ਗਿੱਪੀ ਗਰੇਵਾਲ ਦੇ ਬੇਟੇ ਸ਼ਿੰਦਾ ਗਰੇਵਾਲ ਦਾ ਜਨਮਦਿਨ, ਮਾਂ ਰਵਨੀਤ ਗਰੇਵਾਲ ਨੇ ਇਸ ਅੰਦਾਜ਼ `ਚ ਪੁੱਤਰ ਨੂੰ ਦਿੱਤੀ ਵਧਾਈ
Happy Birthday Shinda Grewal: ਸ਼ਿੰਦਾ ਗਰੇਵਾਲ ਆਪਣਾ ਜਨਮਦਿਨ ਲੰਡਨ `ਚ ਮਨਾ ਰਿਹਾ ਹੈ। ਇਸ ਸਮੇਂ ਉਹ `ਕੈਰੀ ਆਨ ਜੱਟਾ 3` ਦੀ ਸ਼ੂਟਿੰਗ `ਚ ਬਿਜ਼ੀ ਹੈ। ਫ਼ਿਲਮ `ਚ ਉਹ ਬਿਨੂੰ ਢਿੱਲੋਂ ਦੇ ਪੁੱਤਰ ਦਾ ਕਿਰਦਾਰ ਨਿਭਾ ਰਿਹਾ ਹੈ
![ਗਿੱਪੀ ਗਰੇਵਾਲ ਦੇ ਬੇਟੇ ਸ਼ਿੰਦਾ ਗਰੇਵਾਲ ਦਾ ਜਨਮਦਿਨ, ਮਾਂ ਰਵਨੀਤ ਗਰੇਵਾਲ ਨੇ ਇਸ ਅੰਦਾਜ਼ `ਚ ਪੁੱਤਰ ਨੂੰ ਦਿੱਤੀ ਵਧਾਈ gippy grewal s son shinda grewal s birthday today ravneet grewal shares picture on social media ਗਿੱਪੀ ਗਰੇਵਾਲ ਦੇ ਬੇਟੇ ਸ਼ਿੰਦਾ ਗਰੇਵਾਲ ਦਾ ਜਨਮਦਿਨ, ਮਾਂ ਰਵਨੀਤ ਗਰੇਵਾਲ ਨੇ ਇਸ ਅੰਦਾਜ਼ `ਚ ਪੁੱਤਰ ਨੂੰ ਦਿੱਤੀ ਵਧਾਈ](https://feeds.abplive.com/onecms/images/uploaded-images/2022/09/22/542e6c4ce82ed5cd7a4ca396122a91401663830054805469_original.jpg?impolicy=abp_cdn&imwidth=1200&height=675)
Shinda Grewal Birthday: ਗਿੱਪੀ ਗਰੇਵਾਲ ਦੇ ਬੇਟੇ ਸ਼ਿੰਦਾ ਗਰੇਵਾਲ ਅੱਜ ਯਾਨਿ 22 ਸਤੰਬਰ ਨੂੰ ਆਪਣਾ 15ਵਾਂ ਜਨਮਦਿਨ ਮਨਾ ਰਿਹਾ ਹੈ। ਉਸ ਦਾ ਜਨਮ 22 ਸਤੰਬਰ 2006 ਨੂੰ ਕੈਨੇਡਾ `ਚ ਹੋਇਆ ਸੀ। ਸ਼ਿੰਦਾ ਗਰੇਵਾਲ ਗਿੱਪੀ ਗਰੇਵਾਲ ਦਾ ਦੂਸਰਾ ਬੇਟਾ ਹੈ। ਉਹ ਏਕਓਮ ਗਰੇਵਾਲ ਤੋਂ ਛੋਟਾ ਤੇ ਗੁਰਬਾਜ਼ ਤੋਂ ਵੱਡਾ ਹੈ।
