ਪੜਚੋਲ ਕਰੋ

ਹੁਣ ਸਰਦਾਰਾਂ 'ਤੇ ਨਹੀਂ ਬਣਨਗੇ ਚੁਟਕਲੇ? ਸੁਪਰੀਮ ਕੋਰਟ ਨੇ ਦੱਸਿਆ ਅਹਿਮ ਮੁੱਦਾ, ਸੁਝਾਅ ਦੇਣ ਲਈ ਕਿਹਾ

Supreme Court on Sikhs: ਸਾਲ 2015 'ਚ ਵਕੀਲ ਹਰਵਿੰਦਰ ਚੌਧਰੀ ਨੇ ਇਸ ਮੁੱਦੇ 'ਤੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਅਜਿਹੇ ਚੁਟਕਲੇ ਸਨਮਾਨ ਨਾਲ ਜਿਊਣ ਦੇ ਮੌਲਿਕ ਅਧਿਕਾਰ ਦੀ ਉਲੰਘਣਾ ਕਰਦੇ ਹਨ।

Joke On Sardar Case: ਸੁਪਰੀਮ ਕੋਰਟ ਨੇ ਸਿੱਖਾਂ ਦਾ ਮਜ਼ਾਕ ਉਡਾਉਣ ਵਾਲੇ ਚੁਟਕਲਿਆਂ 'ਤੇ ਕੰਟਰੋਲ ਨੂੰ ਅਹਿਮ ਮੁੱਦਾ ਕਰਾਰ ਦਿੱਤਾ ਹੈ। ਇਸ ਮੁੱਦੇ 'ਤੇ ਲੰਬਿਤ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਅਦਾਲਤ ਨੇ ਪਟੀਸ਼ਨਰ ਨੂੰ ਸਿੱਖ ਜਥੇਬੰਦੀਆਂ ਵੱਲੋਂ ਦਿੱਤੇ ਗਏ ਸੁਝਾਵਾਂ ਨੂੰ ਇਕੱਠਾ ਕਰਨ ਲਈ ਕਿਹਾ ਹੈ। ਮਾਮਲੇ ਦੀ ਸੁਣਵਾਈ 8 ਹਫ਼ਤਿਆਂ ਬਾਅਦ ਹੋਵੇਗੀ।

ਵੀਰਵਾਰ (21 ਨਵੰਬਰ 2024) ਨੂੰ ਜਸਟਿਸ ਬੀਆਰ ਗਵਈ ਅਤੇ ਕੇਵੀ ਵਿਸ਼ਵਨਾਥਨ ਦੀ ਬੈਂਚ ਨੇ ਮਾਮਲੇ ਦੀ ਸੁਣਵਾਈ ਕੀਤੀ। ਪਟੀਸ਼ਨਰ ਨੇ ਕਿਹਾ ਕਿ ਸਿੱਖ ਮਰਦਾਂ ਅਤੇ ਔਰਤਾਂ ਨੂੰ ਉਨ੍ਹਾਂ ਦੇ ਪਹਿਰਾਵੇ ਕਾਰਨ ਮਜ਼ਾਕ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇੱਕ ਮਾਮਲੇ ਵਿੱਚ ਇੱਕ ਸਿੱਖ ਨੌਜਵਾਨ ਨੇ ਮਜ਼ਾਕ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ ਸੀ।

ਐਡਵੋਕੇਟ ਹਰਵਿੰਦਰ ਚੌਧਰੀ ਨੇ ਪਟੀਸ਼ਨ ਕੀਤੀ ਸੀ ਦਰਜ

2015 'ਚ ਦਿੱਲੀ ਦੇ ਵਕੀਲ ਹਰਵਿੰਦਰ ਚੌਧਰੀ ਨੇ ਇਸ ਮੁੱਦੇ 'ਤੇ ਸੁਪਰੀਮ ਕੋਰਟ 'ਚ ਪਟੀਸ਼ਨ ਦਰਜ ਕੀਤੀ ਸੀ। ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਅਜਿਹੇ ਚੁਟਕਲੇ ਸਨਮਾਨ ਨਾਲ ਜਿਊਣ ਦੇ ਮੌਲਿਕ ਅਧਿਕਾਰ ਦੀ ਉਲੰਘਣਾ ਕਰਦੇ ਹਨ। ਜਿਨ੍ਹਾਂ ਵੈੱਬਸਾਈਟਾਂ 'ਤੇ ਇਹ ਪ੍ਰਕਾਸ਼ਿਤ ਹੁੰਦੇ ਹਨ, ਉਨ੍ਹਾਂ 'ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ।

