ਪੜਚੋਲ ਕਰੋ

KKR vs RCB: ਇਨ੍ਹਾਂ 3 ਕਾਰਨਾਂ ਕਰਕੇ ਹਾਰ ਗਈ ਕੋਲਕਾਤਾ ਨਾਈਟ ਰਾਈਡਰਜ਼, ਰਹਾਣੇ ਦੀ ਖਰਾਬ ਕਪਤਾਨੀ ਵੀ ਬਣੀ ਵਜ੍ਹਾ

ਅਜਿੰਕਿਆ ਰਹਾਣੇ ਦੀ ਖਰਾਬ ਕਪਤਾਨੀ ਵੀ ਹਾਰ ਦਾ ਇੱਕ ਵੱਡਾ ਕਾਰਨ ਬਣੀ। ਸੁਨੀਲ ਨਾਰਾਇਣ ਦੇ ਖਿਲਾਫ ਵਿਰਾਟ ਕੋਹਲੀ ਹਮੇਸ਼ਾ ਸੰਘਰਸ਼ ਕਰਦੇ ਹਨ, ਪਰ ਰਹਾਣੇ ਨੇ ਉਨ੍ਹਾਂ ਨੂੰ ਸ਼ੁਰੂਆਤੀ ਓਵਰਾਂ ਵਿੱਚ ਗੇਂਦਬਾਜ਼ੀ ਨਹੀਂ ਕਰਵਾਈ। ਨਤੀਜਾ ਇਹ ਰਿਹਾ

Three Big Reasons for Kolkata Knight Riders's Defeat: ਆਈਪੀਐਲ 2025 ਦੇ ਪਹਿਲੇ ਮੈਚ ਵਿੱਚ ਰਾਇਲ ਚੈਲੈਂਜਰਜ਼ ਬੈਂਗਲੁਰੂ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ KKR ਦੀ ਸ਼ੁਰੂਆਤ ਵਧੀਆ ਰਹੀ। ਕਪਤਾਨ ਅਜਿੰਕਿਆ ਰਹਾਣੇ ਨੇ ਸੁਨੀਲ ਨਾਰਾਇਣ ਨਾਲ ਮਿਲ ਕੇ ਦੂਜੇ ਵਿਕਟ ਲਈ 103 ਰਨਾਂ ਦੀ ਸ਼ਾਨਦਾਰ ਭਾਗੀਦਾਰੀ ਦਿੱਤੀ।175 ਰਨਾਂ ਦੇ ਟੀਚੇ ਨੂੰ ਚੇਜ਼ ਕਰਦੇ ਹੋਏ, ਵਿਰਾਟ ਕੋਹਲੀ ਅਤੇ ਫਿਲ ਸਾਲਟ ਨੇ ਪਹਿਲੇ ਵਿਕਟ ਲਈ 95 ਰਨਾਂ ਦੀ ਭਾਗੀਦਾਰੀ ਕੀਤੀ। RCB ਨੇ 22 ਗੇਂਦਾਂ ਬਾਕੀ ਰਹਿੰਦੀਆਂ ਟੀਚੇ ਨੂੰ ਹਾਸਲ ਕਰ ਲਿਆ ਅਤੇ 7 ਵਿਕਟਾਂ ਨਾਲ ਜਿੱਤ ਦਰਜ ਕੀਤੀ।

