Entertainment News Live Today: ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ ਹਾਸਲ ਕਰੋ ਸਿਰਫ ਇੱਕ ਕਲਿੱਕ ਨਾਲ, ਜਾਣੋ ਅੱਜ ਦੀਆਂ ਤਾਜ਼ਾ ਅਪਡੇਟਸ
Entertainment News Today 4 AUg: ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।
LIVE
Background
Entertainment News Today Latest Updates 4 August: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:
ਜਦੋਂ ਹੈਰੋਈਨ ਸੁੰਘ ਕੇ 2 ਦਿਨਾਂ ਤੱਕ ਸੁੱਤੇ ਰਹੇ ਸੀ ਸੰਜੇ ਦੱਤ, ਪਰਿਵਾਰ ਨੇ ਸਮਝ ਲਿਆ ਸੀ 'ਮ੍ਰਿਤ', ਅੱਖ ਖੁੱਲ੍ਹੀ ਤਾਂ...
Sanjay Dutt Drug Addiction: ਸੰਜੇ ਦੱਤ ਨਸ਼ੇ ਦੀ ਲਤ ਦਾ ਸ਼ਿਕਾਰ ਰਹੇ ਹਨ ਅਤੇ ਇਸ ਲਤ ਨੇ ਉਨ੍ਹਾਂ ਦੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਨੂੰ ਕਿਸ ਹੱਦ ਤੱਕ ਪ੍ਰਭਾਵਿਤ ਕੀਤਾ ਸੀ, ਇਹ ਪੂਰੀ ਦੁਨੀਆ ਜਾਣਦੀ ਹੈ।। ਦੁਨੀਆ ਨੂੰ ਉਨ੍ਹਾਂ ਦੀ ਪਰਸਨਲ ਲਾਈਫ ਦੇ ਸੰਘਰਸ਼ਾਂ ਬਾਰੇ ਵੀ ਪਤਾ ਹੈ। ਉਨ੍ਹਾਂ ਨੇ ਆਪਣੀ ਮਾਂ ਨਰਗਿਸ ਨੂੰ ਗੁਆ ਦਿੱਤਾ, ਉਨ੍ਹਾਂ ਦੀ ਪਹਿਲੀ ਪਤਨੀ ਦੀ ਮੌਤ ਅਤੇ ਉਨ੍ਹਾਂ ਦੀ ਦੂਜੀ ਪਤਨੀ ਤੋਂ ਤਲਾਕ ਨੇ ਉਨ੍ਹਾਂ ਨੂੰ ਤੋੜ ਦਿੱਤਾ। ਇਸ ਦੇ ਨਾਲ ਹੀ ਅਦਾਕਾਰ ਨੇ ਆਪਣੀ ਜ਼ਿੰਦਗੀ ਦੇ ਕੁਝ ਸਾਲ ਜੇਲ੍ਹ ਵਿੱਚ ਵੀ ਬਿਤਾਏ।
