Entertainment News: ਹਾਰਦਿਕ ਨੇ ਤਲਾਕ ਦੇ ਨਾਂ 'ਤੇ ਖੇਡੀ ਵੱਡੀ ਚਾਲ! ਹੰਸ ਰਾਜ ਹੰਸ ਬੋਲੇ- 'ਜੇ 1 ਤਰੀਕ ਤੱਕ ਜਿਉਂਦਾ ਰਿਹਾ ਤਾਂ' ਸਣੇ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।
Diljit Dosanjh Bhabi Ranjit Kaur: ਗਲੋਬਲ ਸਟਾਰ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਪ੍ਰਸ਼ੰਸਕਾਂ ਲਈ ਕੁਝ ਖਾਸ ਲੈ ਕੇ ਪੇਸ਼ ਹੋਣ ਵਾਲੇ ਹਨ। ਦੱਸ ਦੱਈਏ ਇਨ੍ਹੀਂ ਦਿਨੀਂ ਦਿਲਜੀਤ ਆਪਣੀ ਫਿਲਮ ਜੱਟ ਐਂਡ ਜੁਲੀਅਟ ਨੂੰ ਲੈ ਸੁਰਖੀਆਂ ਵਿੱਚ ਹਨ। ਇਸ ਫਿਲਮ ਵਿੱਚ ਅਦਾਕਾਰਾ ਨੀਰੂ ਬਾਜਵਾ ਉਨ੍ਹਾਂ ਨਾਲ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਏਗੀ। ਹਾਲਾਂਕਿ ਇਸ ਫਿਲਮ ਵਿੱਚ ਪ੍ਰਸ਼ੰਸਕਾਂ ਨੂੰ ਹਾਸਿਆਂ ਦਾ ਪਿਟਾਰਾ ਵੇਖਣ ਨੂੰ ਮਿਲੇਗਾ। ਦਰਅਸਲ, ਇਸ ਫਿਲਮ ਵਿੱਚ ਚੁੰਮਿਆ ਵਾਲੀ ਭਾਬੀ ਰਣਜੀਤ ਕੌਰ ਵੀ ਨਜ਼ਰ ਆਏਗੀ।
Payal Kapadia: ਬਾਲੀਵੁੱਡ ਅਭਿਨੇਤਰੀਆਂ ਨੇ ਇਨ੍ਹੀਂ ਦਿਨੀਂ ਕਾਨਸ ਫਿਲਮ ਫੈਸਟੀਵਲ ਵਿੱਚ ਧੂਮ ਮਚਾ ਰੱਖੀ ਹੈ। ਦੱਸ ਦੇਈਏ ਕਿ ਐਸ਼ਵਰੀਆ, ਆਲੀਆ ਭੱਟ, ਅਵਨੀਤ ਤੋਂ ਬਾਅਦ ਪਾਇਲ ਕਪਾਡੀਆ ਹਰ ਪਾਸੇ ਛਾਈ ਹੋਈ ਹੈ। ਆਖਿਰ ਕੌਣ ਹੈ ਪਾਇਲ ਅੱਜ ਅਸੀ ਤੁਹਾਨੂੰ ਪਾਇਲ ਬਾਰੇ ਕੁਝ ਅਣਸੁਣੀਆਂ ਗੱਲਾਂ ਦੱਸਣ ਜਾ ਰਹੇ ਹਾਂ। ਦੱਸ ਦੇਈਏ ਕਿ ਪਾਇਲ ਕਪਾਡੀਆ ਨੂੰ ਫਿਲਮ 'ਆਲ ਵੀ ਇਮੇਜਿਨ ਐਜ਼ ਲਾਈਟ' ਲਈ ਕਾਨਸ ਫਿਲਮ ਫੈਸਟੀਵਲ ਵਿੱਚ ਪੁਰਸਕਾਰ ਜਿੱਤਿਆ ਹੈ। ਇਸ ਫਿਲਮ ਫੈਸਟੀਵਲ 'ਚ 30 ਸਾਲਾਂ ਬਾਅਦ ਕਿਸੇ ਫਿਲਮ ਦਾ ਪ੍ਰੀਮੀਅਰ ਕੀਤਾ ਗਿਆ ਹੈ।
