Armaan Malik: ਦੋ ਪਤਨੀਆਂ ਵਾਲਾ ਅਰਮਾਨ ਮਲਿਕ ਕਦੇ ਕਰਦਾ ਸੀ ਮਿਸਤਰੀ ਦਾ ਕੰਮ, ਯੂਟਿਊਬ ਨੇ ਦਿਨਾਂ 'ਚ ਇੰਝ ਬਣਾਇਆ 200 ਕਰੋੜ ਦਾ ਮਾਲਕ
Armaan Malik Net Worth: ਦੋ ਪਤਨੀਆਂ ਵਾਲਾ ਮਸ਼ਹੂਰ ਯੂਟਿਊਬਰ ਅਕਸਰ ਚਰਚਾ 'ਚ ਰਹਿੰਦਾ ਹੈ। ਕੀ ਤੁਹਾਨੂੰ ਪਤਾ ਹੈ ਢਾਈ ਸਾਲ ਪਹਿਲਾਂ ਅਰਮਾਨ ਬਿਲਕੁਲ ਮਲੰਗ ਹੁੰਦਾ ਸੀ। ਫਿਰ ਉਸ ਦੀ ਕਿਸਮਤ ਪਲਟੀ ਤੇ ਯੂਟਿਊਬ ਨੇ ਬਣਾ ਦਿੱਤਾ 200 ਕਰੋੜ ਦਾ ਮਾਲਕ।
Armaan Malik Net Worth: ਅੱਜ ਕੱਲ੍ਹ ਯੂਟਿਊਬ ਦਾ ਲੋਕਾਂ ਵਿੱਚ ਬੜਾ ਕਰੇਜ਼ ਹੈ। ਯੂਟਿਊਬਰਾਂ ਦਾ ਰੁਤਬਾ ਵੀ ਕਿਸੇ ਸੈਲੀਬ੍ਰਿਟੀ ਤੋਂ ਘੱਟ ਨਹੀਂ ਹੈ। ਇਹੀ ਨਹੀਂ ਜਾਇਦਾਦ ਦੇ ਮਾਮਲੇ 'ਚ ਵੀ ਇਹ ਯੂਟਿਊਬਰ ਬਾਲੀਵੁੱਡ ਦੇ ਵੱਡੇ-ਵੱਡੇ ਕਲਾਕਾਰਾਂ ਨੂੰ ਟੱਕਰ ਦਿੰਦੇ ਹਨ। ਇਨ੍ਹਾਂ ਵਿੱਚੋਂ ਇੱਕ ਯੂਟਿਊਬਰ ਹੈ ਅਰਮਾਨ ਮਲਿਕ। ਅਰਮਾਨ ਮਲਿਕ ਆਪਣੇ ਯੂਟਿਊਬ ਚੈਨਲ ਨਾਲੋਂ ਜ਼ਿਆਦਾ ਆਪਣੀ ਪਰਸਨਲ ਲਾਈਫ ਕਰਕੇ ਚਰਚਾ 'ਚ ਰਹਿੰਦਾ ਹੈ। ਉਸ ਦੀਆਂ ਦੋ ਪਤਨੀਆਂ ਹਨ ਅਤੇ ਉਹ 200 ਕਰੋੜ ਜਾਇਦਾਦ ਦਾ ਮਾਲਕ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਸਿਰਫ ਯੂਟਿੳਬ ਤੋਂ ਹੀ ਉਸ ਨੇ ਢਾਈ ਸਾਲਾਂ 'ਚ 200 ਕਰੋੜ ਦੀ ਜਾਇਦਾਦ ਕਮਾਈ ਹੈ।
ਕਦੇ ਮਿਸਤਰੀ ਦਾ ਕੰਮ ਕੀਤਾ, ਕਦੇ ਸਿਰ 'ਤੇ ਢੋਏ ਤਸਲੇ
ਹਾਲ ਹੀ 'ਚ ਅਰਮਾਨ ਮਲਿਕ ਇੱਕ ਚੈਟ ਸ਼ੋਅ 'ਚ ਮਹਿਮਾਨ ਵਜੋਂ ਸ਼ਾਮਲ ਹੋਇਆ ਸੀ। ਜਿੱਥੇ ਉਸ ਨੇ ਆਪਣੀ ਜ਼ਿੰਦਗੀ ਨਾਲ ਜੁੜੀਆਂ ਕਾਫੀ ਗੱਲਾਂ ਸਾਂਝੀਆਂ ਕੀਤੀਆਂ। ਇਸ ਦਰਮਿਆਨ ਉਸ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਪੜ੍ਹਾਈ ਦਾ ਸ਼ੌਕ ਨਹੀਂ ਸੀ। ਉਹ ਕੁੱਝ ਵੀ ਕਰਨ ਲਈ ਤਿਆਰ ਸੀ, ਪਰ ਪੜ੍ਹਾਈ ਨਹੀਂ। ਉਹ ਜਦੋਂ 8ਵੀਂ 'ਚ ਫੇਲ੍ਹ ਹੋਇਆ ਤਾਂ ਉਸ ਦੇ ਪਿਤਾ ਨੇ ਉਸ ਨੂੰ ਖੂਬ ਕੁੱਟਿਆ, ਮਾਂ ਨੇ ਤਾਅਨਾ ਮਾਰਦਿਆਂ ਕਿਹਾ ਕਿ 'ਤੈਨੂੰ ਕੌਣ ਆਪਣੀ ਕੁੜੀ ਦੇਵੇਗਾ। ਤੂੰ ਕਿਸੇ ਕੰਮ ਦਾ ਨਹੀਂ।'
