ਗੁਡਲੱਕ ਜੈਰੀ ਫ਼ਿਲਮ `ਚ ਪੰਜਾਬ ਨੂੰ ਦਿਖਾਇਆ ਨਸ਼ਿਆਂ ਦਾ ਗੜ੍ਹ, ਪਾਲੀਵੁੱਡ ਕਲਾਕਾਰਾਂ ਨੇ ਜਤਾਈ ਨਾਰਾਜ਼ਗੀ
ਅੱਜ ਦੇ ਸਮੇਂ `ਚ ਬਾਲੀਵੁੱਡ `ਚ ਪੰਜਾਬ ਨੂੰ ਡਰੱਗ ਸਟੇਟ ਵਜੋਂ ਦਿਖਾਇਆ ਜਾਣ ਲੱਗ ਪਿਆ ਹੈ। ਪੰਜਾਬੀ ਇੰਡਸਟਰੀ ਦੇ ਦਿੱਗਜ ਗਾਇਕ ਤੇ ਕਲਾਕਾਰਾਂ ਨੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਨੇ ਇਸ ਬਾਰੇ ਸੋਸ਼ਲ ਮੀਡੀਆ `ਤੇ ਪੋਸਟਾਂ ਸ਼ੇਅਰ ਆਪਣਾ ਗੁੱਸਾ ਜ਼ਾਹਰ ਕੀਤਾ
ਅਮੈਲੀਆ ਪੰਜਾਬੀ ਰਿਪੋਰਟ
ਚੰਡੀਗੜ੍ਹ: ਪੰਜਾਬ ਨੂੰ ਕਦੇ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ। ਪੁਰਾਣੇ ਸਮੇਂ ਦੀਆਂ ਫ਼ਿਲਮਾਂ `ਚ ਪੰਜਾਬ ਦਾ ਅਕਸ ਇੱਕ ਪ੍ਰਫੁਲਿਤ ਤੇ ਖੁਸ਼ਹਾਲ ਸੂਬੇ ਵਜੋਂ ਪੇਸ਼ ਕੀਤਾ ਜਾਂਦਾ ਸੀ। ਪਰ ਅੱਜ ਦੇ ਸਮੇਂ `ਚ ਬਾਲੀਵੁੱਡ `ਚ ਪੰਜਾਬ ਨੂੰ ਡਰੱਗ ਸਟੇਟ ਯਾਨਿ ਨਸ਼ਿਆਂ ਦੇ ਗੜ੍ਹ੍ ਵਜੋਂ ਦਿਖਾਇਆ ਜਾਣ ਲੱਗ ਪਿਆ ਹੈ।
ਇਸ ਤੋਂ ਪਹਿਲਾਂ `ਉੜਤਾ ਪੰਜਾਬ` ਫ਼ਿਲਮ `ਚ ਸੂਬੇ `ਚ ਨਸ਼ੇ ਦੀ ਸਮੱਸਿਆ ਨੂੰ ਊਜਾਗਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਹੁਣ ਇੱਕ ਵਾਰ ਫ਼ਿਰ ਤੋਂ ਜਾਨ੍ਹਵੀ ਕਪੂਰ ਦੀ ਫ਼ਿਲਮ `ਗੁਡਲੱਕ ਜੈਰੀ` ਵਿੱਚ ਪੰਜਾਬ ਨੂੰ ਡਰੱਗ ਸਟੇਟ ਵਜੋਂ ਦਿਖਾਇਆ ਗਿਆ ਹੈ।
ਇਸ `ਤੇ ਨੋਟਿਸ ਲੈਂਦਿਆਂ ਪੰਜਾਬੀ ਇੰਡਸਟਰੀ ਦੇ ਦਿੱਗਜ ਗਾਇਕ ਤੇ ਕਲਾਕਾਰਾਂ ਨੇ ਇਤਰਾਜ਼ ਜਤਾਇਆ ਹੈ। ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਨੇ ਇਸ ਬਾਰੇ ਸੋਸ਼ਲ ਮੀਡੀਆ `ਤੇ ਪੋਸਟਾਂ ਸ਼ੇਅਰ ਆਪਣਾ ਗੁੱਸਾ ਜ਼ਾਹਰ ਕੀਤਾ ਹੈ।