Hans Raj Hans: ਗਾਇਕ ਅਤੇ ਬੀਜੇਪੀ ਦੇ ਫਰੀਦਕੋਟ ਤੋਂ ਉਮੀਦਵਾਰ ਹੰਸ ਰਾਜ ਹੰਸ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਸਿਆਸਤ ਵਿੱਚ ਉਨ੍ਹਾਂ ਨੂੰ ਲਗਾਤਾਰ ਸਰਗਰਮ ਵੇਖਿਆ ਜਾ ਰਿਹਾ ਹੈ। ਉਹ ਲੋਕ ਸਭਾ ਚੋਣਾ ਦੇ ਚੱਲਦੇ ਆਪਣੀ ਪਾਰਟੀ ਲਈ ਲਗਾਤਾਰ ਪ੍ਰਚਾਰ ਕਰ ਰਹੇ ਹਨ। ਜਿੱਥੇ ਕਈ ਲੋਕਾਂ ਵੱਲੋਂ ਉਨ੍ਹਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ, ਉੱਥੇ ਹੀ ਕਈਆਂ ਵੱਲੋਂ ਨਫਰਤ ਵੀ ਵਿਖਾਈ ਜਾ ਰਹੀ ਹੈ। ਇਸ ਵਿਚਾਲੇ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਭਾਵੁਕ ਕਰ ਦੇਣ ਵਾਲਾ ਵੀਡੀਓ ਸ਼ੇਅਰ ਕੀਤਾ ਹੈ, ਜਿਸ ਉੱਪਰ ਪ੍ਰਸ਼ੰਸਕ ਵੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
Bollywood Kissa: ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਮਿਸਟਰ ਐਂਡ ਮਿਸੇਜ਼ ਮਾਹੀ' ਨੂੰ ਲੈ ਕੇ ਸੁਰਖੀਆਂ 'ਚ ਹੈ। ਜੋ 31 ਮਈ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ।
Read More: Bollywood Kissa: ਬੈੱਡਰੂਮ 'ਚ ਲੜਕੇ ਨਾਲ ਫੜੀ ਗਈ ਕਪੂਰ ਖਾਨਦਾਨ ਦੀ ਧੀ, ਫਿਰ ਘਰਦਿਆਂ ਨੇ ਅਭਿਨੇਤਰੀ ਨੂੰ ਦਿੱਤੀ ਅਜਿਹੀ ਸਜ਼ਾ
KKR : ਆਈਪੀਐਲ 2024 ਸੀਜ਼ਨ 17 ਨੂੰ ਉਸਦੀ ਚੈਂਪੀਅਨ ਟੀਮ ਮਿਲ ਚੁੱਕੀ ਹੈ। ਦੱਸ ਦੇਈਏ ਕਿ ਕੋਲਕਾਤਾ ਨਾਈਟ ਰਾਈਡਰਜ਼ ਨੇ ਫਾਈਨਲ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੂੰ 8 ਵਿਕਟਾਂ ਨਾਲ ਹਰਾਇਆ। ਫਾਈਨਲ ਮੈਚ ਜਿੱਤਣ ਤੋਂ ਬਾਅਦ ਟੀਮ ਦੇ ਮੈਂਟਰ ਗੌਤਮ ਗੰਭੀਰ ਅਤੇ ਮਾਲਕ ਸ਼ਾਹਰੁਖ ਖਾਨ ਮੈਦਾਨ 'ਤੇ ਡਾਂਸ ਕਰਦੇ ਨਜ਼ਰ ਆਏ। ਸ਼ਾਹਰੁਖ ਖਾਨ ਹਸਪਤਾਲ ਤੋਂ ਬਾਅਦ ਆਪਣੀ ਟੀਮ ਦੀ ਹੌਸਲਾਂ ਅਫ਼ਜਾਈ ਲਈ ਇੱਕ ਵਾਰ ਫਿਰ ਮੈਦਾਨ ਤੇ ਪੁੱਜੇ। ਇਸ ਦੌਰਾਨ ਫੈਨਜ਼ ਨੇ ਆਪਣੇ ਪਸੰਦੀਦਾ ਸਟਾਰ ਦੀ ਝਲਕ ਵੇਖੀ।
Hardik Pandya Divorce: ਹਾਰਦਿਕ ਪਾਂਡਿਆ ਅਤੇ ਨਤਾਸ਼ਾ ਸਟੈਨਕੋਵਿਚ ਦੇ ਤਲਾਕ ਦੀ ਖਬਰ ਸੋਸ਼ਲ ਮੀਡੀਆ 'ਤੇ ਫੈਲ ਗਈ ਹੈ। ਹਾਲਾਂਕਿ ਜੋੜੇ ਨੇ ਇਸ ਮਾਮਲੇ 'ਤੇ ਅਜੇ ਤੱਕ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਹੈ ਅਤੇ ਨਾ ਹੀ ਆਪਣੇ ਤਲਾਕ ਦੀ ਪੁਸ਼ਟੀ ਕੀਤੀ ਹੈ। ਇਸ ਦੌਰਾਨ, ਨੇਟੀਜ਼ਨ ਹੁਣ ਦਾਅਵਾ ਕਰ ਰਹੇ ਹਨ ਕਿ ਹਾਰਦਿਕ ਅਤੇ ਨਤਾਸ਼ਾ ਨੇ ਜਾਣਬੁੱਝ ਕੇ ਤਲਾਕ ਦੀ ਝੂਠੀ ਖਬਰ ਫੈਲਾਈ ਹੈ। ਇਹ ਹਾਰਦਿਕ ਦੀ ਪੀਆਰ ਰਣਨੀਤੀ ਦਾ ਹਿੱਸਾ ਹੈ ਜਿਸ ਰਾਹੀਂ ਉਹ ਹਮਦਰਦੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
Bollywood Celebs: ਬਾਲੀਵੁੱਡ ਦੀ ਮਸ਼ਹੂਰ ਫਿਲਮ ਨਿਰਮਾਤਾਵਾਂ ਵਿੱਚੋਂ ਇੱਕ ਫਰਾਹ ਖਾਨ ਆਪਣੇ ਖੁੱਲ੍ਹੇ ਸੁਭਾਅ ਲਈ ਜਾਣੀ ਜਾਂਦੀ ਹੈ। ਉਹ ਹਰ ਮੁੱਦੇ ਉੱਪਰ ਖੁੱਲ੍ਹ ਕੇ ਆਪਣੇ ਵਿਚਾਰ ਸਾਹਮਣੇ ਰੱਖਦੀ ਹੈ। ਹਾਲ ਹੀ 'ਚ ਫਰਾਹ ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ ਦਾ ਹਿੱਸਾ ਬਣੀ, ਜਿੱਥੇ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਖੂਬ ਮਸਤੀ ਕੀਤੀ ਅਤੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਵੀ ਕਈ ਖੁਲਾਸੇ ਕੀਤੇ।