1- ਮਿਡਲ ਆਰਡਰ ਦੀ ਨਾਕਾਮੀ

ਕੁਇੰਟਨ ਡਿਕੌਕ ਸਿਰਫ 4 ਰਨ ਬਣਾਕੇ ਆਊਟ ਹੋ ਗਏ ਸਨ, ਪਰ ਉਸ ਤੋਂ ਬਾਅਦ ਕਪਤਾਨ ਅਜਿੰਕਿਆ ਰਹਾਣੇ ਅਤੇ ਸੁਨੀਲ ਨਾਰਾਇਣ ਨੇ ਮਿਲ ਕੇ KKR ਨੂੰ ਧਮਾਕੇਦਾਰ ਸ਼ੁਰੂਆਤ ਦਿੱਤੀ। ਦੋਹਾਂ ਨੇ ਦੂਜੇ ਵਿਕਟ ਲਈ 103 ਰਨਾਂ ਦੀ ਭਾਗੀਦਾਰੀ ਕੀਤੀ। ਰਹਾਣੇ ਨੇ 25 ਗੇਂਦਾਂ 'ਚ ਅੱਧ ਸ਼ਤਕ ਜੜਿਆ ਅਤੇ ਪਾਵਰਪਲੇ ਵਿੱਚ 16 ਗੇਂਦਾਂ 'ਚ 39 ਰਨ ਬਣਾਏ। ਸੁਨੀਲ ਨਾਰਾਇਣ 44 ਰਨ ਬਣਾ ਕੇ ਆਉਟ ਹੋਏ ਅਤੇ ਅਜਿੰਕਿਆ ਰਹਾਣੇ ਨੇ 56 ਰਨਾਂ ਦੀ ਵਧੀਆ ਪਾਰੀ ਖੇਡਣ ਤੋਂ ਬਾਅਦ ਪਵੈਲਿਅਨ ਵਾਪਸ ਚੱਲੇ ਗਏ। ਪਰ ਇਨ੍ਹਾਂ ਦੀ ਪਾਰੀ ਤੋਂ ਬਾਅਦ KKR ਦਾ ਮਿਡਲ ਆਰਡਰ ਪੂਰੀ ਤਰ੍ਹਾਂ ਨਾਕਾਮ ਰਹਾ।

23 ਕਰੋੜ 75 ਲੱਖ ਵਿੱਚ ਵਿਕੇ ਵੈਂਕਟੇਸ਼ ਅਯਯਰ (4) ਨੂੰ ਕੁਣਾਲ ਪਾਂਡਿਆ ਨੇ ਸਸਤੇ ਵਿੱਚ ਆਊਟ ਕਰ ਦਿੱਤਾ। ਰਿੰਕੂ ਸਿੰਘ (12) ਅਤੇ ਆਂਡਰੇ ਰਸੈਲ (4) ਵਰਗੇ ਵੱਡੇ ਹਿਟਰ ਪੂਰੀ ਤਰ੍ਹਾਂ ਨਾਕਾਮ ਰਹੇ। ਰਸੈਲ ਨੂੰ ਸੁਯਸ਼ ਨੇ ਆਊਟ ਕੀਤਾ ਜਦਕਿ ਰਿੰਕੂ ਸਿੰਘ ਨੂੰ ਕੁਣਾਲ ਪਾਂਡਿਆ ਨੇ ਬੋਲਡ ਕੀਤਾ। ਆਖ਼ਰੀ 10 ਓਵਰਾਂ ਵਿੱਚ KKR ਨੇ ਸਿਰਫ 67 ਰਨ ਬਣਾਏ, ਜਦਕਿ ਪਹਿਲੇ 10 ਓਵਰਾਂ ਵਿੱਚ KKR ਨੇ 107 ਰਨ ਜੋੜੇ ਸਨ।

