਜਾਬੀ ਗਾਇਕਾ ਅਫਸਾਨਾ ਖਾਨ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਨ੍ਹਾਂ ਆਪਣੇ ਸੁਰੀਲੀ ਆਵਾਜ਼ ਦੇ ਦਮ ਤੇ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਵਿੱਚ ਵੀ ਵੱਖਰੀ ਪਛਾਣ ਕਾਇਮ ਕੀਤੀ ਹੈ।


Read More: Afsana Khan: ਅਫਸਾਨਾ ਖਾਨ ਦੀ ਲੋਕਾਂ ਨੇ ਕੀਤੀ 'Body Shaming', ਮੱਝ, ਝੋਟੀ, ਭਾਰ ਘਟਾ ਸਣੇ ਕੀਤੇ ਅਜਿਹੇ ਘਟੀਆ ਕਮੈਂਟ

Entertainment Live: Afsana Khan: ਅਫਸਾਨਾ ਖਾਨ ਨੂੰ ਲੋਕਾਂ ਨੇ ਰੱਜ ਕੇ ਕਿਹਾ ਬੁਰਾ ਭਲਾ, ਤਸਵੀਰਾਂ ਵੇਖ ਬੋਲੇ- 'ਝੋਟੀ ਖੁੱਲ੍ਹਗੀ'

Afsana Khan Pics: ਪੰਜਾਬੀ ਗਾਇਕਾ ਅਫਸਾਨਾ ਖਾਨ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਨ੍ਹਾਂ ਆਪਣੇ ਸੁਰੀਲੀ ਆਵਾਜ਼ ਦੇ ਦਮ ਤੇ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਵਿੱਚ ਵੀ ਵੱਖਰੀ ਪਛਾਣ ਕਾਇਮ ਕੀਤੀ ਹੈ। ਪੰਜਾਬੀ ਦੇ ਨਾਲ-ਨਾਲ ਅਫਸਾਨਾ ਨੇ ਹਿੰਦੀ ਸੰਗੀਤ ਜਗਤ ਵਿੱਚ ਵੀ ਮੱਲਾਂ ਮਾਰੀਆਂ ਹਨ। ਅਫਸਾਨਾ ਖਾਨ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਉੱਪਰ ਛਾਈ ਹੋਈ ਹੈ। ਇਸਦੀ ਵਜ੍ਹਾ ਉਨ੍ਹਾਂ ਵੱਲੋਂ ਹਾਲ ਹੀ ਵਿੱਚ ਸ਼ੇਅਰ ਕੀਤੀਆਂ ਤਸਵੀਰਾਂ ਅਤੇ ਵੀਡੀਓ ਹਨ, ਜਿਨ੍ਹਾਂ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਨ੍ਹਾਂ ਤਸਵੀਰਾਂ ਵਿੱਚ ਅਫਸਾਨਾ ਦਾ ਲੁੱਕ ਕੁਝ ਲੋਕਾਂ ਨੂੰ ਪਸੰਦ ਆ ਰਿਹਾ ਅਤੇ ਕੁਝ ਨਾ ਪਸੰਦ ਕਰ ਰਹੇ ਹਨ। 

Read MOre: Afsana Khan: ਅਫਸਾਨਾ ਖਾਨ ਨੂੰ ਲੋਕਾਂ ਨੇ ਰੱਜ ਕੇ ਕਿਹਾ ਬੁਰਾ ਭਲਾ, ਤਸਵੀਰਾਂ ਵੇਖ ਬੋਲੇ- 'ਝੋਟੀ ਖੁੱਲ੍ਹਗੀ'

Entertainment Live Today: Taimur Ali Khan: ਤੈਮੂਰ ਅਲੀ ਖਾਨ ਦਾ 50 ਲੋਕਾਂ ਨੇ ਕੀਤਾ ਪਿੱਛਾ, ਜਦੋਂ ਪਿਤਾ ਸੈਫ ਨੂੰ ਪਤਾ ਲੱਗਿਆ ਤਾਂ ਉੱਡੇ ਹੋਸ਼, ਫਿਰ...

