Shinda Grewal-Gippy Grewal Begin Shoot For Shinda Shinda No Papa: ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਦਾ ਨਾਮ ਇੰਨੀਂ ਦਿਨੀਂ ਸੁਰਖੀਆਂ 'ਚ ਛਾਇਆ ਹੋਇਆ ਹੈ। ਉਨ੍ਹਾਂ ਦੀ ਫਿਲਮ 'ਕੈਰੀ ਆਨ ਜੱਟਾ 3' ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ ਅਤੇ ਨਿੱਤ ਨਵੇਂ ਰਿਕਾਰਡ ਬਣਾ ਰਹੀ ਹੈ। ਫਿਲਮ ਦੀ ਕਮਾਈ 50 ਕਰੋੜ ਤੋਂ ਵੀ ਪਾਰ ਹੋ ਗਈ ਹੈ ਅਤੇ ਇਹ ਵੀ ਉਮੀਦ ਜਤਾਈ ਜਾ ਰਹੀ ਹੈ ਕਿ 'ਕੈਰੀ ਆਨ...' 100 ਕਰੋੜ ਦਾ ਜਾਦੂਈ ਅੰਕੜਾ ਵੀ ਪਾਰ ਕਰ ਜਾਵੇਗੀ।  


ਇਹ ਵੀ ਪੜ੍ਹੋ: ਇਹ ਜਾਦੂ ਹੈ ਜਾਂ ਕੋਈ ਕਲਾ! ਜਾਦੂਗਰ ਅਨਮੋਲਦੀਪ ਸਿੰਘ ਦਾ ਨਾਮ ਚਰਚਾ 'ਚ, ਦੇਖੋ ਕਿਵੇਂ ਬੁੱਝੀ ਗਿੱਪੀ ਗਰੇਵਾਲ ਦੇ ਮਨ ਦੀ ਗੱਲ


ਇਸ ਦਰਮਿਆਨ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਗਿੱਪੀ ਗਰੇਵਾਲ ਨੇ ਆਪਣੇ ਪੁੱਤਰ ਸ਼ਿੰਦਾ ਗਰੇਵਾਲ ਨਾਲ ਆਪਣੀ ਅਗਲੀ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਸ਼ਿੰਦੇ ਨੇ ਆਪਣੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕਰ ਇਸ ਦੀ ਜਾਣਕਾਰੀ ਫੈਨਜ਼ ਨਾਲ ਸ਼ੇਅਰ ਕੀਤੀ।


ਤਸਵੀਰਾਂ 'ਚ ਗਿੱਪੀ ਤੇ ਸ਼ਿੰਦੇ ਨਾਲ ਰਵਨੀਤ ਗਰੇਵਾਲ, ਏਕਓਮ ਗਰੇਵਾਲ ਤੇ ਗੁਰਬਾਜ਼ ਗਰੇਵਾਲ ਵੀ ਨਜ਼ਰ ਆ ਰਹੇ ਹਨ। ਫੈਨਜ਼ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਖੂਬ ਪਿਆਰ ਦੀ ਵਰਖਾ ਕਰ ਰਹੇ ਹਨ। ਸ਼ਿੰਦੇ ਨੇ ਇਹ ਤਸਵੀਰਾਂ ਸ਼ੇਅਰ ਕਰਦਿਆਂ ਲਿਿਖਿਆ, 'ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ 'ਸ਼ਿੰਦਾ ਸ਼ਿੰਦਾ ਨੋ ਪਾਪਾ' ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ।' ਦੇਖੋ ਇਹ ਤਸਵੀਰਾਂ:









ਕਾਬਿਲੇਗ਼ੌਰ ਹੈ ਕਿ ਗਿੱਪੀ ਗਰੇਵਾਲ-ਸ਼ਿੰਦਾ ਗਰੇਵਾਲ ਇਕੱਠੇ 'ਕੈਰੀ ਆਨ ਜੱਟਾ 3' 'ਚ ਨਜ਼ਰ ਆਏ ਸੀ। ਇਸ ਫਿਲਮ 'ਚ ਸ਼ਿੰਦਾ ਗਰੇਵਾਲ ਨੇ ਬਿਨੂੰ ਢਿੱਲੋਂ ਦੇ ਪੁੱਤਰ ਦਾ ਕਿਰਦਾਰ ਨਿਭਾਇਆ ਸੀ। ਇਹ ਫਿਲਮ ਬਾਕਸ ਆਫਿਸ 'ਤੇ ਬਲਾਕਬਸਟਰ ਸਾਬਤ ਹੋਈ ਹੈ। ਫਿਲਮ ਦੀ ਕਮਾਈ 50 ਕਰੋੜ ਤੋਂ ਪਾਰ ਹੋ ਗਈ ਹੈ ਅਤੇ ਹਾਲੇ ਵੀ ਫਿਲਮ ਧਮਾਕੇਦਾਰ ਕਾਰੋਬਾਰ ਕਰ ਰਹੀ ਹੈ। 


ਇਹ ਵੀ ਪੜ੍ਹੋ: 'ਬਿੱਗ ਬੌਸ ਓਟੀਟੀ 2' ਫੇਮ ਪੁਨੀਤ ਸੁਪਰਸਟਾਰ ਦੀਆਂ ਵਧੀਆਂ ਮੁਸ਼ਕਲਾਂ, ਭੋਪਾਲ 'ਚ ਕਮੇਡੀਅਨ ਖਿਲਾਫ ਦਰਜ ਹੋਈ FIR