ਪੜਚੋਲ ਕਰੋ

Punjab News: ਪੰਚਾਇਤੀ ਚੋਣਾਂ ਮੌਕੇ 15 ਲੱਖ ਰੁਪਏ ਰਿਸ਼ਵਤ ਲੈਣ ਦੇ ਮਾਮਲੇ 'ਚ SDO ਤੇ ਖੇਤੀਬਾੜੀ ਸਬ-ਇੰਸਪੈਕਟਰ ਖਿਲਾਫ ਮੁਕੱਦਮਾ ਦਰਜ

ਪੰਜਾਬ ਵਿਜੀਲੈਂਸ ਬਿਊਰੋ ਨੇ ਨਹਿਰੀ ਵਿਭਾਗ ਫਿਰੋਜ਼ਪੁਰ ਦੇ ਐਸ.ਡੀ.ਓ ਗੁਲਾਬ ਸਿੰਘ ਅਤੇ ਖੇਤੀਬਾੜੀ ਵਿਭਾਗ ਫਿਰੋਜ਼ਪੁਰ ਦੇ ਸਬ-ਇੰਸਪੈਕਟਰ ਦਵਿੰਦਰ ਸਿੰਘ ਖਿਲਾਫ 15,00,000 ਰੁਪਏ ਦੀ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕੀਤਾ..

Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੁਆਰਾ ਰਿਸ਼ਵਤਖੋਰੀ ਵਿਰੁੱਧ ਅਪਣਾਈ ਗਈ ਜ਼ੀਰੋ ਸਹਿਣਸ਼ੀਲਤਾ ਨੀਤੀ ਦੇ ਤਹਿਤ, ਪੰਜਾਬ ਵਿਜੀਲੈਂਸ ਬਿਊਰੋ ਨੇ ਨਹਿਰੀ ਵਿਭਾਗ ਫਿਰੋਜ਼ਪੁਰ ਦੇ ਐਸ.ਡੀ.ਓ ਗੁਲਾਬ ਸਿੰਘ ਅਤੇ ਖੇਤੀਬਾੜੀ ਵਿਭਾਗ ਫਿਰੋਜ਼ਪੁਰ ਦੇ ਸਬ-ਇੰਸਪੈਕਟਰ ਦਵਿੰਦਰ ਸਿੰਘ ਖਿਲਾਫ 15,00,000 ਰੁਪਏ ਦੀ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਦੋਵੇਂ ਮੁਲਜ਼ਮ ਹਾਲ ਹੀ ਦੌਰਾਨ ਹੋਈਆਂ ਪੰਚਾਇਤ ਚੋਣਾਂ (Panchayat Elections) ਵੇਲੇ ਕ੍ਰਮਵਾਰ ਰਿਟਰਨਿੰਗ ਅਫਸਰ ਅਤੇ ਸਹਾਇਕ ਰਿਟਰਨਿੰਗ ਅਫਸਰ ਵਜੋਂ ਤਾਇਨਾਤ ਸਨ, ਜਿਨ੍ਹਾਂ ਨੇ ਇਕ ਸਰਪੰਚੀ ਦੇ ਉਮੀਦਵਾਰ ਤੋਂ ਇਹ ਰਿਸ਼ਵਤ ਲਈ ਸੀ। ਇਸ ਕੇਸ ਦੇ ਮੁੱਖ ਮੁਲਜ਼ਮ ਐਸ.ਡੀ.ਓ ਗੁਲਾਬ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਵਿਜੀਲੈਂਸ ਬਿਊਰੋ ਦੀਆਂ ਟੀਮਾਂ ਦੂਸਰੇ ਮੁਲਜ਼ਮ ਦੀ ਤਲਾਸ਼ ਕਰ ਰਹੀਆਂ ਹਨ।

