Neeru Bajwa Kali Jotta: ਨੀਰੂ ਬਾਜਵਾ ਇੰਨੀਂ ਦਿਨੀਂ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ। ਉਹ ਹਾਲ ਹੀ 'ਚ ਫਿਲਮ 'ਕਲੀ ਜੋਟਾ' 'ਚ ਸਤਿੰਦਰ ਸਰਤਾਜ ਨਾਲ ਨਜ਼ਰ ਆਈ ਸੀ। ਇਹ ਫਿਲਮ ਪੰਜਾਬੀ ਇੰਡਸਟਰੀ ਦੀ 2023 ਦੀ ਪਹਿਲੀ ਫਿਲਮ ਸੀ। ਇਹ ਫਿਲਮ ਸੁਪਰਹਿੱਟ ਰਹੀ ਤੇ ਨਾਲ ਹੀ ਸਮਾਜ ਨੂੰ ਸ਼ੀਸ਼ਾ ਵੀ ਦਿਖਾਇਆ ਕਿ ਅਸੀਂ ਕਿਸ ਤਰ੍ਹਾਂ ਦੀ ਦੁਨੀਆ 'ਚ ਰਹਿ ਰਹੇ ਹਾਂ। 


ਇਹ ਵੀ ਪੜ੍ਹੋ: ਬੀਆਰ ਚੋਪੜਾ ਦੀ ਮਹਾਭਾਰਤ 'ਚ ਜੂਹੀ ਚਾਵਲਾ ਨੇ ਕਰਨਾ ਸੀ ਦਰੋਪਦੀ ਦਾ ਕਿਰਦਾਰ, ਇਸ ਕਰਕੇ ਨਹੀਂ ਬਣੀ ਗੱਲ


ਖੈਰ ਸਿਨੇਮਾਘਰਾਂ 'ਚੋਂ ਉੱਤਰਨ ਤੋਂ ਬਾਅਦ ਇਹ ਫਿਲਮ ਹੁਣ ਓਟੀਟੀ ਪਲੇਟਫਾਰਮ ਚੌਪਾਲ ਟੀਵੀ 'ਤੇ ਦਰਸ਼ਕਾਂ ਦਾ ਮਨੋਰੰਜਨ ਕਰ ਰਹੀ ਹੈ। ਲੋਕ ਇਸ ਫਿਲਮ ਨੂੰ ਦੇਖ ਕੇ ਭਾਵੁਕ ਹੋ ਰਹੇ ਹਨ। ਇੱਕ ਪ੍ਰਸ਼ੰਸਕ ਨੇ ਤਾਂ ਨੀਰੂ ਬਾਜਵਾ ਨੂੰ ਖੁੱਲ੍ਹਾ ਪੱਤਰ ਤੱਕ ਲਿਖ ਦਿੱਤਾ। ਨੀਰੂ ਬਾਜਵਾ ਨੇ ਖੁਦ ਇਸ ਬਾਰੇ ਸੋਸ਼ਲ ਮੀਡੀਆ 'ਤੇ ਦੱਸਿਆ ਹੈ। ਨੀਰੂ ਦੇ ਪ੍ਰਸ਼ੰਸਕ ਨੇ ਕਿਹਾ, 'ਜਦੋਂ ਮੈਂ ਕਲੀ ਜੋਟਾ ਤਾਂ ਦੇਖੀ ਤਾਂ ਇੰਜ ਲੱਗਿਆ ਕਿ ਜਿਵੇਂ ਮੈਂ ਦੋ ਵੱਖੋ ਵੱਖਰੀ ਦੁਨੀਆ 'ਚ ਰਹਿੰਦਾ ਹਾਂ। ਇੱਕ ਉਹ ਦੁਨੀਆ ਹੈ ਜਿੱਥੇ ਤਰੱਕੀ ਦੀਆਂ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਜਾਂਦੀਆ ਹਨ, ਤੇ ਦੂਜੀ ਦੁਨੀਆ ਉਹ ਹੈ, ਜੋ ਮੈਂ ਇਸ ਫਿਲਮ 'ਚ ਦੇਖੀ। ਤੁਹਾਡੀ ਵਾਲੀ ਦੁਨੀਆ ਦੇਖ ਕੇ ਮੈਨੂੰ ਚੰਗਾ ਨਹੀਂ ਲੱਗਿਆ, ਪਰ ਇਹੀ ਅਸਲੀਅਤ ਹੈ। ਮੈਂ ਉਮੀਦ ਕਰਦਾਂ ਹਾਂ ਕਿ ਇਸ ਫਿਲਮ 'ਚ ਲੋਕ ਤੁਹਾਡੀ ਐਕਟਿੰਗ ਦੀ ਹੀ ਪ੍ਰਸ਼ੰਸਾ ਨਾ ਕਰਨ, ਬਲਕਿ ਤੁਸੀਂ ਜੋ ਸੰਦੇਸ਼ ਲੋਕਾਂ ਨੂੰ ਦਿੱਤਾ ਹੈ, ਉਸ ਨੂੰ ਸਮਝਣ।' ਤੁਸੀਂ ਵੀ ਦੇਖੋ ਇਹ ਵੀਡੀਓ:









ਕਾਬਿਲੇਗ਼ੌਰ ਹੈ ਕਿ 'ਕਲੀ ਜੋਟਾ' ਫਿਲਮ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬੀ ਸਿਨੇਮਾ ਸਿਰਫ ਕਾਮੇਡੀ ਸਟੋਰੀਆਂ ਤੱਕ ਹੀ ਸੀਮਤ ਨਹੀਂ ਹੈ। ਪੰਜਾਬ 'ਚ ਬਹੁਤ ਸਾਰੇ ਮੁੱਦੇ ਹਨ। ਜਿਨ੍ਹਾਂ 'ਤੇ ਬਹੁਤ ਸਾਰੀਆਂ ਚੰਗੀਆਂ ਕਹਾਣੀਆਂ ਲਿਖੀਆਂ ਜਾ ਸਕਦੀਆਂ ਹਨ। ਅੰਤ ;ਚ ਅਸੀਂ ਤੁਹਾਨੂੰ ਇਹੀ ਦੱਸਾਂਗੇ ਕਿ ਤੁਹਾਨੂੰ ਇਹ ਫਿਲਮ ਜ਼ਰੂਰ ਦੇਖਣੀ ਚਾਹੀਦੀ ਹੈ। ਕਿਉਂਕਿ ਇਹ ਫਿਲਮ ਨਾਰੀ ਸ਼ਕਤੀਕਰਨ 'ਤੇ ਇੱਕ ਵੱਡਾ ਸੰਦੇਸ਼ ਦਿੰਦੀ ਹੈ। ਕੀ ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਔਰਤਾਂ ਖੁਦ ਨੂੰ ਆਜ਼ਾਦ ਕਹਿ ਸਕਦੀਆਂ ਹਨ?


ਇਹ ਵੀ ਪੜ੍ਹੋ: ਗਾਇਕ ਕਾਕਾ ਨੇ ਆਪਣੇ ਪਿੰਡ 'ਚ ਖੋਲੀ ਲਾਇਬ੍ਰੇਰੀ, ਵੀਡੀਓ ਸ਼ੇਅਰ ਕਰ ਦਿਖਾਈ ਜੱਦੀ ਪਿੰਡ ਤੇ ਘਰ ਦੀ ਝਲਕ