ਸੰਜੇ ਹਮੇਸ਼ਾ ਹੀ ਨਸ਼ੇ ਦੇ ਖਿਲਾਫ ਆਪਣੀ ਲੜਾਈ ਨੂੰ ਲੈ ਕੇ ਕਾਫੀ ਬੋਲਦੇ ਰਹੇ ਹਨ। ਉਹ ਅਕਸਰ ਇਸ 'ਤੇ ਖੁੱਲ੍ਹ ਕੇ ਗੱਲ ਕਰਦੇ ਹਨ। ਹੁਣ ਉਨ੍ਹਾਂ ਦੀ ਬੇਟੀ ਤ੍ਰਿਸ਼ਾਲਾ ਦੱਤ ਨੇ ਆਪਣੇ ਪਿਤਾ ਦੀ ਇੱਕ ਪੁਰਾਣੀ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਸੰਜੇ ਦੱਤ ਨੇ ਉਨ੍ਹਾਂ ਨਾਲ ਇੱਕ ਪੁਰਾਣੀ ਕਹਾਣੀ ਸਾਂਝੀ ਕੀਤੀ ਹੈ। ਉਹ ਦੱਸਦੇ ਹਨ ਕਿ ਇੱਕ ਵਾਰ ਉਨ੍ਹਾਂਨੇ ਹੈਰੋਇਨ ਪੀਤੀ ਅਤੇ ਦੋ ਦਿਨ ਲਗਾਤਾਰ ਸੌਂਦੇ ਰਹੇ।
ਦੋ ਦਿਨਾਂ ਬਾਅਦ ਨੀਂਦ ਤੋਂ ਜਾਗਿਆ ਅਦਾਕਾਰ
ਇਹ ਵੀਡੀਓ 2006 ਦਾ ਹੈ ਜਦੋਂ ਸੰਜੇ ਦੱਤ ਅਦਾਕਾਰਾ ਸਿਮੀ ਗਰੇਵਾਲ ਦੇ ਸ਼ੋਅ 'ਰੌਂਡੇਵੂ ਵਿਦ ਸਿੰਮੀ ਗਰੇਵਾਲ' ਵਿੱਚ ਪਹੁੰਚੇ ਸੀ। ਇਸ ਦੌਰਾਨ ਸੰਜੇ ਨੇ ਆਪਣੇ ਨਸ਼ੇ ਅਤੇ ਪਰਿਵਾਰਕ ਮੁੱਦਿਆਂ 'ਤੇ ਖੁੱਲ੍ਹ ਕੇ ਗੱਲ ਕੀਤੀ ਸੀ। ਵੀਡੀਓ 'ਚ ਸੰਜੇ ਦੱਤ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਉੱਠੇ ਤਾਂ ਉਨ੍ਹਾਂ ਨੂੰ ਬਹੁਤ ਭੁੱਖ ਲੱਗ ਰਹੀ ਸੀ। ਉਨ੍ਹਾਂ ਨੇ ਆਪਣੇ ਨੌਕਰ ਨੂੰ ਉਨ੍ਹਾਂ ਦੇ ਲਈ ਕੁਝ ਬਣਾਉਣ ਲਈ ਕਿਹਾ। ਉਸ ਸਮੇਂ ਉਹ ਰੋਣ ਲੱਗ ਪਿਆ। ਜਦੋਂ ਸੰਜੇ ਨੇ ਉਸ ਤੋਂ ਰੋਣ ਦਾ ਕਾਰਨ ਪੁੱਛਿਆ ਤਾਂ ਨੌਕਰ ਨੇ ਦੱਸਿਆ ਕਿ ਸੰਜੇ ਦੋ ਦਿਨਾਂ ਬਾਅਦ ਨੀਂਦ ਤੋਂ ਜਾਗਿਆ ਹੈ।
