ਤੂੰ ਪੰਜਾਬੀ ਐ ਤੇ ਇੱਕ ਪੰਜਾਬੀ ਕਿਸੇ ਤੋਂ ਨਹੀਂ ਡਰਦਾ... Hardik Pandya ਨੇ ਭਰਿਆ ਜੋਸ਼ ਤਾਂ Ashwini ਨੇ ਰਚ ਦਿੱਤਾ ਇਤਿਹਾਸ, ਜਾਣੋ ਕੀ ਬਣਾਇਆ ਰਿਕਾਰਡ
ਗੱਲਬਾਤ ਦੌਰਾਨ, ਅਸ਼ਵਿਨੀ ਨੇ ਇਹ ਵੀ ਦੱਸਿਆ ਕਿ ਜਦੋਂ ਮਨੀਸ਼ ਪਾਂਡੇ ਨੇ ਉਸ ਦੀ ਗੇਂਦ ਉੱਤੇ ਚੌਕਾ ਮਾਰਿਆ ਤਾਂ ਵੀ ਹਾਰਦਿਕ ਨੇ ਜੋਸ਼ ਭਰਨ ਦਾ ਕੰਮ ਕੀਤਾ। ਉਸ ਨੇ ਕਿਹਾ ਕਿ ਜੇ ਦੌੜਾਂ ਹੋ ਗਈਆਂ ਹਨ ਤਾਂ ਕੋਈ ਦਿੱਕਤ ਨਹੀਂ, ਬੱਸ ਬਿਨਾਂ ਡਰੇ ਗੇਂਦਬਾਜ਼ੀ ਕਰੋ।
IPL 2025: ਕੋਲਕਾਤਾ ਨਾਈਟ ਰਾਈਡਰਜ਼ (KKR) ਦੇ ਖ਼ਿਲਾਫ਼ ਆਪਣੇ IPL ਡੈਬਿਊ ਮੈਚ ਵਿੱਚ 4 ਵਿਕਟਾਂ ਲੈਣ ਵਾਲੇ ਮੁੰਬਈ ਇੰਡੀਅਨਜ਼ ਦੇ ਅਸ਼ਵਨੀ ਕੁਮਾਰ (Ashwini Kumar) ਨੇ ਆਪਣੇ ਉਤਸ਼ਾਹ ਦਾ ਰਾਜ਼ ਸਾਂਝਾ ਕੀਤਾ ਹੈ। ਮੈਚ ਤੋਂ ਬਾਅਦ ਉਸਨੇ ਕਿਹਾ ਕਿ ਕਪਤਾਨ ਹਾਰਦਿਕ ਪੰਡਯਾ ਦੇ ਸ਼ਬਦਾਂ ਨੇ ਉਸਨੂੰ ਆਤਮਵਿਸ਼ਵਾਸ ਦਿੱਤਾ। ਕੁਮਾਰ ਨੇ ਕਿਹਾ ਕਿ ਪਾਂਡਿਆ ਨੇ ਉਸਨੂੰ ਕਿਹਾ ਸੀ ਕਿ ਤੁਸੀਂ ਪੰਜਾਬੀ ਹੋ ਅਤੇ ਪੰਜਾਬੀ ਕਿਸੇ ਤੋਂ ਨਹੀਂ ਡਰਦੇ।
BCCI ਨੇ ਆਪਣੇ ਆਈਪੀਐਲ ਟੀ20 ਹੈਂਡਲ ਤੋਂ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਪਾਰਸ ਮਹਾਂਬਰੇ ਅਸ਼ਵਨੀ ਕੁਮਾਰ ਨਾਲ ਆਪਣੇ ਪਹਿਲੇ ਆਈਪੀਐਲ ਮੈਚ ਦੇ ਸ਼ਾਨਦਾਰ ਅਨੁਭਵ ਬਾਰੇ ਗੱਲ ਕਰਦੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ ਵਿੱਚ, ਕੁਮਾਰ ਕਹਿੰਦਾ ਹੈ, 'ਹਾਰਦਿਕ ਨੇ ਮੈਨੂੰ ਕਿਹਾ ਸੀ ਕਿ ਉਹ ਇੱਕ ਪੰਜਾਬੀ ਹੈ, ਇਸ ਲਈ ਪੰਜਾਬੀ ਕਿਸੇ ਤੋਂ ਨਹੀਂ ਡਰਦੇ, ਦੂਜਿਆਂ ਨੂੰ ਡਰਾਉਣਾ ਹੈ ਪਰ ਆਪ ਨਹੀਂ ਡਰਨਾ ਬੱਸ
View this post on Instagram
