Entertainment Live: ਦੀਪਿਕਾ ਦੀ ਮਦਦ ਕਰਨ ਲਈ ਭੱਜੇ ਪ੍ਰਭਾਸ-ਅਮਿਤਾਭ, ਸਿੱਧੂ ਮੂਸੇਵਾਲਾ ਦੇ ਨਵੇਂ ਗਾਣੇ ਦੀ ਟੀਜ਼ਰ ਰਿਲੀਜ਼ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

ਰੁਪਿੰਦਰ ਕੌਰ ਸੱਭਰਵਾਲ Last Updated: 20 Jun 2024 08:18 PM
Entertainment Live: Sidhu Moose Wala: ਮੂਸੇਵਾਲਾ ਦੇ ਨਾਂ ਨਾਲ ਗੂੰਜਿਆ ਸੋਸ਼ਲ ਮੀਡੀਆ, ਗੀਤ ‘Dillema’ ਦੇ ਟੀਜ਼ਰ 'ਚ ਪਿਤਾ ਬਲਕੌਰ ਸਣੇ ਫੈਨਜ਼ ਦੀ ਵੇਖੋ ਝਲਕ

Sidhu Moosewala New Song Dillema: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਾਂਅ ਇੱਕ ਵਾਰ ਫਿਰ ਤੋਂ ਚਰਚਾ ਵਿੱਚ ਆ ਗਿਆ ਹੈ। ਦੱਸ ਦੇਈਏ ਕਿ ਇੱਕ ਵਾਰ ਫਿਰ ਦੇਸ਼ ਵਿੱਚ ਸਿੱਧੂ ਦੀ ਆਵਾਜ਼ ਗੂੰਜੇਗੀ। ਖਾਸ ਗੱਲ ਇਹ ਹੈ ਕਿ ਦੇਸ਼ ਦੇ ਨਾਲ-ਨਾਲ ਵਿਦੇਸ਼ ਬੈਠੇ ਪੰਜਾਬੀਆਂ ਵਿਚਾਲੇ ਮੂਸੇਵਾਲਾ ਦੇ ਨਵੇਂ ਗੀਤ ਨੂੰ ਲੈ ਉਤਸ਼ਾਹ ਵਧਿਆ ਹੋਇਆ ਹੈ। ਜੀ ਹਾਂ, ਇਸ ਗੀਤ ਵਿੱਚ ਵਿੱਚ ਤੁਹਾਨੂੰ ਨਾ ਸਿਰਫ ਮੂਸੇਵਾਲਾ ਦੀ ਆਵਾਜ਼ ਸਗੋਂ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਦੀ ਸ਼ਾਨਦਾਰ ਝਲਕ ਵੀ ਵੇਖਣ ਨੂੰ ਮਿਲੇਗੀ। 

Read MOre: Sidhu Moose Wala: ਮੂਸੇਵਾਲਾ ਦੇ ਨਾਂ ਨਾਲ ਗੂੰਜਿਆ ਸੋਸ਼ਲ ਮੀਡੀਆ, ਗੀਤ ‘Dillema’ ਦੇ ਟੀਜ਼ਰ 'ਚ ਪਿਤਾ ਬਲਕੌਰ ਸਣੇ ਫੈਨਜ਼ ਦੀ ਵੇਖੋ ਝਲਕ

Entertainment Live: Vijay Mallya: ਵਿਜੇ ਮਾਲਿਆ ਦੇ ਬੇਟੇ ਨੇ ਦੀਪਿਕਾ ਪਾਦੂਕੋਣ 'ਤੇ ਲਗਾਏ ਸੀ ਅਜਿਹੇ ਦੋਸ਼, ਜਾਣੋ ਗੁੱਸੇ 'ਚ ਕਿਉਂ ਕਿਹਾ- 'ਪਾਗਲ ਔਰਤ'

