Entertainment Live: ਕੀ ਸੱਚਮੁਚ ਰਾਖੀ ਸਾਵੰਤ ਨੂੰ ਆਇਆ ਹਾਰਟ ਅਟੈਕ ? ਸੂਫ਼ੀ ਗਾਇਕਾ ਜੋਤੀ ਨੂਰਾਂ ਦੇ ਪਿਤਾ ਹਸਪਤਾਲ 'ਚ ਭਰਤੀ ਸਣੇ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।
Rapper Naseeb Diljit Dosanjh Controversy: ਰੈਪਰ ਨਸੀਬ ਲਗਾਤਾਰ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਦਿਲਜੀਤ ਦੋਸਾਂਝ ਖਿਲਾਫ ਪੋਸਟਾਂ ਸ਼ੇਅਰ ਕਰ ਰਿਹਾ ਹੈ।
Read More: Diljit Dosanjh: ਦਿਲਜੀਤ ਦੋਸਾਂਝ ਪਿੱਛੇ ਹੱਥ ਧੋ ਪਿਆ ਰੈਪਰ ਨਸੀਬ, ਹੁਣ ਬੋਲਿਆ- 'ਮੈਨੂੰ ਪਤਾ ਤੇਰੇ ਸਾਰੇ ਰਾਜ਼'
Mika Singh On PM Modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਪਟਨਾ ਦੇ ਗੁਰਦੁਆਰਾ ਪਟਨਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਸੇਵਾ ਕੀਤੀ। ਉਨ੍ਹਾਂ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ। ਦੱਸ ਦੇਈਏ ਕਿ ਇਸ ਦੌਰਾਨ ਉਨ੍ਹਾਂ ਗੁਰਦੁਆਰਾ ਪਟਨਾ ਸਾਹਿਬ ਵਿਖੇ ਲੰਗਰ ਵੀ ਵਰਤਾਇਆ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੱਗ ਬੰਨ੍ਹੀ ਨਜ਼ਰ ਆਏ। ਉਨ੍ਹਾਂ ਦੀਆਂ ਤਸਵੀਰਾਂ ਉੱਪਰ ਆਮ ਜਨਤਾ ਦੇ ਨਾਲ-ਨਾਲ ਕਲਾਕਾਰਾਂ ਵੱਲੋਂ ਵੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਇਸ ਦੌਰਾਨ ਮੀਕਾ ਸਿੰਘ ਨੇ ਪੀਐਮ ਮੋਦੀ ਦੀਆਂ ਇਨ੍ਹਾਂ ਤਸਵੀਰਾਂ ਅਤੇ ਵੀਡੀਓ ਉੱਪਰ ਪ੍ਰਤੀਕਿਰਿਆ ਦਿੱਤੀ ਹੈ।
Mika Singh On PM Modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਪਟਨਾ ਦੇ ਗੁਰਦੁਆਰਾ ਪਟਨਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਸੇਵਾ ਕੀਤੀ। ਉਨ੍ਹਾਂ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ। ਦੱਸ ਦੇਈਏ ਕਿ ਇਸ ਦੌਰਾਨ ਉਨ੍ਹਾਂ ਗੁਰਦੁਆਰਾ ਪਟਨਾ ਸਾਹਿਬ ਵਿਖੇ ਲੰਗਰ ਵੀ ਵਰਤਾਇਆ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੱਗ ਬੰਨ੍ਹੀ ਨਜ਼ਰ ਆਏ। ਉਨ੍ਹਾਂ ਦੀਆਂ ਤਸਵੀਰਾਂ ਉੱਪਰ ਆਮ ਜਨਤਾ ਦੇ ਨਾਲ-ਨਾਲ ਕਲਾਕਾਰਾਂ ਵੱਲੋਂ ਵੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਇਸ ਦੌਰਾਨ ਮੀਕਾ ਸਿੰਘ ਨੇ ਪੀਐਮ ਮੋਦੀ ਦੀਆਂ ਇਨ੍ਹਾਂ ਤਸਵੀਰਾਂ ਅਤੇ ਵੀਡੀਓ ਉੱਪਰ ਪ੍ਰਤੀਕਿਰਿਆ ਦਿੱਤੀ ਹੈ।
