ਪੜਚੋਲ ਕਰੋ

65th Amazon Filmfare Awards 2020: ਫ਼ਿਲਮਫੇਅਰ ‘ਚ ਛਾਈ 'ਗਲੀ ਬੁਆਏ, ਜਿੱਤੇ 12 ਅਵਾਰਡ, ਇੱਥੇ ਵੇਖੋ ਪੂਰੀ ਲਿਸਟ

ਫ਼ਿਲਮਫੇਅਰ ਅਵਾਰਡਜ਼ 2020 ਦੌਰਾਨ ‘ਗਲੀ ਬੁਆਏ’ ਫ਼ਿਲਮ ਦੀ ਪੂਰੀ ਧੁੰਮ ਵੇਖਣ ਨੂੰ ਮਿਲੀ। ਰਣਵੀਰ ਸਿੰਘ ਅਤੇ ਆਲੀਆ ਭੱਟ ਨੂੰ ਫ਼ਿਲਮ ‘ਗਲੀ ਬੁਆਏ’ ਲਈ ਬੇਸਟ ਐਕਟਰ ਅਤੇ ਐਕਟਰਸ ਦਾ ਫ਼ਿਲਮਫੇਅਰ ਅਵਾਰਡ ਮਿਲਿਆ।

ਮੁੰਬਈ: 65 ਵੇਂ ਐਮਜ਼ੌਨ ਫ਼ਿਲਮਫੇਅਰ ਅਵਾਰਡਜ਼ 2020 ਅਸਾਮ ਦੇ ਗੁਹਾਟੀ ਵਿੱਚ ਆਯੋਜਿਤ ਕੀਤੇ ਗਏ। ਇਸ ਇਵੈਂਟ ਨੂੰ ਕਰਨ ਜੌਹਰ, ਵਿੱਕੀ ਕੌਸ਼ਲ ਅਤੇ ਵਰੁਣ ਧਵਨ ਨੇ ਹੋਸਟ ਕੀਤਾ। ਅਵਾਰਡ ਨਾਈਟ ਦੌਰਾਨ ਬਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਇਸ ਵਿੱਚ ਸ਼ਾਮਲ ਹੋਈਆਂ। ਸ਼ਨੀਵਾਰ ਨੂੰ ਗੁਹਾਟੀ ‘ਚ ਆਯੋਜਿਤ ਇਸ ਇਵੈਂਟ ਵਿਚ ਜਿੱਥੇ ਬਾਲੀਵੁੱਡ ਦੀਆਂ ਕਈ ਮਹਾਨ ਹਸਤੀਆਂ ਸ਼ਾਮਲ ਹੋਈਆਂ, ਉੱਥੇ ਹੀ ਕਈ ਸੈਲੀਬ੍ਰਿਟੀਜ਼ ਨੂੰ ਬਾਲੀਵੁੱਡ ਦੇ ਇਕ ਵੱਕਾਰੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਇਸ ਦੌਰਾਨ ਰਣਵੀਰ ਸਿੰਘ, ਅਕਸ਼ੈ ਕੁਮਾਰ, ਆਯੁਸ਼ਮਾਨ ਖੁਰਾਣਾ, ਕਾਰਤਿਕ ਆਰੀਅਨ ਵਰਗੇ ਸਿਤਾਰਿਆਂ ਨੇ ਆਪਣੀ ਸ਼ਾਨਦਾਰ ਪ੍ਰਫਾਰਮੈਸ ਨਾਲ ਖੂਬ ਸਮਾਂ ਬਨ੍ਹਿਆ। ‘ਗਲੀ ਬੁਆਏ’ ਦੀ ਝੋਲੀ ਪਏ ਕਈਂ ਅਵਾਰਡ: ਇਸ ਸਾਲ ‘ਗਲੀ ਬੁਆਏ’ ਨੂੰ ਬੇਸਟ ਫਿ਼ਲਮ, ਰਣਵੀਰ ਸਿੰਘ ਨੂੰ ਬੇਸਟ ਐਕਟਰ, ਆਲੀਆ ਭੱਟ ਨੂੰ ਬੇਸਟ ਐਕਟਰਸ, ਜ਼ੋਇਆ ਅਖਤਰ ਬੇਸਟ ਡਾਈਰੇਕਟਰ, ਅਮ੍ਰਿਤਾ ਸੁਭਾਸ਼ ਨੂੰ ਬੇਸਟ ਸਪੋਰਟਿੰਗ ਅਦਾਕਾਰਾ, ਸਿਧਾਂਤ ਚਤੁਰਵੇਦੀ ਨੂੰ ਬੇਸਟ ਸਪੋਰਟਿੰਗ ਐਕਟਰ ਦਾ ਪੁਰਸਕਾਰ ਮਿਲਿਆ। ਇਸ ਤੋਂ ਇਲਾਵਾ ਬੇਸਟ ਮਿਊਜ਼ਿਕ ਐਲਬਮ, ਬੇਸਟ ਸਕ੍ਰੀਨ ਪਲੇ ਵਰਗੇ ਐਵਾਰਡਸ ਵੀ ਗਲੀ ਬੁਆਏ ਫ਼ਿਲਮ ਦੇ ਨਾਂ ਰਹੇ। ਹੁਣ ਜਾਣੋ ਐਵਾਰਡਸ ਦੀ ਪੂਰੀ ਲਿਸਟ:- ਬੇਸਟ ਫਿ਼ਲਮ- 'ਗਲੀ ਬੁਆਏ' ਬੇਸਟ ਡਾਇਰੈਕਟਰ- ਜ਼ੋਇਆ ਅਖ਼ਤਰ (ਗਲੀ ਬੁਆਏ) ਬੇਸਟ ਫ਼ਿਲਮ ਕ੍ਰਿਟਿਕਸ- 'ਆਰਟੀਕਲ 15' (ਅਨੁਭਵ ਸਿਨਹਾ) ਅਤੇ 'ਸੋਨਚਿਰਈਆ' (ਅਭਿਸ਼ੇਕ ਚੌਬੇ) ਬੇਸਟ ਐਕਟਰ - ਰਣਵੀਰ ਸਿੰਘ (ਗਲੀ ਬੁਆਏ) ਬੇਸਟ ਐਕਟਰ ਕ੍ਰਿਟਿਕਸ- ਆਯੁਸ਼ਮਾਨ ਖੁਰਾਣਾ (ਆਰਟਿਕਲ 15) ਬੇਸਟ ਐਕਟਰਸ - ਆਲੀਆ ਭੱਟ (ਗਲੀ ਬੁਆਏ) ਬੇਸਟ ਐਕਟਰਸ ਕ੍ਰਿਟੀਕਸ - ਭੂਮੀ ਪੇਡਨੇਕਰ ਅਤੇ ਤਾਪਸੀ ਪਨੂੰ (ਸਾਂਡ ਕੀ ਆਂਖ) ਬੇਸਟ ਸਪੋਰਟਿੰਗ ਐਕਟਰਸ - ਅਮ੍ਰਿਤਾ ਸੁਭਾਸ਼ (ਗਲੀ ਬੁਆਏ) ਬੇਸਟ ਸਪੋਰਟਿੰਗ ਐਕਟਰ- ਸਿਧਾਂਤ ਚਤੁਰਵੇਦੀ (ਗਲੀ ਬੁਆਏ) ਬੇਦਟ ਮਿਊਜ਼ਿਕ ਐਲਬਮ - ਜ਼ੋਇਆ ਅਖ਼ਤਰ-ਅੰਕੁਰ ਤਿਵਾੜੀ (ਗਲੀ ਬੁਆਏ) ਅਤੇ ਮਿਥੂਨ, ਅਮਾਲ ਮਲਿਕ, ਵਿਸ਼ਾਲ ਮਿਸ਼ਰਾ, ਆਕਾਸ਼ ਸਚਦੇਵ (ਕਬੀਰ ਸਿੰਘ) ਬੇਸਟ ਲਿਰਿਕਸ- ਅੰਕੁਰ ਤਿਵਾੜੀ (ਅਪਨਾ ਟਾਈਮ ਆਏਗਾ) ਬੇਸਟ ਪਲੇਅਬੈਕ ਸਿੰਗਰ (ਮੇਲ) - ਅਰਿਜੀਤ ਸਿੰਘ (ਕਲੰਕ ਨਹੀਂ, 'ਕਲੰਕ') ਬੇਸਟ ਪਲੇਅਬੈਕ ਸਿੰਗਰ (ਫੀਮੇਲ)- ਸ਼ਿਲਪਾ ਰਾਓ (ਘੁੰਘਰੂ, 'ਵਾਰ') ਬੇਸਟ ਡੈਬਿਊ ਨਿਰਦੇਸ਼ਕ - ਆਦਿਤਿਆ ਧਾਰ (ਉਰੀ: ਸਰਜੀਕਲ ਸਟਰਾਈਕ) ਬੈਸਟ ਡੈਬਿਊ ਅਦਾਕਾਰ - ਅਭਿਮਨਿਉ ਦਾਸਾਨੀ (ਮਰਦ ਕੋ ਦਰਦ ਨਹੀਂ ਹੋਤਾ) ਬੈਸਟ ਡੈਬਿਊ ਅਭਿਨੇਤਰੀ- ਅਨਨਿਆ ਪਾਂਡੇ (ਸਟੂਡੈਂਟ ਆਫ਼ ਦ ਈਅਰ 2 ਅਤੇ ਪਤੀ, ਪਤਨੀ ਔਰ ਵੋ)

ਟਾਪ ਹੈਡਲਾਈਨ

Gauahar Khan : 'ਮੇਰੇ ਅੰਡਰਆਰਮਜ਼ ਸੁੰਘਦੇ ਹਨ ਅਤੇ...', ਪਤੀ ਦੀ ਇਸ ਹਰਕਤ ਤੋਂ ਪਰੇਸ਼ਾਨ ਹੈ ਬਾਲੀਵੁੱਡ ਅਦਾਕਾਰਾ!
