ਪੜਚੋਲ ਕਰੋ
(Source: ECI/ABP News)
ਗੈਂਗਸਟਰ ਨੇ ਸਲਮਾਨ ਦੇ ਕਤਲ ਲਈ ਚੁੱਕੀ 30 ਲੱਖ ਰੁਪਏ ਦੀ ਸੁਪਾਰੀ
-ਸ਼ਿਲਪਾ ਸ਼ੈੱਟੀ ਦੇ ਪਤੀ ਰਾਜਾ ਕੁੰਦਰਾ ਦੇ ਦਫ਼ਤਰ ਤੋਂ ਲੁੱਟੇ ਸਨ 8 ਕਰੋੜ ਰੁਪਏ।-ਪੁਲਿਸ ਕਰ ਰਹੀ ਉਸਦੇ ਦਾਅਵਿਆਂ ਦੀ ਜਾਂਚ
![ਗੈਂਗਸਟਰ ਨੇ ਸਲਮਾਨ ਦੇ ਕਤਲ ਲਈ ਚੁੱਕੀ 30 ਲੱਖ ਰੁਪਏ ਦੀ ਸੁਪਾਰੀ Gangster planning to kill salman khan nabbed by police ਗੈਂਗਸਟਰ ਨੇ ਸਲਮਾਨ ਦੇ ਕਤਲ ਲਈ ਚੁੱਕੀ 30 ਲੱਖ ਰੁਪਏ ਦੀ ਸੁਪਾਰੀ](https://static.abplive.com/wp-content/uploads/sites/5/2020/02/23174825/Salman-Khan.jpg?impolicy=abp_cdn&imwidth=1200&height=675)
ਮੇਰਠ: ਪੁਲਿਸ ਮੁਕਾਬਲੇ 'ਚ ਫੜੇ ਗਏ ਸ਼ਕਤੀ ਨਾਇਡੂ ਗਰੋਹ ਦੇ ਸ਼ੂਟਰ ਰਵੀ ਭੂਰਾ ਨੇ ਪੁਲਿਸ ਪੁੱਛਗਿੱਛ ਵਿੱਚ ਇਕਬਾਲ ਕੀਤਾ ਕਿ ਉਸ ਨੇ ਅਭਿਨੇਤਰੀ ਸ਼ਿਲਪਾ ਸ਼ੈੱਟੀ ਦੇ ਪਤੀ ਰਾਜਾ ਕੁੰਦਰਾ ਦੇ ਦਫ਼ਤਰ ਤੋਂ 8 ਕਰੋੜ ਰੁਪਏ ਲੁੱਟੇ ਸਨ। ਉਸ ਨੇ ਇਹ ਵੀ ਕਬੂਲਿਆ ਕਿ ਰਾਜਸਥਾਨ ਦੇ ਗੈਂਗਸਟਰ ਸੰਪਤ ਨਹਿਰਾ ਨਾਲ ਮਿਲ ਕੇ, ਉਸ ਨੇ ਸਲਮਾਨ ਖਾਨ ਨੂੰ ਮਾਰਨ ਲਈ 30 ਲੱਖ ਦੀ ਸੁਪਾਰੀ ਵੀ ਲਈ ਸੀ।
5 ਜਨਵਰੀ, 2018 ਨੂੰ, ਜੋਧਪੁਰ ਅਦਾਲਤ ਵਿੱਚ ਪੇਸ਼ੀ ਦੌਰਾਨ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਸਲਮਾਨ ਖਾਨ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਮੇਰਠ ਜ਼ੋਨ ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ ਪ੍ਰਸ਼ਾਂਤ ਕੁਮਾਰ ਨੇ ਕਿਹਾ ਕਿ ਉਸ ਦੇ ਦਾਅਵਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਏਡੀਜੀ ਕੁਮਾਰ ਨੇ ਦੱਸਿਆ ਕਿ ਮੰਗਲਵਾਰ ਨੂੰ ਡੇਢ ਲੱਖ ਦਾ ਇਮਾਨੀ ਬਦਮਾਸ਼ ਸ਼ਿਵ ਸ਼ਕਤੀ ਨਾਇਡੂ ਕਾਂਕਰਖੇੜਾ ਵਿੱਚ ਇੱਕ ਮੁਕਾਬਲੇ ਦੌਰਾਨ ਮਾਰਿਆ ਗਿਆ ਸੀ। ਉਸ ਦਾ ਸਾਥੀ ਰਵੀ ਮਲਿਕ ਉਰਫ ਰਵੀ ਭੂਰਾ ਫਰਾਰ ਹੋ ਗਿਆ ਸੀ।
ਏਡੀਜੀ ਅਨੁਸਾਰ, ਰਵੀ ਨੇ ਇਕਬਾਲ ਕੀਤਾ ਹੈ ਕਿ ਉਸ ਨੇ ਰਾਜਸਥਾਨ ਦੇ ਸੰਪਤ ਨਹਿਰਾ ਨਾਲ ਮਿਲ ਕੇ ਸਾਲ 2018 ਵਿੱਚ ਹੈਦਰਾਬਾਦ ਵਿੱਚ ਅਦਾਕਾਰ ਸਲਮਾਨ ਖਾਨ ਦੀ ਹੱਤਿਆ ਦੀ ਸੁਪਾਰੀ ਲਈ ਸੀ। 5 ਲੱਖ ਦੇ ਇਨਾਮੀ ਸੰਪਤ ਨਹਿਰਾ ਨੂੰ ਹੈਦਰਾਬਾਦ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਫਿਲਹਾਲ ਉਹ ਤਿਹਾੜ ਜੇਲ੍ਹ ਵਿੱਚ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਚੰਡੀਗੜ੍ਹ
ਪਟਿਆਲਾ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)