ਪੜਚੋਲ ਕਰੋ
ਸਿਰਫ 20 ਰੁਪਏ 'ਚ ਮੈਡੀਕਲ ਹੋ ਜਾਵੇਗਾ ਕਵਰ, ਇੰਨੀ ਵੱਡੀ ਕੀਮਤ 'ਚ ਮਿਲ ਜਾਵੇਗਾ ਕਲੇਮ
PM Bima Suraksha Yojana: ਸਿਰਫ ਛੋਟੇ ਨਾਲ ਪ੍ਰੀਮੀਅਮ ਵਿੱਚ ਵੱਡਾ ਮੈਡੀਕਲ ਕਵਰ ਮਿਲ ਸਕਦਾ ਹੈ ਅਤੇ ਕਿਵੇਂ ਇਹ ਯੋਜਨਾ ਮੁਸ਼ਕਿਲ ਵੇਲੇ ਵਿੱਚ ਤੁਹਾਡੇ ਕੰਮ ਆ ਸਕਦੀ ਹੈ।
Insurance Policy
1/6

ਸਰਕਾਰ ਦੀ ਪ੍ਰਧਾਨ ਮੰਤਰੀ ਬੀਮਾ ਸੁਰੱਖਿਆ ਯੋਜਨਾ (PMBSY) ਉਨ੍ਹਾਂ ਪਰਿਵਾਰਾਂ ਲਈ ਰਾਹਤ ਬਣ ਕੇ ਆਈ ਜਿਨ੍ਹਾਂ ਕੋਲ ਅਚਾਨਕ ਹਾਦਸਿਆਂ ਨਾਲ ਨਜਿੱਠਣ ਲਈ ਸਾਧਨ ਨਹੀਂ ਸੀ। ਇਸ ਯੋਜਨਾ ਦਾ ਉਦੇਸ਼ ਇਹ ਯਕੀਨੀ ਬਣਾਉਣਾ ਸੀ ਕਿ ਹਰੇਕ ਨਾਗਰਿਕ ਕੋਲ ਘੱਟੋ-ਘੱਟ ਕੀਮਤ 'ਤੇ ਮੁੱਢਲੀ ਸੁਰੱਖਿਆ ਕਵਰੇਜ ਤੱਕ ਪਹੁੰਚ ਹੋਵੇ।
2/6

ਇਹ ਸਕੀਮ ਤਹਿਤ ਦੁਰਘਟਨਾ ਬੀਮਾ ਕਵਰੇਜ ਦਿੱਤਾ ਜਾਂਦਾ ਹੈ। ਜੇਕਰ ਕੋਈ ਵਿਅਕਤੀ ਗੰਭੀਰ ਹਾਦਸੇ ਵਿੱਚ ਸ਼ਾਮਲ ਹੁੰਦਾ ਹੈ ਅਤੇ ਉਸ ਦੀ ਮੌਤ ਹੋ ਜਾਂਦੀ ਹੈ, ਤਾਂ ਉਸਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਮਿਲ ਸਕਦੀ ਹੈ। ਇਹ ਕਵਰੇਜ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਤਿਆਰ ਕੀਤੀ ਗਈ ਹੈ।
3/6

ਸਿਰਫ਼ ₹20 ਦਾ ਸਾਲਾਨਾ ਪ੍ਰੀਮੀਅਮ ₹2 ਲੱਖ ਦੀ ਦੁਰਘਟਨਾ ਕਵਰ ਕਰਦਾ ਹੈ। ਇਸ ਦੀ ਸ਼ੁਰੂਆਤ 2015 ਵਿੱਚ ਹੋਈ ਸੀ ਅਤੇ ਲੱਖਾਂ ਲੋਕ ਇਸ ਯੋਜਨਾ ਵਿੱਚ ਸ਼ਾਮਲ ਹੋ ਚੁੱਕੇ ਹਨ। ਜੇਕਰ ਪਾਲਿਸੀਧਾਰਕ ਦੀ ਕਿਸੇ ਦੁਰਘਟਨਾ ਵਿੱਚ ਮੌਤ ਹੋ ਜਾਂਦੀ ਹੈ, ਤਾਂ ਨਾਮਜ਼ਦ ਵਿਅਕਤੀ ਨੂੰ ਪੂਰੀ ਬੀਮੇ ਦੀ ਰਕਮ ਮਿਲਦੀ ਹੈ।
4/6