Read More: Bollywood Celeb: ਬਾਲੀਵੁੱਡ ਸਿਤਾਰਿਆਂ ਨੂੰ ਕਿਉਂ ਸ਼ਰਾਪ ਦਿੰਦੀ ਇਹ ਮਸ਼ਹੂਰ ਹਸਤੀ, ਬੋਲੀ- 'ਮੇਰੀ ਜ਼ੁਬਾਨ ਕਾਲੀ'
ਪਿਛੋਕੜ
Entertainment News Live Today : ਹਾਰਦਿਕ ਪਾਂਡਿਆ ਅਤੇ ਨਤਾਸ਼ਾ ਸਟੈਨਕੋਵਿਚ ਦੇ ਤਲਾਕ ਦੀ ਖਬਰ ਸੋਸ਼ਲ ਮੀਡੀਆ 'ਤੇ ਫੈਲ ਗਈ ਹੈ। ਹਾਲਾਂਕਿ ਜੋੜੇ ਨੇ ਇਸ ਮਾਮਲੇ 'ਤੇ ਅਜੇ ਤੱਕ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਹੈ ਅਤੇ ਨਾ ਹੀ ਆਪਣੇ ਤਲਾਕ ਦੀ ਪੁਸ਼ਟੀ ਕੀਤੀ ਹੈ। ਇਸ ਦੌਰਾਨ, ਨੇਟੀਜ਼ਨ ਹੁਣ ਦਾਅਵਾ ਕਰ ਰਹੇ ਹਨ ਕਿ ਹਾਰਦਿਕ ਅਤੇ ਨਤਾਸ਼ਾ ਨੇ ਜਾਣਬੁੱਝ ਕੇ ਤਲਾਕ ਦੀ ਝੂਠੀ ਖਬਰ ਫੈਲਾਈ ਹੈ। ਇਹ ਹਾਰਦਿਕ ਦੀ ਪੀਆਰ ਰਣਨੀਤੀ ਦਾ ਹਿੱਸਾ ਹੈ ਜਿਸ ਰਾਹੀਂ ਉਹ ਹਮਦਰਦੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਦਰਅਸਲ ਰੀ-ਐਡਿਟ 'ਤੇ ਇਕ ਲੰਬੀ ਪੋਸਟ 'ਚ ਇਕ ਯੂਜ਼ਰ ਨੇ ਦਾਅਵਾ ਕੀਤਾ ਹੈ ਕਿ ਹਾਰਦਿਕ ਅਤੇ ਨਤਾਸ਼ਾ ਦਾ ਤਲਾਕ ਨਹੀਂ ਹੋ ਰਿਹਾ ਹੈ। ਪੋਸਟ 'ਚ ਲਿਖਿਆ ਹੈ- 'ਮੈਂ ਨਜ਼ਦੀਕੀ ਸੂਤਰਾਂ ਤੋਂ ਸੁਣਿਆ ਹੈ ਕਿ ਹਾਰਦਿਕ ਅਤੇ ਨਤਾਸ਼ਾ ਓਪਨ ਅਰੇਜ਼ ਮੈਰਿਜ ਵਿੱਚ ਹਨ। ਉਹ ਦੋਵੇਂ ਇੱਕ ਕਾੱਮਨ ਫ੍ਰੈਂਡ ਦੇ ਜਰਿਏ ਮਿਲੇ ਸੀ ਅਤੇ ਇੰਗਲੈਂਡ ਵਿੱਚ ਭਾਰਤ ਦੇ ਵਿਸ਼ਵ ਕੱਪ ਤੋਂ ਠੀਕ ਬਾਅਦ ਅਗਸਤ 2019-ਨਵੰਬਰ 2019 ਦਰਮਿਆਨ ਉਨ੍ਹਾਂ ਦਾ ਰਿਸ਼ਤਾ ਬਣ ਗਿਆ ਸੀ।
'ਉਨ੍ਹਾਂ ਦੇ ਵਿਆਹ ਦੀਆਂ ਸ਼ਰਤਾਂ ਹਮੇਸ਼ਾ ਸਪੱਸ਼ਟ ਸਨ...'
