ਪੜਚੋਲ ਕਰੋ

Farmers Protest: ਅੰਦੋਲਨ ਗ੍ਰਿਫ਼ਤਾਰੀਆਂ ਤੇ ਤੰਬੂ ਉਖਾੜਨ ਨਾਲ ਖਤਮ ਨਹੀਂ ਹੁੰਦੇ...ਕਿਸਾਨਾਂ ਨੇ ਕੀਤਾ ਵੱਡਾ ਐਲਾਨ

Farmers Protest: ਸ਼ੰਭੂ ਤੇ ਖਨੌਰੀ ਬਾਰਡਰਾਂ ਉਪਰੋਂ ਮੋਰਚੇ ਹਟਾਉਣ ਮਗਰੋਂ ਕਿਸਾਨਾਂ ਅੰਦਰ ਰੋਸ ਦੀ ਲਹਿਰ ਫੈਲ ਗਈ ਹੈ। ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਮੈਦਾਨ ਵਿੱਚ ਨਿੱਤਰ ਆਈਆਂ ਹਨ। ਕਿਸਾਨਾਂ ਨੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਹੈ।

Farmers Protest: ਸ਼ੰਭੂ ਤੇ ਖਨੌਰੀ ਬਾਰਡਰਾਂ ਉਪਰੋਂ ਮੋਰਚੇ ਹਟਾਉਣ ਮਗਰੋਂ ਕਿਸਾਨਾਂ ਅੰਦਰ ਰੋਸ ਦੀ ਲਹਿਰ ਫੈਲ ਗਈ ਹੈ। ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਮੈਦਾਨ ਵਿੱਚ ਨਿੱਤਰ ਆਈਆਂ ਹਨ। ਕਿਸਾਨਾਂ ਨੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ਲੀਡਰ ਅਭਿਮੰਨਿਊ ਕੁਹਾੜ ਨੇ ਪੁਲਿਸ ਹਿਰਸਾਤ ਵਿੱਚੋਂ ਹੀ ਆਪਣੇ ਫੇਸਬੁੱਕ ਪੇਜ ਉਪਰ ਪੋਸਟ ਪਾ ਕੇ ਐਲਾਨ ਕੀਤਾ ਕਿ ਵਿਰੋਧ ਪ੍ਰਦਰਸ਼ਨ ਗ੍ਰਿਫ਼ਤਾਰੀਆਂ ਤੇ ਤੰਬੂ ਉਖਾੜਨ ਨਾਲ ਖਤਮ ਨਹੀਂ ਹੁੰਦੇ। ਕਿਸਾਨ ਅੰਦੋਲਨ 2.0 ਜਾਰੀ ਹੈ।

ਦੱਸ ਦਈਏ ਕਿ ਪੁਲਿਸ ਵੱਲੋਂ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਸ਼ੰਭੂ ਤੇ ਖਨੌਰੀ ਸਰਹੱਦ ਤੋਂ ਹਟਾਉਣ ਮਗਰੋਂ ਪੰਜਾਬ ਵਿੱਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਹੈ। ਕਿਸਾਨ ਸੜਕਾਂ 'ਤੇ ਆ ਗਏ ਹਨ। ਕਈ ਥਾਵਾਂ 'ਤੇ ਪੁਲਿਸ ਤੇ ਕਿਸਾਨਾਂ ਵਿਚਕਾਰ ਝੜਪਾਂ ਹੋਈਆਂ ਹਨ। ਇਸ ਦੇ ਨਾਲ ਹੀ ਸ਼ੰਭੂ ਤੇ ਖਨੌਰੀ ਸਰਹੱਦ 'ਤੇ 13 ਮਹੀਨਿਆਂ ਤੋਂ ਕੀਤੀ ਗਈ ਬੈਰੀਕੇਡਿੰਗ ਨੂੰ ਹਟਾਇਆ ਜਾ ਰਿਹਾ ਹੈ। ਪੰਜਾਬ ਤੋਂ ਹਰਿਆਣਾ ਤੱਕ ਸ਼ੰਭੂ ਸਰਹੱਦ ਦਾ ਹਿੱਸਾ ਖੋਲ੍ਹ ਦਿੱਤਾ ਗਿਆ ਹੈ। ਡੀਆਈਜੀ ਹਰਮਨਬੀਰ ਗਿੱਲ ਨੇ ਕਿਹਾ ਕਿ ਲੋਕ ਇੱਥੋਂ ਜਾ ਸਕਦੇ ਹਨ। ਹੁਣ ਅੰਬਾਲਾ ਤੋਂ ਰਾਜਪੁਰਾ ਜਾਣ ਵਾਲੀ ਸਾਈਡ ਨੂੰ ਖੋਲ੍ਹਿਆ ਜਾ ਰਿਹਾ ਹੈ।

ਉਧਰ, ਪੁਲਿਸ ਨੇ ਕਿਸਾਨ ਆਗੂ ਜਗਜੀਤ ਡੱਲੇਵਾਲ ਨੂੰ ਜਲੰਧਰ ਛਾਉਣੀ ਦੇ ਪੀਡਬਲਯੂਡੀ ਰੈਸਟ ਹਾਊਸ ਵਿੱਚ ਤਬਦੀਲ ਕਰ ਦਿੱਤਾ ਹੈ, ਜੋ ਫੌਜ ਦੇ ਕੰਟਰੋਲ ਹੇਠ ਹੈ। ਪੁਲਿਸ ਨੇ ਉਨ੍ਹਾਂ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਜੋ ਉਨ੍ਹਾਂ ਨੂੰ ਮਿਲਣ ਆਏ ਸਨ। ਇਸ ਦੌਰਾਨ ਧੱਕਾ-ਮੁੱਕੀ ਵੀ ਹੋਈ। ਬੁੱਧਵਾਰ ਦੁਪਹਿਰ ਨੂੰ ਉਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਨੂੰ ਪਹਿਲਾਂ ਜਲੰਧਰ ਸ਼ਹਿਰ ਦੇ ਪਿਮਸ ਹਸਪਤਾਲ ਲਿਜਾਇਆ ਗਿਆ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼ਾਮ 7 ਵਜੇ ਕੈਬਨਿਟ ਦੀ ਐਮਰਜੈਂਸੀ ਮੀਟਿੰਗ ਬੁਲਾਈ ਹੈ। ਦੂਜੇ ਪਾਸੇ ਕੁਰੂਕਸ਼ੇਤਰ ਵਿੱਚ ਕਿਸਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੇ ਘਰ ਦਾ ਘਿਰਾਓ ਕਰਨ ਲਈ ਪਹੁੰਚੇ ਪਰ ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਇਸ ਤੋਂ ਬਾਅਦ ਕਿਸਾਨਾਂ ਨੇ ਮੁੱਖ ਮੰਤਰੀ ਦੇ ਪ੍ਰਤੀਨਿਧੀ ਨੂੰ ਇੱਕ ਮੰਗ ਪੱਤਰ ਸੌਂਪਿਆ। ਉਨ੍ਹਾਂ ਸਰਕਾਰ ਨੂੰ ਮੰਗਾਂ ਮੰਨਣ ਲਈ ਇੱਕ ਮਹੀਨੇ ਦਾ ਸਮਾਂ ਦਿੱਤਾ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਅੰਮ੍ਰਿਤਪਾਲ ਦੇ ਤਿੰਨ ਸਾਥੀ ਜਹਾਜ਼ ਰਾਹੀਂ ਦਿੱਲੀ ਲਈ ਰਵਾਨਾ, 7 ਸਾਥੀਆਂ ਤੋਂ ਹਟਿਆ NSA, ਜਾਣੇ ਅੱਗੇ ਦਾ ਪਲਾਨ
ਅੰਮ੍ਰਿਤਪਾਲ ਦੇ ਤਿੰਨ ਸਾਥੀ ਜਹਾਜ਼ ਰਾਹੀਂ ਦਿੱਲੀ ਲਈ ਰਵਾਨਾ, 7 ਸਾਥੀਆਂ ਤੋਂ ਹਟਿਆ NSA, ਜਾਣੇ ਅੱਗੇ ਦਾ ਪਲਾਨ
ਵੱਡੀ ਖ਼ਬਰ! 13 ਮਹੀਨਿਆਂ ਬਾਅਦ ਸ਼ੰਭੂ ਬਾਰਡਰ 'ਤੇ ਆਵਾਜਾਈ ਸ਼ੁਰੂ, ਲੰਘਣ ਲਗੀਆਂ ਗੱਡੀਆਂ-ਕਾਰਾਂ
ਵੱਡੀ ਖ਼ਬਰ! 13 ਮਹੀਨਿਆਂ ਬਾਅਦ ਸ਼ੰਭੂ ਬਾਰਡਰ 'ਤੇ ਆਵਾਜਾਈ ਸ਼ੁਰੂ, ਲੰਘਣ ਲਗੀਆਂ ਗੱਡੀਆਂ-ਕਾਰਾਂ
ਗੁਰਦੇ ਦੀ ਦਵਾਈ RENOGRIT ਨੇ ਕੌਮਾਂਤਰੀ ਸੋਧ ਸੂਚੀ 'ਚ ਬਣਾਈ ਜਗ੍ਹਾ, ਪਤੰਜਲੀ ਨੇ ਇਸ ਨੂੰ 'ਇਤਿਹਾਸਕ ਪ੍ਰਾਪਤੀ' ਦੱਸਿਆ
ਗੁਰਦੇ ਦੀ ਦਵਾਈ RENOGRIT ਨੇ ਕੌਮਾਂਤਰੀ ਸੋਧ ਸੂਚੀ 'ਚ ਬਣਾਈ ਜਗ੍ਹਾ, ਪਤੰਜਲੀ ਨੇ ਇਸ ਨੂੰ 'ਇਤਿਹਾਸਕ ਪ੍ਰਾਪਤੀ' ਦੱਸਿਆ
ਪੰਜਾਬ 'ਚ 50 ਕਿਸਾਨ ਲਏ ਹਿਰਾਸਤ 'ਚ, ਬੱਸ 'ਚ ਸਵਾਰ ਕਰਕੇ ਲਿਜਾਇਆ ਗਿਆ
ਪੰਜਾਬ 'ਚ 50 ਕਿਸਾਨ ਲਏ ਹਿਰਾਸਤ 'ਚ, ਬੱਸ 'ਚ ਸਵਾਰ ਕਰਕੇ ਲਿਜਾਇਆ ਗਿਆ
Advertisement
ABP Premium

ਵੀਡੀਓਜ਼

