ਪੜਚੋਲ ਕਰੋ
Waiting ਟਿਕਟ ਲੈਕੇ ਰੇਲ ‘ਚ ਚੜ੍ਹ ਗਏ ਤਾਂ ਮਿਲੇਗੀ ਇੰਨੀ ਸਜ਼ਾ, ਜਾਣ ਲਓ ਰੇਲਵੇ ਦਾ ਨਿਯਮ
Indian Railway Rules For Waiting Ticket: ਤੁਹਾਨੂੰ ਦੱਸ ਦਈਏ ਕਿ ਭਾਰਤੀ ਰੇਲਵੇ ਦਾ ਟ੍ਰੇਨਾਂ ਚ ਵੇਟਿੰਗ ਟਿਕਟਾਂ ਨੂੰ ਲੈਕੇ ਨਿਯਮ ਹੈ। ਜੇਕਰ ਤੁਸੀਂ ਵੇਟਿੰਗ ਟਿਕਟ ਲੈਕੇ ਟ੍ਰੇਨ ਚ ਚੜ੍ਹਦੇ ਹੋ, ਤਾਂ ਤੁਹਾਨੂੰ ਇੰਨਾ ਜੁਰਮਾਨਾ ਦੇਣਾ ਪਵੇਗਾ।
Indian Railway
1/5

ਭਾਰਤੀ ਰੇਲਵੇ ਨੈੱਟਵਰਕ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਰੇਲ ਨੈੱਟਵਰਕ ਹੈ। ਭਾਰਤ ਵਿੱਚ ਹਰ ਰੋਜ਼ 2.5 ਕਰੋੜ ਤੋਂ ਵੱਧ ਯਾਤਰੀ ਰੇਲਗੱਡੀਆਂ ਰਾਹੀਂ ਯਾਤਰਾ ਕਰਦੇ ਹਨ। ਰੇਲ ਯਾਤਰਾ ਬਹੁਤ ਆਰਾਮਦਾਇਕ ਅਤੇ ਸੁਵਿਧਾਜਨਕ ਹੈ। ਇਸੇ ਲਈ ਜ਼ਿਆਦਾਤਰ ਲੋਕ ਸਿਰਫ਼ ਰੇਲਗੱਡੀ ਰਾਹੀਂ ਹੀ ਯਾਤਰਾ ਕਰਨਾ ਪਸੰਦ ਕਰਦੇ ਹਨ। ਭਾਰਤੀ ਰੇਲਵੇ ਵੱਲੋਂ ਰੇਲਗੱਡੀ ਰਾਹੀਂ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਕਈ ਨਿਯਮ ਬਣਾਏ ਗਏ ਹਨ। ਜਿਸਦੀ ਪਾਲਣਾ ਸਾਰੇ ਯਾਤਰੀਆਂ ਨੂੰ ਕਰਨੀ ਪੈਂਦੀ ਹੈ। ਜ਼ਿਆਦਾਤਰ ਲੋਕ ਰੇਲਗੱਡੀ ਵਿੱਚ ਰਿਜ਼ਰਵੇਸ਼ਨ ਕਰਵਾ ਕੇ ਯਾਤਰਾ ਕਰਨਾ ਪਸੰਦ ਕਰਦੇ ਹਨ। ਪਰ ਕਈ ਵਾਰ ਟਿਕਟ ਵੇਟਿੰਗ ਲਿਸਟ ਵਿੱਚ ਹੁੰਦੀ ਹੈ।
2/5

ਬਹੁਤ ਸਾਰੇ ਯਾਤਰੀ ਵੇਟਿੰਗ ਟਿਕਟਾਂ ਲੈਕੇ ਵੀ ਸਫਰ ਕਰਦੇ ਹਨ। ਪਰ ਤੁਹਾਨੂੰ ਦੱਸ ਦਈਏ ਕਿ ਭਾਰਤੀ ਰੇਲਵੇ ਨੇ ਵੀ ਟ੍ਰੇਨਾਂ ਵਿੱਚ ਵੇਟਿੰਗ ਟਿਕਟਾਂ ਨੂੰ ਲੈ ਕੇ ਇੱਕ ਨਿਯਮ ਬਣਾਇਆ ਹੈ। ਵੇਟਿੰਗ ਟਿਕਟ 'ਤੇ ਸਫਰ ਕਰਨ ‘ਤੇ ਇੰਨੀ ਸਜ਼ਾ ਮਿਲਦੀ ਹੈ।
3/5