ਸੰਜੇ ਦਾ ਕਹਿਣਾ ਹੈ ਕਿ ਉਹ ਹੈਰੋਇਨ ਪੀ ਕੇ ਸੌਂ ਗਏ ਸੀ। ਜਦੋਂ ਉਹ ਉੱਠਿਆ ਤਾਂ ਉਨ੍ਹਾਂ ਨੇ ਸ਼ੀਸ਼ੇ ਵਿੱਚ ਆਪਣਾ ਚਿਹਰਾ ਦੇਖਿਆ ਜੋ ਭਿੱਜਿਆ ਹੋਇਆ ਸੀ। ਉਨ੍ਹਾਂ ਨੇ ਕਿਹਾ, 'ਮੈਨੂੰ ਪਤਾ ਸੀ ਕਿ ਜੇਕਰ ਮੈਂ ਆਪਣੇ ਆਪ ਨੂੰ ਨਾ ਰੋਕਿਆ ਤਾਂ ਮੈਂ ਮਰ ਜਾਵਾਂਗਾ। ਮੈਂ ਆਪਣੇ ਪਿਤਾ ਕੋਲ ਗਿਆ ਅਤੇ ਉਨ੍ਹਾਂ ਨੂੰ ਮੈਨੂੰ ਬਚਾਉਣ ਲਈ ਕਿਹਾ। ਉਨ੍ਹਾਂ ਨੇ ਮੈਨੂੰ ਇੱਕ ਨਾਮਵਰ ਹਸਪਤਾਲ ਭੇਜਿਆ ਅਤੇ ਉਸ ਤੋਂ ਤੁਰੰਤ ਬਾਅਦ ਮੈਨੂੰ ਅਮਰੀਕਾ ਦੇ ਇੱਕ ਮੁੜ ਵਸੇਬਾ ਕੇਂਦਰ (ਰੀਹੈਬ ਸੈਂਟਰ) ਵਿੱਚ ਭੇਜ ਦਿੱਤਾ ਗਿਆ।
Tarsem Jassar: ਤਰਸੇਮ ਜੱਸੜ ਦੀ ਫਿਲਮ 'ਮਸਤਾਨੇ' ਦਾ ਟ੍ਰੇਲਰ ਰਿਲੀਜ਼, ਪਹਿਲੀ ਵਾਰ ਧਾਕੜ ਅੰਦਾਜ਼ 'ਚ ਨਜ਼ਰ ਆਇਆ ਗਾਇਕ
Mastane Movie Trailer Out: ਪੰਜਾਬੀ ਗਾਇਕ ਅਤੇ ਅਦਾਕਾਰ ਤਰਸੇਮ ਜੱਸੜ ਅਤੇ ਸਿੰਮੀ ਚਾਹਲ ਦੀ ਫਿਲਮ 'ਮਸਤਾਨੇ' ਦਾ ਧਮਾਕੇਦਾਰ ਟੀਜ਼ਰ ਰਿਲੀਜ਼ ਕੀਤਾ ਜਾ ਚੁੱਕਾ ਹੈ। ਖਾਸ ਗੱਲ਼ ਇਹ ਹੈ ਕਿ ਇਸ ਫਿਲਮ ਵਿੱਚ ਤਰਸੇਮ ਜੱਸੜ ਆਪਣੇ ਧਾਕੜ ਅੰਦਾਜ਼ ਵਿੱਚ ਦਿਖਾਈ ਦੇ ਰਹੇ ਹਨ। ਉਨ੍ਹਾਂ ਦਾ ਇਹ ਅੰਦਾਜ਼ ਦਿਲ ਖਿੱਚਵਾਂ ਹੈ। ਖਾਸ ਗੱਲ ਇਹ ਹੈ ਕਿ ਫਿਲਮ ਦੇ ਟ੍ਰੇਲਰ ਵਿੱਚ ਨਜ਼ਰ ਆਇਆ ਹਰ ਕਿਰਦਾਰ ਆਪਣੇ ਲੁੱਕ ਅਤੇ ਡਾਇਲਾਗਸ ਨਾਲ ਧਿਆਨ ਖਿੱਚ ਰਿਹਾ ਹੈ। ਤੁਸੀ ਵੀ ਵੇਖੋ ਫਿਲਮ ਦਾ ਟ੍ਰੇਲਰ...