ਆਖਰ ਅਰਮਾਨ ਨੂੰ ਪੜ੍ਹਾਈ ਲਿਖਾਈ ਘੱਟ ਕਰਨ ਦਾ ਖਮਿਆਜ਼ਾ ਭੁਗਤਣਾ ਪਿਆ। ਉਸ ਨੇ ਮਿਸਤਰੀਆਂ ਨਾਲ ਮਜ਼ਦੂਰਾਂ ਵਾਂਗ ਕੰਮ ਕੀਤਾ। ਇਸ ਦਰਮਿਆਨ ਉਸ ਨੇ ਸਿਰ 'ਤੇ ਤਸਲੇ ਢੋਏ, ਪਰ ਉਸ ਨੇ ਕਦੇ ਕਿਸੇ ਕੰਮ ਦੀ ਸ਼ਰਮ ਨਹੀਂ ਕੀਤੀ।
View this post on Instagram
ਲੌਕਡਾਊਨ ਦੌਰਾਨ ਉਸ ਕੋਲ ਕੁੱਝ ਨਹੀਂ ਸੀ
ਅਰਮਾਨ ਮਲਿਕ ਨੇ ਅੱਗੇ ਦੱਸਿਆ ਕਿ ਉਸ ਕੋਲ ਲੌਕਡਾਊਨ ਦੌਰਾਨ ਕੁੱਝ ਨਹੀਂ ਸੀ। ਹਾਲਾਤ ਬਹੁਤ ਖਰਾਬ ਸੀ ਅਤੇ ਸਮਝ ਨਹੀਂ ਲੱਗ ਰਹੀ ਸੀ ਕਿ ਕੀ ਕਰਨਾ ਹੈ। 2022 'ਚ ਉਸ ਨੇ ਯੂਟਿਊਬ ਚੈਨਲ ਬਣਾ ਲਿਆ। ਉਸ ਦਾ ਕੰਟੈਂਟ ਤੇ ਆਈਡੀਆਜ਼ ਲੋਕਾਂ ਨੂੰ ਪਸੰਦ ਆਉਂਦੇ ਸੀ, ਤਾਂ ਦਿਨਾਂ 'ਚ ਹੀ ਉਸ ਦਾ ਚੈਨਲ ਵਧੀਆ ਚੱਲਣ ਲੱਗ ਪਿਆ। ਉਸ ਤੋਂ ਬਾਅਦ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।
ਢਾਈ ਸਾਲਾਂ 'ਚ ਕਮਾਈ 200 ਕਰੋੜ ਦੀ ਜਾਇਦਾਦ
ਕਦੇ ਮਿਸਤਰੀ ਦਾ ਕੰਮ ਕਰਨ ਵਾਲੇ ਅਰਮਾਨ ਕੋਲ ਅੱਜ ਆਪਣੇ ਖੁਦ ਦੇ 10 ਫਲੈਟ ਤੇ 1 ਜਿੰਮ ਹੈ। ਇਹੀ ਨਹੀਂ ਉਹ 200 ਕਰੋੜ ਜਾਇਦਾਦ ਦਾ ਵੀ ਮਾਲਕ ਹੈ। ਇਹ ਸਾਰਾ ਪੈਸਾ ਉਸ ਨੇ ਸਿਰਫ ਯੂਟਿਊਬ ਤੋਂ ਹੀ ਕਮਾਇਆ ਹੈ। ਇਸ ਤੋਂ ਇਲਾਵਾ ਅਰਮਾਨ ਮਲਿਕ ਨੇ ਦੱਸਿਆ ਕਿ ਤੁਸੀਂ ਘਰ ਬੈਠੇ ਯੂਟਿਊਬ ਤੋਂ ਵਧੀਆ ਕਮਾਈ ਕਰ ਸਕਦੇ ਹੋ, ਬੱਸ ਤੁਹਾਨੂੰ ਦਰਸ਼ਕਾਂ ਦੀ ਨਬਜ਼ ਫੜਨੀ ਆਉਣੀ ਚਾਹੀਦੀ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਲੋਕ ਅੱਜ ਕੱਲ੍ਹ ਕੀ ਦੇਖਣਾ ਪਸੰਦ ਕਰ ਰਹੇ ਹਨ, ਉਸੇ ਦੇ ਹਿਸਾਬ ਨਾਲ ਆਪਣਾ ਕੰਟੈਂਟ ਤਿਆਰ ਕਰੋਗੇ ਤਾਂ ਉਹ ਜ਼ਰੂਰ ਚੱਲੇਗਾ।