Punjabi Artist Death: ਪੰਜਾਬੀ ਸਿਨੇਮਾ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਕਲਾਕਾਰ ਦਾ ਦੇਹਾਂਤ; ਅਚਾਨਕ ਰੁਕੀ ਦਿਲ ਦੀ ਧੜਕਣ...
Punjabi Artist Death: ਪੰਜਾਬੀ ਸੰਗੀਤ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿਸ ਨੇ ਫਿਲਮੀ ਸਿਤਾਰਿਆਂ ਦੇ ਨਾਲ-ਨਾਲ ਪ੍ਰਸ਼ੰਸਕਾਂ ਦੀਆਂ ਅੱਖਾਂ ਵੀ ਨਮ ਕਰ ਦਿੱਤੀਆਂ ਹਨ। ਇਸ ਖਬਰ ਦੇ ਸਾਹਮਣੇ ਆਉਂਦੇ ਹੀ ਸੋਗ ਦੀ ਲਹਿਰ

Punjabi Artist Death: ਪੰਜਾਬੀ ਸੰਗੀਤ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿਸ ਨੇ ਫਿਲਮੀ ਸਿਤਾਰਿਆਂ ਦੇ ਨਾਲ-ਨਾਲ ਪ੍ਰਸ਼ੰਸਕਾਂ ਦੀਆਂ ਅੱਖਾਂ ਵੀ ਨਮ ਕਰ ਦਿੱਤੀਆਂ ਹਨ। ਇਸ ਖਬਰ ਦੇ ਸਾਹਮਣੇ ਆਉਂਦੇ ਹੀ ਸੋਗ ਦੀ ਲਹਿਰ ਦੌੜ ਗਈ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਮਸ਼ਹੂਰ ਪੰਜਾਬੀ ਡਾਇਰੈਕਟਰ ਵਿਕਰਮ ਸਿੰਘ ਗਰੋਵਰ ਦਾ ਦੇਹਾਂਤ ਹੋ ਗਿਆ ਹੈ। ਜਿਸ ਨਾਲ ਇੰਡਸਟਰੀ ਨੂੰ ਵੱਡਾ ਘਾਟਾ ਹੋਇਆ ਹੈ।
ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਰਾਈਟਰ/ਡਾਇਰੈਕਟਰ ਅਤੇ ਪ੍ਰੋਡਿਊਸਰ ਦਰਸ਼ਨ ਔਲਖ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ ਹੈ। ਉਨ੍ਹਾਂ ਪੋਸਟ ਕਰਦੇ ਹੋਏ ਲਿਖਿਆ, ਯਾਰ ਦਾ ਯਾਰ ਵਿਕਰਮ ਗਰੋਵਰ ਅੱਜ ਅਲਵਿਦਾ ਕਹਿ ਗਿਆ, ਤੇਰੇ ਜਾਣ ਦਾ ਘਾਟਾ ਕਦੀਂ ਪੂਰਾ ਨਹੀਂ ਹੋ ਸਕਦਾ। ਬਹੁਤ ਜਲਦੀ ਤੁਰ ਗਿਆ ਅਲਵਿਦਾ ਮੇਰੇ ਯਾਰਾਂ...ਜੋ ਵਾਹਿਗੁਰੂ ਜੀ ਨੂੰ ਮਨਜ਼ੂਰ। ਇੱਥੇ ਦੱਸ ਦੇਈਏ ਕਿ ਵਿਕਰਮ ਗਰੋਵਰ ਨੇ ਫਰਲੋ ਅਤੇ ਸਨ ਆਫ ਮਨਜੀਤ ਸਿੰਘ ਵਰਗੀਆਂ ਫਿਲਮਾਂ ਨੂੰ ਡਾਇਰੈਕਟ ਕੀਤਾ ਸੀ।
ਦੱਸ ਦੇਈਏ ਕਿ ਹਾਲ ਹੀ ਦੇ ਵਿੱਚ ਰਿਲੀਜ਼ ਹੋਈ ਅਤੇ ਗੁਰਪ੍ਰੀਤ ਘੁੱਗੀ ਵੱਲੋਂ ਨਿਰਮਿਤ ਕੀਤੀ ਪੰਜਾਬੀ ਫਿਲਮ 'ਫ਼ਰਲੋ' ਦਾ ਨਿਰਦੇਸ਼ਨ ਇਸ ਹੋਣਹਾਰ ਨਿਰਦੇਸ਼ਕ ਵੱਲੋਂ ਹੀ ਕੀਤਾ ਗਿਆ, ਜਿੰਨ੍ਹਾਂ ਨੇ ਆਖਰੀ ਸਾਹ ਅਪਣੇ ਗ੍ਰਹਿ ਨਗਰ ਅੰਮ੍ਰਿਤਸਰ ਸਾਹਿਬ ਵਿਖੇ ਹੀ ਲਏ, ਜੋ 55 ਵਰ੍ਹਿਆ ਦੇ ਸਨ ਅਤੇ ਹੈਰਾਨੀਜਨਕ ਇਹ ਵੀ ਹੈ ਕਿ ਕੁਝ ਦਿਨ ਬਾਅਦ 1 ਅਪ੍ਰੈਲ ਨੂੰ ਹੀ ਉਨ੍ਹਾਂ ਦਾ ਜਨਮ ਦਿਨ ਤਰੀਕ ਵੀ ਆ ਰਹੀ ਸੀ, ਜਿਸ ਦੌਰਾਨ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਵੱਲੋਂ ਇਸ ਸੰਬੰਧਤ ਸ਼ੁੱਭਕਾਮਨਾਵਾਂ ਅਤੇ ਸੈਲੀਬ੍ਰਰੇਸ਼ਨ ਕੀਤਾ ਜਾਣਾ ਸੀ, ਜਿਸ ਦਾ ਹਿੱਸਾ ਬਣ ਪਾਉਣਾ ਸ਼ਾਇਦ ਉਨ੍ਹਾਂ ਦੀ ਕਿਸਮਤ ਵਿੱਚ ਨਹੀਂ ਸੀ। ਉਨ੍ਹਾਂ ਦੇ ਅਚਾਨਕ ਦੇਹਾਂਤ ਨਾਲ ਹਰ ਕੋਈ ਹੈਰਾਨ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Read MOre: Singer Emotional Post: ਸੰਗੀਤ ਜਗਤ 'ਚ ਮੱਚੀ ਹਲਚਲ, ਮਸ਼ਹੂਰ ਗਾਇਕ ਨੇ ਪਰਿਵਾਰ ਨਾਲ ਤੋੜੇ ਸਾਰੇ ਰਿਸ਼ਤੇ ਨਾਤੇ; ਵਾਈਰਲ ਪੋਸਟ ਨੇ ਮਚਾਈ ਤਰਥੱਲੀ...
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