Taimur Ali Khan: ਫਿਲਮੀ ਸਿਤਾਰਿਆਂ ਦੇ ਨਾਲ-ਨਾਲ ਉਨ੍ਹਾਂ ਦੇ ਬੱਚਿਆਂ ਦੇ ਵੀ ਸੋਸ਼ਲ ਮੀਡੀਆ ਉੱਪਰ ਪ੍ਰਸ਼ੰਸਕ ਮੌਜੂਦ ਹਨ। ਦਰਅਸਲ, ਸੈਲੇਬਸ ਵਾਂਗ ਸਟਾਰ ਕਿਡਜ਼ ਬਾਰੇ ਜਾਣਨਾ ਹਰ ਕੋਈ ਪਸੰਦ ਕਰਦਾ ਹੈ।

Read MOre: Taimur Ali Khan: ਤੈਮੂਰ ਅਲੀ ਖਾਨ ਦਾ 50 ਲੋਕਾਂ ਨੇ ਕੀਤਾ ਪਿੱਛਾ, ਜਦੋਂ ਪਿਤਾ ਸੈਫ ਨੂੰ ਪਤਾ ਲੱਗਿਆ ਤਾਂ ਉੱਡੇ ਹੋਸ਼, ਫਿਰ...

Entertainment Live: Murder Case Update: ਕਤਲ ਮਾਮਲੇ 'ਚ ਗ੍ਰਿਫਤਾਰ ਅਦਾਕਾਰ ਦੀਆਂ ਵਧੀਆਂ ਮੁਸ਼ਕਿਲਾਂ, ਹੁਣ ਮੈਨੇਜਰ ਦੀ ਲਾਸ਼ ਮਿਲੀ...

Actor Arrested in Murder Case Update: ਕੰਨੜ ਅਦਾਕਾਰ ਦਰਸ਼ਨ ਦੀਆਂ ਮੁਸੀਬਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਹਾਲ ਹੀ 'ਚ ਰੇਣੂਕਾ ਸਵਾਮੀ ਕਤਲ ਕੇਸ 'ਚ ਦਰਸ਼ਨ ਅਤੇ ਉਸ ਦੀ ਪ੍ਰੇਮਿਕਾ ਪਵਿਤਰ ਗੌੜਾ ਨੂੰ ਪੁਲਿਸ ਹਿਰਾਸਤ 'ਚ ਲਿਆ ਗਿਆ ਸੀ। ਇਸੇ ਦੌਰਾਨ ਬੀਤੇ ਦਿਨੀਂ ਦਰਸ਼ਨ ਦੇ ਮੈਨੇਜਰ ਨੇ ਖੁਦਕੁਸ਼ੀ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ। ਹੁਣ ਇੱਕ ਪੁਲਿਸ ਅਧਿਕਾਰੀ ਨੇ ਇਸ ਘਟਨਾ ਨਾਲ ਜੁੜੀ ਇੱਕ ਨਵੀਂ ਅਪਡੇਟ ਦਿੱਤੀ ਹੈ।

Entertainment Live Today: Hamare Baarah Controversy: ਫਿਲਮ 'ਹਮਾਰੇ ਬਾਰਹ' ਦੇ ਨਿਰਮਾਤਾਵਾਂ ਨੂੰ ਮਿਲੀ ਰਾਹਤ, ਬੰਬੇ HC ਨੇ ਦਿੱਤੀ ਮਨਜ਼ੂਰੀ

Hamare Baarah Controversy: ਬਾਲੀਵੁੱਡ ਫਿਲਮ 'ਹਮਾਰੇ ਬਾਰਹ' 'ਤੇ ਅੱਜ ਬੰਬੇ ਹਾਈ ਕੋਰਟ ਵਿੱਚ ਸੁਣਵਾਈ ਹੋਈ। ਦੱਸ ਦੇਈਏ ਕਿ ਕੋਰਟ ਨੇ ਫਿਲਮ 'ਹਮਾਰੇ ਬਾਰਹ' ਦੀ ਰਿਲੀਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦਰਅਸਲ, ਨਿਰਮਾਤਾਵਾਂ ਨੇ ਫਿਲਮ 'ਚ ਕੁਝ ਬਦਲਾਅ ਕਰਨ ਲਈ ਸਹਿਮਤੀ ਜਤਾਈ ਹੈ। ਪਟੀਸ਼ਨਰ ਬਦਲਾਅ ਕੀਤੇ ਜਾਣ ਤੋਂ ਬਾਅਦ ਰਿਲੀਜ਼ 'ਤੇ ਇਤਰਾਜ਼ ਨਾ ਕਰਨ ਲਈ ਸਹਿਮਤ ਹੋਏ ਹਨ। ਦੱਸ ਦੇਈਏ ਕਿ ਅੱਜ ਦੁਪਹਿਰ 1.30 ਵਜੇ ਅਦਾਲਤੀ ਹੁਕਮ ਜਾਰੀ ਕਰ ਦਿੱਤੇ ਜਾਣਗੇ। 