High Court on Weapons-Glorifying Song: ਪੰਜਾਬੀ ਕਲਾਕਾਰਾਂ ਦੀਆਂ ਮੁਸ਼ਕਿਲਾਂ ਇੱਕ ਵਾਰ ਫਿਰ ਵੱਧਣ ਵਾਲੀਆਂ ਹਨ। ਦਰਅਸਲ, ਉਨ੍ਹਾਂ ਕਲਾਕਾਰਾਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਜੋ ਆਪਣੇ ਗੀਤਾਂ ਵਿੱਚ ਹਥਿਆਰਾਂ ਅਤੇ ਹਿੰਸਾ ਦੀ ਵਡਿਆਈ ਕਰਦੇ ਹਨ। ਜਾਣਕਾਰੀ ਮੁਤਾਬਕ ਅਜਿਹੇ ਗੀਤਕਾਰਾਂ ’ਤੇ ਹੁਣ ਹਾਈ ਕੋਰਟ ਦੀ ਤਲਵਾਰ ਲਟਕ ਰਹੀ ਹੈ। ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਅਜਿਹੇ ਗੀਤਾਂ ਦੀ ਸੂਚੀ ਤਿਆਰ ਕਰਕੇ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਅਜਿਹੇ ਗੀਤਾਂ ਦੇ ਮਾਮਲੇ 'ਚ ਕਿੰਨੀਆਂ ਐੱਫ.ਆਈ.ਆਰ. ਕੀਤੀਆਂ ਗਈਆਂ ਹਨ, ਇਸਦੀ ਡਿਟੇਲ ਅਗਲੀ ਸੁਣਵਾਈ 'ਚ ਅਜਿਹੇ ਅਦਾਲਤ ਨੂੰ ਦਿੱਤੀ ਜਾਏ। ਕੋਰਟ ਨੇ ਸਪੱਸ਼ਟ ਕੀਤਾ ਕਿ ਹੁਣ ਇਸ ਮਾਮਲੇ ਵਿੱਚ ਕੇਂਦਰ ਨੂੰ ਸ਼ਾਮਲ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
Rakhi Sawant Hospitalised: ਡ੍ਰਾਮਾ ਕੁਈਨ ਰਾਖੀ ਸਾਵੰਤ ਆਏ ਦਿਨ ਸੋਸ਼ਲ ਮੀਡੀਆ ਉੱਪਰ ਛਾਈ ਰਹਿੰਦੀ ਹੈ। ਉਸ ਨੂੰ ਅਕਸਰ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਵੇਖਿਆ ਜਾਂਦਾ ਹੈ। ਹਾਲ ਹੀ ਵਿੱਚ ਰਾਖੀ ਇੱਕ ਅਵਾਰਡ ਫੰਕਸ਼ਨ ਵਿੱਚ ਤੌਲੀਆ ਲਪੇਟ ਪੁੱਜੀ, ਇਸ ਤੋਂ ਬਾਅਦ ਇੱਕ ਵਾਰ ਫਿਰ ਰਾਖੀ ਨੂੰ ਲੈ ਹਰ ਪਾਸੇ ਚਰਚਾ ਹੋ ਰਹੀ ਹੈ। ਦਰਅਸਲ, ਅਚਾਨਕ ਤਬੀਅਤ ਖਰਾਬ ਹੋਣ ਕਾਰਨ ਰਾਖੀ ਨੂੰ ਮੁੰਬਈ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਰਾਖੀ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਇੱਕ ਸੋਸ਼ਲ ਮੀਡੀਆ ਹੈਂਡਲ (ਉਮਰ ਸੰਧੂ) ਨੇ ਕਿਹਾ ਸੀ ਕਿ ਰਾਖੀ ਨੂੰ ਦਿਲ ਦਾ ਦੌਰਾ ਪਿਆ ਹੈ।
