ਪੜਚੋਲ ਕਰੋ

Punjab News: ਅਮਰੀਕਾ ਤੋਂ 119 ਗੈਰਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਆ ਰਿਹਾ ਜਹਾਜ਼ ਜਲਦ ਹੋਏਗਾ ਲੈਂਡ, CM ਮਾਨ ਬੋਲੇ-'ਅੰਮ੍ਰਿਤਸਰ ਨੂੰ ‘ਡਿਪੋਰਟ’ ਅੱਡਾ ਨਾ ਬਣਾਇਆ ਜਾਵੇ'

ਪਰਤ ਰਹੇ ਪਰਵਾਸੀ ਭਾਰਤੀਆਂ ਵਾਸਤੇ ਵੀ ਹਵਾਈ ਅੱਡੇ ਵਿਖੇ ਲੰਗਰ ਅਤੇ ਕੁਝ ਦੇਰ ਠਹਿਰਨ ਦਾ ਪ੍ਰਬੰਧ ਕੀਤਾ ਗਿਆ ਹੈ। ਪੰਜਾਬ ਅਤੇ ਹਰਿਆਣਾ ਦੇ ਪਰਤ ਰਹੇ ਭਾਰਤੀਆਂ ਨੂੰ ਛੱਡ ਕੇ ਬਾਕੀ ਹੋਰਨਾਂ ਸੂਬਿਆਂ ਦੇ ਭਾਰਤੀ ਨਾਗਰਿਕਾਂ ਨੂੰ ਹਵਾਈ ਅੱਡੇ ਦੇ ਅੰਦਰ

Illegal Immigrants: ਅਮਰੀਕਾ ਤੋਂ 119 ਗੈਰਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਇੱਕ ਜਹਾਜ਼ ਸ਼ਨੀਵਾਰ ਯਾਨੀਕਿ ਅੱਜ 15 ਫਰਵਰੀ ਦੀ ਰਾਤ ਅੰਮ੍ਰਿਤਸਰ ਏਅਰਪੋਰਟ 'ਤੇ ਲੈਂਡ ਕਰੇਗਾ। ਇਹ ਦੂਜੀ ਵਾਰ ਹੋਵੇਗਾ, ਜਦੋਂ ਡੋਨਾਲਡ ਟਰੰਪ ਵਲੋਂ ਪਿਛਲੇ ਮਹੀਨੇ ਅਮਰੀਕੀ ਰਾਸ਼ਟਰਪਤੀ ਪਦ ਦੀ ਸ਼ਪਥ ਲੈਣ ਤੋਂ ਬਾਅਦ ਭਾਰਤੀਆਂ ਨੂੰ ਨਿਕਾਲਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਜਹਾਜ਼ ਸ਼ਨੀਵਾਰ ਰਾਤ ਕਰੀਬ 10 ਵਜੇ ਏਅਰਪੋਰਟ 'ਤੇ ਉਤਰਣ ਦੀ ਉਮੀਦ ਹੈ।