ਯੂਜ਼ਰ ਨੇ ਅੱਗੇ ਲਿਖਿਆ- 'ਰਿਲੇਸ਼ਨਸ਼ਿਪ ਦੌਰਾਨ ਉਹ ਗਰਭਵਤੀ ਹੋ ਗਈ ਅਤੇ ਉਨ੍ਹਾਂ ਨੇ ਇਸ ਨਾਲ ਅੱਗੇ ਵਧਣ ਦਾ ਫੈਸਲਾ ਕੀਤਾ। ਇਸੇ ਲਈ ਨਵੇਂ ਸਾਲ 2020 ਦੌਰਾਨ, ਉਨ੍ਹਾਂ ਨੇ ਅਚਾਨਕ ਆਪਣੀ ਮੰਗਣੀ ਦਾ ਐਲਾਨ ਕਰ ਦਿੱਤਾ ਅਤੇ ਕੋਵਿਡ ਦੇ ਕਾਰਨ, ਵਿਆਹ ਸ਼ਾਨਦਾਰ ਤਰੀਕੇ ਨਾਲ ਨਹੀਂ ਹੋ ਸਕਿਆ। ਉਨ੍ਹਾਂ ਦੇ ਵਿਆਹ ਦੀਆਂ ਸ਼ਰਤਾਂ ਹਮੇਸ਼ਾ ਸਪੱਸ਼ਟ ਸਨ। ਉਨ੍ਹਾਂ ਦਾ ਵਿਆਹ ਪੂਰੀ ਤਰ੍ਹਾਂ ਉਪਨ ਹੈ ਅਤੇ ਦੋਵੇਂ ਜਿਸ ਨਾਲ ਚਾਹੁਣ ਰਹਿ ਸਕਦੇ ਹਨ।
ਹਾਰਦਿਕ ਅਤੇ ਨਤਾਸ਼ਾ ਨੇ ਖੁਦ ਫੈਲਾਈ ਤਲਾਕ ਦੀ ਅਫਵਾਹ?
ਯੂਜ਼ਰ ਨੇ ਅੱਗੇ ਦਾਅਵਾ ਕੀਤਾ ਅਤੇ ਲਿਖਿਆ- 'ਤਲਾਕ ਦੀ ਇਹ ਅਚਾਨਕ ਅਫਵਾਹ ਵੀ ਆਪਸੀ ਸਹਿਮਤੀ ਨਾਲ ਹੀ ਫੈਲਦੀ ਹੈ। ਤਲਾਕ ਨਹੀਂ ਹੋ ਰਿਹਾ ਹੈ ਪਰ ਇਹ ਅਫਵਾਹ ਹਾਰਦਿਕ ਦੀ PR ਰਣਨੀਤੀ ਦੇ ਹਿੱਸੇ ਵਜੋਂ ਫੈਲਾਈ ਗਈ ਹੈ ਤਾਂ ਜੋ ਪੂਰੇ ਆਈਪੀਐਲ ਦੇ ਅਸਫਲਤਾ ਅਤੇ ਫਲਾਪ ਸ਼ੋਅ ਤੋਂ ਬਾਅਦ ਹਮਦਰਦੀ ਹਾਸਲ ਕੀਤੀ ਜਾ ਸਕੇ। ਤੁਸੀਂ ਉਮੀਦ ਕਰ ਸਕਦੇ ਹੋ ਕਿ ਦੋਵੇਂ ਜਲਦੀ ਹੀ ਇੱਕ ਸਾਂਝਾ ਬਿਆਨ ਜਾਰੀ ਕਰਨਗੇ ਅਤੇ ਇਸ ਅਫਵਾਹ ਨੂੰ ਪੂਰੀ ਤਰ੍ਹਾਂ ਰੱਦ ਕਰਨਗੇ ਜੋ ਉਨ੍ਹਾਂ ਨੇ ਖੁਦ ਫੈਲਾਈ ਹੈ।
ਹੁਣ ਹੋਰ ਯੂਜ਼ਰਸ ਵੀ ਰੀ-ਐਟਿਡ 'ਤੇ ਇਸ ਵਾਇਰਲ ਪੋਸਟ 'ਤੇ ਪ੍ਰਤੀਕਿਰਿਆ ਦੇ ਰਹੇ ਹਨ। ਹਾਲਾਂਕਿ, ਏਬੀਪੀ ਨਿਊਜ਼ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਹੈ ਕਿ ਇਸ ਦਾਅਵੇ ਵਿੱਚ ਕਿੰਨੀ ਸੱਚਾਈ ਹੈ।
- - - - - - - - - Advertisement - - - - - - - - -