(Source: ECI/ABP News)
Deepika Padukone: ਪ੍ਰੈਗਨੇਂਟ ਦੀਪਿਕਾ ਦੀ ਮਦਦ ਕਰਨ ਲਈ ਭੱਜੇ ਪ੍ਰਭਾਸ-ਅਮਿਤਾਭ, ਜਾਣੋ ਆਖਿਰ 'ਚ ਕਿਉਂ ਭਿੜੇ ? ਵੀਡੀਓ ਵਾਇਰਲ
Deepika Padukone Video: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੁਕੋਣ ਜਲਦ ਹੀ ਆਪਣੀ ਅਪਕਮਿੰਗ ਫਿਲਮ 'ਕਲਕੀ 2898 AD' ਰਾਹੀਂ ਵੱਡੇ ਪਰਦੇ ਉੱਪਰ ਧਮਾਕਾ ਕਰਨ ਵਾਲੀ ਹੈ। ਦੱਸ ਦੇਈਏ ਕਿ
![Deepika Padukone: ਪ੍ਰੈਗਨੇਂਟ ਦੀਪਿਕਾ ਦੀ ਮਦਦ ਕਰਨ ਲਈ ਭੱਜੇ ਪ੍ਰਭਾਸ-ਅਮਿਤਾਭ, ਜਾਣੋ ਆਖਿਰ 'ਚ ਕਿਉਂ ਭਿੜੇ ? ਵੀਡੀਓ ਵਾਇਰਲ Prabhas-Amitabh ran to help pregnant Deepika, know why they fought in the end? Video viral Deepika Padukone: ਪ੍ਰੈਗਨੇਂਟ ਦੀਪਿਕਾ ਦੀ ਮਦਦ ਕਰਨ ਲਈ ਭੱਜੇ ਪ੍ਰਭਾਸ-ਅਮਿਤਾਭ, ਜਾਣੋ ਆਖਿਰ 'ਚ ਕਿਉਂ ਭਿੜੇ ? ਵੀਡੀਓ ਵਾਇਰਲ](https://feeds.abplive.com/onecms/images/uploaded-images/2024/06/20/ecded00e7216fa9c1b5894a0463a931f1718869867168709_original.jpg?impolicy=abp_cdn&imwidth=1200&height=675)
Deepika Padukone Video: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੁਕੋਣ ਜਲਦ ਹੀ ਆਪਣੀ ਅਪਕਮਿੰਗ ਫਿਲਮ 'ਕਲਕੀ 2898 AD' ਰਾਹੀਂ ਵੱਡੇ ਪਰਦੇ ਉੱਪਰ ਧਮਾਕਾ ਕਰਨ ਵਾਲੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਫਿਲਮ ਦੀ ਸਟਾਰ ਕਾਸਟ ਕੱਲ੍ਹ ਦੇਰ ਸ਼ਾਮ ਫਿਲਮ 'ਕਲਕੀ 2898 ਏਡੀ' ਦੇ ਪ੍ਰੀ-ਰਿਲੀਜ਼ ਈਵੈਂਟ ਦਾ ਹਿੱਸਾ ਬਣੀ। ਨਾਗ ਅਸ਼ਵਿਨ ਦੁਆਰਾ ਨਿਰਦੇਸ਼ਤ ਇਸ ਫਿਲਮ ਦੇ ਈਵੈਂਟ ਵਿੱਚ ਪ੍ਰਭਾਸ, ਅਮਿਤਾਭ ਬੱਚਨ, ਕਮਲ ਹਾਸਨ, ਦਿਸ਼ਾ ਪਟਾਨੀ ਅਤੇ ਦੀਪਿਕਾ ਪਾਦੂਕੋਣ ਬੇਹੱਦ ਖਾਸ ਅੰਦਾਜ਼ ਵਿੱਚ ਨਜ਼ਰ ਆਏ।