Gauahar Khan : 'ਮੇਰੇ ਅੰਡਰਆਰਮਜ਼ ਸੁੰਘਦੇ ਹਨ ਅਤੇ...', ਪਤੀ ਦੀ ਇਸ ਹਰਕਤ ਤੋਂ ਪਰੇਸ਼ਾਨ ਹੈ ਬਾਲੀਵੁੱਡ ਅਦਾਕਾਰਾ!
SAD News: ਮੰਦਭਾਗੀ ਖਬਰ, ਸੋਸ਼ਲ ਮੀਡੀਆ ਇੰਨਫਲੂਇੰਸਰ ਅਤੇ ਮਸ਼ਹੂਰ ਬਾਈਕਰ ਦੀ ਦਰਦਨਾਕ ਮੌਤ, ਭਰੀ ਜਵਾਨੀ 'ਚ ਦੁਨੀਆ ਨੂੰ ਕਿਹਾ ਅਲਵਿਦਾ...
SAD News: ਮੰਦਭਾਗੀ ਖਬਰ, ਸੋਸ਼ਲ ਮੀਡੀਆ ਇੰਨਫਲੂਇੰਸਰ ਅਤੇ ਮਸ਼ਹੂਰ ਬਾਈਕਰ ਦੀ ਦਰਦਨਾਕ ਮੌਤ, ਭਰੀ ਜਵਾਨੀ 'ਚ ਦੁਨੀਆ ਨੂੰ ਕਿਹਾ ਅਲਵਿਦਾ...
Govinda: ਗੋਵਿੰਦਾ ਨੇ ਆਤਮ ਹੱਤਿਆ ਦੀ ਕੀਤੀ ਕੋਸ਼ਿਸ਼? ਮਸ਼ਹੂਰ ਅਦਾਕਾਰ ਬੋਲਿਆ- ਨਰਮਦਾ ਨਦੀ ’ਚ...
Govinda: ਗੋਵਿੰਦਾ ਨੇ ਆਤਮ ਹੱਤਿਆ ਦੀ ਕੀਤੀ ਕੋਸ਼ਿਸ਼? ਮਸ਼ਹੂਰ ਅਦਾਕਾਰ ਬੋਲਿਆ- ਨਰਮਦਾ ਨਦੀ ’ਚ...
Punjabi Singer Marriage Trouble: ਮਸ਼ਹੂਰ ਪੰਜਾਬੀ ਗਾਇਕ ਦਾ ਟੁੱਟਣ ਵਾਲਾ ਵਿਆਹੁਤਾ ਰਿਸ਼ਤਾ? ਜਾਣੋ ਸੋਸ਼ਲ ਮੀਡੀਆ 'ਤੇ ਕਿਉਂ ਛਿੜੀ ਚਰਚਾ...?
ਮਸ਼ਹੂਰ ਪੰਜਾਬੀ ਗਾਇਕ ਦਾ ਟੁੱਟਣ ਵਾਲਾ ਵਿਆਹੁਤਾ ਰਿਸ਼ਤਾ? ਜਾਣੋ ਸੋਸ਼ਲ ਮੀਡੀਆ 'ਤੇ ਕਿਉਂ ਛਿੜੀ ਚਰਚਾ...?

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸੁਖਬੀਰ ਬਾਦਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਦਿੱਤਾ ਵੱਡਾ ਬਿਆਨ; ਜਾਣੋ ਕੀ ਕਿਹਾ?
ਸੁਖਬੀਰ ਬਾਦਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਦਿੱਤਾ ਵੱਡਾ ਬਿਆਨ; ਜਾਣੋ ਕੀ ਕਿਹਾ?