ਨਿਕਾਲੇ ਗਏ 119 ਵਿਅਕਤੀਆਂ ਵਿੱਚੋਂ 100 ਸਿਰਫ ਪੰਜਾਬ ਅਤੇ ਹਰਿਆਣਾ ਤੋਂ ਹਨ। ਇਨ੍ਹਾਂ ਵਿੱਚ ਪੰਜਾਬ ਦੇ 67, ਹਰਿਆਣਾ ਦੇ 33, ਗੁਜਰਾਤ ਦੇ 8, ਉਤਰ ਪ੍ਰਦੇਸ਼ ਦੇ 3, ਗੋਆ, ਮਹਾਰਾਸ਼ਟਰ ਅਤੇ ਰਾਜਸਥਾਨ ਦੇ 2-2, ਜਦਕਿ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ 1-1 ਨਾਗਰਿਕ ਸ਼ਾਮਲ ਹਨ। ਸਰੋਤਾਂ ਮੁਤਾਬਕ, ਨਿਕਾਲੇ ਗਏ ਗੈਰਕਾਨੂੰਨੀ ਭਾਰਤੀ ਪ੍ਰਵਾਸੀਆਂ ਦੇ ਦੂਜੇ ਸਮੂਹ ਵਿੱਚ 4 ਔਰਤਾਂ ਅਤੇ 2 ਨਾਬਾਲਿਗ ਵੀ ਸ਼ਾਮਲ ਹਨ, ਜਿਨ੍ਹਾਂ ਵਿੱਚ 6 ਸਾਲ ਦੀ ਇੱਕ ਬੱਚੀ ਵੀ ਮੌਜੂਦ ਹੈ। ਜ਼ਿਆਦਾਤਰ ਕੱਢੇ ਗਏ ਲੋਕਾਂ ਦੀ ਉਮਰ 18 ਤੋਂ 30 ਸਾਲ ਦੇ ਦਰਮਿਆਨ ਹੈ। ਉਨ੍ਹਾਂ ਦੱਸਿਆ ਕਿ ਕੁੱਲ 157 ਕੱਢੇ ਗਏ ਲੋਕਾਂ ਨੂੰ ਲੈ ਕੇ ਤੀਜਾ ਜਹਾਜ਼ 16 ਫਰਵਰੀ ਨੂੰ ਆਉਣ ਦੀ ਉਮੀਦ ਹੈ। ਦੱਸ ਦਈਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਡਿਪੋਰਟ ਹੋਏ 119 ਭਾਰਤੀਆਂ ਨੂੰ ਰਿਸੀਵ ਕਰਨ ਲਈ ਅੰਮ੍ਰਿਤਸਰ ਪਹੁੰਚ ਚੁੱਕੇ ਹਨ।

ਕੇਂਦਰ ਸਰਕਾਰ ਇੱਕ ਵਾਰ ਫਿਰ ਕੀਤੀ ਗਈ ਇਹ ਅਪੀਲ

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੁੜ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅਮਰੀਕਾ ਤੋਂ ਡਿਪੋਰਟ ਕੀਤੇ ਜਾ ਰਹੇ ਪਰਵਾਸੀ ਭਾਰਤੀਆਂ ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ ਦੀ ਥਾਂ ’ਤੇ ਦੇਸ਼ ਦੇ ਕਿਸੇ ਹੋਰ ਹਵਾਈ ਅੱਡੇ ’ਤੇ ਉਤਾਰਿਆ ਜਾਵੇ। ਉਨ੍ਹਾਂ ਸਪਸ਼ਟ ਕਿਹਾ ਕਿ ਅੰਮ੍ਰਿਤਸਰ ਦੇ ਹਵਾਈ ਅੱਡੇ ਨੂੰ ਡਿਪੋਰਟ ਅੱਡਾ ਨਾ ਬਣਾਇਆ ਜਾਵੇ ,ਇਹ ਸ਼ਹਿਰ ਇੱਕ ਰੂਹਾਨੀ ਕੇਂਦਰ ਹੈ ਅਤੇ ਇਸ ਨੂੰ ਅਧਿਆਤਮਕ ਕੇਂਦਰ ਹੀ ਰਹਿਣ ਦਿੱਤਾ ਜਾਵੇ।