ਹੋਰ ਪੜ੍ਹੋ : 24 ਸਾਲ ਦਾ ਇਹ ਮੁੰਡਾ ਕਮਾ ਰਿਹੈ 2.5 ਕਰੋੜ, ਕੰਮ ਸਿਰਫ 5 ਘੰਟੇ, ਜਾਣੋ ਕਿਵੇਂ ਲੁੱਟ ਰਿਹਾ ਜ਼ਿੰਦਗੀ ਦੇ ਨਜ਼ਾਰੇ

ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਮੁਕੱਦਮਾ ਫਿਰੋਜ਼ਪੁਰ ਜ਼ਿਲ੍ਹੇ ਦੇ ਬਲਾਕ ਘੱਲ ਖੁਰਦ ਦੇ ਪਿੰਡ ਮਾਨਾ ਸਿੰਘ ਵਾਲਾ ਦੇ ਕਿਸਾਨ ਗੁਰਪ੍ਰੀਤ ਸਿੰਘ ਵਲੋਂ ਮੁੱਖ ਮੰਤਰੀ ਦੀ ਐਂਟੀ-ਕਰੱਪਸ਼ਨ ਐਕਸ਼ਨ ਲਾਈਨ ’ਤੇ ਦਰਜ ਕੀਤੀ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਦਰਜ ਕੀਤਾ ਗਿਆ ਹੈ।
 
ਰਿਸ਼ਵਤ 'ਚ ਮੰਗੀ ਗਈ ਮੋਟੀ ਰਕਮ

ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਸ਼ਿਕਾਇਤਕਰਤਾ ਗੁਰਪ੍ਰੀਤ ਸਿੰਘ ਨੇ ਹਾਲ ਹੀ 'ਚ ਹੋਈਆਂ ਪੰਚਾਇਤ ਚੋਣਾਂ-2024 ਵਿੱਚ ਸਰਪੰਚ ਦੇ ਪਦ ਲਈ ਆਪਣੇ ਨਾਮਜ਼ਦਗੀ ਪੱਤਰ ਭਰੇ ਸਨ। ਸ਼ਿਕਾਇਤ ਅਨੁਸਾਰ, ਘੱਲ ਖੁਰਦ ਬਲਾਕ ਵਿੱਚ ਰਿਟਰਨਿੰਗ ਅਫਸਰ ਵਜੋਂ ਤਾਇਨਾਤ ਐਸ.ਡੀ.ਓ ਗੁਲਾਬ ਸਿੰਘ ਨੇ 04.10.2024 ਨੂੰ ਉਕਤ ਸਬ-ਇੰਸਪੈਕਟਰ ਦਵਿੰਦਰ ਸਿੰਘ, ਸਹਾਇਕ ਰਿਟਰਨਿੰਗ ਅਫਸਰ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 10,00,000 ਰੁਪਏ ਰਿਸ਼ਵਤ ਵਜੋਂ ਮੰਗੀ ਅਤੇ ਪ੍ਰਾਪਤ ਕੀਤੀ। ਇਸ ਤੋਂ ਇਲਾਵਾ, 05.10.2024 ਨੂੰ ਗੁਲਾਬ ਸਿੰਘ ਵੱਲੋਂ ਇਕ ਅਣਪਛਾਤੇ ਵਿਅਕਤੀ ਨੇ ਬਾਗੀ ਰੋਡ ਫਿਰੋਜ਼ਪੁਰ ਨੇੜੇ ਪੈਟਰੋਲ ਪੰਪ ’ਤੇ 5,00,000 ਰੁਪਏ ਹੋਰ ਲੈ ਲਏ।

ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਰਿਸ਼ਵਤ ਦੇ ਬਾਵਜੂਦ ਉਸਦੇ ਸਰਪੰਚੀ ਦੇ ਕਾਗਜ਼ 06.10.2024 ਨੂੰ ਰੱਦ ਕਰ ਦਿੱਤੇ ਗਏ। ਬਾਅਦ ਵਿੱਚ, ਉਪਰੋਕਤ ਸਬ-ਇੰਸਪੈਕਟਰ ਦਵਿੰਦਰ ਸਿੰਘ ਨੇ ਐਸ.ਡੀ.ਓ ਗੁਲਾਬ ਸਿੰਘ ਨਾਲ ਪੈਸੇ ਵਾਪਸ ਕਰਨ ਸਬੰਧੀ ਗੱਲ ਕੀਤੀ। ਇਹ ਗੱਲਬਾਤ ਦਵਿੰਦਰ ਸਿੰਘ ਨੇ ਆਪਣੇ ਮੋਬਾਈਲ ’ਤੇ ਰਿਕਾਰਡ ਕਰਕੇ ਸ਼ਿਕਾਇਤਕਰਤਾ ਨੂੰ ਭੇਜ ਦਿੱਤੀ ਜਿਸ ਨੂੰ ਉਸਨੇ ਵਿਜੀਲੈਂਸ ਬਿਊਰੋ ਨੂੰ ਬਤੌਰ ਸਬੂਤ ਵਜੋਂ ਸੌਂਪ ਦਿੱਤਾ।

ਬੁਲਾਰੇ ਨੇ ਦੱਸਿਆ ਕਿ ਰਿਕਾਰਡਿੰਗ ’ਚ ਇਹ ਸਾਹਮਣੇ ਆਇਆ ਕਿ ਮੁਲਜ਼ਮ ਗੁਲਾਬ ਸਿੰਘ ਅਤੇ ਦਵਿੰਦਰ ਸਿੰਘ ਨੇ ਮਿਲੀਭੁਗਤ ਕਰਕੇ ਸ਼ਿਕਾਇਤਕਰਤਾ ਤੋਂ ਇਹ ਰਿਸ਼ਵਤ ਦੀ ਰਕਮ ਲੈਣ ਦੀ ਸਾਜ਼ਿਸ਼ ਕੀਤੀ ਸੀ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਅੰਮ੍ਰਿਤਸਰ ਏਅਰਪੋਰਟ 'ਤੇ ਕਬੂਤਰਾਂ ਦਾ ਕਹਿਰ, ਯਾਤਰੀ ਪਰੇਸ਼ਾਨ, ਸੁਰੱਖਿਆ 'ਤੇ ਖੜ੍ਹੇ ਹੋਏ ਸਵਾਲ, ਰਨਵੇ ਨੇੜੇ ਪੰਛੀਆਂ ਦੀ ਮੌਜੂਦਗੀ ਨੇ ਵਧਾਈ ਚਿੰਤਾ