View this post on Instagram
Dharmendra: ਧਰਮਿੰਦਰ ਕਿੱਸਿੰਗ ਸੀਨ ਦੀ ਚਰਚਾ ਵਿਚਾਲੇ ਪਿੰਡ 'ਚ ਬਤੀਤ ਕਰ ਰਹੇ ਖਾਸ ਪਲ, ਮੰਜੇ 'ਤੇ ਬੈਠ ਸ਼ੇਅਰ ਕੀਤੀ ਵੀਡੀਓ
Dharmendra Video: ਬਾਲੀਵੁੱਡ ਸੁਪਰਸਟਾਰ ਧਰਮਿੰਦਰ ਇਨ੍ਹੀਂ ਦਿਨੀਂ ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਨੂੰ ਲੈ ਕੇ ਚਰਚਾ 'ਚ ਹਨ। ਜਿੱਥੇ ਇਹ ਫਿਲਮ ਹਿੱਟ ਸਾਬਤ ਹੋ ਰਹੀ ਹੈ, ਉਥੇ ਹੀ 87 ਸਾਲ ਦੀ ਉਮਰ 'ਚ ਸ਼ਬਾਨਾ ਆਜ਼ਮੀ ਨਾਲ ਧਰਮਿੰਦਰ ਦਾ ਕਿੱਸਿੰਗ ਸੀਨ ਵੀ ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਪਰ ਇਨ੍ਹਾਂ ਸਾਰੀਆਂ ਗੱਲਾਂ ਤੋਂ ਦੂਰ ਧਰਮਿੰਦਰ ਇਨ੍ਹੀਂ ਦਿਨੀਂ ਆਪਣੇ ਪਿੰਡ 'ਚ ਸਾਦਾ ਜੀਵਨ ਬਤੀਤ ਕਰ ਰਹੇ ਹਨ। ਜਿਸ ਦੀ ਇੱਕ ਝਲਕ ਉਨ੍ਹਾਂ ਨੇ ਪ੍ਰਸ਼ੰਸਕਾਂ ਨਾਲ ਵੀ ਸਾਂਝੀ ਕੀਤੀ।
Navjot Sidhu News: ਸਦਗੁਰੂ ਦੇ ਦਰਬਾਰ ਪਹੁੰਚੇ ਨਵਜੋਤ ਸਿੱਧੂ
ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਜੇਲ੍ਹ ਵਿੱਚੋਂ ਬਾਹਰ ਆਉਣ ਮਗਰੋਂ ਯਾਤਰਾ 'ਤੇ ਹਨ। ਉਹ ਕੈਂਸਰ ਦੇ ਇਲਾਜ ਤੋਂ ਉਭਰ ਰਹੀ ਆਪਣੀ ਪਤਨੀ ਡਾਕਟਰ ਨਵਜੋਤ ਕੌਰ ਨਾਲ ਦੇਸ਼ ਦੇ ਵੱਖ-ਵੱਖ ਧਾਰਮਿਕ ਤੇ ਟੂਰਿਸਟ ਸਥਾਨਾਂ ਦੀ ਯਾਤਰਾ ਕਰ ਰਹੇ ਹਨ। ਕੈਂਸਰ ਦੇ ਇਲਾਜ ਦੌਰਾਨ ਉਹ ਉਨ੍ਹਾਂ ਨੂੰ ਕੀਮੋਥੈਰੇਪੀ ਦੇ ਦਰਦ ਤੋਂ ਛੁਟਕਾਰਾ ਦਿਵਾਉਣ ਲਈ ਉਨ੍ਹਾਂ ਦੇ ਮਨਪਸੰਦ ਸਥਾਨਾਂ 'ਤੇ ਲੈ ਕੇ ਜਾ ਰਹੇ ਹਨ। ਹੁਣ ਨਵਜੋਤ ਸਿੰਘ ਸਿੱਧੂ ਆਪਣੇ ਪਰਿਵਾਰ ਸਮੇਤ ਤਾਮਿਲਨਾਡੂ ਦੇ ਸ਼ਹਿਰ ਕੋਇੰਬਟੂਰ ਪਹੁੰਚ ਗਏ ਹਨ ਜਿੱਥੇ ਉਹ ਸਦਗੁਰੂ ਨੂੰ ਵੀ ਮਿਲੇ।
Sunny Deol On Nepotism: ਸੰਨੀ ਦਿਓਲ ਦਾ ਨੇਪੋਟਿਜ਼ਮ ਤੇ ਵੱਡਾ ਬਿਆਨ, ਬੋਲੇ- ਇਸ 'ਚ ਕੁਝ ਗਲਤ ਨਹੀਂ...' ਕਿਉਂਕਿ...
