ਸ਼ੰਭੂ-ਖਨੌਰੀ ਸਰਹੱਦ ਤੋਂ ਕਿਸਾਨਾਂ ਦੀਆਂ ਟਰਾਲੀਆਂ ਤੇ ਟਰੈਕਟਰ ਚੋਰੀ, ਵਿਧਾਇਕ ਦੇ ਘਰੋਂ ਮਿਲਣ ਦਾ ਦਾਅਵਾ, ਗੁਰਲਾਲ ਘਨੌਰ ਨੇ ਜਾਰੀ ਕੀਤੀ ਵੀਡੀਓ, ਜਾਣੋ ਕੀ ਹੈ ਸੱਚਾਈ ?
ਗੁਰਦਾਸਪੁਰ ਦੇ ਕੁਝ ਨੌਜਵਾਨ ਘਨੌਰ ਦੇ ਪਿੰਡ ਲੋਹ ਸਿੰਬਲੀ ਪਹੁੰਚ ਗਏ। ਜਿੱਥੇ ਉਨ੍ਹਾਂ ਨੂੰ ਇੱਕ ਘਰ ਵਿੱਚ ਆਪਣਾ ਟਰੈਕਟਰ ਤੇ ਤਿੰਨ ਟਰਾਲੀਆਂ ਮਿਲੀਆਂ। ਦਾਅਵਾ ਕੀਤਾ ਗਿਆ ਸੀ ਕਿ ਇਹ ਘਰ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਦਾ ਹੈ।
Farmer Protest: ਪੰਜਾਬ-ਹਰਿਆਣਾ ਦੇ ਖਨੌਰੀ-ਸ਼ੰਭੂ ਸਰਹੱਦ ਤੋਂ ਪੁਲਿਸ ਕਾਰਵਾਈ ਤੋਂ ਬਾਅਦ ਜ਼ਬਤ ਕੀਤੀਆਂ ਗਈਆਂ ਟਰਾਲੀਆਂ ਅਤੇ ਟਰੈਕਟਰਾਂ ਦੀ ਚੋਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਬੀਤੀ ਰਾਤ ਇੱਕ ਵੀਡੀਓ ਵਾਇਰਲ ਹੋਇਆ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਚੋਰੀ ਹੋਏ ਵਾਹਨ ਘਨੌਰ ਦੇ ਵਿਧਾਇਕ ਗੁਰਲਾਲ ਦੇ ਘਰੋਂ ਮਿਲੇ ਹਨ ਪਰ ਵਿਧਾਇਕ ਗੁਰਲਾਲ ਦੇ ਘਰੋਂ ਮਿਲਣ ਦੀ ਜਾਣਕਾਰੀ ਪੂਰੀ ਤਰ੍ਹਾਂ ਝੂਠੀ ਹੈ।
ਵਾਇਰਲ ਵੀਡੀਓ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕੁਝ ਕਿਸਾਨਾਂ ਦੇ ਟਰੈਕਟਰ ਅਤੇ ਟਰਾਲੀਆਂ ਸ਼ੰਭੂ ਸਰਹੱਦ 'ਤੇ ਛੱਡ ਦਿੱਤੀਆਂ ਗਈਆਂ ਹਨ। ਪੁਲਿਸ ਨੇ ਕੁਝ ਨੂੰ ਜ਼ਬਤ ਕਰ ਲਿਆ ਤੇ ਇੱਕ ਜਗ੍ਹਾ 'ਤੇ ਰੱਖ ਦਿੱਤਾ ਪਰ ਇਨ੍ਹਾਂ ਟਰੈਕਟਰਾਂ ਅਤੇ ਟਰਾਲੀਆਂ ਦੀ ਚੋਰੀ ਦੀਆਂ ਘਟਨਾਵਾਂ ਸਾਹਮਣੇ ਆਉਣ ਲੱਗੀਆਂ। ਇਸ ਦੌਰਾਨ ਗੁਰਦਾਸਪੁਰ ਦੇ ਕੁਝ ਨੌਜਵਾਨ ਘਨੌਰ ਦੇ ਪਿੰਡ ਲੋਹ ਸਿੰਬਲੀ ਪਹੁੰਚ ਗਏ। ਜਿੱਥੇ ਉਨ੍ਹਾਂ ਨੂੰ ਇੱਕ ਘਰ ਵਿੱਚ ਆਪਣਾ ਟਰੈਕਟਰ ਤੇ ਤਿੰਨ ਟਰਾਲੀਆਂ ਮਿਲੀਆਂ। ਦਾਅਵਾ ਕੀਤਾ ਗਿਆ ਸੀ ਕਿ ਇਹ ਘਰ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਦਾ ਹੈ।
.@BhagwantMann has turned Punjab into a Police State, where lawlessness reigns under AAP’s watch.