ਗੱਲਬਾਤ ਦੌਰਾਨ, ਅਸ਼ਵਿਨੀ ਨੇ ਇਹ ਵੀ ਦੱਸਿਆ ਕਿ ਜਦੋਂ ਮਨੀਸ਼ ਪਾਂਡੇ ਨੇ ਉਸ ਦੀ ਗੇਂਦ ਉੱਤੇ ਚੌਕਾ ਮਾਰਿਆ ਤਾਂ ਵੀ ਹਾਰਦਿਕ ਨੇ ਜੋਸ਼ ਭਰਨ ਦਾ ਕੰਮ ਕੀਤਾ। ਉਸ ਨੇ ਕਿਹਾ ਕਿ ਜੇ ਦੌੜਾਂ ਹੋ ਗਈਆਂ ਹਨ ਤਾਂ ਕੋਈ ਦਿੱਕਤ ਨਹੀਂ, ਬੱਸ ਬਿਨਾਂ ਡਰੇ ਗੇਂਦਬਾਜ਼ੀ ਕਰੋ।
ਕਪਤਾਨ ਨੇ ਮੈਦਾਨ 'ਤੇ ਜਿਸ ਤਰ੍ਹਾਂ ਆਤਮਵਿਸ਼ਵਾਸ ਤੇ ਉਤਸ਼ਾਹ ਦਿਖਾਇਆ, ਉਸਦਾ ਪ੍ਰਭਾਵ ਅਸ਼ਵਨੀ ਕੁਮਾਰ ਦੀ ਗੇਂਦਬਾਜ਼ੀ ਵਿੱਚ ਹੋਰ ਵੀ ਤਿੱਖਾਪਨ ਦੇ ਰੂਪ ਵਿੱਚ ਦੇਖਿਆ ਗਿਆ। ਮੈਚ ਵਿੱਚ, ਕੁਮਾਰ ਨੇ 3 ਓਵਰਾਂ ਵਿੱਚ 24 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਹੁਣ ਤੱਕ ਕਿਸੇ ਵੀ ਭਾਰਤੀ ਨੇ ਆਈਪੀਐਲ ਵਿੱਚ ਆਪਣੇ ਪਹਿਲੇ ਮੈਚ ਵਿੱਚ 4 ਵਿਕਟਾਂ ਨਹੀਂ ਲਈਆਂ ਹਨ।
Skills 🤝 Confidence 🤝 Impact
— IndianPremierLeague (@IPL) March 31, 2025
A 𝟒-𝐬𝐭𝐚𝐫 performance on debut for Ashwani Kumar bags him the Player of the Match award 🏆
Scorecard ▶ https://t.co/iEwchzEpDk#TATAIPL | #MIvKKR | @mipaltan pic.twitter.com/Gosrgs3OuF
ਆਪਣੇ ਪਹਿਲੇ ਹੀ ਆਈਪੀਐਲ ਮੈਚ ਵਿੱਚ ਅਸ਼ਵਿਨੀ ਨੇ ਅਜਿੰਕਿਆ ਰਹਾਣੇ, ਮਨੀਸ਼ ਪਾਂਡੇ, ਰਿੰਕੂ ਸਿੰਘ ਅਤੇ ਆਂਦਰੇ ਰਾਲੇਸ ਵਰਗੇ ਬੱਲੇਬਾਜ਼ਾਂ ਨੂੰ ਪੈਵੇਲੀਅਨ ਭੇਜਿਆ। ਉਸਦੀ ਤੇਜ਼ ਗੇਂਦਬਾਜ਼ੀ ਕਾਰਨ ਹੀ ਕੋਲਕਾਤਾ ਦੀ ਟੀਮ 117 ਦੌੜਾਂ 'ਤੇ ਆਲ ਆਊਟ ਹੋ ਗਈ। ਜਵਾਬ ਵਿੱਚ, ਮੁੰਬਈ ਨੇ 43 ਗੇਂਦਾਂ ਬਾਕੀ ਰਹਿੰਦੇ ਹੋਏ 8 ਵਿਕਟਾਂ ਨਾਲ ਮੈਚ ਆਸਾਨੀ ਨਾਲ ਜਿੱਤ ਲਿਆ।




