ਮੀਡੀਆ ਨਾਲ ਗੱਲ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਪਰਵਾਸੀ ਭਾਰਤੀਆਂ ਨੂੰ ਲੈ ਕੇ ਆ ਰਹੇ ਅਮਰੀਕਾ ਦੇ ਜਹਾਜ਼ ਵਿੱਚ 67 ਵਿਅਕਤੀ ਪੰਜਾਬ ਦੇ ਵਾਸੀ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਵੇਰਵੇ ਜਾਂਚ ਲਏ ਗਏ ਹਨ ਅਤੇ ਇਹ ਸਾਰੇ ਹੀ ਬਿਨਾਂ ਅਪਰਾਧਕ ਪਿਛੋਕੜ ਵਾਲੇ ਹਨ। ਇਨ੍ਹਾਂ ਨੂੰ ਘਰ-ਘਰ ਪਹੁੰਚਾਉਣ ਵਾਸਤੇ ਵਾਹਨਾਂ ਦਾ ਪ੍ਰਬੰਧ ਕਰ ਲਿਆ ਗਿਆ ਹੈ। ਜੇਕਰ ਵਾਪਸ ਪਰਤੇ ਵਿਅਕਤੀ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣਾ ਚਾਹੁਣਗੇ ਤਾਂ ਇਸ ਵਾਸਤੇ ਵੀ ਲੋੜੀਂਦਾ ਪ੍ਰਬੰਧ ਕੀਤਾ ਗਿਆ ਹੈ।

ਆ ਰਹੇ ਪਰਵਾਸੀ ਭਾਰਤੀਆਂ ਲਈ ਖਾਣੇ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ

ਪਰਤ ਰਹੇ ਪਰਵਾਸੀ ਭਾਰਤੀਆਂ ਵਾਸਤੇ ਵੀ ਹਵਾਈ ਅੱਡੇ ਵਿਖੇ ਲੰਗਰ ਅਤੇ ਕੁਝ ਦੇਰ ਠਹਿਰਨ ਦਾ ਪ੍ਰਬੰਧ ਕੀਤਾ ਗਿਆ ਹੈ। ਪੰਜਾਬ ਅਤੇ ਹਰਿਆਣਾ ਦੇ ਪਰਤ ਰਹੇ ਭਾਰਤੀਆਂ ਨੂੰ ਛੱਡ ਕੇ ਬਾਕੀ ਹੋਰਨਾਂ ਸੂਬਿਆਂ ਦੇ ਭਾਰਤੀ ਨਾਗਰਿਕਾਂ ਨੂੰ ਹਵਾਈ ਅੱਡੇ ਦੇ ਅੰਦਰ ਹੀ ਰੱਖਿਆ ਜਾਵੇਗਾ ਅਤੇ ਸਵੇਰੇ 6 ਵਜੇ ਤੋਂ ਬਾਅਦ ਉਨ੍ਹਾਂ ਨੂੰ ਵੱਖਰੀ ਉਡਾਨ ਰਾਹੀ ਦਿੱਲੀ ਲਿਜਾਇਆ ਜਾਵੇਗਾ, ਜਿੱਥੋਂ ਅਗਾਹ ਉਨ੍ਹਾਂ ਦੇ ਸੂਬਿਆਂ ਵਿੱਚ ਭੇਜਿਆ ਜਾਵੇਗਾ।

ਉਨ੍ਹਾਂ ਇੱਕ ਵਾਰ ਮੁੜ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅਮਰੀਕਾ ਤੋਂ ਡਿਪੋਰਟ ਕੀਤੇ ਜਾ ਰਹੇ ਪਰਵਾਸੀ ਭਾਰਤੀਆਂ ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਉਤਾਰਨ ਦੀ ਥਾਂ ਦੇਸ਼ ਦੇ ਹੋਰ ਹਵਾਈ ਅੱਡਿਆਂ ’ਤੇ ਉਤਾਰਿਆ ਜਾਵੇ। ਉਨ੍ਹਾਂ ਭਾਜਪਾ ਆਗੂ ਆਰਪੀ ਸਿੰਘ ਦੀ ਇਸ ਦਲੀਲ ਨੂੰ ਰੱਦ ਕੀਤਾ ਕਿ ਅੰਮ੍ਰਿਤਸਰ ਦਾ ਹਵਾਈ ਅੱਡਾ ਨੇੜੇ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਹਵਾਈ ਅੱਡਾ ਨੇੜੇ ਪੈਂਦਾ ਹੈ ਤਾਂ ਫਿਰ ਇੱਥੋਂ ਅਮਰੀਕਾ ਤੇ ਕੈਨੇਡਾ ਨੂੰ ਸਿੱਧੀਆਂ ਹਵਾਈ ਉਡਾਣਾਂ ਸ਼ੁਰੂ ਕਰਨ ਵਿੱਚ ਕੀ ਸਮੱਸਿਆ ਹੈ। ਜੇਕਰ ਡਿਪੋਰਟ ਕੀਤੇ ਵਿਅਕਤੀਆਂ ਵਿੱਚ ਕੋਈ ਵੈਟੀਕਨ ਸਿਟੀ ਦਾ ਨਾਗਰਿਕ ਹੋਵੇਗਾ ਤਾਂ ਕੀ ਉੱਥੇ ਹਵਾਈ ਜਹਾਜ਼ ਉਤਾਰਨ ਦੀ ਆਗਿਆ ਦਿੱਤੀ ਜਾਵੇਗੀ।