ਅੰਮ੍ਰਿਤਸਰ ਏਅਰਪੋਰਟ 'ਤੇ ਕਬੂਤਰਾਂ ਦਾ ਕਹਿਰ, ਯਾਤਰੀ ਪਰੇਸ਼ਾਨ, ਸੁਰੱਖਿਆ 'ਤੇ ਖੜ੍ਹੇ ਹੋਏ ਸਵਾਲ, ਰਨਵੇ ਨੇੜੇ ਪੰਛੀਆਂ ਦੀ ਮੌਜੂਦਗੀ ਨੇ ਵਧਾਈ ਚਿੰਤਾ
Comedian Death: ਮਸ਼ਹੂਰ ਕਾਮੇਡੀ ਕਲਾਕਾਰ ਦੀ ਦਰਦਨਾਕ ਮੌਤ, ਕਿਡਨੀ ਫੇਲ੍ਹ ਹੋਣ ਕਾਰਨ ਨਿਕਲੀ ਜਾਨ; ਜਾਣੋ ਕਿਹੜੇ ਲੱਛਣ ਬਣੇ ਜਾਨਲੇਵਾ...?
ਮਸ਼ਹੂਰ ਕਾਮੇਡੀ ਕਲਾਕਾਰ ਦੀ ਦਰਦਨਾਕ ਮੌਤ, ਕਿਡਨੀ ਫੇਲ੍ਹ ਹੋਣ ਕਾਰਨ ਨਿਕਲੀ ਜਾਨ; ਜਾਣੋ ਕਿਹੜੇ ਲੱਛਣ ਬਣੇ ਜਾਨਲੇਵਾ...?
Punjab News: ਪੁਲਿਸ ਮਹਿਕਮੇ 'ਚ ਮੁੜ ਮਚਿਆ ਹੜਕੰਪ! DIG ਭੁੱਲਰ ਤੋਂ ਬਾਅਦ ਹੋਰ ਇੱਕ ਅਫਸਰ ਗ੍ਰਿਫ਼ਤਾਰ
Punjab News: ਪੁਲਿਸ ਮਹਿਕਮੇ 'ਚ ਮੁੜ ਮਚਿਆ ਹੜਕੰਪ! DIG ਭੁੱਲਰ ਤੋਂ ਬਾਅਦ ਹੋਰ ਇੱਕ ਅਫਸਰ ਗ੍ਰਿਫ਼ਤਾਰ
Zodiac Sign: ਇਨ੍ਹਾਂ 4 ਰਾਸ਼ੀ ਵਾਲਿਆਂ ਦਾ ਧਨ-ਦੌਲਤ ਨਾਲ ਭਰੇਗਾ ਘਰ ਦਾ ਕੋਨਾ-ਕੋਨਾ, ਕਾਰੋਬਾਰ ਅਤੇ ਨੌਕਰੀ 'ਚ ਸਫਲਤਾ ਚੁੰਮੇਗੀ ਕਦਮ; ਖੁੱਲ੍ਹ ਜਾਏਗੀ ਕਿਸਮਤ...
ਇਨ੍ਹਾਂ 4 ਰਾਸ਼ੀ ਵਾਲਿਆਂ ਦਾ ਧਨ-ਦੌਲਤ ਨਾਲ ਭਰੇਗਾ ਘਰ ਦਾ ਕੋਨਾ-ਕੋਨਾ, ਕਾਰੋਬਾਰ ਅਤੇ ਨੌਕਰੀ 'ਚ ਸਫਲਤਾ ਚੁੰਮੇਗੀ ਕਦਮ; ਖੁੱਲ੍ਹ ਜਾਏਗੀ ਕਿਸਮਤ...
Advertisement