ਪਟੀਸ਼ਨਰ ਨੇ ਆਪਣੀ ਪਟੀਸ਼ਨ ਵਿੱਚ ਸਮਾਜ ਦੇ ਕਈ ਲੋਕਾਂ ਵੱਲੋਂ ਸਿੱਖਾਂ ਦਾ ਮਜ਼ਾਕ ਉਡਾਉਣ ਦੇ ਰੁਝਾਨ ਦਾ ਵੀ ਜ਼ਿਕਰ ਕੀਤਾ ਸੀ। ਉਨ੍ਹਾਂ ਸਕੂਲਾਂ ਵਿੱਚ ਸਿੱਖ ਬੱਚਿਆਂ ਨੂੰ ਸਾਥੀ ਵਿਦਿਆਰਥੀਆਂ ਵੱਲੋਂ ਤੰਗ ਪ੍ਰੇਸ਼ਾਨ ਕਰਨ ਦੀ ਗੱਲ ਵੀ ਕੀਤੀ। ਬਾਅਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਮਨਜੀਤ ਸਿੰਘ ਜੀਕੇ ਅਤੇ ਮਨਜਿੰਦਰ ਸਿੰਘ ਸਿਰਸਾ ਨੇ ਵੀ ਪਟੀਸ਼ਨ ਦਾਇਰ ਕੀਤੀ ਸੀ। ਇਸ ਤੋਂ ਇਲਾਵਾ ਨੇਪਾਲੀ ਮੂਲ ਦੇ ਦੋ ਵਿਦਿਆਰਥੀਆਂ ਅਕਸ਼ੈ ਪ੍ਰਧਾਨ ਅਤੇ ਮਾਨਿਕ ਸੇਠੀ ਨੇ ਵੀ ਪਟੀਸ਼ਨ ਦਾਇਰ ਕਰਕੇ ਨੇਪਾਲੀ/ਗੋਰਖਾ ਲੋਕਾਂ ਨੂੰ ਹਾਸੇ ਦਾ ਪਾਤਰ ਬਣਾਉਣ ਦਾ ਮੁੱਦਾ ਉਠਾਇਆ ਸੀ।