ਲੁਧਿਆਣਾ 'ਚ ਮਸ਼ੀਨ 'ਚ ਚੁੰਨੀ ਫਸਣ ਨਾਲ ਮਹਿਲਾ ਦੀ ਮੌਤ, ਸਫਾਈ ਦੌਰਾਨ ਵਾਪਰੀ ਭਿਆਨਕ ਘਟਨਾ; ਪਰਿਵਾਰ ਨੇ ਫੈਕਟਰੀ ਦੇ ਬਾਹਰ ਲਾਇਆ ਧਰਨਾ
ਲੁਧਿਆਣਾ 'ਚ ਮਸ਼ੀਨ 'ਚ ਚੁੰਨੀ ਫਸਣ ਨਾਲ ਮਹਿਲਾ ਦੀ ਮੌਤ, ਸਫਾਈ ਦੌਰਾਨ ਵਾਪਰੀ ਭਿਆਨਕ ਘਟਨਾ; ਪਰਿਵਾਰ ਨੇ ਫੈਕਟਰੀ ਦੇ ਬਾਹਰ ਲਾਇਆ ਧਰਨਾ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ ਚੱਲੀਆਂ ਗੋਲੀਆਂ, ਗੱਡੀ 'ਤੇ ਮਾਰੀ ਗੋਲੀ; ਇਲਾਕੇ 'ਚ ਫੈਲੀ ਦਹਿਸ਼ਤ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ ਚੱਲੀਆਂ ਗੋਲੀਆਂ, ਗੱਡੀ 'ਤੇ ਮਾਰੀ ਗੋਲੀ; ਇਲਾਕੇ 'ਚ ਫੈਲੀ ਦਹਿਸ਼ਤ
EPFO : ਪੈਨਸ਼ਨ ਦੇ ਨਵੇਂ ਨਿਯਮ, 15 ਲੱਖ ਤੋਂ ਵੱਧ ਕਰਮਚਾਰੀਆਂ ਨੇ ਕੀਤਾ ਅਪਲਾਈ, ਕਲੇਮ ਪ੍ਰੋਸੈਸ 'ਚ ਤੇਜ਼ੀ
EPFO : ਪੈਨਸ਼ਨ ਦੇ ਨਵੇਂ ਨਿਯਮ, 15 ਲੱਖ ਤੋਂ ਵੱਧ ਕਰਮਚਾਰੀਆਂ ਨੇ ਕੀਤਾ ਅਪਲਾਈ, ਕਲੇਮ ਪ੍ਰੋਸੈਸ 'ਚ ਤੇਜ਼ੀ
ਪੰਜਾਬ 'ਚ ਅਗਲੇ 6 ਦਿਨਾਂ ਲਈ ਬਾਰਿਸ਼ ਨੂੰ ਲੈਕੇ ਅਲਰਟ ਜਾਰੀ, ਪਵੇਗਾ ਭਾਰੀ ਮੀਂਹ; ਜਾਣੋ ਮੌਸਮ ਦਾ ਹਾਲ
ਪੰਜਾਬ 'ਚ ਅਗਲੇ 6 ਦਿਨਾਂ ਲਈ ਬਾਰਿਸ਼ ਨੂੰ ਲੈਕੇ ਅਲਰਟ ਜਾਰੀ, ਪਵੇਗਾ ਭਾਰੀ ਮੀਂਹ; ਜਾਣੋ ਮੌਸਮ ਦਾ ਹਾਲ
ਸੋਨਾ ਖਰੀਦਣ ਦਾ ਵਧੀਆ ਮੌਕਾ! ਇੱਕ ਦਿਨ 'ਚ 2800 ਰੁਪਏ ਸਸਤਾ ਹੋਇਆ ਸੋਨਾ; ਜਾਣੋ ਅੱਜ ਦੇ ਰੇਟ
ਸੋਨਾ ਖਰੀਦਣ ਦਾ ਵਧੀਆ ਮੌਕਾ! ਇੱਕ ਦਿਨ 'ਚ 2800 ਰੁਪਏ ਸਸਤਾ ਹੋਇਆ ਸੋਨਾ; ਜਾਣੋ ਅੱਜ ਦੇ ਰੇਟ
iPhone ਯੂਜ਼ਰ ਸਾਵਧਾਨ ! 110 ਦੇਸ਼ਾਂ 'ਚ Apple ਨੇ ਜਾਰੀ ਕੀਤਾ Spyware ਅਲਰਟ
iPhone ਯੂਜ਼ਰ ਸਾਵਧਾਨ ! 110 ਦੇਸ਼ਾਂ 'ਚ Apple ਨੇ ਜਾਰੀ ਕੀਤਾ Spyware ਅਲਰਟ
ਸੁਖਬੀਰ ਬਾਦਲ ਦੀ ਸਿਹਤ ਨੂੰ ਲੈਕੇ ਸਾਹਮਣੇ ਆਇਆ ਵੱਡਾ ਅਪਡੇਟ, ਕਦੋਂ ਮਿਲੇਗੀ ਛੁੱਟੀ?
ਸੁਖਬੀਰ ਬਾਦਲ ਦੀ ਸਿਹਤ ਨੂੰ ਲੈਕੇ ਸਾਹਮਣੇ ਆਇਆ ਵੱਡਾ ਅਪਡੇਟ, ਕਦੋਂ ਮਿਲੇਗੀ ਛੁੱਟੀ?
Embed widget