ਡਿਪੋਰਟ ਅੱਡਾ ਨਾ ਬਣਾਇਆ ਜਾਵੇ

ਅੰਮ੍ਰਿਤਸਰ ਅਧਿਆਤਮਕ ਕੇਂਦਰ ਹੈ, ਵਪਾਰਕ ਕੇਂਦਰ ਹੈ ਅਤੇ ਇਸ ਨੂੰ ਡਿਪੋਰਟ ਅੱਡਾ ਨਾ ਬਣਾਇਆ ਜਾਵੇ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਵਾਪਸ ਪਰਤਣ ਵਾਲੇ ਵਿਅਕਤੀਆਂ ਕੋਲੋਂ ਉਨ੍ਹਾਂ ਨੂੰ ਵਿਦੇਸ਼ ਭੇਜਣ ਵਾਲੇ ਏਜੰਟਾਂ ਬਾਰੇ ਪਤਾ ਲਾਇਆ ਜਾਵੇਗਾ ਅਤੇ ਅਜਿਹੇ ਮਨੁੱਖੀ ਤਸਕਰੀ ਕਰਨ ਵਾਲੇ ਏਜੰਟਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਪੰਜਾਬ ਸਰਕਾਰ ਇਸ ਤੋਂ ਪਹਿਲਾਂ ਵਾਪਸ ਪਰਤੇ ਪੰਜਾਬੀਆਂ ਦੀ ਸ਼ਿਕਾਇਤ ’ਤੇ ਏਜੰਟਾਂ ਖਿਲਾਫ ਕੇਸ ਦਰਜ ਕਰ ਚੁੱਕੀ ਹੈ ਅਤੇ ਕਾਰਵਾਈ ਸ਼ੁਰੂ ਕੀਤੀ ਜਾ ਚੁੱਕੀ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਵਾਪਸ ਪਰਤਣ ਵਾਲਿਆਂ ਕੋਲੋਂ ਉਨ੍ਹਾਂ ਦੀ ਯੋਗਤਾ ਤਜਰਬਾ ਤੇ ਰੁਚੀ ਆਦਿ ਬਾਰੇ ਜਾਨਣ ਤੋਂ ਬਾਅਦ ਉਨ੍ਹਾਂ ਦੇ ਮੁੜ ਵਸੇਬੇ ਲਈ ਵੀ ਢੁਕਵੇ ਪ੍ਰਬੰਧ ਕਰਨ ਦਾ ਯਤਨ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਅਮਰੀਕਾ ਦਾ ਜਹਾਜ਼ ਰਾਤ ਲਗਪਗ 10 ਵਜੇ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਪੁੱਜੇਗਾ ਉਹ ਵਾਪਸ ਪਰਤਣ ਵਾਲੇ ਸਮੂਹ ਭਾਰਤੀਆਂ ਦਾ ਸਵਾਗਤ ਕਰਨਗੇ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਵਾਪਸ ਪਰਤ ਰਹੇ ਭਾਰਤੀਆਂ ਨੂੰ ਪਹਿਲਾਂ ਵਾਂਗ ਹੀ ਹੱਥਕੜੀਆਂ ਅਤੇ ਬੇੜੀਆਂ ਲਾਈਆਂ ਹੋਈਆਂ ਹਨ ਜਾਂ ਨਹੀਂ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਮਰੀਕਾ ਦੌਰੇ ਦੌਰਾਨ ਰਾਸ਼ਟਰਪਤੀ ਟਰੰਪ ਨਾਲ ਇਸ ਬਾਰੇ ਗੱਲ ਕਰਨੀ ਚਾਹੀਦੀ ਸੀ। ਅਤੇ ਵਾਪਸ ਪਰਤ ਰਹੇ ਭਾਰਤੀਆਂ ਵਾਸਤੇ ਆਪਣੇ ਦੇਸ਼ ਤੋਂ ਵਿਸ਼ੇਸ਼ ਜਹਾਜ਼ ਭੇਜ ਕੇ ਉਨ੍ਹਾਂ ਨੂੰ ਵਾਪਸ ਲਿਆਉਣਾ ਚਾਹੀਦਾ ਸੀ। ਭਾਵੇਂ ਵਾਪਸ ਭੇਜੇ ਜਾ ਰਹੇ ਭਾਰਤੀਆਂ ਕੋਲੋਂ ਗਲਤੀ ਹੋਈ ਹੈ ਪਰ ਉਹ ਅਪਰਾਧੀ ਨਹੀਂ ਹਨ। ਉਹ ਸਿਸਟਮ ਤੋਂ ਖਫਾ ਹੋ ਕੇ ਵਿਦੇਸ਼ ਗਏ ਸਨ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਜਲੰਧਰ ‘ਚ Aatishi ਦੀ ਵੀਡੀਓ ‘ਤੇ ਹੰਗਾਮਾ, AAP ਵਰਕਰਾਂ ਨੇ ਕਾਂਗਰਸੀ ਵਿਧਾਇਕ ਦੀ ਰਿਹਾਇਸ਼ ਦਾ ਕੀਤਾ ਘਿਰਾਓ, ਪਰਗਟ ਸਿੰਘ ਨੇ ਖੁੱਲ੍ਹੀ ਬਹਿਸ ਦੀ ਦਿੱਤੀ ਚੁਣੌਤੀ
ਜਲੰਧਰ ‘ਚ Aatishi ਦੀ ਵੀਡੀਓ ‘ਤੇ ਹੰਗਾਮਾ, AAP ਵਰਕਰਾਂ ਨੇ ਕਾਂਗਰਸੀ ਵਿਧਾਇਕ ਦੀ ਰਿਹਾਇਸ਼ ਦਾ ਕੀਤਾ ਘਿਰਾਓ, ਪਰਗਟ ਸਿੰਘ ਨੇ ਖੁੱਲ੍ਹੀ ਬਹਿਸ ਦੀ ਦਿੱਤੀ ਚੁਣੌਤੀ
ਜਲੰਧਰ ‘ਚ ਓਲੰਪੀਅਨ ਸਾਬਕਾ IG ਦਾ ਦਿਹਾਂਤ, ਖੇਡ ਅਤੇ ਪ੍ਰਸ਼ਾਸਨਿਕ ਜਗਤ ‘ਚ ਸੋਗ ਦੀ ਲਹਿਰ
ਜਲੰਧਰ ‘ਚ ਓਲੰਪੀਅਨ ਸਾਬਕਾ IG ਦਾ ਦਿਹਾਂਤ, ਖੇਡ ਅਤੇ ਪ੍ਰਸ਼ਾਸਨਿਕ ਜਗਤ ‘ਚ ਸੋਗ ਦੀ ਲਹਿਰ
ਬੱਚਿਆਂ ਦੀ ਦਵਾਈ 'ਚ ਜ਼ਹਿਰ! ਇਸ Syrup ਦੀ ਵਿਕਰੀ 'ਤੇ ਲੱਗੀ ਰੋਕ, ਮਿਲਿਆ ਆਹ ਖਤਰਨਾਕ ਕੈਮੀਕਲ
ਬੱਚਿਆਂ ਦੀ ਦਵਾਈ 'ਚ ਜ਼ਹਿਰ! ਇਸ Syrup ਦੀ ਵਿਕਰੀ 'ਤੇ ਲੱਗੀ ਰੋਕ, ਮਿਲਿਆ ਆਹ ਖਤਰਨਾਕ ਕੈਮੀਕਲ
CM ਮਾਨ ਅਤੇ ਕੇਜਰੀਵਾਲ ਦਾ ਜਲੰਧਰ ਦੌਰਾ ਰੱਦ; ਜਾਣੋ ਵਜ੍ਹਾ
CM ਮਾਨ ਅਤੇ ਕੇਜਰੀਵਾਲ ਦਾ ਜਲੰਧਰ ਦੌਰਾ ਰੱਦ; ਜਾਣੋ ਵਜ੍ਹਾ

