Tax Free: ਇਹ ਫਿਲਮ ਹੋਈ ਟੈਕਸ ਫ੍ਰੀ, ਸੀਐਮ ਦੇ ਐਲਾਨ ਤੋਂ ਬਾਅਦ ਦਰਸ਼ਕ ਹੋਏ ਖੁਸ਼; ਜਾਣੋ ਵਜ੍ਹਾ
Madhya Pradesh News: ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਨੇ ਛਤਰਪਤੀ ਸੰਭਾਜੀ ਮਹਾਰਾਜ ਦੇ ਜੀਵਨ 'ਤੇ ਆਧਾਰਿਤ ਫਿਲਮ 'ਛਾਵਾ' ਨੂੰ ਟੈਕਸ ਮੁਕਤ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ਿਵਾਜੀ ਮਹਾਰਾਜ ਦੇ ਪੁੱਤਰ

Madhya Pradesh News: ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਨੇ ਛਤਰਪਤੀ ਸੰਭਾਜੀ ਮਹਾਰਾਜ ਦੇ ਜੀਵਨ 'ਤੇ ਆਧਾਰਿਤ ਫਿਲਮ 'ਛਾਵਾ' ਨੂੰ ਟੈਕਸ ਮੁਕਤ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ਿਵਾਜੀ ਮਹਾਰਾਜ ਦੇ ਪੁੱਤਰ ਛਤਰਪਤੀ ਸੰਭਾਜੀ ਦੇ ਜੀਵਨ 'ਤੇ ਆਧਾਰਿਤ ਇਹ ਫਿਲਮ ਲੋਕਾਂ ਨੂੰ ਚੰਗੀ ਪ੍ਰੇਰਨਾ ਦੇਵੇਗੀ। ਇਸ ਕਾਰਨ ਫਿਲਮ ਨੂੰ ਟੈਕਸ ਮੁਕਤ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਦੇ ਐਲਾਨ ਤੋਂ ਬਾਅਦ, ਫ਼ਿਲਮ ਦੀਆਂ ਟਿਕਟਾਂ ਸਸਤੀਆਂ ਹੋ ਜਾਣਗੀਆਂ।
ਛਤਰਪਤੀ ਸ਼ਿਵਾਜੀ ਦੇ ਪੁੱਤਰ ਸੰਭਾਜੀ ਦੇ ਜੀਵਨ 'ਤੇ ਆਧਾਰਿਤ 'ਛਾਵਾ' ਬਣਾਈ ਗਈ ਹੈ। ਇਸ ਫਿਲਮ ਨੂੰ ਹੁਣ ਮੁੱਖ ਮੰਤਰੀ ਡਾ. ਮੋਹਨ ਯਾਦਵ ਨੇ ਛਤਰਪਤੀ ਸ਼ਿਵਾਜੀ ਦੇ ਜਨਮ ਦਿਵਸ ਦੇ ਮੌਕੇ 'ਤੇ ਟੈਕਸ ਮੁਕਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਪੁੱਤਰ ਛਤਰਪਤੀ ਸੰਭਾਜੀ ਮਹਾਰਾਜ ਨੇ ਵੀ ਆਪਣੇ ਜੀਵਨ ਵਿੱਚ ਕਈ ਅਜਿਹੇ ਕੰਮ ਕੀਤੇ ਹਨ, ਜਿਨ੍ਹਾਂ ਨੂੰ ਗ੍ਰਹਿਣ ਕਰਨ ਦੀ ਲੋੜ ਹੈ।
ਸੀਐਮ ਮੋਹਨ ਨੇ ਕੀ ਕਿਹਾ?
ਉਨ੍ਹਾਂ ਨੇ ਕਿਹਾ ਕਿ ਜਦੋਂ ਇੰਨੇ ਮਹਾਨ ਵਿਅਕਤੀ ਦੀ ਸ਼ਖਸੀਅਤ 'ਤੇ ਫਿਲਮ ਬਣਾਈ ਗਈ ਹੈ, ਤਾਂ ਉਸ 'ਤੇ ਟੈਕਸ ਕਿਉਂ ਲਗਾਇਆ ਜਾਵੇ? ਮੁੱਖ ਮੰਤਰੀ ਨੇ ਮੱਧ ਪ੍ਰਦੇਸ਼ ਵਿੱਚ ਫਿਲਮ ਨੂੰ ਟੈਕਸ ਮੁਕਤ ਕਰ ਦਿੱਤਾ ਹੈ। ਮੁੱਖ ਮੰਤਰੀ ਦੇ ਐਲਾਨ ਤੋਂ ਬਾਅਦ, ਹੁਣ ਸਿਨੇਮਾਘਰਾਂ ਵਿੱਚ ਚੱਲ ਰਹੀ ਫਿਲਮ ਦੀ ਟਿਕਟ ਹੋਰ ਸਸਤੀ ਹੋ ਜਾਏਗੀ।
छत्रपति शिवाजी महाराज जी की जयंती के अवसर पर उनके पुत्र संभाजी महाराज पर आधारित हिन्दी फिल्म 'छावा' को टैक्स फ्री करने की घोषणा करता हूं... pic.twitter.com/b6dm1sDH7P
— Dr Mohan Yadav (@DrMohanYadav51) February 19, 2025
ਫਿਲਮ ਦੇਖਣ ਵਾਲਿਆਂ ਦੀ ਗਿਣਤੀ 'ਚ ਹੋਏਗਾ ਵਾਧਾ ?
ਦੱਸ ਦੇਈਏ ਕਿ ਜਦੋਂ ਵੀ ਕੋਈ ਫਿਲਮ ਟੈਕਸ ਮੁਕਤ ਹੁੰਦੀ ਹੈ, ਤਾਂ ਫਿਲਮ ਦੇਖਣ ਵਾਲਿਆਂ ਦੀ ਸੰਖਿਆਂ ਵਿੱਚ ਵਾਧੇ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ। ਇਸਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਟਿਕਟਾਂ ਵਾਜਬ ਕੀਮਤ 'ਤੇ ਉਪਲਬਧ ਹਨ। ਹੁਣ ਜਦੋਂ ਸਰਕਾਰ ਨੇ ਫਿਲਮ ਨੂੰ ਟੈਕਸ ਮੁਕਤ ਕਰ ਦਿੱਤਾ ਹੈ, ਤਾਂ ਇਸਦਾ ਸਿੱਧਾ ਅਸਰ ਟਿਕਟ ਦੀ ਕੀਮਤ 'ਤੇ ਪਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇਕਰ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
