ਪੜਚੋਲ ਕਰੋ
Advertisement
ਆਨ-ਏਅਰ ਤੋਂ ਪਹਿਲਾ ਲੀਕ ਹੋਇਆ ‘ਗੇਮ ਆਫ਼ ਥ੍ਰੋਨਸ’ ਦਾ ਐਪੀਸੋਡ
‘ਗੇਮ ਆਫ਼ ਥ੍ਰੋਨਸ’ ਦਾ ਅੱਠਵਾਂ ਸੀਜ਼ਨ ਰਿਲੀਜ਼ ਹੋ ਚੁੱਕੀਆ ਹੈ। ਇਸ ਨੂੰ ਲੈ ਕੇ ਪੂਰੀ ਦੁਨੀਆ ‘ਚ ਜ਼ਬਰਦਸਤ ਬੱਜ਼ ਬਣਿਆ ਹੋਇਆ ਹੈ ਕਿਉਂਕਿ ਵੈੱਬ ਸੀਰੀਜ਼ ਦਾ ਇਹ ਆਖਰੀ ਸੀਜ਼ਨ ਹੈ। ਐਤਵਾਰ ਨੂੰ ਇਸ ਸੀਜ਼ਨ ਦਾ ਦੂਜਾ ਐਪਿਸੋਡ ਲੀਕ ਹੋ ਗਿਆ।
ਮੁੰਬਈ: ‘ਗੇਮ ਆਫ਼ ਥ੍ਰੋਨਸ’ ਦਾ ਅੱਠਵਾਂ ਸੀਜ਼ਨ ਰਿਲੀਜ਼ ਹੋ ਚੁੱਕੀਆ ਹੈ। ਇਸ ਨੂੰ ਲੈ ਕੇ ਪੂਰੀ ਦੁਨੀਆ ‘ਚ ਜ਼ਬਰਦਸਤ ਬੱਜ਼ ਬਣਿਆ ਹੋਇਆ ਹੈ ਕਿਉਂਕਿ ਵੈੱਬ ਸੀਰੀਜ਼ ਦਾ ਇਹ ਆਖਰੀ ਸੀਜ਼ਨ ਹੈ। ਐਤਵਾਰ ਨੂੰ ਇਸ ਸੀਜ਼ਨ ਦਾ ਦੂਜਾ ਐਪਿਸੋਡ ਲੀਕ ਹੋ ਗਿਆ, ਦਜਕਿ ਇਸ ਦਾ ਸ਼ੈਡੀਊਲ ਟਾਈਮ ਐਤਵਾਰ ਐਚਬੀਓ ‘ਤੇ ਲੀਕ ਹੋਣ ਤੋਂ ਦੋ ਘੰਟੇ ਬਾਅਦ ਦਾ ਸੀ।
‘ਦ ਰੈਪ’ ਦੀ ਰਿਪੋਰਟ ਮੁਤਾਬਕ ਇਸ ਸੀਰੀਜ਼ ਦੇ ਲੀਕ ਹੋਣ ਦਾ ਅਲਰਟ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋਇਆ। ਸੋਸ਼ਲ ਮੀਡੀਆ ‘ਤੇ ਇਹ ਕਲੇਮ ਕੀਤਾ ਗਿਆ, ਜਰਮਨੀ ‘ਚ ਅਮੇਜ਼ਮ ਪ੍ਰਾਈਮ ‘ਤੇ ਸ਼ੋਅ ਟੇਲੀਕਾਸਟ ਟਾਈਮ ਤੋਂ ਪਹਿਲਾਂ ਹੀ ਲੀਕ ਹੋ ਗਿਆ। ਇਸ ਵੈੱਬ ਸੀਰੀਜ਼ ਦਾ ਪਹਿਲਾ ਐਪੀਸੋਡ ਬੀਤੇ ਦਿਨੀਂ ਐਚਬੀਓ ‘ਤੇ ਆਨ-ਏਅਰ ਕੀਤਾ ਗਿਆ ਸੀ।
‘ਗੇਮ ਆਫ਼ ਥ੍ਰੋਨਸ’ ਇੱਕ ਅਮਰੀਕਨ ਟੀਵੀ ਸੀਰੀਜ਼ ਹੈ, ਜੋ ਰਾਈਟਰ ਜੌਰਜ ਆਰ ਆਰ ਮਾਰਟਿਨ ਦੀ ਕਿਤਾਬ ‘ਅ ਸੌਂਗ ਆਫ਼ ਆਈਸ ਐਂਡ ਫਾਈਰ’ ‘ਤੇ ਆਧਾਰਿਤ ਹੈ। ਇਸਦੇ ਹਰ ਸੀਜ਼ਨ ‘ਚ ਕਰੀਬ 10 ਐਪੀਸੋਡ ਹਨ ਅਤੇ ਹਰ ਐਪੀਸੋਡ ਕਰੀਬ 50 ਮਿੰਟ ਦਾ ਹੈ। ਜਿਸ ਦੀ ਸ਼ੁਰੂਆਤ 2011 ‘ਚ ਹੋਈ ਸੀ ਹੁਣ ਤਕ ਇਸਦੇ ਕੁਲ 65 ਐਪੀਸੋਡ ਆ ਚੁੱਕੇ ਹਨ।The Great War is here.#GameofThrones begins in 10 minutes. pic.twitter.com/Jb9agsi7VL
— Game of Thrones (@GameOfThrones) April 15, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਦੇਸ਼
ਪੰਜਾਬ
Advertisement