Deepika Padukone: ਵਿਜੇ ਮਾਲਿਆ ਦਾ ਬੇਟਾ ਸਿਧਾਰਥ ਮਾਲਿਆ ਇਨ੍ਹੀ ਦਿਨੀਂ ਆਪਣੇ ਵਿਆਹ ਦੀਆਂ ਖਬਰਾਂ ਨੂੰ ਲੈ ਸੁਰਖੀਆਂ ਵਿੱਚ ਹੈ। ਦੱਸ ਦੇਈਏ ਕਿ ਉਹ ਆਪਣੀ ਪ੍ਰੇਮਿਕਾ ਜੈਸਮੀਨ ਨਾਲ ਵਿਆਹ ਕਰਨ ਜਾ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਗਰਲਫ੍ਰੈਂਡ ਨਾਲ ਫੋਟੋ ਸ਼ੇਅਰ ਕਰਕੇ ਦਿੱਤੀ। ਪਰ ਕੀ ਤੁਸੀਂ ਜਾਣਦੇ ਹੋ ਇਕ ਸਮਾਂ ਸੀ ਜਦੋਂ ਮੀਡੀਆ 'ਚ ਸਿਧਾਰਥ ਮਾਲਿਆ ਅਤੇ ਦੀਪਿਕਾ ਪਾਦੂਕੋਣ ਦੀ ਡੇਟਿੰਗ ਦੀਆਂ ਖਬਰਾਂ ਚਰਚਾ 'ਚ ਰਹੀਆਂ। ਹਾਲਾਂਕਿ ਉਨ੍ਹਾਂ ਦਾ ਬ੍ਰੇਕਅੱਪ ਵੀ ਖੂਬ ਚਰਚਾ ਵਿੱਚ ਰਿਹਾ ਸੀ।

Read More: Vijay Mallya: ਵਿਜੇ ਮਾਲਿਆ ਦੇ ਬੇਟੇ ਨੇ ਦੀਪਿਕਾ ਪਾਦੂਕੋਣ 'ਤੇ ਲਗਾਏ ਸੀ ਅਜਿਹੇ ਦੋਸ਼, ਜਾਣੋ ਗੁੱਸੇ 'ਚ ਕਿਉਂ ਕਿਹਾ- 'ਪਾਗਲ ਔਰਤ'

Entertainment Live Today: Death: ਸਿਨੇਮਾ ਜਗਤ ਨੂੰ ਵੱਡਾ ਝਟਕਾ, ਹੁਣ ਇਸ ਮਸ਼ਹੂਰ ਹਸਤੀ ਨੇ ਦੁਨੀਆਂ ਨੂੰ ਕਿਹਾ ਅਲਵਿਦਾ

South Superstar: ਸਾਊਥ ਸੁਪਰਸਟਾਰ ਚਿਰੰਜੀਵੀ ਦੇ ਘਰ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਮੈਗਾਸਟਾਰ ਦੇ ਸਾਬਕਾ ਜਵਾਈ ਅਤੇ ਸ਼੍ਰੀਜਾ ਕੋਨੀਡੇਲਾ ਦੇ ਪਹਿਲੇ ਪਤੀ ਸਿਰੀਸ਼ ਭਾਰਦਵਾਜ ਨੇ ਇਸ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਹੈ। ਜਾਣਕਾਰੀ ਮੁਤਾਬਕ ਸਿਰੀਸ਼ ਦੀ 39 ਸਾਲ ਦੀ ਉਮਰ 'ਚ ਮੌਤ ਹੋ ਗਈ ਹੈ। ਉਨ੍ਹਾਂ ਦੀ ਮੌਤ ਦੀ ਪੁਸ਼ਟੀ ਅਦਾਕਾਰਾ ਸ਼੍ਰੀ ਰੈੱਡੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਕੀਤੀ ਹੈ।

Read More: Death: ਸਿਨੇਮਾ ਜਗਤ ਨੂੰ ਵੱਡਾ ਝਟਕਾ, ਹੁਣ ਇਸ ਮਸ਼ਹੂਰ ਹਸਤੀ ਨੇ ਦੁਨੀਆਂ ਨੂੰ ਕਿਹਾ ਅਲਵਿਦਾ 

Entertainment Live: Deepika Padukone: ਪ੍ਰੈਗਨੇਂਟ ਦੀਪਿਕਾ ਦੀ ਮਦਦ ਕਰਨ ਲਈ ਭੱਜੇ ਪ੍ਰਭਾਸ-ਅਮਿਤਾਭ, ਜਾਣੋ ਆਖਿਰ 'ਚ ਕਿਉਂ ਭਿੜੇ ? ਵੀਡੀਓ ਵਾਇਰਲ

