ਗਰਮ ਕੱਪੜੇ ਸੰਭਾਲਣ ਦਾ ਸਹੀ ਸਮਾਂ ਕਿਹੜਾ? ਜਾਣੋ, ਕਦੋਂ ਤੁਸੀਂ T-Shirt ਅਤੇ Shorts ਪਹਿਨ ਸਕਦੇ ਹੋ
ਫਰਵਰੀ ਦੇ ਮਹੀਨੇ ਦੇ ਵਿੱਚ ਠੰਡ ਘੱਟਣ ਲੱਗ ਪੈਂਦੀ ਹੈ, ਜਿਸ ਕਰਕੇ ਦਿਨ ਦੇ ਵਿੱਚ ਤਾਪਮਾਨ ਜ਼ਿਆਦਾ ਰਹਿੰਦਾ ਹੈ। ਪਰ ਸਵੇਰ-ਸ਼ਾਮ ਦੀ ਠੰਡ ਰਹਿੰਦੀ ਹੈ। ਇਸ ਲਈ ਲੋਕ ਅਕਸਰ ਹੀ ਭੰਬਲਭੂਸੇ ਦੇ ਵਿੱਚ ਰਹਿੰਦੇ ਹਨ ਕਿ ਗਰਮ ਕੱਪੜੇ ਚੱਕ ਕੇ ਰੱਖ ਦਿੱਤੇ ਜਾਣ.

ਕੀ ਉਨੀ ਕੱਪੜਿਆਂ ਨੂੰ ਪੈਕ ਕਰਨ ਦਾ ਸਹੀ ਸਮਾਂ ਆ ਗਿਆ ਹੈ? ਫ਼ਰਵਰੀ ਮਹੀਨੇ ‘ਚ ਸਰਦੀ ਹੌਲੀ-ਹੌਲੀ ਘਟਣ ਲੱਗਦੀ ਹੈ। ਜਿਸ ਕਰਕੇ ਦਿਨ ਦੇ ਸਮੇਂ ਧੁੱਪ ਹੋਣ ਕਰਕੇ ਗਰਮੀ ਰਹਿੰਦੀ ਹੈ ਜਿਸ ਕਰਕੇ ਤੁਸੀਂ ਗਰਮ ਕੱਪੜੇ ਘੱਟ ਪਾ ਸਕਦੇ ਹੋ, ਪਰ ਸ਼ਾਮ ਨੂੰ ਫਿਰ ਵੀ ਉਨ੍ਹਾਂ ਦੀ ਲੋੜ ਪੈ ਸਕਦੀ ਹੈ। ਫਰਵਰੀ ਮਹੀਨਾ ਹੋਣ ਕਰਕੇ ਠੰਡ ਘੱਟਣ ਲੱਗ ਪੈਂਦੀ ਹੈ। ਦਿਨ ਵਿੱਚ ਤੇਜ਼ ਧੁੱਪ ਹੋਣ ਕਰਕੇ ਜੈਕਟ ਜਾਂ ਕੋਟ ਦੀ ਜ਼ਰੂਰਤ ਨਹੀਂ ਰਹਿੰਦੀ। ਪਰ ਜਦੋਂ ਇਸ ਮੌਮਸ ਦੇ ਵਿੱਚ ਮੀਂਹ ਪੈ ਜਾਂਦਾ ਹੈ ਤਾਂ ਠੰਡ ਹੋ ਜਾਂਦੀ ਹੈ ਇਸ ਲਈ ਜ਼ਰੂਰਤ ਅਨੁਸਾਰ ਗਰਮ ਕੱਪੜੇ ਪਾਉਣੇ ਚਾਹੀਦੇ ਹਨ। ਨਹੀਂ ਤਾਂ ਤੁਸੀਂ ਬਦਲਦੇ ਮੌਸਮ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਹੋ।
ਗਰਮ ਕੱਪੜੇ ਛੱਡਣ ਦਾ ਸਹੀ ਸਮਾਂ ਕਦੋਂ ਹੁੰਦਾ ਹੈ?
ਜਦੋਂ ਤੁਹਾਨੂੰ ਬਹੁਤ ਗਰਮੀ ਲੱਗਣ ਲੱਗੇ ਜਾਂ ਪਸੀਨਾ ਆਉਣ ਲੱਗੇ, ਤਾਂ ਇਹ ਸੰਕੇਤ ਹੁੰਦਾ ਹੈ ਕਿ ਹੁਣ ਤੁਹਾਡੇ ਸਰੀਰ ਨੂੰ ਵਾਧੂ ਇਨਸੂਲੇਸ਼ਨ ਦੀ ਲੋੜ ਨਹੀਂ।
ਪਰਤਾਂ ਵਿੱਚ ਕੱਪੜੇ ਪਹਿਨੋ – ਜ਼ਰੂਰਤ ਮੁਤਾਬਕ ਤੁਸੀਂ ਕੱਪੜਿਆਂ ਦੀਆਂ ਪਰਤਾਂ ਵਧਾ ਜਾਂ ਘਟਾ ਸਕਦੇ ਹੋ। ਜੇਕਰ ਤੁਹਾਨੂੰ ਠੰਡ ਮਹਿਸੂਸ ਹੋ ਰਹੀ ਹੈ ਤਾਂ ਜ਼ਰੂਰਤ ਅਨੁਸਾਰ ਗਰਮ ਕੱਪੜੇ ਜ਼ਰੂਰ ਪਾਉਣੇ ਚਾਹੀਦੇ ਹਨ।
ਸਧਾਰਨ ਤੌਰ ‘ਤੇ, ਜਦੋਂ ਮੌਸਮ ਗਰਮ ਹੋਣਾ ਸ਼ੁਰੂ ਹੋਵੇ ਅਤੇ ਤੁਸੀਂ ਬਿਨਾ ਉਨੀ ਕੱਪੜਿਆਂ ਸੁਖਦ ਮਹਿਸੂਸ ਕਰੋ, ਤਾਂ ਉਨ੍ਹਾਂ ਨੂੰ ਹਟਾ ਦੇਣਾ ਚੰਗਾ ਹੁੰਦਾ ਹੈ।
ਗਤੀਵਿਧੀ ਦੇ ਪੱਧਰ ਦਾ ਧਿਆਨ ਰੱਖੋ: ਜੇਕਰ ਤੁਸੀਂ ਸਰੀਰਕ ਗਤੀਵਿਧੀ ਕਰ ਰਹੇ ਹੋ, ਤਾਂ ਤੁਹਾਨੂੰ ਵਧ ਤੌਰ ‘ਤੇ ਪਰਤਾਂ ਹਟਾਉਣ ਦੀ ਲੋੜ ਪੈ ਸਕਦੀ ਹੈ, ਕਿਉਂਕਿ ਤੁਹਾਡਾ ਸਰੀਰ ਤੇਜ਼ੀ ਨਾਲ ਗਰਮ ਹੋ ਜਾਂਦਾ ਹੈ।
ਮੌਸਮ ‘ਤੇ ਨਜ਼ਰ ਰੱਖੋ: ਦਿਨ ਭਰ ਤਾਪਮਾਨ ਵਿੱਚ ਆਉਣ ਵਾਲੇ ਬਦਲਾਅ ਨੂੰ ਦੇਖੋ ਅਤੇ ਉਸ ਮੁਤਾਬਕ ਆਪਣੇ ਕੱਪੜੇ ਬਦਲਓ, ਤਾਂ ਜੋ ਤੁਸੀਂ ਸਹਿਜ ਅਤੇ ਸੁਰੱਖਿਅਤ ਮਹਿਸੂਸ ਕਰੋ।
ਇਸ ਤਰੀਕੇ ਨਾਲ, ਤੁਸੀਂ ਬਦਲਦੇ ਮੌਸਮ ਵਿੱਚ ਆਸਾਨੀ ਨਾਲ ਢੱਲ ਸਕਦੇ ਹੋ ਅਤੇ ਬੇਵਕਤ ਦੀ ਠੰਡੀ ਜਾਂ ਗਰਮੀ ਤੋਂ ਬਚ ਸਕਦੇ ਹੋ!
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