2- Andre Russell ਨੂੰ ਉੱਪਰ ਭੇਜਣਾ ਦਾ ਫੈਸਲਾ 

ਆਂਦਰੇ ਰਸੈਲ ਨੂੰ ਉੱਪਰ ਬੱਲੇਬਾਜ਼ੀ ਲਈ ਭੇਜਣਾ ਵੀ ਸਹੀ ਫੈਸਲਾ ਨਹੀਂ ਸਾਬਤ ਹੋਇਆ। ਅਸੀਂ ਜਾਣਦੇ ਹਾਂ ਕਿ ਉਹ ਵੱਡੇ ਹਿਟਰ ਹਨ ਅਤੇ ਜਦੋਂ ਉਹ ਕ੍ਰੀਜ਼ 'ਤੇ ਨਾਟ ਆਉਟ ਰਹਿੰਦੇ ਹਨ ਤਾਂ ਹੋਰ ਬੱਲੇਬਾਜ਼ਾਂ ਵਿੱਚ ਵੀ ਹੌਸਲਾ ਬਣਿਆ ਰਹਿੰਦਾ ਹੈ। ਰਸੈਲ 15 ਓਵਰ ਖਤਮ ਹੋਣ ਤੋਂ ਬਾਅਦ ਆਏ। ਉਹ ਸੁਯਸ਼ ਸ਼ਰਮਾ ਦੀ ਗੇਂਦ 'ਤੇ ਵੱਡਾ ਸ਼ਾਟ ਲਗਾਉਣ ਦੀ ਕੋਸ਼ਿਸ਼ ਕਰਦੇ ਹੋਏ ਬੋਲਡ ਹੋ ਗਏ। ਉਨ੍ਹਾਂ ਤੋਂ ਪਹਿਲਾਂ ਰਮਨਦੀਪ ਸਿੰਘ ਨੂੰ ਭੇਜਿਆ ਜਾ ਸਕਦਾ ਸੀ, ਜੋ ਰਸੈਲ ਦੇ ਆਉਟ ਹੋਣ ਤੋਂ ਬਾਅਦ ਆਏ। ਪਰ ਉਹ ਦਬਾਅ ਨੂੰ ਸੰਭਾਲ ਨਹੀਂ ਸਕੇ।

3- ਰਹਾਣੇ ਦੀ ਖਰਾਬ ਕਪਤਾਨੀ

ਅਜਿੰਕਿਆ ਰਹਾਣੇ ਦੀ ਖਰਾਬ ਕਪਤਾਨੀ ਵੀ ਹਾਰ ਦਾ ਇੱਕ ਵੱਡਾ ਕਾਰਨ ਬਣੀ। ਸੁਨੀਲ ਨਾਰਾਇਣ ਦੇ ਖਿਲਾਫ ਵਿਰਾਟ ਕੋਹਲੀ ਹਮੇਸ਼ਾ ਸੰਘਰਸ਼ ਕਰਦੇ ਹਨ, ਪਰ ਰਹਾਣੇ ਨੇ ਉਨ੍ਹਾਂ ਨੂੰ ਸ਼ੁਰੂਆਤੀ ਓਵਰਾਂ ਵਿੱਚ ਗੇਂਦਬਾਜ਼ੀ ਨਹੀਂ ਕਰਵਾਈ। ਨਤੀਜਾ ਇਹ ਰਿਹਾ ਕਿ RCB ਦੇ ਦੋਹਾਂ ਓਪਨਰ ਆਸਾਨੀ ਨਾਲ ਰਨ ਬਣਾਉਂਦੇ ਰਹੇ। ਪਾਵਰਪਲੇ ਵਿੱਚ ਹੀ RCB ਦੀ ਓਪਨਿੰਗ ਜੋੜੀ ਨੇ ਕੋਈ ਵੀ ਵਿਕਟ ਨਾ ਗਵਾ ਕੇ 80 ਰਨ ਜੋੜ ਲਏ, ਜਿਸ ਨਾਲ ਲਕਸ਼ ਹੋਰ ਵੀ ਆਸਾਨ ਹੋ ਗਿਆ। ਰਹਾਣੇ ਨੇ ਨਾਰਾਇਣ ਨੂੰ ਪਾਵਰਪਲੇ ਵਿੱਚ ਇੱਕ ਵੀ ਓਵਰ ਨਹੀਂ ਦਿੱਤਾ। 8ਵਾਂ ਓਵਰ ਨਾਰਾਇਣ ਦਾ ਮੈਚ ਵਿੱਚ ਪਹਿਲਾ ਓਵਰ ਸੀ, ਉਸ ਤੋਂ ਪਹਿਲਾਂ RCB 7 ਓਵਰਾਂ ਵਿੱਚ 86 ਰਨ ਬਣਾਕੇ ਬਾਜ਼ੀ ਮਾਰ ਚੁੱਕੀ ਸੀ।

ਹਰਸ਼ਿਤ ਰਾਣਾ ਦਾ ਅੰਤਰਰਾਸ਼ਟਰੀ ਪੱਧਰ 'ਤੇ ਹਾਲੀਆ ਪ੍ਰਦਰਸ਼ਨ ਵੀ ਸ਼ਾਨਦਾਰ ਰਿਹਾ ਹੈ, ਪਰ ਕਪਤਾਨ ਰਹਾਣੇ ਨੇ ਉਨ੍ਹਾਂ ਨੂੰ ਵੀ ਸਿਰਫ ਪਾਵਰਪਲੇ ਦੇ ਆਖ਼ਰੀ ਓਵਰ ਵਿੱਚ ਗੇਂਦਬਾਜ਼ੀ ਲਈ ਲਾਇਆ। ਹਰਸ਼ਿਤ ਨੇ ਸਿਰਫ 5 ਰਨ ਦਿੱਤੇ, ਪਰ ਇਸ ਤੋਂ ਬਾਅਦ ਰਹਾਣੇ ਨੇ ਉਨ੍ਹਾਂ ਦੀ ਥਾਂ ਨਾਰਾਇਣ ਨੂੰ ਗੇਂਦ ਸੌਂਪ ਦਿੱਤੀ। 13ਵਾਂ ਓਵਰ ਹਰਸ਼ਿਤ ਨੂੰ ਦਿੱਤਾ ਗਿਆ, ਜੋ ਉਨ੍ਹਾਂ ਦਾ ਦੂਜਾ ਓਵਰ ਸੀ, ਪਰ ਤਦ ਤਕ ਬਹੁਤ ਦੇਰ ਹੋ ਚੁੱਕੀ ਸੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਹਨੀ ਸਿੰਘ ਦੇ ਸ਼ੋਅ ਨੂੰ ਲੈਕੇ ਐਡਵਾਈਜ਼ਰੀ ਜਾਰੀ, ਸਰੋਤਿਆਂ ਲਈ ਅਹਿਮ ਖ਼ਬਰ, ਜਾਣ ਤੋਂ ਪਹਿਲਾਂ ਪੜ੍ਹ ਲਓ, ਨਹੀਂ ਤਾਂ ਫਸੋਗੇ ਬੁਰੇ...
ਹਨੀ ਸਿੰਘ ਦੇ ਸ਼ੋਅ ਨੂੰ ਲੈਕੇ ਐਡਵਾਈਜ਼ਰੀ ਜਾਰੀ, ਸਰੋਤਿਆਂ ਲਈ ਅਹਿਮ ਖ਼ਬਰ, ਜਾਣ ਤੋਂ ਪਹਿਲਾਂ ਪੜ੍ਹ ਲਓ, ਨਹੀਂ ਤਾਂ ਫਸੋਗੇ ਬੁਰੇ...
ਮਹਿੰਗੇ ਬ੍ਰਾਂਡ ਦੀਆਂ ਬੋਤਲਾਂ 'ਚ ਸਸਤੀ ਸ਼ਰਾਬ ਵੇਚਣ ਵਾਲਿਆਂ ਦਾ ਪਰਦਾਫਾਸ਼, ਆਬਕਾਰੀ ਨੇ ਮਾਰਿਆ ਛਾਪਾ, ਤਾਂ ਖੁੱਲ੍ਹ ਗਈ ਸਾਰੀ ਪੋਲ
ਮਹਿੰਗੇ ਬ੍ਰਾਂਡ ਦੀਆਂ ਬੋਤਲਾਂ 'ਚ ਸਸਤੀ ਸ਼ਰਾਬ ਵੇਚਣ ਵਾਲਿਆਂ ਦਾ ਪਰਦਾਫਾਸ਼, ਆਬਕਾਰੀ ਨੇ ਮਾਰਿਆ ਛਾਪਾ, ਤਾਂ ਖੁੱਲ੍ਹ ਗਈ ਸਾਰੀ ਪੋਲ
ਕਰਨਲ ਕੁੱਟਮਾਰ ਮਾਮਲਾ: ਪਟਿਆਲਾ 'ਚ ਸਾਬਕਾ ਫੌਜੀਆਂ ਵੱਲੋਂ ਪ੍ਰਦਰਸ਼ਨ, CRPF ਜਵਾਨ ਨੇ ਕਿਹਾ-ਮੇਰੇ ਨਾਲ ਆਓ, ਤੁਹਾਨੂੰ ਮੈਂ ਦੱਸਾਂਗਾ ਕਿ Encounter  ਕੀ ਹੁੰਦਾ ?
ਕਰਨਲ ਕੁੱਟਮਾਰ ਮਾਮਲਾ: ਪਟਿਆਲਾ 'ਚ ਸਾਬਕਾ ਫੌਜੀਆਂ ਵੱਲੋਂ ਪ੍ਰਦਰਸ਼ਨ, CRPF ਜਵਾਨ ਨੇ ਕਿਹਾ-ਮੇਰੇ ਨਾਲ ਆਓ, ਤੁਹਾਨੂੰ ਮੈਂ ਦੱਸਾਂਗਾ ਕਿ Encounter ਕੀ ਹੁੰਦਾ ?
Farmer Protest: ਸਰਕਾਰ ਨੂੰ ਪਈ ਬਿਪਤਾ ! ਡੱਲੇਵਾਲ ਨੇ ਪਿਛਲੇ 73 ਘੰਟਿਆਂ ਤੋਂ ਨਹੀਂ ਪੀਤਾ ਪਾਣੀ, ਮੈਡੀਕਲ ਸਹੂਲਤ ਲੈਣ ਤੋਂ ਵੀ ਇਨਕਾਰ
Farmer Protest: ਸਰਕਾਰ ਨੂੰ ਪਈ ਬਿਪਤਾ ! ਡੱਲੇਵਾਲ ਨੇ ਪਿਛਲੇ 73 ਘੰਟਿਆਂ ਤੋਂ ਨਹੀਂ ਪੀਤਾ ਪਾਣੀ, ਮੈਡੀਕਲ ਸਹੂਲਤ ਲੈਣ ਤੋਂ ਵੀ ਇਨਕਾਰ
Advertisement
ABP Premium