Read MOre: Hamare Baarah Controversy: ਫਿਲਮ 'ਹਮਾਰੇ ਬਾਰਹ' ਦੇ ਨਿਰਮਾਤਾਵਾਂ ਨੂੰ ਮਿਲੀ ਰਾਹਤ, ਬੰਬੇ HC ਨੇ ਦਿੱਤੀ ਮਨਜ਼ੂਰੀ  

Entertainment Live: Kangana Ranaut: ਇਸ ਕੈਬਨਿਟ ਮੰਤਰੀ ਨੂੰ ਡੇਟ ਕਰ ਚੁੱਕੀ ਕੰਗਨਾ ਰਣੌਤ, ਪਰਿਵਾਰ ਤੱਕ ਪਹੁੰਚ ਗਈ ਸੀ ਗੱਲ, ਜਾਣੋ ਕਿਉਂ ਹੋਏ ਵੱਖ...

 Kangana Ranaut: ਬਾਲੀਵੁੱਡ 'ਚ ਆਪਣੀ ਕਿਸਮਤ ਅਜ਼ਮਾਉਣ ਤੋਂ ਬਾਅਦ ਕੰਗਨਾ ਰਣੌਤ ਅਤੇ ਚਿਰਾਗ ਪਾਸਵਾਨ ਨੇ ਸਿਆਸਤ ਵਿੱਚ ਕਦਮ ਰੱਖਿਆ।

Read MOre: Kangana Ranaut: ਇਸ ਕੈਬਨਿਟ ਮੰਤਰੀ ਨੂੰ ਡੇਟ ਕਰ ਚੁੱਕੀ ਕੰਗਨਾ ਰਣੌਤ, ਪਰਿਵਾਰ ਤੱਕ ਪਹੁੰਚ ਗਈ ਸੀ ਗੱਲ, ਜਾਣੋ ਕਿਉਂ ਹੋਏ ਵੱਖ...

ਪਿਛੋਕੜ

Entertainment News Live Today : ਕੰਨੜ ਅਦਾਕਾਰ ਦਰਸ਼ਨ ਦੀਆਂ ਮੁਸੀਬਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਹਾਲ ਹੀ 'ਚ ਰੇਣੂਕਾ ਸਵਾਮੀ ਕਤਲ ਕੇਸ 'ਚ ਦਰਸ਼ਨ ਅਤੇ ਉਸ ਦੀ ਪ੍ਰੇਮਿਕਾ ਪਵਿਤਰ ਗੌੜਾ ਨੂੰ ਪੁਲਿਸ ਹਿਰਾਸਤ 'ਚ ਲਿਆ ਗਿਆ ਸੀ। ਇਸੇ ਦੌਰਾਨ ਬੀਤੇ ਦਿਨੀਂ ਦਰਸ਼ਨ ਦੇ ਮੈਨੇਜਰ ਨੇ ਖੁਦਕੁਸ਼ੀ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ। ਹੁਣ ਇੱਕ ਪੁਲਿਸ ਅਧਿਕਾਰੀ ਨੇ ਇਸ ਘਟਨਾ ਨਾਲ ਜੁੜੀ ਇੱਕ ਨਵੀਂ ਅਪਡੇਟ ਦਿੱਤੀ ਹੈ।


ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜੇਕਰ ਦਰਸ਼ਨ ਦੇ ਮੈਨੇਜਰ ਦੀ ਗੱਲ ਕਰੀਏ ਤਾਂ ਉਹ ਅਦਾਕਾਰ ਦੇ ਬੈਂਗਲੁਰੂ ਫਾਰਮ ਹਾਊਸ ਦੀ ਦੇਖਭਾਲ ਕਰਦਾ ਸੀ, ਉਸ ਨੇ ਖੁਦਕੁਸ਼ੀ ਕਰ ਲਈ ਹੈ। ਮੰਗਲਵਾਰ ਦੁਪਹਿਰ ਸ਼੍ਰੀਧਰ ਦੀ ਖੁਦਕੁਸ਼ੀ ਦੀ ਖਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।



