ਪੈਰਾਂ 'ਚ ਨਜ਼ਰ ਆਉਣ ਵਾਲੇ ਇਹ ਸੰਕੇਤ ਕਿੰਨੇ ਗੰਭੀਰ, ਜਾਣੋ ਕਿਹੜੀ ਬਿਮਾਰੀ ਦੇ ਰਹੀ ਦਸਤਕ
ਕਈ ਵਾਰੀ ਲੋਕ ਛੋਟੀ-ਛੋਟੀ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ, ਜੋ ਇੱਕ ਦਿਨ ਅਚਾਨਕ ਕਿਸੇ ਗੰਭੀਰ ਬਿਮਾਰੀ ਦਾ ਕਾਰਨ ਬਣ ਸਕਦੀਆਂ ਹਨ। ਪੈਰਾਂ ਵਿੱਚ ਦਰਦ ਵੀ ਇੱਕ ਅਜਿਹੀ ਆਮ ਸਮੱਸਿਆ ਹੈ, ਜਿਸ ਉੱਤੇ ਲੋਕ ਜ਼ਿਆਦਾ ਧਿਆਨ ਨਹੀਂ ਦਿੰਦੇ।

ਕਈ ਵਾਰੀ ਲੋਕ ਛੋਟੀ-ਛੋਟੀ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ, ਜੋ ਇੱਕ ਦਿਨ ਅਚਾਨਕ ਕਿਸੇ ਗੰਭੀਰ ਬਿਮਾਰੀ ਦਾ ਕਾਰਨ ਬਣ ਸਕਦੀਆਂ ਹਨ। ਪੈਰਾਂ ਵਿੱਚ ਦਰਦ ਵੀ ਇੱਕ ਅਜਿਹੀ ਆਮ ਸਮੱਸਿਆ ਹੈ, ਜਿਸ ਉੱਤੇ ਲੋਕ ਜ਼ਿਆਦਾ ਧਿਆਨ ਨਹੀਂ ਦਿੰਦੇ। ਵੱਡੇ ਉਮਰ ਦੇ ਲੋਕ ਇਸ ਨੂੰ ਵੱਧ ਰਹੀ ਉਮਰ ਦਾ ਨਤੀਜਾ ਸਮਝ ਕੇ ਇਗਨੋਰ ਕਰ ਜਾਂਦੇ ਹਨ, ਪਰ ਪੈਰਾਂ ਵਿੱਚ ਆਉਣ ਵਾਲਾ ਇਹ ਬਦਲਾਅ ਪੈਂਕ੍ਰੀਏਟਿਕ ਕੈਂਸਰ (Pancreatic Cancer) ਦਾ ਇੱਕ ਸ਼ੁਰੂਆਤੀ ਸੰਕੇਤ ਵੀ ਹੋ ਸਕਦਾ ਹੈ। ਹਾਲਾਂਕਿ ਕੁਝ ਲੋਕ ਅਜਿਹੇ ਵੀ ਹੁੰਦੇ ਹਨ, ਜੋ ਤੁਰੰਤ ਇਨ੍ਹਾਂ ਸਮੱਸਿਆਵਾਂ ਨੂੰ ਸਮਝ ਕੇ ਇਲਾਜ ਕਰਵਾ ਲੈਂਦੇ ਹਨ, ਪਰ ਕੈਂਸਰ ਦੀ ਪੁਸ਼ਟੀ ਕਰਨੀ ਆਸਾਨ ਨਹੀਂ ਹੁੰਦੀ। ਯੂਰਪੀ ਕੈਂਸਰ ਰੋਗੀ ਗਠਬੰਧਨ ਵੱਲੋਂ ਹੋਈ ਇੱਕ ਰਿਸਰਚ ਵਿੱਚ ਪਤਾ ਲੱਗਿਆ ਕਿ ਖੂਨ ਦੇ ਥੱਕੇ ਬਣਨ ਕਾਰਨ ਪੈਂਕ੍ਰੀਏਟਿਕ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ। ਆਓ ਸਮਝਦੇ ਹਾਂ ਕਿ ਪੈਂਕ੍ਰੀਏਟਿਕ ਕੈਂਸਰ ਅਤੇ ਪੈਰਾਂ ਦੇ ਦਰਦ ਵਿਚ ਕਿਹੋ ਜਿਹਾ ਸੰਬੰਧ ਹੋ ਸਕਦਾ ਹੈ।
ਮਾਹਿਰਾਂ ਦੀ ਰਾਏ ਕੀ ਹੈ?