ਅਣਚਾਹੀ ਸਮੱਗਰੀ ਨੂੰ ਰੋਕਣ ਦੀ ਮੰਗ

2016 'ਚ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਹੋਇਆਂ ਅਦਾਲਤ ਨੇ ਸਾਫ ਕੀਤਾ ਸੀ ਕਿ ਉਹ ਅਜਿਹੇ ਚੁਟਕਲਿਆਂ ਵਿਰੁੱਧ ਦਿਸ਼ਾ-ਨਿਰਦੇਸ਼ ਨਹੀਂ ਬਣਾ ਸਕਦੀ। ਪਰ ਇੰਟਰਨੈੱਟ 'ਤੇ ਅਣਚਾਹੀ ਸਮੱਗਰੀ ਦੀ ਮੌਜੂਦਗੀ ਨੂੰ ਰੋਕਣ ਲਈ ਦਿਸ਼ਾ-ਨਿਰਦੇਸ਼ ਦੇ ਸਕਦੀ ਹੈ। ਇਸ ਦੇ ਲਈ ਅਦਾਲਤ ਨੇ ਸਾਰੀਆਂ ਧਿਰਾਂ ਤੋਂ ਸਲਾਹ ਮੰਗੀ ਸੀ। ਅਦਾਲਤ ਨੇ ਇਹ ਵੀ ਸੁਨਿਸ਼ਚਿਤ ਕਰਨ ਲਈ ਸਮਾਜ ਵਿੱਚ ਜਾਗਰੂਕਤਾ ਫੈਲਾਉਣ ਦੀ ਜ਼ਰੂਰਤ ਵੱਲ ਇਸ਼ਾਰਾ ਕੀਤਾ ਸੀ ਕਿ ਸਿਰਫ ਸਿੱਖਾਂ ਨੂੰ ਹੀ ਨਹੀਂ ਬਲਕਿ ਸਮਾਜ ਦੇ ਸਾਰੇ ਵਰਗਾਂ ਨੂੰ ਮਜ਼ਾਕ ਦਾ ਪਾਤਰ ਨਾ ਬਣਾਇਆ ਜਾਵੇ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Weather Forecast Today: ਅਗਲੇ 48 ਘੰਟੇ ਮੁਸੀਬਤ ਭਰੇ, ਹੋਵੇਗੀ ਲਗਾਤਾਰ ਬਾਰਿਸ਼, 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ
Weather Forecast Today: ਅਗਲੇ 48 ਘੰਟੇ ਮੁਸੀਬਤ ਭਰੇ, ਹੋਵੇਗੀ ਲਗਾਤਾਰ ਬਾਰਿਸ਼, 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ
Punjab News: ਪੰਜਾਬ 'ਚ ਅੱਜ ਫਿਰ ਲੱਗੇਗਾ ਲੰਬਾ ਬਿਜਲੀ ਕੱਟ, ਲੋਕ ਹੋਣਗੇ ਪਰੇਸ਼ਾਨ; ਜਾਣੋ ਕਿੰਨੇ ਘੰਟੇ ਬੱਤੀ ਰਹੇਗੀ ਗੁੱਲ?
ਪੰਜਾਬ 'ਚ ਅੱਜ ਫਿਰ ਲੱਗੇਗਾ ਲੰਬਾ ਬਿਜਲੀ ਕੱਟ, ਲੋਕ ਹੋਣਗੇ ਪਰੇਸ਼ਾਨ; ਜਾਣੋ ਕਿੰਨੇ ਘੰਟੇ ਬੱਤੀ ਰਹੇਗੀ ਗੁੱਲ?
Punjab State Dear Holi Bumper Result: ਪੰਜਾਬ ਰਾਜ ਸਰਕਾਰ ਵੱਲੋਂ ਨਤੀਜੇ ਐਲਾਨ ਕਰਦੇ ਹੀ ਮੱਚੀ ਹਲਚਲ, ਜਾਣੋ ਕੌਣ-ਕੌਣ ਬਣਿਆ ਲੱਖ ਅਤੇ ਕਰੋੜਪਤੀ?
ਪੰਜਾਬ ਰਾਜ ਸਰਕਾਰ ਵੱਲੋਂ ਨਤੀਜੇ ਐਲਾਨ ਕਰਦੇ ਹੀ ਮੱਚੀ ਹਲਚਲ, ਜਾਣੋ ਕੌਣ-ਕੌਣ ਬਣਿਆ ਲੱਖ ਅਤੇ ਕਰੋੜਪਤੀ?
Punjab News: ਅੱਗ ਨਾਲ ਦਹਿਲਿਆ ਲੁਧਿਆਣਾ, ਅਸਮਾਨ ਨੂੰ ਛੂੰਹਦੀਆਂ ਅੱਗ ਦੀਆਂ ਭਿਆਨਕ ਲਪਟਾਂ ਨੇ ਡਰਾਏ ਲੋਕ
Punjab News: ਅੱਗ ਨਾਲ ਦਹਿਲਿਆ ਲੁਧਿਆਣਾ, ਅਸਮਾਨ ਨੂੰ ਛੂੰਹਦੀਆਂ ਅੱਗ ਦੀਆਂ ਭਿਆਨਕ ਲਪਟਾਂ ਨੇ ਡਰਾਏ ਲੋਕ
Advertisement
ABP Premium