Sunny Deol On Nepotism: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਇਨ੍ਹੀਂ ਦਿਨੀਂ ਫਿਲਮ 'ਗਦਰ 2' ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਤਾਰਾ ਸਿੰਘ ਦੇ ਰੂਪ 'ਚ ਵੱਡੇ ਪਰਦੇ 'ਤੇ ਵਾਪਸੀ ਕਰ ਰਹੇ ਸੰਨੀ ਨੇ ਹੁਣ ਬਾਲੀਵੁੱਡ 'ਚ ਭਾਈ-ਭਤੀਜਾਵਾਦ 'ਤੇ ਆਪਣੀ ਰਾਏ ਦਿੱਤੀ ਹੈ। ਇਸ ਸਬੰਧੀ ਪੁੱਛੇ ਜਾਣ 'ਤੇ ਉਨ੍ਹਾਂ ਦੱਸਿਆ ਕਿ ਇਹ ਸਾਰੀ ਬਹਿਸ ਨਿਰਾਸ਼ ਲੋਕਾਂ ਵੱਲੋਂ ਫੈਲਾਈ ਗਈ ਹੈ, ਇਸ ਵਿੱਚ ਕੁਝ ਵੀ ਗਲਤ ਨਹੀਂ ਹੈ।
Read More: Sunny Deol On Nepotism: ਸੰਨੀ ਦਿਓਲ ਦਾ ਨੇਪੋਟਿਜ਼ਮ ਤੇ ਵੱਡਾ ਬਿਆਨ, ਬੋਲੇ- ਇਸ 'ਚ ਕੁਝ ਗਲਤ ਨਹੀਂ...' ਕਿਉਂਕਿ...
Afsana Khan: ਅਫਸਾਨਾ ਖਾਨ ਨੂੰ ਘਰ 'ਚ ਇਸ ਨਾਂਅ ਨਾਲ ਬੁਲਾਉਂਦੇ ਨੇ ਪਤੀ ਸਾਜ਼, ਗਾਇਕ ਨੇ ਸ਼ੋਅ 'ਚ ਕੀਤਾ ਖੁਲਾਸਾ
Afsana Khan Husband Saajz: ਪੰਜਾਬੀ ਗਾਇਕਾ ਅਫਸਾਨਾ ਖਾਨ ਸੰਗੀਤ ਜਗਤ ਦਾ ਜਾਣਿਆ ਪਛਾਣਿਆ ਨਾਂਅ ਹੈ। ਪਾਲੀਵੁੱਡ ਦੇ ਨਾਲ-ਨਾਲ ਅਫਸਾਨਾ ਖਾਨ ਬਾਲੀਵੁੱਡ ਵਿੱਚ ਵੀ ਆਪਣੀ ਆਵਾਜ਼ ਦਾ ਜਲਵਾ ਦਿਖਾ ਚੁੱਕੀ ਹੈ। ਅਫਸਾਨਾ ਨੂੰ ਦੇਸ਼ ਅਤੇ ਵਿਦੇਸ਼ ਬੈਠੇ ਪੰਜਾਬੀਆਂ ਦੁਆਰਾ ਵੀ ਬੇਹੱਦ ਪਸੰਦ ਕੀਤਾ ਜਾਂਦਾ ਹੈ। ਦੱਸ ਦੇਈਏ ਕਿ ਪੰਜਾਬੀ ਗਾਇਕਾ ਆਪਣੀ ਪ੍ਰੋਫੈਸ਼ਨ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਅਫਸਾਨਾ ਖਾਨ ਪਤੀ ਸਾਜ਼ ਨਾਲ ਰਵਨੀਤ ਦੇ ਸ਼ੋਅ ਟੱਬਰ ਖੁਸ਼ ਹੂਆ ਦਾ ਹਿੱਸਾ ਬਣੀ। ਜਿਸਦਾ ਵੀਡੀਓ ਅਫਸਾਨਾ ਦੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਾਂਝਾ ਕੀਤਾ ਗਿਆ ਹੈ।
Read More: Afsana Khan: ਅਫਸਾਨਾ ਖਾਨ ਨੂੰ ਘਰ 'ਚ ਇਸ ਨਾਂਅ ਨਾਲ ਬੁਲਾਉਂਦੇ ਨੇ ਪਤੀ ਸਾਜ਼, ਗਾਇਕ ਨੇ ਸ਼ੋਅ 'ਚ ਕੀਤਾ ਖੁਲਾਸਾ