ਵੀਡੀਓਜ਼

ਪਹਿਲੀ ਵਾਰ ਕੋਈ ਟ੍ਰੈਵਲ ਏਜੰਟ ਆਇਆ ਸਾਹਮਣੇ, ਕਹਿੰਦਾ ਮੇਰਾ ਕੋਈ ਕਸੂਰ ਨਹੀਂ
ਪੰਜਾਬ ਕੈਬਨਿਟ ਦੀ ਬਰਨਾਲਾ ਨਗਰ ਕੌਂਸਲ ਨੂੰ,  ਨਗਰ ਨਿਗਮ 'ਚ ਤਬਦੀਲ ਕਰਨ ਲਈ ਹਰੀ ਝੰਡੀ
ਸ਼ੂਟਿੰਗ 'ਚ ਕੁੜੀਆਂ ਨੇ ਕੀਤਾ ਕਮਾਲ, ਨੈਸ਼ਨਲ ਚੈਂਪੀਅਨਸ਼ਿਪ 'ਚ ਹੋਈ ਚੋਣ
ਆਸਟ੍ਰੇਲਿਆ ਜਾਂ ਨਿਉਜ਼ੀਲੈਂਡ ਜਾਣਾ ਹੋਇਆ ਸੌਖਾ, ਹੁਣ ਕਰ ਲਓ ਇਹ ਪੱਕਾ ਕੰਮ
ਦਿੱਲੀ ਜਾਣ ਵਾਲੇ ਹੋ ਜਾਣ ਸਾਵਧਾਨ, ਗੱਡੀਆਂ ਵਾਪਸ ਮੋੜੇਗੀ ਪੁਲਿਸ !
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੰਮ੍ਰਿਤਸਰ ਏਅਰਪੋਰਟ 'ਤੇ ਕਬੂਤਰਾਂ ਦਾ ਕਹਿਰ, ਯਾਤਰੀ ਪਰੇਸ਼ਾਨ, ਸੁਰੱਖਿਆ 'ਤੇ ਖੜ੍ਹੇ ਹੋਏ ਸਵਾਲ, ਰਨਵੇ ਨੇੜੇ ਪੰਛੀਆਂ ਦੀ ਮੌਜੂਦਗੀ ਨੇ ਵਧਾਈ ਚਿੰਤਾ
ਅੰਮ੍ਰਿਤਸਰ ਏਅਰਪੋਰਟ 'ਤੇ ਕਬੂਤਰਾਂ ਦਾ ਕਹਿਰ, ਯਾਤਰੀ ਪਰੇਸ਼ਾਨ, ਸੁਰੱਖਿਆ 'ਤੇ ਖੜ੍ਹੇ ਹੋਏ ਸਵਾਲ, ਰਨਵੇ ਨੇੜੇ ਪੰਛੀਆਂ ਦੀ ਮੌਜੂਦਗੀ ਨੇ ਵਧਾਈ ਚਿੰਤਾ
Comedian Death: ਮਸ਼ਹੂਰ ਕਾਮੇਡੀ ਕਲਾਕਾਰ ਦੀ ਦਰਦਨਾਕ ਮੌਤ, ਕਿਡਨੀ ਫੇਲ੍ਹ ਹੋਣ ਕਾਰਨ ਨਿਕਲੀ ਜਾਨ; ਜਾਣੋ ਕਿਹੜੇ ਲੱਛਣ ਬਣੇ ਜਾਨਲੇਵਾ...?
ਮਸ਼ਹੂਰ ਕਾਮੇਡੀ ਕਲਾਕਾਰ ਦੀ ਦਰਦਨਾਕ ਮੌਤ, ਕਿਡਨੀ ਫੇਲ੍ਹ ਹੋਣ ਕਾਰਨ ਨਿਕਲੀ ਜਾਨ; ਜਾਣੋ ਕਿਹੜੇ ਲੱਛਣ ਬਣੇ ਜਾਨਲੇਵਾ...?
Punjab News: ਪੁਲਿਸ ਮਹਿਕਮੇ 'ਚ ਮੁੜ ਮਚਿਆ ਹੜਕੰਪ! DIG ਭੁੱਲਰ ਤੋਂ ਬਾਅਦ ਹੋਰ ਇੱਕ ਅਫਸਰ ਗ੍ਰਿਫ਼ਤਾਰ
Punjab News: ਪੁਲਿਸ ਮਹਿਕਮੇ 'ਚ ਮੁੜ ਮਚਿਆ ਹੜਕੰਪ! DIG ਭੁੱਲਰ ਤੋਂ ਬਾਅਦ ਹੋਰ ਇੱਕ ਅਫਸਰ ਗ੍ਰਿਫ਼ਤਾਰ