ਸ਼ਿੰਦਾ ਗਰੇਵਾਲ ਆਪਣਾ ਜਨਮਦਿਨ ਲੰਡਨ `ਚ ਮਨਾ ਰਿਹਾ ਹੈ। ਇਸ ਸਮੇਂ ਉਹ `ਕੈਰੀ ਆਨ ਜੱਟਾ 3` ਦੀ ਸ਼ੂਟਿੰਗ `ਚ ਬਿਜ਼ੀ ਹੈ। ਫ਼ਿਲਮ `ਚ ਉਹ ਬਿਨੂੰ ਢਿੱਲੋਂ ਦੇ ਪੁੱਤਰ ਦਾ ਕਿਰਦਾਰ ਨਿਭਾ ਰਿਹਾ ਹੈ। ਸ਼ਿੰਦੇ ਦੇ ਜਨਮਦਿਨ ਕੈਰੀ ਆਨ ਜੱਟਾ ਦੀ ਪੂਰੀ ਟੀਮ ਨੇ ਮਿਲ ਕੇ ਮਨਾਇਆ। ਜਿਸ ਦੀ ਵੀਡੀਓ ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ ਹੈ। ਇਸ ਦੇ ਨਾਲ ਸ਼ਿੰਦੇ ਦੇ ਡੈਡੀ ਗਿੱਪੀ ਨੇ ਪਿਆਰ ਭਰੇ ਅੰਦਾਜ਼ `ਚ ਬੇਟੇ ਨੂੰ ਜਨਮਦਿਨ ਦੀ ਵਧਾਈ ਵੀ ਦਿੱਤੀ ਹੈ। ਗਿੱਪੀ ਨੇ ਸ਼ਿੰਦੇ ਦੇ ਜਨਮਦਿਨ ਦੀ ਵੀਡੀਓ ਸ਼ੇਅਰ ਕਰ ਲਿਖਿਆ, "ਹੈੱਪੀ ਬਰਥਡੇ ਸਨ, ਲਵ ਯੂ ਸੋ ਮੱਚ।" ਵੀਡੀਓ `ਚ ਸ਼ਿੰਦਾ ਆਪਣੇ ਜਨਮਦਿਨ ਦਾ ਜਸ਼ਨ ਮਨਾਉਂਦਾ ਨਜ਼ਰ ਆ ਰਿਹਾ ਹੈ। ਉਸ ਨੇ ਆਪਣੇ ਜਨਮਦਿਨ ਦੇ ਮੌਕੇ ਰੱਜ ਕੇ ਭੰਗੜਾ ਪਾਇਆ ਤੇ ਨਾਲ ਹੀ ਕੇਕ ਵੀ ਕੱਟਿਆ। ਦੇਖੋ ਵੀਡੀਓ:
View this post on Instagram
ਉੱਧਰ, ਸ਼ਿੰਦੇ ਦੀ ਮੰਮੀ ਰਵਨੀਤ ਨੇ ਪੁੱਤਰ ਨੂੰ ਖਾਸ ਅੰਦਾਜ਼ `ਚ ਸੋਸ਼ਲ ਮੀਡੀਆ `ਤੇ ਜਨਮਦਿਨ ਦੀ ਵਧਾਈ ਦਿਤੀ। ਉਨ੍ਹਾਂ ਨੇ ਸ਼ਿੰਦੇ ਨਾਲ; ਪਿਆਰੀ ਜਿਹੀ ਤਸਵੀਰ ਸ਼ੇਅਰ ਕਰ ਲਿਖਿਆ, "ਹੈੱਪੀ ਬਰਥਡੇ ਪੁੱਤਰ"।
View this post on Instagram
ਦੂਜੇ ਪਾਸੇ, ਸ਼ਿੰਦੇ ਦੇ ਭਰਾਵਾਂ ਏਕਓਮ ਤੇ ਗੁਰਬਾਜ਼ ਨੇ ਵੀ ਆਪਣੇ ਪਿਆਰੇ ਭਰਾ ਨੂੰ ਜਨਮਦਿਨ ਦੀ ਮੁਬਾਰਕਾਂ ਦਿਤੀਆਂ।
View this post on Instagram
ਕਾਬਿਲੇਗ਼ੌਰ ਹੈ ਕਿ 15 ਸਾਲਾ ਸ਼ਿੰਦਾ ਇੱਕ ਬੇਹਤਰੀਨ ਐਕਟਰ ਤੇ ਤੌਰ ਤੇ ਉੱਭਰਿਆ ਹੈ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਵਜੋਂ ਕੀਤੀ ਸੀ। ਪਰ ਪਛਾਣ ਉਸ ਨੂੰ ਮਿਲੀ ਫ਼ਿਲਮ `ਹੌਸਲਾ ਰੱਖ` ਤੋਂ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)