(Source: ECI/ABP News)
Rakhi Sawant: ਰਾਖੀ ਸਾਵੰਤ ਨੂੰ ਆਇਆ ਹਾਰਟ ਅਟੈਕ ? ਮੁੰਬਈ ਦੇ ਇਸ ਹਸਪਤਾਲ 'ਚ ਚੱਲ ਰਿਹਾ ਇਲਾਜ
Rakhi Sawant Hospitalised: ਡ੍ਰਾਮਾ ਕੁਈਨ ਰਾਖੀ ਸਾਵੰਤ ਆਏ ਦਿਨ ਸੋਸ਼ਲ ਮੀਡੀਆ ਉੱਪਰ ਛਾਈ ਰਹਿੰਦੀ ਹੈ। ਉਸ ਨੂੰ ਅਕਸਰ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਵੇਖਿਆ ਜਾਂਦਾ ਹੈ। ਹਾਲ ਹੀ ਵਿੱਚ ਰਾਖੀ ਇੱਕ ਅਵਾਰਡ

Rakhi Sawant Hospitalised: ਡ੍ਰਾਮਾ ਕੁਈਨ ਰਾਖੀ ਸਾਵੰਤ ਆਏ ਦਿਨ ਸੋਸ਼ਲ ਮੀਡੀਆ ਉੱਪਰ ਛਾਈ ਰਹਿੰਦੀ ਹੈ। ਉਸ ਨੂੰ ਅਕਸਰ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਵੇਖਿਆ ਜਾਂਦਾ ਹੈ। ਹਾਲ ਹੀ ਵਿੱਚ ਰਾਖੀ ਇੱਕ ਅਵਾਰਡ ਫੰਕਸ਼ਨ ਵਿੱਚ ਤੌਲੀਆ ਲਪੇਟ ਪੁੱਜੀ, ਇਸ ਤੋਂ ਬਾਅਦ ਇੱਕ ਵਾਰ ਫਿਰ ਰਾਖੀ ਨੂੰ ਲੈ ਹਰ ਪਾਸੇ ਚਰਚਾ ਹੋ ਰਹੀ ਹੈ। ਦਰਅਸਲ, ਅਚਾਨਕ ਤਬੀਅਤ ਖਰਾਬ ਹੋਣ ਕਾਰਨ ਰਾਖੀ ਨੂੰ ਮੁੰਬਈ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਰਾਖੀ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਇੱਕ ਸੋਸ਼ਲ ਮੀਡੀਆ ਹੈਂਡਲ (ਉਮਰ ਸੰਧੂ) ਨੇ ਕਿਹਾ ਸੀ ਕਿ ਰਾਖੀ ਨੂੰ ਦਿਲ ਦਾ ਦੌਰਾ ਪਿਆ ਹੈ।
ਪਰ TV9 ਹਿੰਦੀ ਡਿਜੀਟਲ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਰਾਖੀ ਸਾਵੰਤ ਇਸ ਸਮੇਂ ਜੁਹੂ ਦੇ 'ਕ੍ਰਿਟੀ ਕੇਅਰ ਹਸਪਤਾਲ' ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਹੈ। ਉਸ ਦੇ ਕੁਝ ਵੱਡੇ ਟੈਸਟ ਕੀਤੇ ਜਾ ਰਹੇ ਹਨ ਅਤੇ ਡਾਕਟਰ ਨੇ ਕੱਲ੍ਹ ਵੀ ਉਸ ਦੇ ਕੁਝ ਟੈਸਟ ਕੀਤੇ ਸਨ। ਇਨ੍ਹਾਂ ਸਾਰੇ ਟੈਸਟਾਂ ਦੇ ਨਤੀਜੇ ਆਉਣ ਤੋਂ ਬਾਅਦ ਹੀ ਰਾਖੀ ਦੀ ਸਿਹਤ ਬਾਰੇ ਸਹੀ ਜਾਣਕਾਰੀ ਮਿਲ ਸਕੇਗੀ। ਜਦੋਂ ਤੱਕ ਰਾਖੀ ਪੂਰੀ ਤਰ੍ਹਾਂ ਫਿੱਟ ਨਹੀਂ ਹੋ ਜਾਂਦੀ, ਉਸ ਨੂੰ ਹਸਪਤਾਲ 'ਚ ਰੱਖਿਆ ਜਾਵੇਗਾ।