Abdu Rozik Reaction For Trolles: ਬਿੱਗ ਬੌਸ ਸੀਜ਼ਨ 16 ਦਾ ਸਭ ਤੋਂ ਨੌਜਵਾਨ ਪ੍ਰਤੀਯੋਗੀ ਅਬਦੂ ਰੋਜ਼ਿਕ ਇਨ੍ਹੀਂ ਦਿਨੀਂ ਬਹੁਤ ਖੁਸ਼ ਹੈ। ਹਾਲ ਹੀ 'ਚ ਅਬਦੂ ਰੋਜ਼ਿਕ ਨੇ ਅਮੀਰਾ ਨਾਲ ਮੰਗਣੀ ਕੀਤੀ ਅਤੇ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸਨ। ਇਸ ਦੌਰਾਨ ਕਈ ਲੋਕਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਪਰ ਕਈ ਲੋਕ ਅਜਿਹੇ ਵੀ ਸਨ, ਜਿਨ੍ਹਾਂ ਨੇ ਇਸ ਪੋਸਟ 'ਤੇ ਇਤਰਾਜ਼ਯੋਗ ਅਤੇ ਮਾੜੀਆਂ ਟਿੱਪਣੀਆਂ ਵੀ ਕੀਤੀਆਂ। ਤਸਵੀਰਾਂ ਸ਼ੇਅਰ ਕਰਨ ਦੇ ਕੁਝ ਦਿਨਾਂ ਬਾਅਦ ਅਬਦੂ ਨੇ ਟ੍ਰੋਲਿੰਗ 'ਤੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਨੇ ਟਰੋਲ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ।
Rakhi Sawant Towel Video: ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਉਹ ਕੁਝ ਨਾ ਕੁਝ ਅਜਿਹਾ ਕਰਦੀ ਹੈ ਜਿਸ ਕਾਰਨ ਉਹ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ। ਕਈ ਵਾਰ ਰਾਖੀ ਕਿਸੇ 'ਤੇ ਦੋਸ਼ ਲਗਾਉਂਦੀ ਨਜ਼ਰ ਆਉਂਦੀ ਹੈ। ਕਈ ਵਾਰ ਉਹ ਆਪਣੀਆਂ ਹਰਕਤਾਂ ਨਾਲ ਲੋਕਾਂ ਨੂੰ ਹਸਾਉਂਦੀ ਹੈ। ਪਰ ਇਸ ਵਾਰ ਉਰਫੀ ਨੇ ਕੁਝ ਅਜਿਹਾ ਪਹਿਨਿਆ ਹੈ ਜਿਸ ਤੋਂ ਬਾਅਦ ਉਸ ਦੀ ਤੁਲਨਾ ਉਰਫੀ ਜਾਵੇਦ ਨਾਲ ਕੀਤੀ ਜਾ ਰਹੀ ਹੈ।
ਪਿਛੋਕੜ
Entertainment News Live Today : ਡ੍ਰਾਮਾ ਕੁਈਨ ਰਾਖੀ ਸਾਵੰਤ ਆਏ ਦਿਨ ਸੋਸ਼ਲ ਮੀਡੀਆ ਉੱਪਰ ਛਾਈ ਰਹਿੰਦੀ ਹੈ। ਉਸ ਨੂੰ ਅਕਸਰ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਵੇਖਿਆ ਜਾਂਦਾ ਹੈ। ਹਾਲ ਹੀ ਵਿੱਚ ਰਾਖੀ ਇੱਕ ਅਵਾਰਡ ਫੰਕਸ਼ਨ ਵਿੱਚ ਤੌਲੀਆ ਲਪੇਟ ਪੁੱਜੀ, ਇਸ ਤੋਂ ਬਾਅਦ ਇੱਕ ਵਾਰ ਫਿਰ ਰਾਖੀ ਨੂੰ ਲੈ ਹਰ ਪਾਸੇ ਚਰਚਾ ਹੋ ਰਹੀ ਹੈ। ਦਰਅਸਲ, ਅਚਾਨਕ ਤਬੀਅਤ ਖਰਾਬ ਹੋਣ ਕਾਰਨ ਰਾਖੀ ਨੂੰ ਮੁੰਬਈ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਰਾਖੀ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਇੱਕ ਸੋਸ਼ਲ ਮੀਡੀਆ ਹੈਂਡਲ (ਉਮਰ ਸੰਧੂ) ਨੇ ਕਿਹਾ ਸੀ ਕਿ ਰਾਖੀ ਨੂੰ ਦਿਲ ਦਾ ਦੌਰਾ ਪਿਆ ਹੈ।