ਵੀਡੀਓਜ਼

CM ਕਰਦਾ ਫ਼ਰਜ਼ੀ ਸੈਸ਼ਨ , ਸੁਖਪਾਲ ਖ਼ੈਰਾ ਦਾ ਇਲਜ਼ਾਮ
AAP ਸਰਕਾਰ ਦੇ ਵਾਅਦੇ ਝੂਠੇ! ਬਾਜਵਾ ਨੇ ਖੋਲ੍ਹ ਦਿੱਤਾ ਮੋਰਚਾ
ਗੁਰੂਆਂ ਦਾ ਮਾਣ ਸਾਡਾ ਫਰਜ਼ ਹੈ , ਭਾਵੁਕ ਹੋਏ ਧਾਲੀਵਾਲ
ਸਾਡੇ ਗੁਰੂਆਂ ਤੇ ਸਿਆਸਤ ਬਰਦਾਸ਼ਤ ਨਹੀਂ ਕਰਾਂਗੇ : ਧਾਲੀਵਾਲ
ਕੁਲਵਿੰਦਰ ਬਿੱਲਾ ਨੇ ਕੀਤਾ ਐਮੀ ਵਿਰਕ ਤੇ ਵੱਡਾ ਖ਼ੁਲਾਸਾ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਜਲੰਧਰ ‘ਚ Aatishi ਦੀ ਵੀਡੀਓ ‘ਤੇ ਹੰਗਾਮਾ, AAP ਵਰਕਰਾਂ ਨੇ ਕਾਂਗਰਸੀ ਵਿਧਾਇਕ ਦੀ ਰਿਹਾਇਸ਼ ਦਾ ਕੀਤਾ ਘਿਰਾਓ, ਪਰਗਟ ਸਿੰਘ ਨੇ ਖੁੱਲ੍ਹੀ ਬਹਿਸ ਦੀ ਦਿੱਤੀ ਚੁਣੌਤੀ
ਜਲੰਧਰ ‘ਚ Aatishi ਦੀ ਵੀਡੀਓ ‘ਤੇ ਹੰਗਾਮਾ, AAP ਵਰਕਰਾਂ ਨੇ ਕਾਂਗਰਸੀ ਵਿਧਾਇਕ ਦੀ ਰਿਹਾਇਸ਼ ਦਾ ਕੀਤਾ ਘਿਰਾਓ, ਪਰਗਟ ਸਿੰਘ ਨੇ ਖੁੱਲ੍ਹੀ ਬਹਿਸ ਦੀ ਦਿੱਤੀ ਚੁਣੌਤੀ
ਜਲੰਧਰ ‘ਚ ਓਲੰਪੀਅਨ ਸਾਬਕਾ IG ਦਾ ਦਿਹਾਂਤ, ਖੇਡ ਅਤੇ ਪ੍ਰਸ਼ਾਸਨਿਕ ਜਗਤ ‘ਚ ਸੋਗ ਦੀ ਲਹਿਰ
ਜਲੰਧਰ ‘ਚ ਓਲੰਪੀਅਨ ਸਾਬਕਾ IG ਦਾ ਦਿਹਾਂਤ, ਖੇਡ ਅਤੇ ਪ੍ਰਸ਼ਾਸਨਿਕ ਜਗਤ ‘ਚ ਸੋਗ ਦੀ ਲਹਿਰ
ਬੱਚਿਆਂ ਦੀ ਦਵਾਈ 'ਚ ਜ਼ਹਿਰ! ਇਸ Syrup ਦੀ ਵਿਕਰੀ 'ਤੇ ਲੱਗੀ ਰੋਕ, ਮਿਲਿਆ ਆਹ ਖਤਰਨਾਕ ਕੈਮੀਕਲ
ਬੱਚਿਆਂ ਦੀ ਦਵਾਈ 'ਚ ਜ਼ਹਿਰ! ਇਸ Syrup ਦੀ ਵਿਕਰੀ 'ਤੇ ਲੱਗੀ ਰੋਕ, ਮਿਲਿਆ ਆਹ ਖਤਰਨਾਕ ਕੈਮੀਕਲ