ਇਹ ਯੋਜਨਾ ਸਿਰਫ਼ ਮੌਤ ਹੋਣ ‘ਤੇ ਨਹੀਂ ਹੈ। ਜੇਕਰ ਪਾਲਿਸੀਧਾਰਕ ਕਿਸੇ ਹਾਦਸੇ ਵਿੱਚ ਅੰਸ਼ਕ ਤੌਰ 'ਤੇ ਅਪਾਹਜ ਹੋ ਜਾਂਦਾ ਹੈ, ਤਾਂ ਉਨ੍ਹਾਂ ਨੂੰ ₹1 ਲੱਖ ਮਿਲੇਗਾ। ਪੂਰੀ ਤਰ੍ਹਾਂ ਅਪਾਹਜ ਹੋਣ ਦੀ ਸਥਿਤੀ ਵਿੱਚ ਉਨ੍ਹਾਂ ਨੂੰ ₹2 ਲੱਖ ਮਿਲਦੇ ਹਨ। ਇਹ ਯੋਜਨਾ ਸਿੱਧੇ ਤੌਰ 'ਤੇ ਨਾ ਸਿਰਫ਼ ਪਰਿਵਾਰ ਨੂੰ ਸਗੋਂ ਪਾਲਿਸੀਧਾਰਕ ਨੂੰ ਵੀ ਲਾਭ ਪਹੁੰਚਾਉਂਦੀ ਹੈ।
5/6

ਇਸ ਯੋਜਨਾ ਦੀ ਇੱਕ ਹੋਰ ਖਾਸੀਅਤ ਇਹ ਹੈ ਕਿ ਇਸ ਦੀ ਸਰਲ ਪ੍ਰਕਿਰਿਆ ਹੈ। ਸਾਲਾਨਾ ਪ੍ਰੀਮੀਅਮ ₹20 ਹੈ ਅਤੇ ਖਾਤੇ ਤੋਂ ਆਪਣੇ ਆਪ ਡੈਬਿਟ ਹੋ ਜਾਂਦਾ ਹੈ। ਇਹ ਹਰ ਸਾਲ 1 ਜੂਨ ਤੋਂ 31 ਮਈ ਤੱਕ ਵੈਲਿਡ ਹੁੰਦਾ ਹੈ। ਇਸ ਨਾਲ ਲੋਕਾਂ ਨੂੰ ਤਰੀਕ ਯਾਦ ਰੱਖਣ ਦੀ ਲੋੜ ਨਹੀਂ ਪੈਂਦੀ ਹੈ ਅਤੇ ਨਾ ਹੀ ਵੱਖਰੇ ਤੌਰ ‘ਤੇ ਪੇਮੈਂਟ ਦੇਣ ਦੀ ਲੋੜ ਨਹੀਂ ਪੈਂਦੀ ਹੈ।
6/6

18 ਤੋਂ 70 ਸਾਲ ਦੀ ਉਮਰ ਦਾ ਕੋਈ ਵੀ ਭਾਰਤੀ ਨਾਗਰਿਕ ਇਸ ਵਿੱਚ ਸ਼ਾਮਲ ਹੋ ਸਕਦਾ ਹੈ। ਦਿਲਚਸਪੀ ਰੱਖਣ ਵਾਲੇ ਵਿਅਕਤੀ ਆਪਣੇ ਬੈਂਕ ਜਾਂ ਨਜ਼ਦੀਕੀ ਕਾਮਨ ਸਰਵਿਸ ਸੈਂਟਰ 'ਤੇ ਜਾ ਕੇ ਫਾਰਮ ਭਰ ਸਕਦੇ ਹਨ। ਆਪਣੇ ਘੱਟ ਪ੍ਰੀਮੀਅਮ ਅਤੇ ਵੱਡੇ ਕਵਰੇਜ ਦੇ ਕਰਕੇ ਇਹ ਯੋਜਨਾ ਅੱਜ ਉਪਲਬਧ ਸਭ ਤੋਂ ਕਿਫਾਇਤੀ ਸੁਰੱਖਿਆ ਵਿਕਲਪਾਂ ਵਿੱਚੋਂ ਇੱਕ ਹੈ।
Published at : 22 Nov 2025 07:56 PM (IST)
ਹੋਰ ਵੇਖੋ
Advertisement
Advertisement





