ਪਰ TV9 ਹਿੰਦੀ ਡਿਜੀਟਲ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਰਾਖੀ ਸਾਵੰਤ ਇਸ ਸਮੇਂ ਜੁਹੂ ਦੇ 'ਕ੍ਰਿਟੀ ਕੇਅਰ ਹਸਪਤਾਲ' ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਹੈ। ਉਸ ਦੇ ਕੁਝ ਵੱਡੇ ਟੈਸਟ ਕੀਤੇ ਜਾ ਰਹੇ ਹਨ ਅਤੇ ਡਾਕਟਰ ਨੇ ਕੱਲ੍ਹ ਵੀ ਉਸ ਦੇ ਕੁਝ ਟੈਸਟ ਕੀਤੇ ਸਨ। ਇਨ੍ਹਾਂ ਸਾਰੇ ਟੈਸਟਾਂ ਦੇ ਨਤੀਜੇ ਆਉਣ ਤੋਂ ਬਾਅਦ ਹੀ ਰਾਖੀ ਦੀ ਸਿਹਤ ਬਾਰੇ ਸਹੀ ਜਾਣਕਾਰੀ ਮਿਲ ਸਕੇਗੀ। ਜਦੋਂ ਤੱਕ ਰਾਖੀ ਪੂਰੀ ਤਰ੍ਹਾਂ ਫਿੱਟ ਨਹੀਂ ਹੋ ਜਾਂਦੀ, ਉਸ ਨੂੰ ਹਸਪਤਾਲ 'ਚ ਰੱਖਿਆ ਜਾਵੇਗਾ।
ਜਦੋਂ ਰਾਖੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਰਾਖੀ ਦਾ ਫ਼ੋਨ ਉਸ ਦੇ ਕਰੀਬੀ ਦੋਸਤ ਰਿਤੇਸ਼ ਕੋਲ ਹੈ। ਦਰਅਸਲ, 14 ਮਈ 2024 ਨੂੰ ਰਾਖੀ ਨੂੰ ਛਾਤੀ 'ਚ ਦਰਦ ਹੋਣ ਕਾਰਨ ਉਸ ਦੇ ਦੋਸਤਾਂ ਨੇ ਹਸਪਤਾਲ 'ਚ ਭਰਤੀ ਕਰਵਾਇਆ ਸੀ। ਟਾਈਮਜ਼ ਨਾਓ ਨੂੰ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਰਾਖੀ ਨੇ ਕਿਹਾ ਸੀ ਕਿ ਉਸ ਨੂੰ ਦਿਲ ਦੀ ਸਮੱਸਿਆ ਹੈ ਅਤੇ ਇਸ ਕਾਰਨ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਉਸ ਨੂੰ ਅਗਲੇ 5-6 ਦਿਨਾਂ ਤੱਕ ਆਰਾਮ ਦੀ ਲੋੜ ਹੈ ਅਤੇ ਇਸ ਦੌਰਾਨ ਉਹ ਕਿਸੇ ਨਾਲ ਗੱਲ ਨਹੀਂ ਕਰ ਸਕੇਗੀ। ਦਿਲ ਦੇ ਦੌਰੇ ਨੂੰ ਲੈ ਕੇ ਰਾਖੀ, ਰਿਤੇਸ਼ ਜਾਂ ਕ੍ਰਿਟੀ ਕੇਅਰ ਹਸਪਤਾਲ ਤੋਂ ਕੋਈ ਪੁਸ਼ਟੀ ਨਹੀਂ ਹੋਈ ਹੈ।
ਰਾਖੀ ਦਾ ਨਵਾਂ ਪਬਲੀਸਿਟੀ ਸਟੰਟ
ਭਾਵੇਂ ਹੀ ਰਾਖੀ ਸਾਵੰਤ ਅਤੇ ਉਨ੍ਹਾਂ ਦੇ ਕਰੀਬੀ ਦੋਸਤ ਦਾਅਵਾ ਕਰ ਰਹੇ ਹਨ ਕਿ 'ਮੈਂ ਹੂੰ ਨਾ' ਦੀ ਅਦਾਕਾਰਾ ਨੂੰ ਦਿਲ ਦੀ ਸਮੱਸਿਆ ਕਾਰਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪਰ ਸੋਸ਼ਲ ਮੀਡੀਆ ਯੂਜ਼ਰਸ ਨੂੰ ਲੱਗਦਾ ਹੈ ਕਿ ਰਾਖੀ ਦਾ ਹਸਪਤਾਲ 'ਚ ਭਰਤੀ ਹੋਣਾ ਸਿਰਫ ਇਕ ਪਬਲੀਸਿਟੀ ਸਟੰਟ ਹੈ। ਪਾਪਾਰਾਜ਼ੀ ਵਾਇਰਲ ਭਯਾਨੀ ਦੀ ਪੋਸਟ ਦੇ ਹੇਠਾਂ ਕਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ ਹੈ ਕਿ ਭਗਵਾਨ ਹਸਪਤਾਲ ਵਾਲਿਆਂ ਨੂੰ ਹਿੰਮਤ ਦੇਵੇ, ਉੱਥੇ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ- ਨਾ ਹੀ ਉਸ ਨੇ ਹਸਪਤਾਲ ਦੀ ਵਰਦੀ ਪਾਈ ਹੋਈ ਹੈ। ਨਾ ਹੀ ਉਹ ਮਰੀਜ਼ ਦੀ ਤਰ੍ਹਾਂ ਦਿਖਾਈ ਦਿੰਦੀ ਹੈ। ਇਹ ਸਭ ਯਕੀਨੀ ਤੌਰ 'ਤੇ ਇੱਕ ਪਬਲੀਸਿਟੀ ਸਟੰਟ ਹੈ।
- - - - - - - - - Advertisement - - - - - - - - -