ਯੂਰਪੀ ਕੈਂਸਰ ਰੋਗੀ ਗਠਬੰਧਨ (European Cancer Patient Coalition) ਦੇ ਅਨੁਸਾਰ 70% ਤੱਕ ਕੈਂਸਰ ਪੀੜਤ ਇਸ ਕਿਸਮ ਦੇ ਕੈਂਸਰ ਤੋਂ ਪੂਰੀ ਤਰ੍ਹਾਂ ਅਣਜਾਣ ਹੁੰਦੇ ਹਨ, ਕਿਉਂਕਿ ਇਨ੍ਹਾਂ ਸੰਕੇਤਾਂ ਬਾਰੇ ਉਨ੍ਹਾਂ ਵਿੱਚ ਕੋਈ ਜਾਗਰੂਕਤਾ ਨਹੀਂ ਹੁੰਦੀ। ਪੈਂਕ੍ਰੀਏਟਿਕ ਕੈਂਸਰ ਦੀ ਬਿਮਾਰੀ ਦਾ ਇਲਾਜ ਮੁਸ਼ਕਲ ਹੁੰਦਾ ਹੈ। ਜਦੋਂ ਪੈਂਕ੍ਰੀਏਟਿਕ ਕੈਂਸਰ ਹੁੰਦਾ ਹੈ ਤਾਂ ਪੈਰਾਂ ਵਿੱਚ ਵੀ ਕਈ ਅਜੀਬੋ-ਗਰੀਬ ਬਦਲਾਅ ਨਜ਼ਰ ਆਉਂਦੇ ਹਨ, ਜੋ ਹੋਰ ਤਰ੍ਹਾਂ ਦੇ ਤਾਂ ਲੱਗਦੇ ਹਨ ਪਰ ਕੈਂਸਰ ਵੱਲ ਇਸ਼ਾਰਾ ਨਹੀਂ ਕਰਦੇ, ਜਦਕਿ ਅਸਲ ਵਿਚ ਇਹ ਬਦਲਾਅ ਕੈਂਸਰ ਹੀ ਹੁੰਦਾ ਹੈ।
ਪੈਰਾਂ ਦੇ ਸੰਕੇਤ
ਮੇਯੋ ਕਲਿਨਿਕ ਵਿੱਚ ਪੈਂਕ੍ਰੀਏਟਿਕ ਬਿਮਾਰੀ ਵਿਭਾਗ ਦੇ ਮੁੱਖੀ ਡਾ. ਸ਼ਾਂਤੀ ਸਵਰੂਪ ਵੇਗੇ ਨੇ ਦੱਸਿਆ ਕਿ ਪੈਂਕ੍ਰੀਏਟਿਕ ਕੈਂਸਰ ਵਿੱਚ ਪੈਰਾਂ ਵਿੱਚ ਦਰਦ ਹੋਣਾ ਸਭ ਤੋਂ ਆਮ ਲੱਛਣ ਹੁੰਦਾ ਹੈ। ਪੈਰਾਂ ਵਿੱਚ ਖੂਨ ਦੇ ਥੱਕੇ ਬਣਨ ਕਰਕੇ ਇਹ ਦਰਦ ਹੁੰਦਾ ਹੈ। ਇਸ ਨਾਲ ਪੈਰਾਂ ਵਿੱਚ ਸੋਜ ਆਉਣੀ, ਲਾਲੀ ਹੋਣੀ ਅਤੇ ਗਰਮੀ ਮਹਿਸੂਸ ਹੋਣੀ ਸ਼ਾਮਲ ਹੁੰਦੀ ਹੈ। ਪੈਰਾਂ ਨਾਲ ਜੁੜੇ ਇਹ ਸੰਕੇਤ ਹੌਲੀ-ਹੌਲੀ ਫੇਫੜਿਆਂ ਨੂੰ ਵੀ ਪ੍ਰਭਾਵਿਤ ਕਰ ਦਿੰਦੇ ਹਨ, ਜਿਸ ਕਾਰਨ ਰੈਸਪਾਇਰੇਟਰੀ ਇਨਫੈਕਸ਼ਨ (ਸਾਹ ਲੈਣ ਨਾਲ ਸੰਬੰਧਤ ਇਨਫੈਕਸ਼ਨ) ਦਾ ਖ਼ਤਰਾ ਵੱਧ ਜਾਂਦਾ ਹੈ।