Deepika Padukone Video: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੁਕੋਣ ਜਲਦ ਹੀ ਆਪਣੀ ਅਪਕਮਿੰਗ ਫਿਲਮ 'ਕਲਕੀ 2898 AD' ਰਾਹੀਂ ਵੱਡੇ ਪਰਦੇ ਉੱਪਰ ਧਮਾਕਾ ਕਰਨ ਵਾਲੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਫਿਲਮ ਦੀ ਸਟਾਰ ਕਾਸਟ ਕੱਲ੍ਹ ਦੇਰ ਸ਼ਾਮ ਫਿਲਮ 'ਕਲਕੀ 2898 ਏਡੀ' ਦੇ ਪ੍ਰੀ-ਰਿਲੀਜ਼ ਈਵੈਂਟ  ਦਾ ਹਿੱਸਾ ਬਣੀ। ਨਾਗ ਅਸ਼ਵਿਨ ਦੁਆਰਾ ਨਿਰਦੇਸ਼ਤ ਇਸ ਫਿਲਮ ਦੇ ਈਵੈਂਟ ਵਿੱਚ ਪ੍ਰਭਾਸ, ਅਮਿਤਾਭ ਬੱਚਨ, ਕਮਲ ਹਾਸਨ, ਦਿਸ਼ਾ ਪਟਾਨੀ ਅਤੇ ਦੀਪਿਕਾ ਪਾਦੂਕੋਣ ਬੇਹੱਦ ਖਾਸ ਅੰਦਾਜ਼ ਵਿੱਚ ਨਜ਼ਰ ਆਏ। 

Read MOre: Deepika Padukone: ਪ੍ਰੈਗਨੇਂਟ ਦੀਪਿਕਾ ਦੀ ਮਦਦ ਕਰਨ ਲਈ ਭੱਜੇ ਪ੍ਰਭਾਸ-ਅਮਿਤਾਭ, ਜਾਣੋ ਆਖਿਰ 'ਚ ਕਿਉਂ ਭਿੜੇ ? ਵੀਡੀਓ ਵਾਇਰਲ

Entertainment Live Today: Shatrughan Sinha: ਕੀ ਸੱਚਮੁੱਚ ਧੀ ਸੋਨਾਕਸ਼ੀ ਦੇ ਵਿਆਹ ਤੋਂ ਨਾਖੁਸ਼ ਸ਼ਤਰੂਘਨ ਸਿਨਹਾ ? ਨਫਰਤ ਫੈਲਾਉਣ ਵਾਲਿਆਂ ਨੂੰ ਬੋਲੇ- 'ਖਾਮੋਸ਼'

Sonakshi Sinha Wedding: ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਇਨ੍ਹੀਂ ਦਿਨੀਂ ਆਪਣੇ ਵਿਆਹ ਦੀਆਂ ਖਬਰਾਂ ਨੂੰ ਲੈ ਸੁਰਖੀਆਂ ਬਟੋਰ ਰਹੀ ਹੈ। ਦੱਸ ਦੇਈਏ ਕਿ ਦਬੰਗ ਗਰਲ 23 ਜੂਨ ਨੂੰ ਜ਼ਹੀਰ ਇਕਬਾਲ ਨਾਲ ਵਿਆਹ ਕਰਨ ਜਾ ਰਹੀ ਹੈ। ਦੋਵੇਂ ਕਰੀਬ 7 ਸਾਲਾਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਇਸ ਦੌਰਾਨ ਖਬਰਾਂ ਆ ਰਹੀਆਂ ਹਨ ਕਿ ਸੋਨਾਕਸ਼ੀ ਦੇ ਪਿਤਾ ਸ਼ਤਰੂਘਨ ਸਿਨਹਾ ਇਸ ਗੱਲ ਤੋਂ ਨਾਰਾਜ਼ ਹਨ ਕਿ ਸੋਨਾਕਸ਼ੀ ਸਿਨਹਾ ਨੇ ਖੁਦ ਉਨ੍ਹਾਂ ਨੂੰ ਵਿਆਹ ਬਾਰੇ ਨਹੀਂ ਦੱਸਿਆ।