#RakhiSawant got Heart Attack!! She immediately hospitalised in Mumbai. Get well soon to her ! pic.twitter.com/E0pBAZgN8v
— Umair Sandhu (@UmairSandu) May 14, 2024
ਜਦੋਂ ਰਾਖੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਰਾਖੀ ਦਾ ਫ਼ੋਨ ਉਸ ਦੇ ਕਰੀਬੀ ਦੋਸਤ ਰਿਤੇਸ਼ ਕੋਲ ਹੈ। ਦਰਅਸਲ, 14 ਮਈ 2024 ਨੂੰ ਰਾਖੀ ਨੂੰ ਛਾਤੀ 'ਚ ਦਰਦ ਹੋਣ ਕਾਰਨ ਉਸ ਦੇ ਦੋਸਤਾਂ ਨੇ ਹਸਪਤਾਲ 'ਚ ਭਰਤੀ ਕਰਵਾਇਆ ਸੀ। ਟਾਈਮਜ਼ ਨਾਓ ਨੂੰ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਰਾਖੀ ਨੇ ਕਿਹਾ ਸੀ ਕਿ ਉਸ ਨੂੰ ਦਿਲ ਦੀ ਸਮੱਸਿਆ ਹੈ ਅਤੇ ਇਸ ਕਾਰਨ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਉਸ ਨੂੰ ਅਗਲੇ 5-6 ਦਿਨਾਂ ਤੱਕ ਆਰਾਮ ਦੀ ਲੋੜ ਹੈ ਅਤੇ ਇਸ ਦੌਰਾਨ ਉਹ ਕਿਸੇ ਨਾਲ ਗੱਲ ਨਹੀਂ ਕਰ ਸਕੇਗੀ। ਦਿਲ ਦੇ ਦੌਰੇ ਨੂੰ ਲੈ ਕੇ ਰਾਖੀ, ਰਿਤੇਸ਼ ਜਾਂ ਕ੍ਰਿਟੀ ਕੇਅਰ ਹਸਪਤਾਲ ਤੋਂ ਕੋਈ ਪੁਸ਼ਟੀ ਨਹੀਂ ਹੋਈ ਹੈ।
ਰਾਖੀ ਦਾ ਨਵਾਂ ਪਬਲੀਸਿਟੀ ਸਟੰਟ
ਭਾਵੇਂ ਹੀ ਰਾਖੀ ਸਾਵੰਤ ਅਤੇ ਉਨ੍ਹਾਂ ਦੇ ਕਰੀਬੀ ਦੋਸਤ ਦਾਅਵਾ ਕਰ ਰਹੇ ਹਨ ਕਿ 'ਮੈਂ ਹੂੰ ਨਾ' ਦੀ ਅਦਾਕਾਰਾ ਨੂੰ ਦਿਲ ਦੀ ਸਮੱਸਿਆ ਕਾਰਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪਰ ਸੋਸ਼ਲ ਮੀਡੀਆ ਯੂਜ਼ਰਸ ਨੂੰ ਲੱਗਦਾ ਹੈ ਕਿ ਰਾਖੀ ਦਾ ਹਸਪਤਾਲ 'ਚ ਭਰਤੀ ਹੋਣਾ ਸਿਰਫ ਇਕ ਪਬਲੀਸਿਟੀ ਸਟੰਟ ਹੈ। ਪਾਪਾਰਾਜ਼ੀ ਵਾਇਰਲ ਭਯਾਨੀ ਦੀ ਪੋਸਟ ਦੇ ਹੇਠਾਂ ਕਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ ਹੈ ਕਿ ਭਗਵਾਨ ਹਸਪਤਾਲ ਵਾਲਿਆਂ ਨੂੰ ਹਿੰਮਤ ਦੇਵੇ, ਉੱਥੇ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ- ਨਾ ਹੀ ਉਸ ਨੇ ਹਸਪਤਾਲ ਦੀ ਵਰਦੀ ਪਾਈ ਹੋਈ ਹੈ। ਨਾ ਹੀ ਉਹ ਮਰੀਜ਼ ਦੀ ਤਰ੍ਹਾਂ ਦਿਖਾਈ ਦਿੰਦੀ ਹੈ। ਇਹ ਸਭ ਯਕੀਨੀ ਤੌਰ 'ਤੇ ਇੱਕ ਪਬਲੀਸਿਟੀ ਸਟੰਟ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