ਜੇਕਰ ਤੁਹਾਡੀ ਟਿਕਟ ਵੇਟਿੰਗ ਵਿੱਚ ਹੈ। ਇਸਦਾ ਮਤਲਬ ਹੈ ਕਿ ਰੇਲਵੇ ਵੱਲੋਂ ਤੁਹਾਨੂੰ ਟ੍ਰੇਨ ਵਿੱਚ ਕੋਈ ਸੀਟ ਨਹੀਂ ਦਿੱਤੀ ਗਈ ਹੈ। ਪਰ ਇਸ ਦੇ ਬਾਵਜੂਦ, ਕੁਝ ਲੋਕ ਵੇਟਿੰਗ ਟਿਕਟ ਲੈਕੇ ਰੇਲਗੱਡੀ ਦੇ ਰਿਜ਼ਰਵੇਸ਼ਨ ਵਾਲੇ ਡੱਬਿਆਂ ਵਿੱਚ ਵੜ ਜਾਂਦੇ ਹਨ, ਪਰ ਜੇਕਰ ਤੁਸੀਂ ਵੀ ਇਦਾਂ ਕਰਦੇ ਹੋ ਤਾਂ ਮੁਸੀਬਤ ਖੜ੍ਹੀ ਹੋ ਸਕਦੀ ਹੈ।
4/5

ਜੇਕਰ ਤੁਸੀਂ ਵੇਟਿੰਗ ਟਿਕਟ ਲੈਕੇ ਸਲੀਪਰ ਕੋਚ ਵਿੱਚ ਸਫਰ ਕਰਦੇ ਹੋ। ਤਾਂ ਤੁਹਾਨੂੰ ਜੁਰਮਾਨਾ ਭਰਨਾ ਪਵੇਗਾ। ਇਸ ਵਿੱਚ ਢਾਈ ਸੌ ਰੁਪਏ ਜੁਰਮਾਨੇ ਦੇ ਤੌਰ ‘ਤੇ ਦੇਣੇ ਪੈਣਗੇ। ਇਸ ਤੋਂ ਇਲਾਵਾ ਜਿੱਥੋਂ ਤੁਸੀਂ ਆਪਣੀ ਯਾਤਰਾ ਸ਼ੁਰੂ ਕੀਤੀ ਸੀ, ਉੱਥੋਂ ਲੈਕੇ ਜਿੱਥੇ ਤੁਹਾਨੂੰ ਟੀਟੀਈ ਨੇ ਫੜਿਆ ਹੈ, ਉੱਥੇ ਤੱਕ ਦਾ ਕਿਰਾਇਆ ਵੀ ਦੇਣਾ ਪਵੇਗਾ। ਜੇਕਰ ਤੁਸੀਂ ਅੱਗੇ ਤੱਕ ਦਾ ਸਫਰ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਅੱਗੇ ਤੱਕ ਦਾ ਕਿਰਾਇਆ ਦੇਣਾ ਪਵੇਗਾ।
5/5

ਉੱਥੇ ਹੀ ਜੇਕਰ ਤੁਸੀਂ ਵੇਟਿੰਗ ਟਿਕਟ ਲੈਕੇ ਟ੍ਰੇਨ ਦੇ ਏਸੀ ਕੋਚ ਵਿੱਚ ਚੜ੍ਹ ਜਾਂਦੇ ਹੋ। ਤਾਂ ਤੁਹਾਨੂੰ ਕਿਰਾਏ ਦੀ ਰਕਮ ਦੇ ਨਾਲ 440 ਰੁਪਏ ਜੁਰਮਾਨਾ ਦੇਣਾ ਪਵੇਗਾ। ਯਾਤਰਾ ਦੀ ਦੂਰੀ ਦੇ ਆਧਾਰ 'ਤੇ ਕਿਰਾਏ ਦੀ ਰਕਮ ਵੱਖ-ਵੱਖ ਹੋ ਸਕਦੀ ਹੈ। ਜੇਕਰ ਤੁਸੀਂ ਔਨਲਾਈਨ ਟਿਕਟਾਂ ਬੁੱਕ ਕਰਵਾਉਂਦੇ ਹੋ ਅਤੇ ਤੁਹਾਡੀ ਟਿਕਟ ਵੇਟਿੰਗ ਲਿਸਟ ਵਿੱਚ ਹੈ, ਤਾਂ ਤੁਹਾਡੀ ਟਿਕਟ ਆਪਣੇ ਆਪ ਕੈਂਸਲ ਹੋ ਜਾਂਦੀ ਹੈ ਅਤੇ ਜਿਸ ਦਾ ਤੁਹਾਨੂੰ ਰਿਫੰਡ ਮਿਲ ਜਾਂਦਾ ਹੈ। ਪਰ ਕਾਊਂਟਰ ਤੋਂ ਲਈ ਗਈ ਵੇਟਿੰਗ ਟਿਕਟ ਕੈਂਸਲ ਨਹੀਂ ਹੁੰਦੀ ਹੈ।
Published at : 01 Apr 2025 03:05 PM (IST)
ਹੋਰ ਵੇਖੋ





















