Hamare Baarah Controversy: ਫਿਲਮ 'ਹਮਾਰੇ ਬਾਰਹ' ਦੇ ਨਿਰਮਾਤਾਵਾਂ ਨੂੰ ਮਿਲੀ ਰਾਹਤ, ਬੰਬੇ HC ਨੇ ਦਿੱਤੀ ਮਨਜ਼ੂਰੀ
Hamare Baarah Controversy: ਬਾਲੀਵੁੱਡ ਫਿਲਮ 'ਹਮਾਰੇ ਬਾਰਹ' 'ਤੇ ਅੱਜ ਬਾਂਬੇ ਹਾਈ ਕੋਰਟ ਵਿੱਚ ਸੁਣਵਾਈ ਹੋਈ। ਦੱਸ ਦੇਈਏ ਕਿ ਕੋਰਟ ਨੇ ਫਿਲਮ 'ਹਮਾਰੇ ਬਾਰਹ' ਦੀ ਰਿਲੀਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ।
Hamare Baarah Controversy: ਬਾਲੀਵੁੱਡ ਫਿਲਮ 'ਹਮਾਰੇ ਬਾਰਹ' 'ਤੇ ਅੱਜ ਬੰਬੇ ਹਾਈ ਕੋਰਟ ਵਿੱਚ ਸੁਣਵਾਈ ਹੋਈ। ਦੱਸ ਦੇਈਏ ਕਿ ਕੋਰਟ ਨੇ ਫਿਲਮ 'ਹਮਾਰੇ ਬਾਰਹ' ਦੀ ਰਿਲੀਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦਰਅਸਲ, ਨਿਰਮਾਤਾਵਾਂ ਨੇ ਫਿਲਮ 'ਚ ਕੁਝ ਬਦਲਾਅ ਕਰਨ ਲਈ ਸਹਿਮਤੀ ਜਤਾਈ ਹੈ। ਪਟੀਸ਼ਨਰ ਬਦਲਾਅ ਕੀਤੇ ਜਾਣ ਤੋਂ ਬਾਅਦ ਰਿਲੀਜ਼ 'ਤੇ ਇਤਰਾਜ਼ ਨਾ ਕਰਨ ਲਈ ਸਹਿਮਤ ਹੋਏ ਹਨ। ਦੱਸ ਦੇਈਏ ਕਿ ਅੱਜ ਦੁਪਹਿਰ 1.30 ਵਜੇ ਅਦਾਲਤੀ ਹੁਕਮ ਜਾਰੀ ਕਰ ਦਿੱਤੇ ਜਾਣਗੇ।
ਫਿਲਮ ਨੂੰ ਲੈ ਕਿਉਂ ਛਿੜਿਆ ਸੀ ਵਿਵਾਦ
ਦੱਸ ਦੇਈਏ ਕਿ ਫਿਲਮ ਵਿੱਚ ਕੁਝ ਇਤਰਾਜ਼ਯੋਗ ਦ੍ਰਿਸ਼ ਸੀ। ਜਿਨ੍ਹਾਂ ਨੂੰ ਲੈ ਹਰ ਪਾਸੇ ਵਿਵਾਦ ਚੱਲ ਰਿਹਾ ਸੀ। ਇਸ ਫਿਲਮ ਉੱਪਰ ਲੀਡ ਅਦਾਕਾਰਾ ਅੰਕਿਤਾ ਦੀ ਖਾਸ ਗੱਲਬਾਤ ਵੀ ਸਾਹਮਣੇ ਆਈ ਹੈ। ਉਨ੍ਹਾਂ ਲਾਈਵ ਹਿੰਦੁਸਤਾਨ ਨਾਲ ਖਾਸ ਗੱਲਬਾਤ ਕੀਤੀ। ਅੰਕਿਤਾ ਨੇ ਇਸ ਫਿਲਮ 'ਚ ਅੰਨੂ ਕਪੂਰ ਦੀ ਪਤਨੀ ਦਾ ਕਿਰਦਾਰ ਨਿਭਾਇਆ ਹੈ ਅਤੇ ਇਹ ਉਸ ਦੀ ਡੈਬਿਊ ਫਿਲਮ ਹੈ।
'ਹਮਾਰੇ ਬਾਰਹ' 'ਤੇ ਚੱਲ ਰਹੇ ਵਿਵਾਦ 'ਤੇ ਬੋਲੀ ਅਦਾਕਾਰਾ
ਕਮਲ ਚੰਦਰ ਦੁਆਰਾ ਨਿਰਦੇਸ਼ਿਤ 'ਹਮਾਰੇ ਬਾਰਹ' ਬਹੁਤ ਮਹੱਤਵਪੂਰਨ ਫਿਲਮ ਹੈ। ਇਸ ਫਿਲਮ 'ਚ ਮੁਸਲਮਾਨਾਂ ਖਿਲਾਫ ਕੁਝ ਵੀ ਇਤਰਾਜ਼ਯੋਗ ਨਹੀਂ ਹੈ। ਇਸ ਫਿਲਮ ਵਿੱਚ ਆਬਾਦੀ ਦੀ ਚਰਚਾ ਕੀਤੀ ਗਈ ਹੈ। ਇਹ ਫਿਲਮ ਔਰਤਾਂ 'ਤੇ ਆਧਾਰਿਤ ਹੈ। ਇਸ ਵਿਚ ਔਰਤਾਂ 'ਤੇ ਹੋ ਰਹੇ ਅੱਤਿਆਚਾਰਾਂ ਦੀ ਗੱਲ ਕੀਤੀ ਗਈ ਹੈ।
ਆਪਣੇ ਕਿਰਦਾਰ ਬਾਰੇ ਕੀਤਾ ਖੁਲਾਸਾ ?
