ਪੜਚੋਲ ਕਰੋ
24 ਸਾਲ ਦਾ ਇਹ ਮੁੰਡਾ ਕਮਾ ਰਿਹੈ 2.5 ਕਰੋੜ, ਕੰਮ ਸਿਰਫ 5 ਘੰਟੇ, ਜਾਣੋ ਕਿਵੇਂ ਲੁੱਟ ਰਿਹਾ ਜ਼ਿੰਦਗੀ ਦੇ ਨਜ਼ਾਰੇ
ਇੱਕ ਨੌਜਵਾਨ ਜੋ ਕਿ 24 ਸਾਲਾਂ ਦਾ ਹੈ, ਉਹ ਸੋਸ਼ਲ ਮੀਡੀਆ ਉੱਤੇ ਖੂਬ ਟ੍ਰੈਂਡ ਕਰ ਰਿਹਾ ਹੈ। ਜੀ ਹਾਂ ਉਹ ਛੋਟੀ ਉਮਰ ਦੇ ਵਿੱਚ ਹੀ ਕਰੋੜਾਂ ਰੁਪਏ ਦੀ ਕਮਾਈ ਕਰ ਰਿਹਾ ਹੈ, ਉਹ ਸਿਰਫ 5 ਘੰਟੇ ਕੰਮ ਕਰਕੇ। ਤਾਂ ਆਓ ਜਾਣਦੇ ਹਾਂ ਇਸਦੇ ਕੰਮ ਬਾਰੇ..

image source twitter
Source : instagram
ਅੱਜ ਦੀ ਦੌੜ-ਭੱਜ ਵਾਲੀ ਜ਼ਿੰਦਗੀ ਕਰਕੇ ਲੋਕ ਆਪਣੀ ਨਿੱਜੀ ਜ਼ਿੰਦਗੀ ਦਾ ਲੁਤਫ ਨਹੀਂ ਲੈ ਪਾ ਰਹੇ ਹਨ। ਪ੍ਰੋਫੈਸ਼ਨਲ ਲਾਈਵ ਦੇ ਵਿੱਚ ਤਣਾਅ ਵੱਧ ਰਿਹਾ ਹੈ। ਲੋਕ ਆਪਣੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਕੰਮ ਨੂੰ ਦਿੰਦੇ ਨੇ ਫਿਰ ਕੀਤੇ ਜਾ ਕੇ 30-40 ਦੀ ਉਮਰ ਵਿੱਚ ਜਾ ਕੇ ਚੰਗੀ ਤਨਖਾਹ ਮਿਲਦੀ ਹੈ, ਉਹ ਵੀ ਸਿਰ ਹਜ਼ਾਰਾਂ ਦੇ ਵਿੱਚ। ਪਰ ਇੱਕ ਨੌਜਵਾਨ ਜੋ ਕਿ ਮਹਿਜ਼ 24 ਸਾਲਾਂ ਦੇ ਵਿੱਚ ਮੋਟੀ ਕਮਾਈ ਕਰ ਰਿਹਾ ਹੈ, ਉਹ ਵੀ ਕਰੋੜਾਂ ਦੇ ਵਿੱਚ। ਆਓ ਜਾਣਦੇ ਹਾਂ ਇਸ ਨੌਜਵਾਨ ਦੀ ਸੋਸ਼ਲ ਮੀਡੀਆ ਉੱਤੇ ਕਿਉਂ ਚਰਚਾ ਹੋ ਰਹੀ ਹੈ।
ਨੌਕਰੀ ਅਤੇ ਨਿੱਜੀ ਜੀਵਨ ਵਿੱਚ ਸੰਤੁਲਨ ਦਾ ਮੁੱਦਾ ਰੋਜ਼ਾਨਾ ਬਹਿਸ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦੌਰਾਨ ਇੱਕ ਲੜਕੇ ਨੇ ਦੱਸਿਆ ਕਿ ਹਫ਼ਤੇ ਵਿੱਚ 30 ਦਿਨ ਯਾਨੀ ਦਿਨ ਵਿੱਚ ਸਿਰਫ਼ 5 ਘੰਟੇ ਕੰਮ ਕਰਕੇ ਉਹ ਹਰ ਸਾਲ 2.5 ਕਰੋੜ ਰੁਪਏ ਤੋਂ ਵੱਧ ਕਮਾ ਰਿਹਾ ਹੈ। ਤੁਸੀਂ ਵੀ ਇਹ ਜਾਣ ਕੇ ਹੈਰਾਨ ਹੋ ਰਹੇ ਹੋਣ ਕਿ ਇਹ ਨੌਜਵਾਨ ਅਜਿਹਾ ਕੀ ਕਰ ਰਿਹਾ ਜਿਸ ਨਾਲ ਇਸ ਨੂੰ ਮੋਟੀ ਕਮਾਈ ਹੋ ਰਹੀ ਹੈ? ਆਓ ਤੁਹਾਨੂੰ ਦੱਸਦੇ ਹਾਂ ਕਿ ਸਟੀਵਨ ਗੁਓ (Steven Guo) ਛੋਟੀ ਉਮਰ ਵਿੱਚ ਇਹ ਹੈਰਾਨੀਜਨਕ ਕੰਮ ਕਿਵੇਂ ਕਰ ਰਿਹਾ ਹੈ।
ਸਮਾਰਟ ਵਰਕ
