ਪਾਕਿਸਤਾਨ 'ਚ ਦਿਖਿਆ ਭਾਰਤ ਦਾ ਦਬਦਬਾ, ਚੈਂਪਿਅਨਜ਼ ਟ੍ਰਾਫੀ ਦੇ ਪਹਿਲੇ ਮੈਚ ਵਿੱਚ PCB ਨੇ ਲਹਿਰਾਇਆ ਤਿਰੰਗਾ
2025 ਚੈਂਪਿਅਨਜ਼ ਟਰਾਫੀ ਦੀ ਸ਼ੁਰੂਆਤ ਹੋ ਚੁੱਕੀ ਹੈ। ਟੂਰਨਾਮੈਂਟ ਦਾ ਪਹਿਲਾ ਮੈਚ ਮਿਜ਼ਬਾਨ ਪਾਕਿਸਤਾਨ ਅਤੇ ਨਿਊਜ਼ੀਲੈਂਡ ਦੇ ਵਿਚਕਾਰ ਕਰਾਚੀ ਦੇ ਨੈਸ਼ਨਲ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ

Indian Flag At Karachi Stadium, ICC Champions Trophy 2025: 2025 ਚੈਂਪਿਅਨਜ਼ ਟਰਾਫੀ ਦੀ ਸ਼ੁਰੂਆਤ ਹੋ ਚੁੱਕੀ ਹੈ। ਟੂਰਨਾਮੈਂਟ ਦਾ ਪਹਿਲਾ ਮੈਚ ਮਿਜ਼ਬਾਨ ਪਾਕਿਸਤਾਨ ਅਤੇ ਨਿਊਜ਼ੀਲੈਂਡ ਦੇ ਵਿਚਕਾਰ ਕਰਾਚੀ ਦੇ ਨੈਸ਼ਨਲ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਇਸ ਮੈਚ ਤੋਂ ਪਹਿਲਾਂ ਅਜਿਹੀਆਂ ਖ਼ਬਰਾਂ ਆ ਰਹੀਆਂ ਸਨ ਕਿ ਭਾਰਤ ਦੇ ਪਾਕਿਸਤਾਨ ਨਾ ਜਾਣ ਕਾਰਨ ਉਥੇ ਹੋਰ ਦੇਸ਼ਾਂ ਦੇ ਝੰਡੇ ਲਹਿਰਾਏ ਜਾਣਗੇ, ਪਰ ਤਿਰੰਗਾ ਨਹੀਂ ਹੋਵੇਗਾ। ਪਰ ਹੁਣ ਪਾਕਿਸਤਾਨ ਵਿੱਚ ਭਾਰਤ ਦੀ ਧਮਕ ਸਾਫ਼ ਦਿਖਾਈ ਦੇ ਰਹੀ ਹੈ।
ਦੱਸ ਦਈਏ ਕਿ ਪਹਿਲਾਂ ਚੈਂਪਿਅਨਜ਼ ਟਰਾਫੀ 'ਚ ਹਿੱਸਾ ਲੈ ਰਹੇ ਸੱਤ ਦੇਸ਼ਾਂ ਦੇ ਝੰਡੇ ਉਥੇ ਲਗਾਏ ਗਏ ਸਨ, ਪਰ ਭਾਰਤੀ ਤਿਰੰਗਾ ਨਹੀਂ ਸੀ। ਇਸ ਨੂੰ ਲੈ ਕੇ ਕਾਫੀ ਵਿਵਾਦ ਵੀ ਹੋਇਆ। ਪਰ ਹੁਣ ਇੱਕ ਤਾਜ਼ਾ ਤਸਵੀਰ ਸਾਹਮਣੇ ਆਈ ਹੈ, ਜਿਸ ਵਿੱਚ ਕਰਾਚੀ ਦੇ ਨੈਸ਼ਨਲ ਸਟੇਡੀਅਮ ਵਿੱਚ ਭਾਰਤੀ ਤਿਰੰਗਾ ਲਹਿਰਾਉਂਦਾ ਹੋਇਆ ਦਿਖ ਰਿਹਾ ਹੈ।
ਕਰਾਚੀ 'ਚ ਖੇਡਿਆ ਜਾ ਰਿਹਾ ਹੈ ਚੈਂਪਿਅਨਜ਼ ਟਰਾਫੀ ਦਾ ਪਹਿਲਾ ਮੈਚ