ਇਹ ਕੈਂਸਰ ਸਭ ਤੋਂ ਖ਼ਤਰਨਾਕ ਹੈ
ਡਾਕਟਰ ਸ਼ਾਂਤੀ ਸਵਰੂਪ ਵੇਗੇ ਦੇ ਅਨੁਸਾਰ, ਕੈਂਸਰ ਦੀ ਇਹ ਕਿਸਮ ਸਭ ਤੋਂ ਔਖੀ ਮੰਨੀ ਜਾਂਦੀ ਹੈ। ਇਸ ਦਾ ਇਲਾਜ ਸਮੇਂ ਸਿਰ ਸ਼ੁਰੂ ਕਰਨਾ ਜ਼ਰੂਰੀ ਹੁੰਦਾ ਹੈ ਤਾਂ ਜੋ ਠੀਕ ਢੰਗ ਨਾਲ ਨਿਦਾਨ ਹੋ ਸਕੇ। ਰਿਪੋਰਟਾਂ ਦੱਸਦੀਆਂ ਹਨ ਕਿ ਇਸ ਕੈਂਸਰ ਤੋਂ ਸਿਰਫ਼ 5% ਲੋਕ ਹੀ ਆਪਣੀ ਜਾਨ ਬਚਾ ਪਾਉਂਦੇ ਹਨ। ਇਹ ਅੰਕੜਾ ਕਾਫੀ ਗੰਭੀਰ ਹੈ। ਹਾਲਾਂਕਿ ਆਧੁਨਿਕ ਅਤੇ ਸਮੇਂ ਉੱਤੇ ਹੋਏ ਇਲਾਜ ਰਾਹੀਂ ਇਹ ਅੰਕੜਾ ਵੱਧ ਕੇ 7% ਤੱਕ ਹੋ ਸਕਦਾ ਹੈ।
ਪੈਂਕ੍ਰੀਏਟਿਕ ਕੈਂਸਰ ਦੇ ਹੋਰ ਲੱਛਣ
- ਵਜ਼ਨ ਘਟਣਾ
- ਪੇਟ ਵਿੱਚ ਦਰਦ ਹੋਣਾ
- ਐਸਿਡਿਟੀ ਹੋਣਾ
- ਪੀਲੀਆ ਦੀ ਸਥਿਤੀ ਵੀ ਇਸ ਕੈਂਸਰ ਦਾ ਸੰਕੇਤ ਹੋ ਸਕਦੀ ਹੈ
- ਭੁੱਖ ਵਿੱਚ ਘਾਟ ਆਉਣਾ
ਪੈਂਕ੍ਰੀਏਟਿਕ ਕੈਂਸਰ ਤੋਂ ਬਚਾਅ ਦੇ ਤਰੀਕੇ
ਸਿਗਰਟਨੋਸ਼ੀ ਕਰਨ ਤੋਂ ਬਚੋ
ਸਿਹਤਮੰਦ ਖੁਰਾਕ ਅਪਣਾਓ
ਨਿਯਮਤ ਤੌਰ 'ਤੇ ਕਸਰਤ ਕਰੋ
ਵਜ਼ਨ ਕੰਟਰੋਲ ਵਿਚ ਰੱਖਣਾ ਵੀ ਜ਼ਰੂਰੀ ਹੈ
ਲੱਸਣ, ਪਾਲਕ, ਬ੍ਰੋਕਲੀ, ਫੁੱਲਗੋਭੀ ਵਰਗੀਆਂ ਸਬਜ਼ੀਆਂ ਦੀ ਵਰਤੋਂ ਕਰੋ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )






