ਉਨ੍ਹਾਂ ਦੱਸਿਆ ਕਿ ਮੈਂ ਇਸ ਫਿਲਮ ਵਿੱਚ ਉਸਤਾਦ ਮੰਜ਼ੂਰ ਅਲੀ ਖਾਨ (ਅਨੂੰ ਕਪੂਰ) ਦੀ ਪਤਨੀ ਰੁਖਸਾਰ ਦਾ ਕਿਰਦਾਰ ਨਿਭਾਇਆ ਹੈ। ਰੁਖਸਾਰ ਬਹੁਤ ਗਰੀਬ ਪਰਿਵਾਰ ਤੋਂ ਆਉਂਦੀ ਹੈ ਅਤੇ ਉਸ ਦਾ ਵਿਆਹ ਉਸ ਤੋਂ 30 ਸਾਲ ਵੱਡੇ ਵਿਅਕਤੀ ਨਾਲ ਹੋਇਆ ਹੈ। ਇੰਨੀ ਛੋਟੀ ਉਮਰ ਵਿੱਚ ਉਸ ਨੇ ਪੰਜ ਬੱਚਿਆਂ ਨੂੰ ਜਨਮ ਦਿੱਤਾ ਹੈ ਅਤੇ ਛੇਵਾਂ ਬੱਚਾ ਉਸ ਦੀ ਕੁੱਖ ਵਿਚ ਹੈ। ਉਸ ਦੀ ਜਾਨ ਨੂੰ ਖਤਰਾ ਹੈ ਕਿਉਂਕਿ ਉਹ ਛੇ ਵਾਰ ਗਰਭਵਤੀ ਹੈ।
ਫਿਲਮ ਵਿੱਚ ਕਿਸ ਬਾਰੇ ਗੱਲ ਕੀਤੀ ਗਈ ਹੈ?
‘ਹਮਾਰੇ ਬਾਰਹ’ ਦੀ ਕਹਾਣੀ ਰੁਖਸਾਰ ਦੇ ਆਲੇ-ਦੁਆਲੇ ਘੁੰਮਦੀ ਹੈ। ਫਿਲਮ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਇਹ ਸਮਾਜ ਔਰਤਾਂ ਨੂੰ ਬੋਲਣ ਦੀ ਆਜ਼ਾਦੀ ਨਹੀਂ ਦਿੰਦਾ। ਉਹ ਆਪਣੀਆਂ ਸਮੱਸਿਆਵਾਂ ਬਾਰੇ ਗੱਲ ਨਹੀਂ ਕਰ ਪਾਉਂਦੀ ਅਤੇ ਜੋ ਵੀ ਉਸਦਾ ਪਤੀ ਉਸਨੂੰ ਕਹਿੰਦਾ ਹੈ ਉਹ ਕਰਨਾ ਜਾਰੀ ਰੱਖਦੀ ਹੈ।
ਕੀ ਤੁਸੀਂ ਵੀ ਟ੍ਰੋਲਿੰਗ ਦਾ ਸਾਹਮਣਾ ਕਰ ਰਹੇ ਹੋ?
ਟੀਜ਼ਰ ਦੇ ਰਿਲੀਜ਼ ਹੋਣ ਤੋਂ ਬਾਅਦ, ਪੂਰੀ ਕਾਸਟ ਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ। ਖਾਸ ਕਰਕੇ ਔਰਤਾਂ ਨੂੰ। ਫਿਲਮ ਦੀਆਂ ਸਾਰੀਆਂ ਔਰਤਾਂ ਨੂੰ ਜਾਨੋਂ ਮਾਰਨ ਅਤੇ ਬਲਾਤਕਾਰ ਦੀਆਂ ਧਮਕੀਆਂ ਮਿਲਣ ਲੱਗੀਆਂ। ਇਹ ਸਭ ਸਾਡੇ ਕਮੈਂਟਸ ਸੈਕਸ਼ਨ ਵਿੱਚ ਲਿਖਿਆ ਹੋਇਆ ਹੈ। ਜਦੋਂ ਮੈਂ ਪਹਿਲੀ ਵਾਰ ਲੋਕਾਂ ਦੀਆਂ ਟਿੱਪਣੀਆਂ ਪੜ੍ਹੀਆਂ ਤਾਂ ਮੈਂ ਰੋਣ ਲੱਗ ਗਈ ਸੀ, ਪਰ ਹੌਲੀ-ਹੌਲੀ ਮੈਂਨੂੰ ਸਮਝ ਆਇਆ ਕਿ ਇਹ ਲੋਕ ਗਲਤਫਹਿਮੀ ਦਾ ਸ਼ਿਕਾਰ ਹਨ।