ਚੰਡੀਗੜ੍ਹ: ਟੀਵੀ ਦਾ ਸਭ ਤੋਂ ਵਿਵਾਦਤ ਤੇ ਪਸੰਦੀਦਾ ਰਿਐਲਿਟੀ ਸ਼ੋਅ ਅੱਜ ਤੋਂ ਸ਼ੁਰੂ ਹੋਣ ਵਾਲਾ ਹੈ। ਲੰਮੇ ਸਮੇਂ ਤੋਂ ਸ਼ੋਅ ਦੀ ਉਡੀਕ ਕਰ ਲਏ ਦਰਸ਼ਕਾਂ ਲਈ ਅਸੀਂ ਲਿਆਏ ਹਾਂ Bigg Boss ਦੇ ਬਦਲੇ ਹੋਏ ਘਰ ਦੀਆਂ ਤਸਵੀਰਾਂ, ਜਿਨ੍ਹਾਂ ਨੂੰ ਵੇਖ ਕੇ ਲੱਗਦਾ ਹੈ ਕਿ ਇਹ ਗਰ ਕਾਫੀ ਆਲੀਸ਼ਾਨ ਹੋਏਗਾ।


ਇਸ ਵਾਰ ਦਾ ਸੀਜ਼ਨ ਪਹਿਲੇ ਸੀਜ਼ਨਾਂ ਦੇ ਮੁਕਾਬਲੇ ਕਾਫੀ ਦਿਲਚਸਪ ਹੋਏਗਾ। ਦਰਅਸਲ Bigg Boss ਦੇ ਪ੍ਰੀਮਿਅਰ ਐਪੀਸੋਡ ਦੀ ਸ਼ੁਰੂਆਤ ਤੋਂ ਪਹਿਲਾਂ ਚਾਰ ਮੁਕਾਬਲੇਬਾਜ਼ਾਂ ਨੂੰ ਆਊਟ ਹਾਊਸ ’ਚ ਰੱਖਿਆ ਗਿਆ ਸੀ ਜਿਨ੍ਹਾਂ ਇੱਥੇ ਪਹੁੰਚਣ ਦੇ ਕੁਝ ਦੇਰ ਬਾਅਦ ਹੀ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਇਸ ਝਗੜੇ ਨੂੰ ਵੇਖ ਕੇ Bigg Boss ਨੇ ਸਖ਼ਤ ਫ਼ੈਸਲਾ ਕੀਤਾ ਹੈ।


Bigg Boss ਨੇ ਕਿਹਾ ਹੈ ਕਿ ਇਸ ਸੀਜ਼ਨ ਵਿੱਚ ਨਵਾਂ ਇਤਿਹਾਸ ਬਣਿਆ ਹੈ। ਸੀਜ਼ਨ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਹੀ ਇਹ ਚਾਰ ਜਣੇ ਸ਼ੋਅ ਦੇ ਕੰਟੈਸਟੈਂਟ ਬਣ ਗਏ ਹਨ। ਇੰਨਾ ਹੀ ਨਹੀਂ ਹਾਲੇ ਇੱਕ ਹੋਰ ਇਤਿਹਾਸ ਬਣੇਗਾ। ਅਜਿਹਾ ਪਹਿਲੀ ਵਾਰ ਹੋਏਗਾ ਕਿ ਘਰ ਵਿੱਚ ਆਉਂਦਿਆਂ ਹੀ ਪਹਿਲੇ ਹੀ ਦਿਨ ਦੋ ਕੰਟੈਸਟੈਂਟ ਘਰੋਂ ਬਾਹਰ ਹੋ ਜਾਣਗੇ। ਇਸਦੇ ਨਾਲ ਹੀ ਸ਼ੋਅ ਮੇਕਰਸ ਨੇ ਵੱਡਾ ਐਲਾਨ ਕਰਦਿਆਂ ਦੱਸਿਆ ਕਿ ਸ਼ੋਅ ਸੋਮਵਾਰ ਤੋਂ ਸ਼ੁੱਕਰਵਾਰ ਰਾਤ 10:30 ਵਜੇ ਦੀ ਬਜਾਏ ਹੁਣ 9 ਵਜੇ ਹੀ ਟੈਲੀਕਾਸਟ ਕੀਤਾ ਜਾਏਗਾ।