ਵੀਡੀਓਜ਼

ਕਿਸਾਨਾਂ ਦੀਆਂ ਟਰਾਲੀਆਂ ਤੇ ਟਰੈਕਟਰ ਚੋਰੀKisan| Shambhu| Khanauri Morcha| ਸ਼ੰਭੂ ਤੇ ਖਨੌਰੀ ਤੋਂ ਕਿਸਾਨਾਂ ਨੂੰ ਚੁੱਕਣ ਦਾ ਮਾਮਲਾ ਅਸਲ ਸੱਚ ਆਇਆ ਸਾਮਣੇ|abpShambhu Border| Khanauri Kisan Morcha| ਕਿਸਾਨਾਂ 'ਤੇ ਦੋਹਰੀ ਮਾਰ, ਪੁਲਿਸ ਨੇ ਕੁੱਟੇ, ਲੋਕਾਂ ਨੇ ਲੁੱਟੇ|PunjabKisan Khanauri Border| ਲੋਕਾਂ ਨੂੰ ਗੈਰਤ ਪਿਆਰੀ ਨਹੀਂ, ਕਿਸਾਨਾਂ ਦਾ ਲੱਖਾਂ ਦਾ ਸਮਾਨ ਲੁੱਟਿਆ|Punjab News|

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਹਨੀ ਸਿੰਘ ਦੇ ਸ਼ੋਅ ਨੂੰ ਲੈਕੇ ਐਡਵਾਈਜ਼ਰੀ ਜਾਰੀ, ਸਰੋਤਿਆਂ ਲਈ ਅਹਿਮ ਖ਼ਬਰ, ਜਾਣ ਤੋਂ ਪਹਿਲਾਂ ਪੜ੍ਹ ਲਓ, ਨਹੀਂ ਤਾਂ ਫਸੋਗੇ ਬੁਰੇ...
ਹਨੀ ਸਿੰਘ ਦੇ ਸ਼ੋਅ ਨੂੰ ਲੈਕੇ ਐਡਵਾਈਜ਼ਰੀ ਜਾਰੀ, ਸਰੋਤਿਆਂ ਲਈ ਅਹਿਮ ਖ਼ਬਰ, ਜਾਣ ਤੋਂ ਪਹਿਲਾਂ ਪੜ੍ਹ ਲਓ, ਨਹੀਂ ਤਾਂ ਫਸੋਗੇ ਬੁਰੇ...
ਮਹਿੰਗੇ ਬ੍ਰਾਂਡ ਦੀਆਂ ਬੋਤਲਾਂ 'ਚ ਸਸਤੀ ਸ਼ਰਾਬ ਵੇਚਣ ਵਾਲਿਆਂ ਦਾ ਪਰਦਾਫਾਸ਼, ਆਬਕਾਰੀ ਨੇ ਮਾਰਿਆ ਛਾਪਾ, ਤਾਂ ਖੁੱਲ੍ਹ ਗਈ ਸਾਰੀ ਪੋਲ
ਮਹਿੰਗੇ ਬ੍ਰਾਂਡ ਦੀਆਂ ਬੋਤਲਾਂ 'ਚ ਸਸਤੀ ਸ਼ਰਾਬ ਵੇਚਣ ਵਾਲਿਆਂ ਦਾ ਪਰਦਾਫਾਸ਼, ਆਬਕਾਰੀ ਨੇ ਮਾਰਿਆ ਛਾਪਾ, ਤਾਂ ਖੁੱਲ੍ਹ ਗਈ ਸਾਰੀ ਪੋਲ
ਕਰਨਲ ਕੁੱਟਮਾਰ ਮਾਮਲਾ: ਪਟਿਆਲਾ 'ਚ ਸਾਬਕਾ ਫੌਜੀਆਂ ਵੱਲੋਂ ਪ੍ਰਦਰਸ਼ਨ, CRPF ਜਵਾਨ ਨੇ ਕਿਹਾ-ਮੇਰੇ ਨਾਲ ਆਓ, ਤੁਹਾਨੂੰ ਮੈਂ ਦੱਸਾਂਗਾ ਕਿ Encounter  ਕੀ ਹੁੰਦਾ ?
ਕਰਨਲ ਕੁੱਟਮਾਰ ਮਾਮਲਾ: ਪਟਿਆਲਾ 'ਚ ਸਾਬਕਾ ਫੌਜੀਆਂ ਵੱਲੋਂ ਪ੍ਰਦਰਸ਼ਨ, CRPF ਜਵਾਨ ਨੇ ਕਿਹਾ-ਮੇਰੇ ਨਾਲ ਆਓ, ਤੁਹਾਨੂੰ ਮੈਂ ਦੱਸਾਂਗਾ ਕਿ Encounter ਕੀ ਹੁੰਦਾ ?
Farmer Protest: ਸਰਕਾਰ ਨੂੰ ਪਈ ਬਿਪਤਾ ! ਡੱਲੇਵਾਲ ਨੇ ਪਿਛਲੇ 73 ਘੰਟਿਆਂ ਤੋਂ ਨਹੀਂ ਪੀਤਾ ਪਾਣੀ, ਮੈਡੀਕਲ ਸਹੂਲਤ ਲੈਣ ਤੋਂ ਵੀ ਇਨਕਾਰ
