ਪੜਚੋਲ ਕਰੋ
IPL ਪਲੇਆਫ ਵਿੱਚ ਸਭ ਤੋਂ ਵੱਧ ਮੈਚ ਜਿੱਤਣ ਵਾਲੀਆਂ ਚੋਟੀ ਦੀਆਂ 5 ਟੀਮਾਂ, RCB ਵੀ ਸੂਚੀ ‘ਚ ਸ਼ਾਮਲ
IPL 2024 ਦਾ ਪਹਿਲਾ ਕੁਆਲੀਫਾਇਰ ਅੱਜ ਖੇਡਿਆ ਜਾਵੇਗਾ। ਕੋਲਕਾਤਾ ਨਾਈਟ ਰਾਈਡਰਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਦੀਆਂ ਟੀਮਾਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਆਹਮੋ-ਸਾਹਮਣੇ ਹੋਣਗੀਆਂ।

Most Win In IPL Playoffs
1/6

ਆਈਪੀਐਲ ਦਾ ਪਹਿਲਾ ਐਡੀਸ਼ਨ 2008 ਵਿੱਚ ਖੇਡਿਆ ਗਿਆ ਸੀ। ਆਈਪੀਐਲ ਦਾ ਇਹ 17ਵਾਂ ਸੀਜ਼ਨ ਖੇਡਿਆ ਜਾ ਰਿਹਾ ਹੈ। ਹੁਣ ਤੱਕ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਨੇ ਸਭ ਤੋਂ ਵੱਧ 5-5 ਵਾਰ ਆਈਪੀਐਲ ਖਿਤਾਬ ਜਿੱਤਿਆ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਆਈਪੀਐਲ ਪਲੇਆਫ ਵਿੱਚ ਸਭ ਤੋਂ ਵੱਧ ਮੈਚ ਜਿੱਤਣ ਵਾਲੀਆਂ ਟਾਪ-5 ਟੀਮਾਂ ਕੌਣ ਹਨ?
2/6

ਚੇਨਈ ਸੁਪਰ ਕਿੰਗਜ਼ ਨੇ ਆਈਪੀਐਲ ਪਲੇਆਫ ਵਿੱਚ ਸਭ ਤੋਂ ਵੱਧ ਮੈਚ ਜਿੱਤੇ ਹਨ। ਚੇਨਈ ਸੁਪਰ ਕਿੰਗਜ਼ ਨੇ ਆਈਪੀਐਲ ਪਲੇਆਫ ਵਿੱਚ ਵਿਰੋਧੀ ਟੀਮਾਂ ਨੂੰ ਰਿਕਾਰਡ 17 ਵਾਰ ਹਰਾਇਆ ਹੈ।
3/6

ਇਸ ਦੇ ਨਾਲ ਹੀ ਮੁੰਬਈ ਇੰਡੀਅਨਜ਼ ਇਸ ਸੂਚੀ 'ਚ ਦੂਜੇ ਸਥਾਨ 'ਤੇ ਹੈ। ਹੁਣ ਤੱਕ ਮੁੰਬਈ ਇੰਡੀਅਨਜ਼ ਨੇ ਆਈਪੀਐਲ ਪਲੇਆਫ ਵਿੱਚ 13 ਮੈਚ ਜਿੱਤੇ ਹਨ, ਜੋ ਚੇਨਈ ਸੁਪਰ ਕਿੰਗਜ਼ ਤੋਂ ਬਾਅਦ ਸਭ ਤੋਂ ਵੱਧ ਹਨ।
4/6

ਇਸ ਤੋਂ ਬਾਅਦ ਕੋਲਕਾਤਾ ਨਾਈਟ ਰਾਈਡਰਜ਼ ਤੀਜੇ ਸਥਾਨ 'ਤੇ ਹੈ। ਕੋਲਕਾਤਾ ਨਾਈਟ ਰਾਈਡਰਜ਼ ਨੇ 8 ਵਾਰ ਆਈਪੀਐਲ ਪਲੇਆਫ ਵਿੱਚ ਜਿੱਤ ਦਰਜ ਕੀਤੀ ਹੈ।
5/6

ਇਨ੍ਹਾਂ ਟੀਮਾਂ ਤੋਂ ਬਾਅਦ ਸਨਰਾਈਜ਼ਰਜ਼ ਹੈਦਰਾਬਾਦ ਦਾ ਨੰਬਰ ਹੈ। ਹੁਣ ਤੱਕ ਸਨਰਾਈਜ਼ਰਸ ਹੈਦਰਾਬਾਦ ਨੇ 5 ਪਲੇਆਫ ਮੈਚ ਜਿੱਤੇ ਹਨ।
6/6

ਇਸ ਦੇ ਨਾਲ ਹੀ ਰਾਇਲ ਚੈਲੰਜਰਜ਼ ਬੈਂਗਲੁਰੂ ਨੇ 5 ਵਾਰ ਆਈਪੀਐਲ ਪਲੇਆਫ ਵਿੱਚ ਸਫਲਤਾ ਹਾਸਲ ਕੀਤੀ ਹੈ। ਹਾਲਾਂਕਿ ਹੁਣ ਤੱਕ ਰਾਇਲ ਚੈਲੰਜਰਜ਼ ਬੈਂਗਲੁਰੂ ਆਈਪੀਐਲ ਖਿਤਾਬ ਜਿੱਤਣ ਵਿੱਚ ਨਾਕਾਮ ਰਹੀ ਹੈ।
Published at : 21 May 2024 04:05 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਧਰਮ
ਕ੍ਰਿਕਟ
Advertisement
ਟ੍ਰੈਂਡਿੰਗ ਟੌਪਿਕ
