ਸਟਾਰ ਓਲੰਪੀਅਨ ਮਨਦੀਪ ਸਿੰਘ ਦਾ ਮਹਿਲਾ ਹਾਕੀ ਟੀਮ ਦੀ ਉਦਿਤਾ ਨਾਲ ਹੋਇਆ ਵਿਆਹ
Mandeep Singh Marriage: ਜਲੰਧਰ ਦੇ ਹਾਕੀ ਖਿਡਾਰੀ ਓਲੰਪੀਅਨ ਮਨਦੀਪ ਸਿੰਘ (Mandeep Singh) ਅੱਜ ਹਰਿਆਣਾ ਦੇ ਹਿਸਾਰ ਦੀ ਰਹਿਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ (Indian Women's Hockey Team) ਦੀ ਖਿਡਾਰਨ ਉਦਿਤਾ ਕੌਰ ਨਾਲ ਵਿਆਹ ਦੇ ਬੰਧਨ 'ਚ ਬੱਝ ਗਏ ਹਨ।

Mandeep Singh Marriage: ਜਲੰਧਰ ਦੇ ਹਾਕੀ ਖਿਡਾਰੀ ਓਲੰਪੀਅਨ ਮਨਦੀਪ ਸਿੰਘ (Mandeep Singh) ਅੱਜ ਹਰਿਆਣਾ ਦੇ ਹਿਸਾਰ ਦੀ ਰਹਿਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ (Indian Women's Hockey Team) ਦੀ ਖਿਡਾਰਨ ਉਦਿਤਾ ਕੌਰ ਨਾਲ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਦੋਵਾਂ ਹਾਕੀ ਖਿਡਾਰੀਆਂ ਦੇ ਜੋੜੇ ਨੇ ਜਲੰਧਰ ਦੇ ਮਾਡਲ ਟਾਊਨ ਸਥਿਤ ਗੁਰਦੁਆਰਾ ਸਾਹਿਬ ਵਿਖੇ ਲਾਵਾਂ ਲਈਆਂ।
ਮਨਦੀਪ ਸਿੰਘ (Mandeep Singh) ਦਾ 25 ਜਨਵਰੀ 1995 ਨੂੰ ਹੋਇਆ ਸੀ ਜਨਮ
ਜਲੰਧਰ ਦੇ ਮਿੱਠਾਪੁਰ ਦੇ ਰਹਿਣ ਵਾਲੇ ਮਨਦੀਪ ਸਿੰਘ (Mandeep Singh) ਦਾ ਜਨਮ 25 ਜਨਵਰੀ 1995 ਨੂੰ ਹੋਇਆ ਸੀ, ਜਦਕਿ ਉਦਿਤਾ ਦਾ ਜਨਮ ਹਿਸਾਰ ਦੇ ਪਿੰਡ ਨੰਗਲ ਵਿਖੇ 14 ਜਨਵਰੀ 1998 ਨੂੰ ਹੋਇਆ ਸੀ। ਮਨਦੀਪ ਸਿੰਘ ਹਾਕੀ ਦੇ ਨਾਲ-ਨਾਲ ਇਸ ਸਮੇਂ ਪੰਜਾਬ ਪੁਲਸ 'ਚ ਬਤੌਰ ਡੀ.ਐੱਸ.ਪੀ. ਤਾਇਨਾਤ ਹਨ, ਜਦਕਿ ਹਾਕੀ ਤੋਂ ਪਹਿਲਾਂ ਹੈਂਡਬਾਲ (Handball) ਖੇਡ ਚੁੱਕੀ ਉਦਿਤਾ ਭਾਰਤੀ ਹਾਕੀ ਟੀਮ ਦੀ ਅਹਿਮ ਖਿਡਾਰਨ ਹੈ ਤੇ ਉਹ ਮਾਡਲਿੰਗ ਵੀ ਕਰਦੀ ਹੈ।
ਲਾਕਡਾਊਨ ਦੌਰਾਨ ਹੀ ਦੋਵਾਂ ਦਾ ਰਿਸ਼ਤਾ ਹੋਇਆ ਸੀ ਮਜ਼ਬੂਤ
ਜਾਣਕਾਰੀ ਅਨੁਸਾਰ ਇਨ੍ਹਾਂ ਦੋਵਾਂ ਦੀ ਮੁਲਾਕਾਤ ਸਾਲ 2018 'ਚ ਹੋਈ ਸੀ ਤੇ ਲਾਕਡਾਊਨ (Lockdown) ਦੌਰਾਨ ਹੀ ਦੋਵਾਂ ਦਾ ਰਿਸ਼ਤਾ ਮਜ਼ਬੂਤ ਹੋਇਆ ਸੀ, ਜਦੋਂ ਦੋਵੇਂ ਆਪਣੇ ਪਰਿਵਾਰ ਤੋਂ ਦੂਰ ਇਕ ਕੈਂਪ 'ਚ ਫਸ ਗਏ ਸਨ। ਇਸ ਦੌਰਾਨ ਦੋਵਾਂ ਨੇ ਇਕ ਦੂਜੇ ਨਾਲ ਕਾਫ਼ੀ ਸਮਾਂ ਬਿਤਾਇਆ ਤੇ ਰਿਸ਼ਤਾ ਮਜ਼ਬੂਤ ਹੋਣ ਮਗਰੋਂ ਹੀ ਦੋਵਾਂ ਨੇ ਆਪਣਾ ਰਿਸ਼ਤਾ ਅੱਗੇ ਵਧਾਉਣ ਬਾਰੇ ਸੋਚਿਆ।
ਭਾਰਤੀ ਹਾਕੀ ਟੀਮ (Indian Hockey Team) ਤੇ ਕਈ ਹੋਰ ਅਧਿਕਾਰੀਆਂ ਨੇ ਕੀਤੀ ਸ਼ਮੂਲੀਅਤ
ਇਸ ਵਿਆਹ ਸਮਾਗਮ 'ਚ ਭਾਰਤੀ ਹਾਕੀ ਟੀਮ ਤੇ ਕਈ ਹੋਰ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਦੋਵਾਂ ਪਰਿਵਾਰਾਂ 'ਚ ਖੁਸ਼ੀਆਂ ਦਾ ਮਾਹੌਲ ਹੈ ਤੇ ਮਨਦੀਪ ਦੀ ਮਾਂ ਨੇ ਕਿਹਾ ਕਿ ਉਹ ਉਦਿਤਾ ਨੂੰ ਨੂੰਹ ਨਹੀਂ, ਆਪਣੀ ਧੀ ਬਣਾ ਕੇ ਰੱਖਣਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