— Fatehjung Singh Bajwa (@fatehbajwa2) March 22, 2025
I urge @DGPPunjabPolice to file a FIR against @AamAadmiParty MLA Gurlal Singh Ghannaur for stealing farmers’ trawleys from the uprooted #FarmersProtest site.
It is a deliberate… pic.twitter.com/atKSQvSMnw
ਪੁਲਿਸ ਅਧਿਕਾਰੀ ਨੇ ਕੀ ਕਿਹਾ ?
DSP ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ 21 ਮਾਰਚ ਨੂੰ ਸੂਚਨਾ ਮਿਲੀ ਸੀ ਕਿ ਸ਼ੰਭੂ ਸਰਹੱਦ ਤੋਂ ਕੁਝ ਟਰਾਲੀਆਂ ਗ਼ਾਇਬ ਹੋਈਆਂ ਹਨ। ਉਨ੍ਹਾਂ ਟਰਾਲੀਆਂ ਦੀ ਭਾਲ ਕਰਦੇ ਹੋਏ, ਜਦੋਂ ਪੁਲਿਸ ਟੀ ਲੋ ਸਿੰਬਲੀ ਪਿੰਡ ਪਹੁੰਚੀ, ਤਾਂ ਉੱਥੋਂ ਤਿੰਨ ਟਰਾਲੀਆਂ ਬਰਾਮਦ ਹੋਈਆਂ। ਅਸੀਂ ਇਨ੍ਹਾਂ ਟਰਾਲੀਆਂ ਤੇ ਟਰੈਕਟਰਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਇਹ ਟਰਾਲੀਆਂ ਰਮਨਦੀਪ ਸਿੰਘ ਉਰਫ਼ ਟਿੰਕੂ ਦੇ ਕਬਜ਼ੇ ਵਿੱਚੋਂ ਬਰਾਮਦ ਕੀਤੀਆਂ ਗਈਆਂ ਹਨ। ਰਮਨਦੀਪ ਸਿੰਘ ਖ਼ਿਲਾਫ਼ ਘਨੌਰ ਥਾਣੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਝੂਠੀ ਖ਼ਬਰ ਹੈ ਕਿ ਇਹ ਵਿਧਾਇਕ ਗੁਰਲਾਲ ਸਿੰਘ ਘਨੌਰ ਦੇ ਕਬਜ਼ੇ ਵਿੱਚੋਂ ਮਿਲੇ ਹਨ ਜਿਸ ਕਿਸੇ ਨੂੰ ਵੀ ਇਹ ਝੂਠੀ ਖ਼ਬਰ ਫੈਲਾਉਂਦੇ ਦੇਖਿਆ ਗਿਆ। ਉਸ ਵਿਰੁੱਧ ਢੁਕਵੀਂ ਕਾਰਵਾਈ ਕੀਤੀ ਜਾਵੇਗੀ।
ਵਿਧਾਇਕ ਗੁਰਲਾਲ ਘਨੌਰ ਨੇ ਕੀ ਕਿਹਾ ?
ਵਿਧਾਇਕ ਗੁਰਲਾਲ ਸਿੰਘ ਘਨੌਰ ਨੇ ਦੱਸਿਆ ਕਿ ਇਹ ਗ਼ਲਤ ਜਾਣਕਾਰੀ ਫੈਲਾਈ ਜਾ ਰਹੀ ਹੈ, ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਸੋਸ਼ਲ ਮੀਡੀਆ 'ਤੇ ਕੁਝ ਕਿਸਾਨ ਭਰਾ ਤੇ ਰਾਜਨੀਤਿਕ ਪਾਰਟੀਆਂ ਦੇ ਆਗੂ ਪ੍ਰਚਾਰ ਕਰਨ ਲਈ ਇਨ੍ਹਾਂ ਟਰਾਲੀਆਂ ਦੇ ਮੇਰੇ ਕਬਜ਼ੇ ਵਿੱਚ ਹੋਣ ਬਾਰੇ ਗੱਲ ਕਰ ਰਹੇ ਹਨ। ਇਹ ਗ਼ਲਤ ਹੈ। ਇਹ ਨਹੀਂ ਕੀਤਾ ਜਾਣਾ ਚਾਹੀਦਾ। ਜੇ ਕਿਸੇ ਕਿਸਾਨ ਦੀ ਟਰਾਲੀ ਗੁੰਮ ਹੋ ਗਈ ਹੈ ਤਾਂ ਉਸ ਨੂੰ ਕਿਸਾਨ ਤੱਕ ਪਹੁੰਚਾਇਆ ਜਾਵੇਗਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