ਅਮਰੀਕਾ ਦੇ ਕੈਲੀਫੋਰਨੀਆ ਦੇ ਵਸਨੀਕ ਸਟੀਵਨ ਗੁਓ ਨੇ ਕਿਹਾ ਕਿ ਉਸ ਲਈ ਸਮਾਰਟ ਵਰਕ ਜ਼ਰੂਰੀ ਹੈ, ਜਿਸ ਨਾਲ ਕੰਮ ਅਤੇ ਨਿੱਜੀ ਜ਼ਿੰਦਗੀ ਵਿਚ ਸੰਤੁਲਨ ਬਣਿਆ ਰਹੇ। CNBC ਮੇਕ ਇਟ ਨਾਲ ਗੱਲਬਾਤ ਕਰਦੇ ਹੋਏ, ਉਸਨੇ ਦੱਸਿਆ ਕਿ ਉਹ ਕੰਮ-ਜੀਵਨ ਵਿੱਚ ਸੰਤੁਲਨ ਲਈ ਅਮਰੀਕਾ ਤੋਂ ਬਾਲੀ, ਇੰਡੋਨੇਸ਼ੀਆ ਚਲੇ ਗਏ ਸਨ।
15 ਦੇਸ਼ ਘੁੰਮ ਚੁੱਕਿਆ ਹੈ
ਉਹ ਇੱਥੇ ਠਹਿਰਦੇ ਹਨ ਅਤੇ ਸਵੇਰੇ ਆਪਣਾ ਕੰਮ ਕਰਦੇ ਹਨ, ਫਿਰ ਦੁਪਹਿਰ ਨੂੰ ਸਰਫਿੰਗ ਕਰਦੇ ਹਨ ਅਤੇ ਸ਼ਾਮ ਨੂੰ ਬਾਲੀ ਦੇ ਸੱਭਿਆਚਾਰ ਦਾ ਆਨੰਦ ਲੈਂਦੇ ਹਨ। ਉਹ ਆਪਣਾ 40 ਪ੍ਰਤੀਸ਼ਤ ਸਮਾਂ ਗਾਹਕਾਂ ਅਤੇ ਉਤਪਾਦ ਮਾਰਕੀਟਿੰਗ ਰਣਨੀਤੀ 'ਤੇ ਅਤੇ ਬਾਕੀ ਆਪਣੇ ਸ਼ੌਕ ਨੂੰ ਪੂਰਾ ਕਰਨ 'ਤੇ ਖਰਚ ਕਰਦਾ ਹੈ। ਉਸਨੇ 15 ਦੇਸ਼ਾਂ ਦੀ ਯਾਤਰਾ ਕੀਤੀ ਅਤੇ ਫਿਰ ਬਾਲੀ ਵਿੱਚ ਸੈਟਲ ਹੋ ਗਿਆ।
ਗੁਓ ਦੇ ਅਨੁਸਾਰ, ਉਸਨੇ ਸਿਰਫ 12 ਸਾਲ ਦੀ ਉਮਰ ਵਿੱਚ ਆਪਣਾ ਪਹਿਲਾ ਕਾਰੋਬਾਰ ਸ਼ੁਰੂ ਕੀਤਾ ਸੀ। ਉਸ ਸਮੇਂ ਉਹ ਵੀਡੀਓ ਗੇਮ ਦਾ ਖਿਡਾਰੀ ਸੀ ਅਤੇ ਕੁਝ ਮਹੀਨਿਆਂ ਵਿਚ ਹੀ ਉਸ ਨੇ 8.5 ਲੱਖ ਰੁਪਏ ਕਮਾ ਲਏ ਸਨ। ਉਨ੍ਹਾਂ ਨੇ ਇੱਕ ਗੇਮ ਡਿਵੈਲਪਮੈਂਟ ਕੰਪਨੀ ਸ਼ੁਰੂ ਕੀਤੀ, ਜਿਸ ਵਿੱਚ ਉਸਨੂੰ ਸਫਲਤਾ ਨਹੀਂ ਮਿਲੀ, ਉਸਨੇ ਮਾਰਕੀਟਿੰਗ ਦੀ ਮਹੱਤਤਾ ਨੂੰ ਸਮਝ ਲਿਆ ਸੀ ਅਤੇ ਇਸਦੇ ਲਈ ਉਸਨੇ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਬਿਜ਼ਨਸ ਇਕਨਾਮਿਕਸ ਦੀ ਪੜ੍ਹਾਈ ਸ਼ੁਰੂ ਕੀਤੀ।
ਹਾਲਾਂਕਿ, ਉਸਦੇ ਅੰਕ ਹੇਠਾਂ ਆਉਣ ਤੋਂ ਬਾਅਦ, ਉਸਨੇ ਦੁਬਾਰਾ ਕਾਰੋਬਾਰ ਵਿੱਚ ਆਪਣਾ ਹੱਥ ਅਜ਼ਮਾਇਆ। ਅੱਜ ਉਸ ਦੀ ਅਮਰੀਕਾ, ਯੂਕੇ ਅਤੇ ਫਿਲੀਪੀਨਜ਼ ਵਿੱਚ 19 ਲੋਕਾਂ ਦੀ ਕੰਪਨੀ ਹੈ। ਇਸ ਤੋਂ ਇਲਾਵਾ ਉਹ ਖਜੂਰਾਂ ਦਾ ਆਨਲਾਈਨ ਰਿਟੇਲਰ ਅਤੇ ਲਗਜ਼ਰੀ ਕਾਰਾਂ ਦੇ ਕਵਰ ਵੇਚਣ ਵਾਲੀ ਕੰਪਨੀ ਵੀ ਚਲਾਉਂਦਾ ਹੈ।
View this post on Instagram
Follow ਟ੍ਰੈਂਡਿੰਗ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















