ਵੱਡੀ ਖ਼ਬਰ! 13 ਮਹੀਨਿਆਂ ਬਾਅਦ ਸ਼ੰਭੂ ਬਾਰਡਰ 'ਤੇ ਆਵਾਜਾਈ ਸ਼ੁਰੂ, ਲੰਘਣ ਲਗੀਆਂ ਗੱਡੀਆਂ-ਕਾਰਾਂ
Punjab News: ਸ਼ੰਭੂ ਅਤੇ ਖਨੌਰੀ ਸਰਹੱਦ 'ਤੇ ਬੈਠੇ ਕਿਸਾਨਾਂ ਵਿਰੁੱਧ ਕਾਰਵਾਈ ਤੋਂ ਬਾਅਦ ਹੁਣ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਪਤਾ ਲੱਗਾ ਹੈ ਕਿ ਹੁਣ 400 ਦਿਨਾਂ ਬਾਅਦ ਸ਼ੰਭੂ ਬਾਰਡਰ ਨੂੰ ਖੋਲ੍ਹ ਦਿੱਤਾ ਗਿਆ ਹੈ।

Punjab News: ਸ਼ੰਭੂ ਅਤੇ ਖਨੌਰੀ ਸਰਹੱਦ 'ਤੇ ਬੈਠੇ ਕਿਸਾਨਾਂ ਵਿਰੁੱਧ ਕਾਰਵਾਈ ਤੋਂ ਬਾਅਦ ਹੁਣ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਪਤਾ ਲੱਗਾ ਹੈ ਕਿ ਹੁਣ 400 ਦਿਨਾਂ ਬਾਅਦ ਸ਼ੰਭੂ ਬਾਰਡਰ ਨੂੰ ਖੋਲ੍ਹ ਦਿੱਤਾ ਗਿਆ ਹੈ। ਇਸ ਸਬੰਧੀ ਡੀ. ਆਈ. ਜੀ. ਹਰਮਨਬੀਰ ਨੇ ਜਾਣਕਾਰੀ ਦਿੰਦੇ ਹੋਇਆਂ ਦੱਸਿਆ ਕਿ ਹਰਿਆਣਾ ਪੁਲਿਸ ਨੇ ਸਵੇਰ ਤੋਂ ਹੀ ਬੈਰੀਕੇਡ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ।
ਸ਼ੰਭੂ ਸਰਹੱਦ 'ਤੇ ਵਾਹਨਾਂ ਦੀ ਆਵਾਜਾਈ ਦੋਬਾਰਾ ਸ਼ੁਰੂ ਕਰ ਦਿੱਤੀ ਗਈ
ਇਸ ਤੋਂ ਬਾਅਦ ਹੁਣ ਸ਼ੰਭੂ ਸਰਹੱਦ 'ਤੇ ਵਾਹਨਾਂ ਦੀ ਆਵਾਜਾਈ ਦੋਬਾਰਾ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਾਲੇ ਪਾਸੇ ਤੋਂ ਹਰਿਆਣਾ ਵੱਲ ਦਾ ਸਾਰਾ ਰੂਟ ਖੋਲ੍ਹ ਦਿੱਤਾ ਗਿਆ ਹੈ ਅਤੇ ਡੀ. ਆਈ. ਜੀ. ਹਰਮਨਬੀਰ ਸਿੰਘ ਨੇ ਖ਼ੁਦ ਇਸ ਰੂਟ 'ਤੇ ਕਾਫ਼ਿਲੇ ਜਾਇਜ਼ਾ ਲਿਆ।
ਪੰਜਾਬ-ਹਰਿਆਣਾ ਲੇਨ ਨੂੰ ਦੋਬਾਰਾ ਖੋਲ੍ਹ ਦਿੱਤਾ ਗਿਆ
ਸ਼ੰਭੂ ਸਰਹੱਦ ਦੀ ਪੰਜਾਬ-ਹਰਿਆਣਾ ਲੇਨ ਨੂੰ ਦੋਬਾਰਾ ਖੋਲ੍ਹ ਦਿੱਤਾ ਗਿਆ ਹੈ। ਡੀ. ਆਈ. ਜੀ. ਹਰਮਨਬੀਰ ਗਿੱਲ ਨੇ ਪੁਸ਼ਟੀ ਕੀਤੀ ਕਿ ਯਾਤਰੀ ਹੁਣ ਇਸ ਰਸਤੇ ਤੋਂ ਲੰਘ ਸਕਦੇ ਹਨ ਅਤੇ ਅੰਬਾਲਾ-ਰਾਜਪੁਰਾ ਵਾਲੇ ਪਾਸੇ ਨੂੰ ਵੀ ਖੋਲ੍ਹਣ ਲਈ ਯਤਨ ਕੀਤੇ ਜਾ ਰਹੇ ਹਨ। ਸਰਹੱਦਾਂ 'ਤੇ ਕਿਸਾਨਾਂ ਦੁਆਰਾ ਬਣਾਏ ਗਏ ਸ਼ੈੱਡਾਂ ਨੂੰ ਪੁਲਸ ਬੁਲਡੋਜ਼ਰ ਨਾਲ ਹਟਾਇਆ ਜਾ ਰਿਹਾ ਹੈ।
13 ਮਹੀਨਿਆਂ ਬਾਅਦ ਸ਼ੰਭੂ ਅਤੇ ਖਨੌਰੀ ਸਰਹੱਦ ਨੂੰ ਖਾਲੀ ਕਰਵਾਇਆ
ਦੱਸਣਯੋਗ ਹੈ ਕਿ ਬੀਤੇ ਦਿਨ ਪੁਲਿਸ ਨੇ ਕਾਰਵਾਈ ਕਰਦਿਆਂ ਲਗਭਗ 13 ਮਹੀਨਿਆਂ ਬਾਅਦ ਸ਼ੰਭੂ ਅਤੇ ਖਨੌਰੀ ਸਰਹੱਦ ਨੂੰ ਖਾਲੀ ਕਰਵਾਇਆ। ਕੇਂਦਰ ਵੱਲੋਂ ਕਿਸਾਨਾਂ ਨੂੰ ਕੱਲ੍ਹ ਚੰਡੀਗੜ੍ਹ ਵਿੱਚ ਇਕ ਮੀਟਿੰਗ ਲਈ ਬੁਲਾਇਆ ਗਿਆ ਸੀ। ਇਸ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਪੰਧੇਰ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਪੁਲਿਸ ਕਾਰਵਾਈ ਤੋਂ ਬਾਅਦ ਕਿਸਾਨ ਆਗੂਆਂ ਨੇ ਭੁੱਖ ਹੜਤਾਲ ਕਰ ਦਿੱਤੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Before You Go
ਦਿੱਲੀ ਤੱਕ ਪੁੱਜਿਆ ਕਥਿਤ CM VIDEO ਦਾ ਮੁੱਦਾ! BJP ਨੇ ਦਿੱਤਾ ਵੱਡਾ ਬਿਆਨ
ਟ੍ਰੈਂਡਿੰਗ ਟੌਪਿਕ





