Zodiac Sign: ਇਨ੍ਹਾਂ 4 ਰਾਸ਼ੀ ਵਾਲਿਆਂ ਦਾ ਧਨ-ਦੌਲਤ ਨਾਲ ਭਰੇਗਾ ਘਰ ਦਾ ਕੋਨਾ-ਕੋਨਾ, ਕਾਰੋਬਾਰ ਅਤੇ ਨੌਕਰੀ 'ਚ ਸਫਲਤਾ ਚੁੰਮੇਗੀ ਕਦਮ; ਖੁੱਲ੍ਹ ਜਾਏਗੀ ਕਿਸਮਤ...
ਇਨ੍ਹਾਂ 4 ਰਾਸ਼ੀ ਵਾਲਿਆਂ ਦਾ ਧਨ-ਦੌਲਤ ਨਾਲ ਭਰੇਗਾ ਘਰ ਦਾ ਕੋਨਾ-ਕੋਨਾ, ਕਾਰੋਬਾਰ ਅਤੇ ਨੌਕਰੀ 'ਚ ਸਫਲਤਾ ਚੁੰਮੇਗੀ ਕਦਮ; ਖੁੱਲ੍ਹ ਜਾਏਗੀ ਕਿਸਮਤ...
Punjab News: ਪੰਜਾਬ 'ਚ ਵੱਡੀ ਵਾਰਦਾਤ, ਈ-ਰਿਕਸ਼ਾ ਚਾਲਕ ਦਾ ਗੋਲੀ ਮਾਰ ਕਤਲ; ਇਲਾਕੇ 'ਚ ਫੈਲੀ ਦਹਿਸ਼ਤ...
Punjab News: ਪੰਜਾਬ 'ਚ ਵੱਡੀ ਵਾਰਦਾਤ, ਈ-ਰਿਕਸ਼ਾ ਚਾਲਕ ਦਾ ਗੋਲੀ ਮਾਰ ਕਤਲ; ਇਲਾਕੇ 'ਚ ਫੈਲੀ ਦਹਿਸ਼ਤ...
Punjab News: ਪੰਜਾਬ 'ਚ ਦਹਿਸ਼ਤ ਦਾ ਮਾਹੌਲ, ਅਣਪਛਾਤੇ ਨੌਜਵਾਨਾਂ ਵੱਲੋਂ ਘਰ ਦੇ ਗੇਟ 'ਤੇ ਫਾਇਰਿੰਗ, ਇਲਾਕੇ 'ਚ ਡਰ ਦਾ ਮਾਹੌਲ...
ਪੰਜਾਬ 'ਚ ਦਹਿਸ਼ਤ ਦਾ ਮਾਹੌਲ, ਅਣਪਛਾਤੇ ਨੌਜਵਾਨਾਂ ਵੱਲੋਂ ਘਰ ਦੇ ਗੇਟ 'ਤੇ ਫਾਇਰਿੰਗ, ਇਲਾਕੇ 'ਚ ਡਰ ਦਾ ਮਾਹੌਲ...
Punjab News: ਪੰਜਾਬ 'ਚ RTO ਸੇਵਾਵਾਂ 'ਚ ਵੱਡਾ ਬਦਲਾਅ! ਹੁਣ ਦਫ਼ਤਰ ਜਾਣ ਦੀ ਲੋੜ ਨਹੀਂ, ਜਾਣੋ ਕਿਵੇਂ ਹੋਏਗਾ ਕੰਮ? ਅੱਜ CM ਮਾਨ ਕਰਨਗੇ ਸ਼ੁਰੂਆਤ
Punjab News: ਪੰਜਾਬ 'ਚ RTO ਸੇਵਾਵਾਂ 'ਚ ਵੱਡਾ ਬਦਲਾਅ! ਹੁਣ ਦਫ਼ਤਰ ਜਾਣ ਦੀ ਲੋੜ ਨਹੀਂ, ਜਾਣੋ ਕਿਵੇਂ ਹੋਏਗਾ ਕੰਮ? ਅੱਜ CM ਮਾਨ ਕਰਨਗੇ ਸ਼ੁਰੂਆਤ
ਇੱਕ ਝਟਕੇ 'ਚ 50 ਹਜ਼ਾਰ ਤੋਂ ਵੱਧ ਘਟੀ ਫੋਲਡੇਬਲ ਫੋਨ ਦੀ ਕੀਮਤ, ਜਾਣੋ ਕਿੱਥੇ ਮਿਲ ਰਹੀ ਵਧੀਆ Deal
ਇੱਕ ਝਟਕੇ 'ਚ 50 ਹਜ਼ਾਰ ਤੋਂ ਵੱਧ ਘਟੀ ਫੋਲਡੇਬਲ ਫੋਨ ਦੀ ਕੀਮਤ, ਜਾਣੋ ਕਿੱਥੇ ਮਿਲ ਰਹੀ ਵਧੀਆ Deal
Embed widget