Read MOre: Shatrughan Sinha: ਕੀ ਸੱਚਮੁੱਚ ਧੀ ਸੋਨਾਕਸ਼ੀ ਦੇ ਵਿਆਹ ਤੋਂ ਨਾਖੁਸ਼ ਸ਼ਤਰੂਘਨ ਸਿਨਹਾ ? ਨਫਰਤ ਫੈਲਾਉਣ ਵਾਲਿਆਂ ਨੂੰ ਬੋਲੇ- 'ਖਾਮੋਸ਼'

Entertainment Live: Afsana Khan: ਅਫਸਾਨਾ ਖਾਨ ਦੀ ਲੋਕਾਂ ਨੇ ਕੀਤੀ 'Body Shaming', ਮੱਝ, ਝੋਟੀ, ਭਾਰ ਘਟਾ ਸਣੇ ਕੀਤੇ ਅਜਿਹੇ ਘਟੀਆ ਕਮੈਂਟ

Afsana Khan: ਪੰਜਾਬੀ ਗਾਇਕਾ ਅਫਸਾਨਾ ਖਾਨ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਨ੍ਹਾਂ ਆਪਣੇ ਸੁਰੀਲੀ ਆਵਾਜ਼ ਦੇ ਦਮ ਤੇ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਵਿੱਚ ਵੀ ਵੱਖਰੀ ਪਛਾਣ ਕਾਇਮ ਕੀਤੀ ਹੈ।

Read More: Afsana Khan: ਅਫਸਾਨਾ ਖਾਨ ਦੀ ਲੋਕਾਂ ਨੇ ਕੀਤੀ 'Body Shaming', ਮੱਝ, ਝੋਟੀ, ਭਾਰ ਘਟਾ ਸਣੇ ਕੀਤੇ ਅਜਿਹੇ ਘਟੀਆ ਕਮੈਂਟ

ਪਿਛੋਕੜ

Entertainment News Live Today: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੁਕੋਣ ਜਲਦ ਹੀ ਆਪਣੀ ਅਪਕਮਿੰਗ ਫਿਲਮ 'ਕਲਕੀ 2898 AD' ਰਾਹੀਂ ਵੱਡੇ ਪਰਦੇ ਉੱਪਰ ਧਮਾਕਾ ਕਰਨ ਵਾਲੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਫਿਲਮ ਦੀ ਸਟਾਰ ਕਾਸਟ ਕੱਲ੍ਹ ਦੇਰ ਸ਼ਾਮ ਫਿਲਮ 'ਕਲਕੀ 2898 ਏਡੀ' ਦੇ ਪ੍ਰੀ-ਰਿਲੀਜ਼ ਈਵੈਂਟ  ਦਾ ਹਿੱਸਾ ਬਣੀ। ਨਾਗ ਅਸ਼ਵਿਨ ਦੁਆਰਾ ਨਿਰਦੇਸ਼ਤ ਇਸ ਫਿਲਮ ਦੇ ਈਵੈਂਟ ਵਿੱਚ ਪ੍ਰਭਾਸ, ਅਮਿਤਾਭ ਬੱਚਨ, ਕਮਲ ਹਾਸਨ, ਦਿਸ਼ਾ ਪਟਾਨੀ ਅਤੇ ਦੀਪਿਕਾ ਪਾਦੂਕੋਣ ਬੇਹੱਦ ਖਾਸ ਅੰਦਾਜ਼ ਵਿੱਚ ਨਜ਼ਰ ਆਏ। 


ਇਸ ਦੌਰਾਨ ਦੀਪਿਕਾ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੀ ਨਜ਼ਰ ਆਈ ਅਤੇ ਉਹ ਬਲੈਕ ਆਊਟਫਿਟ 'ਚ ਬਹੁਤ ਖੂਬਸੂਰਤ ਲੱਗ ਰਹੀ ਸੀ। ਖਾਸ ਗੱਲ ਇਹ ਹੈ ਕਿ ਇਸ ਈਵੈਂਟ ਦੌਰਾਨ ਅਦਾਕਾਰਾ ਦੇ ਕੋ-ਸਟਾਰ ਪ੍ਰਭਾਸ ਅਤੇ ਅਮਿਤਾਭ ਬੱਚਨ ਨੇ ਉਨ੍ਹਾਂ ਦਾ ਪੂਰਾ ਖਿਆਲ ਰੱਖਿਆ। ਹਾਲਾਂਕਿ ਇਸ ਦੌਰਾਨ ਕੁਝ ਅਜਿਹਾ ਹੋਇਆ ਜਿਸ ਕਾਰਨ ਉਨ੍ਹਾਂ ਨੂੰ ਆਪਸ ਵਿੱਚ ਭਿੜਦੇ ਵੀ ਵੇਖਿਆ ਗਿਆ। ਇਹ ਬਹੁਤ ਹੀ ਖਾਸ ਮੂਮੈਂਟ ਸੀ।  



