ਅਗਲੇ ਹਫਤੇ ਤੋਂ ਇਨ੍ਹਾਂ ਮੋਬਾਇਲ ਨੰਬਰਾਂ 'ਤੇ ਬੰਦ ਹੋ ਜਾਵੇਗੀ UPI ਸੇਵਾ, ਨਹੀਂ ਕਰ ਸਕੋਗੇ ਭੁਗਤਾਨ, ਬਚਣ ਲਈ ਕਰੋ ਇਹ ਕੰਮ
UPI ਪੇਮੈਂਟ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ। ਜੇਕਰ ਤੁਸੀਂ ਅਜੇ ਤੱਕ ਇਹ ਕੰਮ ਨਹੀਂ ਕੀਤਾ ਹੈ ਤਾਂ ਡਿਜੀਟਲ ਲੈਣ-ਦੇਣ ਸੰਬੰਧੀ ਤੁਹਾਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਬਾਅਦ 1 ਅਪ੍ਰੈਲ ਤੋਂ ਗੈਰ-ਸਰਗਰਮ ਮੋਬਾਈਲ

UPI New Rule: ਜੇਕਰ ਤੁਸੀਂ ਡਿਜੀਟਲ ਲੈਣ-ਦੇਣ ਲਈ UPI ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਵੱਡੀ ਖ਼ਬਰ ਹੈ। ਅਸਲ ’ਚ, ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (NPCI) ਨੇ ਸਾਰਿਆਂ ਬੈਂਕਾਂ ਅਤੇ ਪੇਮੈਂਟ ਸਰਵਿਸ ਪ੍ਰੋਵਾਈਡਰਾਂ ਨੂੰ 31 ਮਾਰਚ ਤੱਕ ਆਪਣਾ ਡੇਟਾਬੇਸ ਅੱਪਡੇਟ ਕਰਨ ਲਈ ਕਿਹਾ ਹੈ। ਇਸ ਤੋਂ ਬਾਅਦ 1 ਅਪ੍ਰੈਲ ਤੋਂ ਗੈਰ-ਸਰਗਰਮ (Inactive) ਮੋਬਾਈਲ ਨੰਬਰਾਂ ’ਤੇ UPI ਪੇਮੈਂਟ ਸਰਵਿਸ ਬੰਦ ਕਰ ਦਿੱਤੀ ਜਾਵੇਗੀ। ਇਹ ਕਦਮ ਲਗਾਤਾਰ ਵੱਧ ਰਹੇ ਸਾਈਬਰ ਅਪਰਾਧਾਂ ਅਤੇ ਹੋਰ ਠੱਗੀਆਂ ਨੂੰ ਰੋਕਣ ਲਈ ਚੁੱਕਿਆ ਗਿਆ ਹੈ।
ਨਵਾਂ ਨਿਯਮ ਕੀ ਹੈ?
NPCI ਨੇ ਕਿਹਾ ਹੈ ਕਿ ਉਹ ਮੋਬਾਈਲ ਨੰਬਰ ਜੋ UPI ਨਾਲ ਲਿੰਕ ਹੋਏ ਹੋਣ ਤੇ ਲੰਬੇ ਸਮੇਂ ਤੋਂ ਬੰਦ ਹਨ, ਉਨ੍ਹਾਂ ਨੂੰ ਬੈਂਕ ਅਕਾਊਂਟ ਤੋਂ ਹਟਾ ਦਿੱਤਾ ਜਾਵੇਗਾ। ਆਸਾਨ ਭਾਸ਼ਾ ਵਿੱਚ ਦੱਸਿਏ ਤਾਂ ਜੇ ਤੁਹਾਡਾ ਬੈਂਕ ਅਕਾਊਂਟ ਕਿਸੇ ਗੈਰ-ਸਰਗਰਮ (Inactive) ਨੰਬਰ ਨਾਲ ਲਿੰਕ ਹੈ ਤਾਂ ਇਹ ਲਿੰਕ ਹਟਾ ਦਿੱਤਾ ਜਾਵੇਗਾ। ਇਸ ਤੋਂ ਬਾਅਦ ਅਜਿਹੇ ਨੰਬਰਾਂ ਰਾਹੀਂ UPI ਲੈਣ-ਦੇਣ ਨਹੀਂ ਕੀਤਾ ਜਾ ਸਕੇਗਾ। NPCI ਦਾ ਕਹਿਣਾ ਹੈ ਕਿ ਇਨ੍ਹਾਂ ਗੈਰ-ਸਰਗਰਮ ਨੰਬਰਾਂ ਕਾਰਨ UPI ਅਤੇ ਬੈਂਕਿੰਗ ਸਿਸਟਮ ਵਿੱਚ ਤਕਨੀਕੀ ਗੜਬੜ ਆਉਂਦੀ ਹੈ। ਟੈਲੀਕੋਮ ਕੰਪਨੀਆਂ ਅਜਿਹੇ ਨੰਬਰ ਹੋਰ ਯੂਜ਼ਰਾਂ ਨੂੰ ਦੇ ਦਿੰਦੀਆਂ ਹਨ, ਜਿਸ ਨਾਲ ਠੱਗੀ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਹੁਣ NPCI ਨੇ ਸਾਰੇ ਬੈਂਕਾਂ ਅਤੇ Google Pay, PhonePe ਵਰਗੇ ਸਰਵਿਸ ਪ੍ਰੋਵਾਈਡਰਾਂ ਨੂੰ ਕਿਹਾ ਹੈ ਕਿ ਉਹ ਹਰ ਹਫ਼ਤੇ ਆਪਣਾ ਡੇਟਾਬੇਸ ਅੱਪਡੇਟ ਕਰਨ।
ਇਸ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ?
NPCI ਦੇ ਇਸ ਫੈਸਲੇ ਦਾ ਸਭ ਤੋਂ ਵੱਧ ਅਸਰ ਉਨ੍ਹਾਂ ਯੂਜ਼ਰਾਂ ਉੱਤੇ ਪਵੇਗਾ, ਜਿਨ੍ਹਾਂ ਦੇ ਬੈਂਕ ਅਕਾਊਂਟ ਉਨ੍ਹਾਂ ਦੇ ਪੁਰਾਣੇ ਅਤੇ ਗੈਰ-ਸਰਗਰਮ ਹੋ ਚੁੱਕੇ ਮੋਬਾਈਲ ਨੰਬਰਾਂ ਨਾਲ ਲਿੰਕ ਹਨ। ਜੇ ਤੁਹਾਡਾ ਬੈਂਕ ਅਕਾਊਂਟ ਵੀ ਕਿਸੇ ਪੁਰਾਣੇ ਜਾਂ ਅਣ-ਐਕਟਿਵ ਨੰਬਰ ਨਾਲ ਲਿੰਕ ਹੈ, ਤਾਂ ਜਲਦੀ ਤੋਂ ਜਲਦੀ ਆਪਣਾ ਨੰਬਰ ਬੈਂਕ ਅਕਾਊਂਟ ਨਾਲ ਅੱਪਡੇਟ ਕਰਵਾ ਲਵੋ। ਇਸਦੇ ਨਾਲ ਨਾਲ, ਗੈਰ-ਸਰਗਰਮ ਨੰਬਰ ਨੂੰ ਆਪਣੀ ਟੈਲੀਕੋਮ ਸਰਵਿਸ ਪ੍ਰੋਵਾਈਡਰ ਕੰਪਨੀ ਨਾਲ ਸੰਪਰਕ ਕਰਕੇ ਫਿਰ ਤੋਂ ਚਾਲੂ (ਐਕਟਿਵ) ਕਰਵਾਇਆ ਜਾ ਸਕਦਾ ਹੈ। ਜੇਕਰ ਨੰਬਰ ਐਕਟਿਵ ਹੈ ਤਾਂ ਤੁਹਾਡੇ ਉੱਤੇ ਇਸ ਨਿਯਮ ਦਾ ਕੋਈ ਅਸਰ ਨਹੀਂ ਪਵੇਗਾ ਅਤੇ ਤੁਸੀਂ ਪਹਿਲਾਂ ਵਾਂਗ ਹੀ UPI ਸੇਵਾਵਾਂ ਦਾ ਲਾਭ ਲੈ ਸਕੋਗੇ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
