Punjab News: ਪੰਜਾਬ ਵਾਸੀਆਂ 'ਚ ਅਚਾਨਕ ਵੱਧਣ ਲੱਗੀ ਇਹ ਬਿਮਾਰੀ, ਚਿੰਤਾ ਦਾ ਬਣੀ ਵਿਸ਼ਾ; ਤੁਸੀ ਤਾਂ ਨਹੀਂ ਹੋ ਰਹੇ ਸ਼ਿਕਾਰ?
Jalandhar News: ਪੰਜਾਬ ਵਾਸੀਆਂ ਤੇ ਇੱਕ ਹੋਰ ਖ਼ਤਰੇ ਦੀ ਘੰਟੀ ਮੰਡਰਾ ਰਹੀ ਹੈ। ਜੇਕਰ 55-60 ਸਾਲ ਦੀ ਉਮਰ ਤੋਂ ਬਾਅਦ ਕਿਸੇ ਦੇ ਵਿਵਹਾਰ ਵਿੱਚ ਕੋਈ ਬਦਲਾਅ ਆਉਂਦਾ ਹੈ ਜਾਂ ਉਹ ਵਿਅਕਤੀ ਰੋਜ਼ਾਨਾ ਦੀਆਂ ਆਮ ਗੱਲਾਂ ਨੂੰ ਭੁੱਲਣਾ ਸ਼ੁਰੂ

Jalandhar News: ਪੰਜਾਬ ਵਾਸੀਆਂ ਤੇ ਇੱਕ ਹੋਰ ਖ਼ਤਰੇ ਦੀ ਘੰਟੀ ਮੰਡਰਾ ਰਹੀ ਹੈ। ਜੇਕਰ 55-60 ਸਾਲ ਦੀ ਉਮਰ ਤੋਂ ਬਾਅਦ ਕਿਸੇ ਦੇ ਵਿਵਹਾਰ ਵਿੱਚ ਕੋਈ ਬਦਲਾਅ ਆਉਂਦਾ ਹੈ ਜਾਂ ਉਹ ਵਿਅਕਤੀ ਰੋਜ਼ਾਨਾ ਦੀਆਂ ਆਮ ਗੱਲਾਂ ਨੂੰ ਭੁੱਲਣਾ ਸ਼ੁਰੂ ਕਰ ਦਿੰਦਾ ਹੈ ਤਾਂ ਉਹ ਡਿਮੈਂਸ਼ੀਆ ਨਾਮਕ ਬਿਮਾਰੀ ਤੋਂ ਪੀੜਤ ਹੋ ਸਕਦਾ ਹੈ, ਇਸ ਲਈ ਜੇਕਰ ਇਸ ਬਿਮਾਰੀ ਦਾ ਇਲਾਜ ਜਲਦੀ ਸ਼ੁਰੂ ਕਰ ਦਿੱਤਾ ਜਾਵੇ ਤਾਂ ਮਰੀਜ਼ ਨੂੰ ਕਾਫ਼ੀ ਹੱਦ ਤੱਕ ਠੀਕ ਕੀਤਾ ਜਾ ਸਕਦਾ ਹੈ।
ਐਨ.ਐਚ.ਐਸ. (ਨਾਸਾ ਐਂਡ ਹੱਬ ਸੁਪਰ ਸਪੈਸ਼ਲਿਟੀ) ਹਸਪਤਾਲ, ਨਜ਼ਦੀਕ ਕਪੂਰਥਲਾ ਚੌਕ ਨੇੜੇ ਦੇ ਡਾਇਰੈਕਟਰ ਅਤੇ ਮੁੱਖ ਨਿਊਰੋਲੋਜਿਸਟ ਡਾ. ਸੰਦੀਪ ਗੋਇਲ ਨੇ ਕਿਹਾ ਕਿ ਉਪਰੋਕਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਕੜਿਆਂ ਅਨੁਸਾਰ, ਦੁਨੀਆ ਭਰ ਵਿੱਚ ਲਗਭਗ 4 ਕਰੋੜ ਅਤੇ ਭਾਰਤ ਵਿੱਚ 40 ਲੱਖ ਲੋਕ ਇਸ ਬਿਮਾਰੀ ਤੋਂ ਪੀੜਤ ਹਨ। ਇਹ ਬਿਮਾਰੀ ਮਰਦਾਂ ਅਤੇ ਔਰਤਾਂ ਦੋਵਾਂ ਨੂੰ ਪ੍ਰਭਾਵਿਤ ਕਰਦੀ ਹੈ, ਅਤੇ 60 ਸਾਲ ਦੀ ਉਮਰ ਤੋਂ ਬਾਅਦ, 2-3 ਪ੍ਰਤੀਸ਼ਤ ਲੋਕ ਇਸ ਤੋਂ ਪ੍ਰਭਾਵਿਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਤੋਂ ਪੀੜਤ ਵਿਅਕਤੀ ਦੀ ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ, ਉੱਥੇ ਹੀ ਉਹ ਕੰਮ ਕਰਨ ਦੀ ਇੱਛਾ ਵੀ ਗੁਆ ਦਿੰਦਾ ਹੈ ਅਤੇ ਬੇਕਾਰ ਗੱਲਾਂ ਕਰਨ ਲੱਗ ਪੈਂਦਾ ਹੈ।
ਡਾ. ਗੋਇਲ ਨੇ ਦੱਸਿਆ ਕਿ ਡਿਮੈਂਸ਼ੀਆ ਤੋਂ ਪੀੜਤ ਵਿਅਕਤੀ ਬੋਲਦੇ ਸਮੇਂ ਸਹੀ ਸ਼ਬਦਾਂ ਨੂੰ ਨਹੀਂ ਸੋਚਦਾ ਅਤੇ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਕੁਝ ਮਾਮਲਿਆਂ ਵਿੱਚ ਮਰੀਜ਼ ਦਾ ਪਿਸ਼ਾਬ ਵੀ ਆਪਣੇ ਆਪ ਨਿਕਲ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਬਿਮਾਰੀ ਸਬੰਧੀ ਜਾਗਰੂਕਤਾ ਦੀ ਘਾਟ ਨਾ ਹੋਣ ਕਾਰਨ ਅਕਸਰ ਲੋਕ ਇਸਨੂੰ ਬੁਢਾਪੇ ਦੀ ਨਿਸ਼ਾਨੀ ਕਹਿਣ ਲੱਗਦੇ ਹਨ ਅਤੇ ਇਹ ਨਹੀਂ ਜਾਣਦੇ ਕਿ ਇਹ ਇੱਕ ਮਾਨਸਿਕ ਬਿਮਾਰੀ ਹੈ, ਜਿਸਦਾ ਇਲਾਜ ਕਾਫੀ ਹੱਦ ਤੱਕ ਸੰਭਵ ਹੈ ਅਤੇ ਇਲਾਜ ਤੋਂ ਬਾਅਦ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਸਕਦਾ ਹੈ।
ਡਿਮੈਂਸ਼ੀਆ ਦੇ ਲੱਛਣ
ਕਿਸੀ ਗੱਲ ਜਾਂ ਪ੍ਰਸ਼ਨ ਨੂੰ ਵਾਰ-ਵਾਰ ਦੋਹਰਾਣਾ
ਕੱਪੜੇ ਉਲਟੇ ਜਾਂ ਗਲਤ ਤਰੀਕੇ ਨਾਲ ਪਹਿਨਣਾ
ਛੋਟੀ-ਛੋਟੀ ਗੱਲ 'ਤੇ ਜਾਂ ਬਿਨਾਂ ਕਿਸੇ ਕਾਰਨ ਗੁੱਸਾ ਆਉਣਾ
ਮਹੱਤਵਪੂਰਨ ਚੀਜ਼ਾਂ ਜਾਂ ਹਾਲੀਆ ਘਟਨਾਵਾਂ ਨੂੰ ਭੁੱਲ ਜਾਣਾ
ਕੋਈ ਕੰਮ ਸ਼ੁਰੂ ਕਰਕੇ ਅਚਾਨਕ ਭੁੱਲ ਜਾਣਾ ਕੀ ਕਰਨਾ ਹੈ
ਚੀਜ਼ਾਂ ਨੂੰ ਗਲਤ ਜਗ੍ਹਾ 'ਤੇ ਰੱਖ ਦੇਣਾ
ਆਪਣੇ ਖਾਧੇ ਹੋਏ ਖਾਣੇ ਦੀ ਤਰੀਕ, ਮਹੀਨਾ ਜਾਂ ਸਮਾਂ ਭੁੱਲ ਜਾਣਾ
ਬਿਨਾਂ ਕਿਸੇ ਕਾਰਨ ਕਿਸੇ ਨਾਲ ਝਗੜਾ ਕਰਨਾ






