Farmer Protest: ਸਰਕਾਰ ਨੂੰ ਪਈ ਬਿਪਤਾ ! ਡੱਲੇਵਾਲ ਨੇ ਪਿਛਲੇ 73 ਘੰਟਿਆਂ ਤੋਂ ਨਹੀਂ ਪੀਤਾ ਪਾਣੀ, ਮੈਡੀਕਲ ਸਹੂਲਤ ਲੈਣ ਤੋਂ ਵੀ ਇਨਕਾਰ
ਸ਼ੰਭੂ-ਖਨੌਰੀ ਸਰਹੱਦ ਤੋਂ ਕਿਸਾਨਾਂ ਦੀਆਂ ਟਰਾਲੀਆਂ ਤੇ ਟਰੈਕਟਰ ਚੋਰੀ, ਵਿਧਾਇਕ ਦੇ ਘਰੋਂ ਮਿਲਣ ਦਾ ਦਾਅਵਾ, ਗੁਰਲਾਲ ਘਨੌਰ ਨੇ ਜਾਰੀ ਕੀਤੀ ਵੀਡੀਓ, ਜਾਣੋ ਕੀ ਹੈ ਸੱਚਾਈ ?
ਸ਼ੰਭੂ-ਖਨੌਰੀ ਸਰਹੱਦ ਤੋਂ ਕਿਸਾਨਾਂ ਦੀਆਂ ਟਰਾਲੀਆਂ ਤੇ ਟਰੈਕਟਰ ਚੋਰੀ, ਵਿਧਾਇਕ ਦੇ ਘਰੋਂ ਮਿਲਣ ਦਾ ਦਾਅਵਾ, ਗੁਰਲਾਲ ਘਨੌਰ ਨੇ ਜਾਰੀ ਕੀਤੀ ਵੀਡੀਓ, ਜਾਣੋ ਕੀ ਹੈ ਸੱਚਾਈ ?
ਅੰਮ੍ਰਿਤਸਰ 'ਚ ਹਿਮਾਚਲ ਦੀਆਂ ਸਰਕਾਰੀ ਬੱਸਾਂ ਦੀ ਕੀਤੀ ਭੰਨਤੋੜ, ਲਿਖੇ ਖਾਲਿਸਤਾਨੀ ਨਾਅਰੇ, ਡਰਾਈਵਰਾਂ ਨੇ ਪੰਜਾਬ 'ਚ ਬੱਸਾਂ ਚਲਾਉਣ ਤੋਂ ਕੀਤਾ ਇਨਕਾਰ
ਅੰਮ੍ਰਿਤਸਰ 'ਚ ਹਿਮਾਚਲ ਦੀਆਂ ਸਰਕਾਰੀ ਬੱਸਾਂ ਦੀ ਕੀਤੀ ਭੰਨਤੋੜ, ਲਿਖੇ ਖਾਲਿਸਤਾਨੀ ਨਾਅਰੇ, ਡਰਾਈਵਰਾਂ ਨੇ ਪੰਜਾਬ 'ਚ ਬੱਸਾਂ ਚਲਾਉਣ ਤੋਂ ਕੀਤਾ ਇਨਕਾਰ
Punjab News: ਪੰਜਾਬ 'ਚ ਇਹ 5 ਟ੍ਰੇਨਾਂ ਰੱਦ, ਯਾਤਰੀਆਂ ਨੂੰ ਮੁਸ਼ਕਲਾਂ ਦਾ ਕਰਨਾ ਪਏਗਾ ਸਾਹਮਣਾ; ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਖਬਰ...
ਪੰਜਾਬ 'ਚ ਇਹ 5 ਟ੍ਰੇਨਾਂ ਰੱਦ, ਯਾਤਰੀਆਂ ਨੂੰ ਮੁਸ਼ਕਲਾਂ ਦਾ ਕਰਨਾ ਪਏਗਾ ਸਾਹਮਣਾ; ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਖਬਰ...
Punjab News: ਪੰਜਾਬ 'ਚ ਕਰਨਲ 'ਤੇ ਹਮਲੇ ਮਾਮਲੇ ਨੂੰ ਲੈ ਮੱਚੀ ਹਲਚਲ, ਜਾਂਚ ਲਈ SIT ਦਾ ਗਠਨ; ਨਵੀਂ FIR ਦਰਜ
Punjab News: ਪੰਜਾਬ 'ਚ ਕਰਨਲ 'ਤੇ ਹਮਲੇ ਮਾਮਲੇ ਨੂੰ ਲੈ ਮੱਚੀ ਹਲਚਲ, ਜਾਂਚ ਲਈ SIT ਦਾ ਗਠਨ; ਨਵੀਂ FIR ਦਰਜ
Embed widget