ਅੰਦੋਲਨ ਗ੍ਰਿਫ਼ਤਾਰੀਆਂ ਤੇ ਤੰਬੂ ਉਖਾੜਨ ਨਾਲ ਖਤਮ ਨਹੀਂ ਹੁੰਦੇPunjab Sarkaar| ਸਾਡੀ ਪਿੱਠ 'ਚ ਵਾਰ ਕੀਤਾ ਸਰਕਾਰ ਨੇ, ਖਾਮਿਆਜਾ ਭੁਗਤਨਾ ਪਉ| Punjab Police|Punjab Sarkaar| Cabinet Meeting| ਪੰਜਾਬ ਭਰ 'ਚ ਹਫੜਾ-ਦਫੜੀ, ਐਮਰਜੈਂਸੀ ਕੈਬਨਿਟ ਮੀਟਿੰਗ| Bhagwant MannBikram Majithia| Farmers|ਸਰਕਾਰ ਨੇ ਕਿਉਂ ਕੀਤਾ ਐਕਸ਼ਨ ਮਜੀਠੀਆ ਨੇ ਖੋਲੇ ਰਾਜ| CM Bhagwant Mann| Police Action

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੰਮ੍ਰਿਤਪਾਲ ਦੇ ਤਿੰਨ ਸਾਥੀ ਜਹਾਜ਼ ਰਾਹੀਂ ਦਿੱਲੀ ਲਈ ਰਵਾਨਾ, 7 ਸਾਥੀਆਂ ਤੋਂ ਹਟਿਆ NSA, ਜਾਣੇ ਅੱਗੇ ਦਾ ਪਲਾਨ
ਅੰਮ੍ਰਿਤਪਾਲ ਦੇ ਤਿੰਨ ਸਾਥੀ ਜਹਾਜ਼ ਰਾਹੀਂ ਦਿੱਲੀ ਲਈ ਰਵਾਨਾ, 7 ਸਾਥੀਆਂ ਤੋਂ ਹਟਿਆ NSA, ਜਾਣੇ ਅੱਗੇ ਦਾ ਪਲਾਨ
ਵੱਡੀ ਖ਼ਬਰ! 13 ਮਹੀਨਿਆਂ ਬਾਅਦ ਸ਼ੰਭੂ ਬਾਰਡਰ 'ਤੇ ਆਵਾਜਾਈ ਸ਼ੁਰੂ, ਲੰਘਣ ਲਗੀਆਂ ਗੱਡੀਆਂ-ਕਾਰਾਂ
ਵੱਡੀ ਖ਼ਬਰ! 13 ਮਹੀਨਿਆਂ ਬਾਅਦ ਸ਼ੰਭੂ ਬਾਰਡਰ 'ਤੇ ਆਵਾਜਾਈ ਸ਼ੁਰੂ, ਲੰਘਣ ਲਗੀਆਂ ਗੱਡੀਆਂ-ਕਾਰਾਂ
ਗੁਰਦੇ ਦੀ ਦਵਾਈ RENOGRIT ਨੇ ਕੌਮਾਂਤਰੀ ਸੋਧ ਸੂਚੀ 'ਚ ਬਣਾਈ ਜਗ੍ਹਾ, ਪਤੰਜਲੀ ਨੇ ਇਸ ਨੂੰ 'ਇਤਿਹਾਸਕ ਪ੍ਰਾਪਤੀ' ਦੱਸਿਆ
ਗੁਰਦੇ ਦੀ ਦਵਾਈ RENOGRIT ਨੇ ਕੌਮਾਂਤਰੀ ਸੋਧ ਸੂਚੀ 'ਚ ਬਣਾਈ ਜਗ੍ਹਾ, ਪਤੰਜਲੀ ਨੇ ਇਸ ਨੂੰ 'ਇਤਿਹਾਸਕ ਪ੍ਰਾਪਤੀ' ਦੱਸਿਆ
ਪੰਜਾਬ 'ਚ 50 ਕਿਸਾਨ ਲਏ ਹਿਰਾਸਤ 'ਚ, ਬੱਸ 'ਚ ਸਵਾਰ ਕਰਕੇ ਲਿਜਾਇਆ ਗਿਆ