ਵੀਡੀਓ ਰਾਹੀਂ ਮਿਲਿਆ ਸਬੂਤ


ਕਈ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮੈਨੇਜਰ ਨੇ ਖੁਦਕੁਸ਼ੀ ਤੋਂ ਬਾਅਦ ਇੱਕ ਸੰਦੇਸ਼ ਵਜੋਂ ਇੱਕ ਨੋਟ ਅਤੇ ਇੱਕ ਵੀਡੀਓ ਛੱਡਿਆ ਸੀ। ਮੈਨੇਜਰ ਦੀ ਲਾਸ਼ ਅਦਾਕਾਰ ਦੇ ਬੈਂਗਲੁਰੂ ਫਾਰਮ ਹਾਊਸ 'ਚ ਮਿਲੀ। ਨਿਊਜ਼ 18 ਇੰਗਲਿਸ਼ ਨਾਲ ਵਿਸ਼ੇਸ਼ ਗੱਲਬਾਤ ਵਿੱਚ, ਬੈਂਗਲੁਰੂ ਦਿਹਾਤੀ ਦੇ ਐਸਪੀ ਮੱਲਿਕਾਰਜੁਨ ਬਲਾਦਾਂਡੀ ਨੇ ਦੱਸਿਆ ਕਿ ਵਿਅਕਤੀ ਕੱਲ੍ਹ ਨਹੀਂ ਬਲਕਿ ਅਪ੍ਰੈਲ 2024 ਵਿੱਚ ਮ੍ਰਿਤਕ ਪਾਇਆ ਗਿਆ ਸੀ। ਉਸ ਨੇ ਖੁਲਾਸਾ ਕੀਤਾ ਕਿ ਭਾਵੇਂ ਮੈਨੇਜਰ ਨੇ ਖੁਦਕੁਸ਼ੀ ਕਰ ਲਈ ਹੈ। ਪਰ, ਦਰਸ਼ਨ ਨੂੰ ਉਹ ਵਿਅਕਤੀ ਪਸੰਦ ਨਹੀਂ ਸੀ। ਅਧਿਕਾਰੀ ਨੇ ਅੱਗੇ ਖੁਲਾਸਾ ਕੀਤਾ ਕਿ ਲਾਸ਼ ਕੰਨੜ ਐਕਟਰ ਦੇ ਫਾਰਮ ਹਾਊਸ 'ਤੇ ਨਹੀਂ ਮਿਲੀ ਬਲਕਿ ਉਸ ਤੋਂ 2 ਕਿਲੋਮੀਟਰ ਦੂਰ ਮਿਲੀ ਸੀ।


ਵੀਡੀਓ ਸੁਨੇਹੇ ਦੇ ਨਾਲ ਨੋਟ ਬਰਾਮਦ ਹੋਇਆ


ਇੰਨਾ ਹੀ ਨਹੀਂ, ਬੇਂਗਲੁਰੂ ਦਿਹਾਤੀ ਦੇ ਐਸਪੀ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਲਾਸ਼ ਦੇ ਨਾਲ ਇੱਕ ਸੁਸਾਈਡ ਨੋਟ ਅਤੇ ਇੱਕ ਵੀਡੀਓ ਵੀ ਮਿਲਿਆ ਹੈ, ਜਿਸ ਵਿੱਚ ਮੈਨੇਜਰ ਨੇ ਆਪਣੀ ਮੌਤ ਦਾ ਕਾਰਨ ਇਕੱਲੇਪਣ ਨੂੰ ਦੱਸਿਆ ਸੀ। ਨਾਲ ਹੀ, ਵੀਡੀਓ ਵਿੱਚ ਇਹ ਵਾਰ-ਵਾਰ ਦੁਹਰਾਇਆ ਜਾ ਰਿਹਾ ਸੀ ਕਿ ਉਹ ਇਸ ਸਭ ਦੀ ਪੂਰੀ ਜ਼ਿੰਮੇਵਾਰੀ ਲੈ ਰਹੇ ਹਨ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ।



Read More: Entertainment Live: ਮਸ਼ਹੂਰ ਗਾਇਕਾ ਨੂੰ ਸੁਣਨਾ ਹੋਇਆ ਬੰਦ, ਅਨਮੋਲ ਗਗਨ ਮਾਨ ਨੇ ਪਤੀ ਸ਼ਹਿਬਾਜ਼ ਲਈ ਸ਼ੇਅਰ ਕੀਤੀ ਖਾਸ ਪੋਸਟ ਸਣੇ ਅਹਿਮ ਖਬਰਾਂ

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.