ਪੰਜਾਬੀ ਗਾਇਕ ਰਣਜੀਤ ਬਾਵਾ ਨੇ ਟਵਿੱਟਰ ਤੇ ਲਿਖਿਆ, "ਗੁਡਲੱਕ ਜੈਰੀ ਫ਼ਿਲਮ `ਚ ਇੱਕ ਵਾਰ ਫ਼ਿਰ ਪੰਜਾਬ ਨੂੰ ਚਿੱਟੇ (ਨਸ਼ਾ) ਦਾ ਗੜ੍ਹ ਦਿਖਾਇਆ ਗਿਆ ਹੈ। ਕੀ ਪੰਜਾਬ ਨੂੰ ਹੁਣ ਬਾਲੀਵੁੱਡ ਫ਼ਿਲਮਾਂ `ਚ ਡਰੱਗ ਸਟੇਟ ਹੀ ਦਿਖਾਓਗੇ?" ਅੱਗੇ ਬਾਵਾ ਨੇ ਹੈਸ਼ਟੈਟਗ #shame #target #state #bollywood ਦਾ ਇਸਤੇਮਾਲ ਕੀਤਾ ਹੈ। ਦੇਖੋ ਟਵੀਟ:
#Goodluckjeery movie vich Ek vaar fir Panjab nu Chiitta ( Nasha ) wala dikhaya gya 😡panjab Nu bus hun bollywood movies vich drug state hi dekhaoge ? #shame #target #state #bollywood @CMOPb #siddharthsen
— Ranjit Bawa (@BawaRanjit) July 31, 2022
ਉੱਧਰ, ਗਾਇਕ ਜਸਬੀਰ ਜੱਸੀ ਨੇ ਵੀ ਗੁਡਲੱਕ ਜੈਰੀ ਫ਼ਿਲਮ `ਚ ਪੰਜਾਬ ਨੂੰ ਡਰੱਗ ਸਟੇਟ ਦਿਖਾਉਣ ਤੇ ਆਪਣੇ ਵਿਚਾਰ ਵਿਅਕਤ ਕੀਤੇ। ਉਨ੍ਹਾਂ ਨੇ ਬਾਵਾ ਦੇ ਟਵੀਟ `ਤੇ ਰੀਪਲਾਈ ਕਰਦਿਆਂ ਲਿਖਿਆ, ਬਾਲੀਵੁੱਡ ਹਮੇਸ਼ਾ ਤੋਂ ਪੰਜਾਬ ਨੂੰ ਫੋਕਾ ਤੇ ਵਿਚਾਰਾ ਸੂਬਾ ਦਿਖਾਉਂਦਾ ਆਇਆ ਹੈ। ਕਿਉਂਕਿ ਸਾਡੀਆਂ ਸਰਕਾਰਾਂ ਦੀ ਕੋਈ ਕਲਚਰ ਪਾਲਸੀ ਨਹੀਂ ਹੈਗੀ।ਤੂੰ ਸਹੀ ਕਿਹਾ ਰਣਜੀਤ ਬਾਵਾ।"
Bollywood Hamesha ton punjab nu fokka te vichaarheen dikhaunda aaya kyunki saadian sarkaran di koi culture policy nai haigii, well said @BawaRanjit
— Jassi (@JJassiOfficial) August 2, 2022