ਦੀਪਿਕਾ-ਬਿੱਗ ਬੀ ਅਤੇ ਪ੍ਰਭਾਸ ਦਾ ਵੀਡੀਓ ਵਾਇਰਲ


ਇਸ ਦੌਰਾਨ ਕਈ ਵੀਡੀਓਜ਼ ਸਾਹਮਣੇ ਆ ਚੁੱਕੇ ਹਨ। ਇਕ ਵੀਡੀਓ 'ਚ ਤੁਸੀਂ ਦੇਖੋਂਗੇ ਕਿ ਜਦੋਂ ਦੀਪਿਕਾ ਸਟੇਜ 'ਤੇ ਜਾਂਦੀ ਹੈ ਤਾਂ ਰਾਣਾ ਉਸ ਦੀ ਮਦਦ ਲਈ ਆਉਂਦਾ ਹੈ। ਪਰ ਇਸ ਤੋਂ ਪਹਿਲਾਂ ਹੀ ਅਮਿਤਾਭ ਬੱਚਨ ਉਸ ਨੂੰ ਫੜ ਕੇ ਸਟੇਜ 'ਤੇ ਲੈ ਜਾਂਦੇ ਹਨ। ਜਦੋਂ ਦੀਪਿਕਾ ਸਟੇਜ ਤੋਂ ਹੇਠਾਂ ਆਉਂਦੇ ਹੋਏ ਬਿੱਗ ਬੀ ਉਸ ਦੀ ਮਦਦ ਲਈ ਆਉਂਦੇ ਹਨ ਤਾਂ ਪ੍ਰਭਾਸ ਅੱਗੇ ਆਉਂਦੇ ਹਨ ਅਤੇ ਉਸ ਦਾ ਹੱਥ ਫੜ ਕੇ ਉਸ ਨੂੰ ਹੇਠਾਂ ਲੈ ਆਉਂਦੇ ਹਨ। ਬਿੱਗ ਬੀ ਨੇ ਫਿਰ ਪ੍ਰਭਾਸ ਨੂੰ ਕਿਹਾ ਕਿ ਕਿਵੇਂ ਉਸਨੇ ਦੀਪਿਕਾ ਨੂੰ ਪਹਿਲਾਂ ਫੜਿਆ ਸੀ। ਇਹ ਵੀਡੀਓ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ।





 


ਫਿਲਮ ਕਲਕੀ 2898 ਏਡੀ ਦੀ ਗੱਲ ਕਰੀਏ ਤਾਂ ਇਹ 27 ਜੂਨ ਨੂੰ ਰਿਲੀਜ਼ ਹੋਵੇਗੀ। ਦੀਪਿਕਾ ਅਤੇ ਪ੍ਰਭਾਸ ਪਹਿਲੀ ਵਾਰ ਵੱਡੇ ਪਰਦੇ 'ਤੇ ਇਕੱਠੇ ਨਜ਼ਰ ਆਉਣ ਵਾਲੇ ਹਨ। ਹਾਲਾਂਕਿ ਉਹ ਅਮਿਤਾਭ ਬੱਚਨ ਨਾਲ ਫਿਲਮ 'ਪੀਕੂ' 'ਚ ਨਜ਼ਰ ਆ ਚੁੱਕੀ ਹੈ। ਇਸ ਫਿਲਮ ਨੂੰ ਵੀ ਪ੍ਰਸ਼ੰਸਕਾਂ ਦਾ ਭਰਮਾ ਹੁੰਗਾਰਾ ਮਿਲਿਆ ਸੀ। 
 


- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.