ਪੰਜਾਬ 'ਚ 50 ਕਿਸਾਨ ਲਏ ਹਿਰਾਸਤ 'ਚ, ਬੱਸ 'ਚ ਸਵਾਰ ਕਰਕੇ ਲਿਜਾਇਆ ਗਿਆ
ਇਸ ਗੰਦੇ ਕੰਮ ਲਈ ਪਤਨੀ ਮੰਗਦੀ ਸੀ 5 ਹਜ਼ਾਰ ਰੁਪਏ! ਨਿੱਜੀ ਅੰਗ 'ਤੇ....; ਪਤੀ ਨੇ ਰੋ-ਰੋ ਸੁਣਾਈ ਪਤਨੀ ਵੱਲੋਂ ਕੀਤੀ ਜਾਂਦੀ ਤਸ਼ੱਦਦ ਦੀ ਦਾਸਤਾਨ
ਇਸ ਗੰਦੇ ਕੰਮ ਲਈ ਪਤਨੀ ਮੰਗਦੀ ਸੀ 5 ਹਜ਼ਾਰ ਰੁਪਏ! ਨਿੱਜੀ ਅੰਗ 'ਤੇ....; ਪਤੀ ਨੇ ਰੋ-ਰੋ ਸੁਣਾਈ ਪਤਨੀ ਵੱਲੋਂ ਕੀਤੀ ਜਾਂਦੀ ਤਸ਼ੱਦਦ ਦੀ ਦਾਸਤਾਨ
Punjabi Singer: ਪੰਜਾਬੀ ਗਾਇਕ ਦੇ ਖੁਲਾਸੇ ਤੋਂ ਬਾਅਦ ਮੱਚੀ ਤਰਥੱਲੀ, ਸੰਗੀਤ ਜਗਤ 'ਚ ਫੈਲੀ ਦਹਿਸ਼ਤ; ਮਸ਼ਹੂਰ ਹਸਤੀ ਬੋਲੀ- ਮੇਰੀ ਰੇਕੀ ਹੋ ਰਹੀ, ਕਈ ਵਾਰ ਬਦਲੇ ਘਰ...
ਪੰਜਾਬੀ ਗਾਇਕ ਦੇ ਖੁਲਾਸੇ ਤੋਂ ਬਾਅਦ ਮੱਚੀ ਤਰਥੱਲੀ, ਸੰਗੀਤ ਜਗਤ 'ਚ ਫੈਲੀ ਦਹਿਸ਼ਤ; ਮਸ਼ਹੂਰ ਹਸਤੀ ਬੋਲੀ- ਮੇਰੀ ਰੇਕੀ ਹੋ ਰਹੀ, ਕਈ ਵਾਰ ਬਦਲੇ ਘਰ...
ਪਾਕਿਸਤਾਨ ਨੂੰ ਜਾਣਕਾਰੀ ਲੀਕ ਕਰਨ ਵਾਲਾ BEL ਕਰਮਚਾਰੀ ਗ੍ਰਿਫਤਾਰ, ਜਾਣੋ ਕਿਵੇਂ ਕਰ ਰਿਹਾ ਸੀ ਇਹ ਕੰਮ ?
ਪਾਕਿਸਤਾਨ ਨੂੰ ਜਾਣਕਾਰੀ ਲੀਕ ਕਰਨ ਵਾਲਾ BEL ਕਰਮਚਾਰੀ ਗ੍ਰਿਫਤਾਰ, ਜਾਣੋ ਕਿਵੇਂ ਕਰ ਰਿਹਾ ਸੀ ਇਹ ਕੰਮ ?
Farmers Protest: ਕਿਸਾਨਾਂ 'ਤੇ ਐਕਸ਼ਨ ਮਗਰੋਂ ਪੰਜਾਬ ਭਰ 'ਚ ਹਫੜਾ-ਦਫੜੀ, ਸੀਐਮ ਭਗਵੰਤ ਮਾਨ ਨੇ ਬੁਲਾਈ ਐਮਰਜੈਂਸੀ ਕੈਬਨਿਟ ਮੀਟਿੰਗ
Farmers Protest: ਕਿਸਾਨਾਂ 'ਤੇ ਐਕਸ਼ਨ ਮਗਰੋਂ ਪੰਜਾਬ ਭਰ 'ਚ ਹਫੜਾ-ਦਫੜੀ, ਸੀਐਮ ਭਗਵੰਤ ਮਾਨ ਨੇ ਬੁਲਾਈ ਐਮਰਜੈਂਸੀ ਕੈਬਨਿਟ ਮੀਟਿੰਗ
Embed widget