ਇਸ ਦੌਰਾਨ ਦੀਪਿਕਾ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੀ ਨਜ਼ਰ ਆਈ ਅਤੇ ਉਹ ਬਲੈਕ ਆਊਟਫਿਟ 'ਚ ਬਹੁਤ ਖੂਬਸੂਰਤ ਲੱਗ ਰਹੀ ਸੀ। ਖਾਸ ਗੱਲ ਇਹ ਹੈ ਕਿ ਇਸ ਈਵੈਂਟ ਦੌਰਾਨ ਅਦਾਕਾਰਾ ਦੇ ਕੋ-ਸਟਾਰ ਪ੍ਰਭਾਸ ਅਤੇ ਅਮਿਤਾਭ ਬੱਚਨ ਨੇ ਉਨ੍ਹਾਂ ਦਾ ਪੂਰਾ ਖਿਆਲ ਰੱਖਿਆ। ਹਾਲਾਂਕਿ ਇਸ ਦੌਰਾਨ ਕੁਝ ਅਜਿਹਾ ਹੋਇਆ ਜਿਸ ਕਾਰਨ ਉਨ੍ਹਾਂ ਨੂੰ ਆਪਸ ਵਿੱਚ ਭਿੜਦੇ ਵੀ ਵੇਖਿਆ ਗਿਆ। ਇਹ ਬਹੁਤ ਹੀ ਖਾਸ ਮੂਮੈਂਟ ਸੀ।
ਦੀਪਿਕਾ-ਬਿੱਗ ਬੀ ਅਤੇ ਪ੍ਰਭਾਸ ਦਾ ਵੀਡੀਓ ਵਾਇਰਲ
ਇਸ ਦੌਰਾਨ ਕਈ ਵੀਡੀਓਜ਼ ਸਾਹਮਣੇ ਆ ਚੁੱਕੇ ਹਨ। ਇਕ ਵੀਡੀਓ 'ਚ ਤੁਸੀਂ ਦੇਖੋਂਗੇ ਕਿ ਜਦੋਂ ਦੀਪਿਕਾ ਸਟੇਜ 'ਤੇ ਜਾਂਦੀ ਹੈ ਤਾਂ ਰਾਣਾ ਉਸ ਦੀ ਮਦਦ ਲਈ ਆਉਂਦਾ ਹੈ। ਪਰ ਇਸ ਤੋਂ ਪਹਿਲਾਂ ਹੀ ਅਮਿਤਾਭ ਬੱਚਨ ਉਸ ਨੂੰ ਫੜ ਕੇ ਸਟੇਜ 'ਤੇ ਲੈ ਜਾਂਦੇ ਹਨ। ਜਦੋਂ ਦੀਪਿਕਾ ਸਟੇਜ ਤੋਂ ਹੇਠਾਂ ਆਉਂਦੇ ਹੋਏ ਬਿੱਗ ਬੀ ਉਸ ਦੀ ਮਦਦ ਲਈ ਆਉਂਦੇ ਹਨ ਤਾਂ ਪ੍ਰਭਾਸ ਅੱਗੇ ਆਉਂਦੇ ਹਨ ਅਤੇ ਉਸ ਦਾ ਹੱਥ ਫੜ ਕੇ ਉਸ ਨੂੰ ਹੇਠਾਂ ਲੈ ਆਉਂਦੇ ਹਨ। ਬਿੱਗ ਬੀ ਨੇ ਫਿਰ ਪ੍ਰਭਾਸ ਨੂੰ ਕਿਹਾ ਕਿ ਕਿਵੇਂ ਉਸਨੇ ਦੀਪਿਕਾ ਨੂੰ ਪਹਿਲਾਂ ਫੜਿਆ ਸੀ। ਇਹ ਵੀਡੀਓ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ।
View this post on Instagram
ਫਿਲਮ ਕਲਕੀ 2898 ਏਡੀ ਦੀ ਗੱਲ ਕਰੀਏ ਤਾਂ ਇਹ 27 ਜੂਨ ਨੂੰ ਰਿਲੀਜ਼ ਹੋਵੇਗੀ। ਦੀਪਿਕਾ ਅਤੇ ਪ੍ਰਭਾਸ ਪਹਿਲੀ ਵਾਰ ਵੱਡੇ ਪਰਦੇ 'ਤੇ ਇਕੱਠੇ ਨਜ਼ਰ ਆਉਣ ਵਾਲੇ ਹਨ। ਹਾਲਾਂਕਿ ਉਹ ਅਮਿਤਾਭ ਬੱਚਨ ਨਾਲ ਫਿਲਮ 'ਪੀਕੂ' 'ਚ ਨਜ਼ਰ ਆ ਚੁੱਕੀ ਹੈ। ਇਸ ਫਿਲਮ ਨੂੰ ਵੀ ਪ੍ਰਸ਼ੰਸਕਾਂ ਦਾ ਭਰਮਾ ਹੁੰਗਾਰਾ ਮਿਲਿਆ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)