ਵੀਡੀਓਜ਼

ਜੇਲ ਚ ਬੰਦ ਕਿਸਾਨਾਂ ਦਾ ਕੀ ਹੈ ਹਾਲJarnail Singh Bhindrawale| ਜਰਨੈਲ ਸਿੰਘ ਭਿੰਡਰਾਵਾਲਾ ਦੀ ਰੀਸ ਕਰਨਾ ਮਾੜੀ ਗੱਲ ਨਹੀਂ |Banta Singh|Amit Shah|ਜੇਲ੍ਹ 'ਚ ਬੰਦ ਕਿਸਾਨਾਂ ਦਾ ਕੀ ਹੈ ਹਾਲ, ਕੀ ਡੱਲੇਵਾਲ ਦਾ ਮਰਨ ਵਰਤ ਜਾਰੀ ?ਡੱਲੇਵਾਲ ਨੂੰ ਜਲੰਧਰ ਤੋਂ ਪਟਿਆਲਾ ਕੀਤਾ ਸ਼ਿਫਟ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Weather Forecast Today: ਅਗਲੇ 48 ਘੰਟੇ ਮੁਸੀਬਤ ਭਰੇ, ਹੋਵੇਗੀ ਲਗਾਤਾਰ ਬਾਰਿਸ਼, 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ
Weather Forecast Today: ਅਗਲੇ 48 ਘੰਟੇ ਮੁਸੀਬਤ ਭਰੇ, ਹੋਵੇਗੀ ਲਗਾਤਾਰ ਬਾਰਿਸ਼, 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ
Punjab News: ਪੰਜਾਬ 'ਚ ਅੱਜ ਫਿਰ ਲੱਗੇਗਾ ਲੰਬਾ ਬਿਜਲੀ ਕੱਟ, ਲੋਕ ਹੋਣਗੇ ਪਰੇਸ਼ਾਨ; ਜਾਣੋ ਕਿੰਨੇ ਘੰਟੇ ਬੱਤੀ ਰਹੇਗੀ ਗੁੱਲ?
ਪੰਜਾਬ 'ਚ ਅੱਜ ਫਿਰ ਲੱਗੇਗਾ ਲੰਬਾ ਬਿਜਲੀ ਕੱਟ, ਲੋਕ ਹੋਣਗੇ ਪਰੇਸ਼ਾਨ; ਜਾਣੋ ਕਿੰਨੇ ਘੰਟੇ ਬੱਤੀ ਰਹੇਗੀ ਗੁੱਲ?
Punjab State Dear Holi Bumper Result: ਪੰਜਾਬ ਰਾਜ ਸਰਕਾਰ ਵੱਲੋਂ ਨਤੀਜੇ ਐਲਾਨ ਕਰਦੇ ਹੀ ਮੱਚੀ ਹਲਚਲ, ਜਾਣੋ ਕੌਣ-ਕੌਣ ਬਣਿਆ ਲੱਖ ਅਤੇ ਕਰੋੜਪਤੀ?
ਪੰਜਾਬ ਰਾਜ ਸਰਕਾਰ ਵੱਲੋਂ ਨਤੀਜੇ ਐਲਾਨ ਕਰਦੇ ਹੀ ਮੱਚੀ ਹਲਚਲ, ਜਾਣੋ ਕੌਣ-ਕੌਣ ਬਣਿਆ ਲੱਖ ਅਤੇ ਕਰੋੜਪਤੀ?
Punjab News: ਅੱਗ ਨਾਲ ਦਹਿਲਿਆ ਲੁਧਿਆਣਾ, ਅਸਮਾਨ ਨੂੰ ਛੂੰਹਦੀਆਂ ਅੱਗ ਦੀਆਂ ਭਿਆਨਕ ਲਪਟਾਂ ਨੇ ਡਰਾਏ ਲੋਕ
Punjab News: ਅੱਗ ਨਾਲ ਦਹਿਲਿਆ ਲੁਧਿਆਣਾ, ਅਸਮਾਨ ਨੂੰ ਛੂੰਹਦੀਆਂ ਅੱਗ ਦੀਆਂ ਭਿਆਨਕ ਲਪਟਾਂ ਨੇ ਡਰਾਏ ਲੋਕ
ਨੂਰ ਦਾ ਕਹਿਰ, ਫਿਰ ਗਾਇਕਵਾੜ ਦਾ ਤੂਫਾਨ, CSK ਨੇ 4 ਵਿਕਟਾਂ ਨਾਲ ਜਿੱਤਿਆ ਮੈਚ; ਰਚਿਨ ਰਵਿੰਦਰਾ ਬਣਿਆ ਹੀਰੋ
ਨੂਰ ਦਾ ਕਹਿਰ, ਫਿਰ ਗਾਇਕਵਾੜ ਦਾ ਤੂਫਾਨ, CSK ਨੇ 4 ਵਿਕਟਾਂ ਨਾਲ ਜਿੱਤਿਆ ਮੈਚ; ਰਚਿਨ ਰਵਿੰਦਰਾ ਬਣਿਆ ਹੀਰੋ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (24-03-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (24-03-2025)
Earthquake: ਤੜਕ ਸਵੇਰੇ ਹਿਲੀ ਧਰਤੀ! ਭਾਰਤ 'ਚ ਫਿਰ ਆਇਆ ਭੂਚਾਲ, ਲੋਕ ਘਰਾਂ ਤੋਂ ਬਾਹਰ ਨਿਕਲ ਭੱਜੇ
Earthquake: ਤੜਕ ਸਵੇਰੇ ਹਿਲੀ ਧਰਤੀ! ਭਾਰਤ 'ਚ ਫਿਰ ਆਇਆ ਭੂਚਾਲ, ਲੋਕ ਘਰਾਂ ਤੋਂ ਬਾਹਰ ਨਿਕਲ ਭੱਜੇ
ਪੈਰਾਂ 'ਚ ਨਜ਼ਰ ਆਉਣ ਵਾਲੇ ਇਹ ਸੰਕੇਤ ਕਿੰਨੇ ਗੰਭੀਰ, ਜਾਣੋ ਕਿਹੜੀ ਬਿਮਾਰੀ ਦੇ ਰਹੀ ਦਸਤਕ
ਪੈਰਾਂ 'ਚ ਨਜ਼ਰ ਆਉਣ ਵਾਲੇ ਇਹ ਸੰਕੇਤ ਕਿੰਨੇ ਗੰਭੀਰ, ਜਾਣੋ ਕਿਹੜੀ ਬਿਮਾਰੀ ਦੇ ਰਹੀ ਦਸਤਕ
Embed widget