2025 ਚੈਂਪਿਅਨਜ਼ ਟਰਾਫੀ: ਪਾਕਿਸਤਾਨ-ਨਿਊਜ਼ੀਲੈਂਡ ਵਿਚਕਾਰ ਪਹਿਲਾ ਮੈਚ
2025 ਚੈਂਪਿਅਨਜ਼ ਟਰਾਫੀ ਦਾ ਪਹਿਲਾ ਮੈਚ ਪਾਕਿਸਤਾਨ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਵਿਚਕਾਰ ਖੇਡਿਆ ਜਾ ਰਿਹਾ ਹੈ। ਪਾਕਿਸਤਾਨ ਨੇ ਇਸ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਖ਼ਬਰ ਲਿਖਣ ਤਕ ਨਿਊਜ਼ੀਲੈਂਡ ਨੇ 68 ਰਨ 'ਤੇ 2 ਵਿਕਟਾਂ ਗਵਾ ਦਿੱਤੀਆਂ ਸਨ। ਵਿਲ ਯੰਗ 46 ਅਤੇ ਡੈਰਿਲ ਮਿਸ਼ੇਲ 8 ਰਨ 'ਤੇ ਖੇਡ ਰਹੇ ਹਨ, ਜਦਕਿ ਡੇਵਨ ਕਾਨਵੇ 10 ਅਤੇ ਕੇਨ ਵਿੱਲੀਅਮਸਨ ਕੇਵਲ 1 ਰਨ ਬਣਾ ਕੇ ਆਉਟ ਹੋ ਗਏ ਹਨ।
ਇਸ ਮੈਚ ਵਿੱਚ ਪਾਕਿਸਤਾਨੀ ਟੀਮ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਹਾਰਿਸ ਰਉਫ਼ ਦੀ ਵਾਪਸੀ ਹੋਈ ਹੈ। ਹਾਲਾਂਕਿ, ਪਿਚ ਬੱਲੇਬਾਜ਼ੀ ਲਈ ਆਸਾਨ ਲੱਗ ਰਹੀ ਹੈ, ਜਿਸ ਕਰਕੇ ਇੱਕ ਉੱਚੇ ਸਕੋਰ ਵਾਲਾ ਮੈਚ ਹੋਣ ਦੀ ਉਮੀਦ ਹੈ।
ਪਾਕਿਸਤਾਨ ਦੀ ਪਲੇਇੰਗ ਇਲੈਵਨ:
ਫਖਰ ਜ਼ਮਾਨ, ਬਾਬਰ ਆਜ਼ਮ, ਸਉਦ ਸ਼ਕੀਲ, ਮੋਹੰਮਦ ਰਿਜ਼ਵਾਨ (ਕਪਤਾਨ ਅਤੇ ਵਿਕਟਕੀਪਰ), ਸਲਮਾਨ ਆਗਾ, ਤੈੱਬ ਤਾਹਿਰ, ਖੁਸ਼ਦਿਲ ਸ਼ਾਹ, ਸ਼ਾਹੀਨ ਅਫ਼ਰੀਦੀ, ਨਸੀਮ ਸ਼ਾਹ, ਅਬਰਾਰ ਅਹਿਮਦ ਅਤੇ ਹਾਰਿਸ ਰਉਫ਼।
ਨਿਊਜ਼ੀਲੈਂਡ ਦੀ ਪਲੇਇੰਗ ਇਲੈਵਨ:
ਵਿਲ ਯੰਗ, ਡੇਵਨ ਕਾਨਵੇ, ਕੇਨ ਵਿੱਲੀਅਮਸਨ, ਡੈਰਿਲ ਮਿਸ਼ੇਲ, ਟੌਮ ਲੈਥਮ (ਵਿਕਟਕੀਪਰ), ਗਲੇਨ ਫਿਲਿਪਸ, ਮਾਈਕਲ ਬ੍ਰੇਸਵੈਲ, ਮਿਚੇਲ ਸੈਂਟਨਰ (ਕਪਤਾਨ), ਮੈਟ ਹੈਨਰੀ, ਨਾਥਨ ਸਮਿਥ ਅਤੇ ਵਿਲ ਓ'ਰੂਕ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