CM ਮਾਨ ਅਤੇ ਕੇਜਰੀਵਾਲ ਦਾ ਜਲੰਧਰ ਦੌਰਾ ਰੱਦ; ਜਾਣੋ ਵਜ੍ਹਾ
CM ਮਾਨ ਅਤੇ ਕੇਜਰੀਵਾਲ ਦਾ ਜਲੰਧਰ ਦੌਰਾ ਰੱਦ; ਜਾਣੋ ਵਜ੍ਹਾ
ਭਿਆਨਕ ਸੜਕ ਹਾਦਸੇ 'ਚ ASI ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਭਿਆਨਕ ਸੜਕ ਹਾਦਸੇ 'ਚ ASI ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਪਟਿਆਲਾ ਦੇ ਤਹਿਸੀਲਦਾਰ ਨੂੰ ਕੀਤਾ ਸਸਪੈਂਡ
ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਪਟਿਆਲਾ ਦੇ ਤਹਿਸੀਲਦਾਰ ਨੂੰ ਕੀਤਾ ਸਸਪੈਂਡ
Punjab School Holiday: ਪੰਜਾਬ 'ਚ ਬੁੱਧਵਾਰ ਨੂੰ ਹੋਏਗੀ ਜਨਤਕ ਛੁੱਟੀ? ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ ਰਹਿਣਗੇ ਬੰਦ...
ਪੰਜਾਬ 'ਚ ਬੁੱਧਵਾਰ ਨੂੰ ਹੋਏਗੀ ਜਨਤਕ ਛੁੱਟੀ? ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ ਰਹਿਣਗੇ ਬੰਦ...
AAP MLAs Suspended: 'ਆਪ' ਦੇ 4 ਵਿਧਾਇਕ ਵਿਧਾਨ ਸਭਾ ਤੋਂ ਕੀਤੇ ਗਏ ਮੁਅੱਤਲ, ਜਾਣੋ ਕਿਉਂ ਭੱਖਿਆ ਵਿਵਾਦ ?
AAP MLAs Suspended: 'ਆਪ' ਦੇ 4 ਵਿਧਾਇਕ ਵਿਧਾਨ ਸਭਾ ਤੋਂ ਕੀਤੇ ਗਏ ਮੁਅੱਤਲ, ਜਾਣੋ ਕਿਉਂ ਭੱਖਿਆ ਵਿਵਾਦ ?
Embed widget