ਦੂਜੇ ਪਾਸੇ ਗਾਇਕਾਂ ਦੇ ਫ਼ੈਨਜ਼ ਇਨ੍ਹਾਂ ਦੇ ਇਸ ਵਿਚਾਰ ਨਾਲ ਇੱਤਫ਼ਾਕ ਨਹੀਂ ਰੱਖਦੇ। ਟਵਿਟਰ ਤੇ ਲੋਕ ਇਸ ਬਾਰੇ ਰਲੀਆਂ ਮਿਲੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਦੇਖੋ ਲੋਕਾਂ ਦੇ ਟਵੀਟ:
ਪੰਜਾਬ ਸਿਰਫ਼ ਸਰ੍ਹੋਂ ਫੁੱਲਾਂ ਦਾ ਖੇਤ ਨਹੀਂ ਹੈ
— ਮਨਦੀਪ ਸਿੰਘ ਬਰਾੜ (@brarrmandeep) July 31, 2022
ਪੰਜਾਬ ਤਾਂ ਵੱਟ ਤੋਂ ਤਿਲਕੀ ਜੁੱਤੀ ਦੀ ਪੈੜ ਵੀ ਹੈ,ਪੰਜਾਬ ਕਿਸੇ ਕਾਕੇ ਦੇ ਲੱਗੇ Gucci ਦੇ ਚਸ਼ਮੇ ਵਿਚੋਂ ਨਹੀਂ ਦੇਖਿਆ ਜਾ ਸਕਦਾ,ਪੰਜਾਬ ਨੂੰ ਦੇਖਣਾ ਹੈ ਤਾਂ ਫ਼ਿਰਨੀ ਤੇ ਬੈਠੇ ਬਾਬੇਆ ਦੀਆਂ ਨਜ਼ਰਾ ਵਿੱਚੋ ਦੇਖੋ,ਪੰਜਾਬ ਸਿਰਫ਼ ਢੋਲ ਦੀ ਬੀਟ ਨਹੀ,ਪੰਜਾਬ ਅੰਮ੍ਰਿਤ ਵੇਲੇ ਦਾ ਜਪੁਜੀ ਸਾਹਿਬ ਵੀ ਹੈ
ਜਵਾਕਾਂ ਵਾਲੀਆਂ ਗੱਲਾਂ ਨਹੀਂ ਕਰੀ ਦੀਆਂ, ਕੀ ਸਾਰੇ ਪੰਜਾਬ ਨੂੰ ਨਸ਼ੇੜੀ ਵਿਖਾਇਆ ਹੈ?
— Bluntdeep (@Bluntdeep) July 31, 2022
ਜੇਕਰ ਪੰਜਾਬ ਚ ਕੋਈ ਨਸ਼ਾ ਨਹੀਂ ਤਾਂ ਇਸਦਾ ਰੌਲਾ ਕਿਉ ਹੈ, ਹੈ ਰੋਜ਼ ਅਖ਼ਬਾਰ ਚ ਖਬਰਾਂ ਕਿਉ ਨੇ?
Drugs bandh karo veerji... Reality will automatically stop
— Harpreet Singh (@sourcezy) August 1, 2022
ਸਿੱਕਾ ਆਪਣਾ ਖੋਟਾ, ਬਾਣੀਏ ਨੂੰ ਕੀ ਦੋਸ਼ 🙏
— jagdev maan (@jagdevm22727360) August 1, 2022
ਕਾਬਿਲੇਗ਼ੌਰ ਹੈ ਕਿ ਨਸ਼ਾ ਪੰਜਾਬ ਦੀਆਂ ਜੜਾਂ `ਚ ਬੈਠਿਆ ਹੋਇਆ ਹੈ। ਪੰਜਾਬ ਸਰਕਾਰ ਨੇ ਨਸ਼ਿਆਂ ਖਿਲਾਫ਼ ਮੁਹਿੰਮ ਵੀ ਚਲਾਈ ਹੋਈ ਹੈ। ਜਿਸ ਤਹਿਤ ਮਾਨ ਸਰਕਾਰ ਦਾ ਕਹਿਣੈ ਕਿ ਪੰਜਾਬ ਚੋਂ ਚਿੱਟੇ ਦਾ ਪੂਰੀ ਤਰ੍ਹਾਂ ਸਫ਼ਾਇਆ ਕੀਤਾ ਜਾਵੇਗਾ।