![ABP Premium](https://cdn.abplive.com/imagebank/Premium-ad-Icon.png)
ਗਿੱਪੀ ਗਰੇਵਾਲ ਦੀ ਫ਼ਿਲਮ `ਯਾਰ ਮੇਰਾ ਤਿਤਲੀਆਂ ਵਰਗਾ` ਦਾ ਦਰਸ਼ਕਾਂ `ਚ ਕ੍ਰੇਜ਼, ਪੰਜਾਬ `ਚ ਸਾਰੇ ਸ਼ੋਅ ਹਾਊਸ ਫੁੱਲ
Yaar Mera Titliaan Warga: ਗਿੱਪੀ ਗਰੇਵਾਲ ਦੀ ਫ਼ਿਲਮ `ਯਾਰ ਮੇਰਾ ਤਿਤਲੀਆਂ ਵਰਗਾ` ਸਿਨੇਮਾਘਰਾਂ `ਚ ਰਿਲੀਜ਼ ਹੋ ਗਈ ਹੈ। ਦਰਸ਼ਕਾਂ `ਚ ਇਸ ਫ਼ਿਲਮ ਦਾ ਜ਼ਬਰਦਸਤ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ।
![ਗਿੱਪੀ ਗਰੇਵਾਲ ਦੀ ਫ਼ਿਲਮ `ਯਾਰ ਮੇਰਾ ਤਿਤਲੀਆਂ ਵਰਗਾ` ਦਾ ਦਰਸ਼ਕਾਂ `ਚ ਕ੍ਰੇਜ਼, ਪੰਜਾਬ `ਚ ਸਾਰੇ ਸ਼ੋਅ ਹਾਊਸ ਫੁੱਲ gippy grewal yaar mera titlliaan warga all shows house full in punjab actor shared post on social media ਗਿੱਪੀ ਗਰੇਵਾਲ ਦੀ ਫ਼ਿਲਮ `ਯਾਰ ਮੇਰਾ ਤਿਤਲੀਆਂ ਵਰਗਾ` ਦਾ ਦਰਸ਼ਕਾਂ `ਚ ਕ੍ਰੇਜ਼, ਪੰਜਾਬ `ਚ ਸਾਰੇ ਸ਼ੋਅ ਹਾਊਸ ਫੁੱਲ](https://feeds.abplive.com/onecms/images/uploaded-images/2022/09/02/e8b31b7b4d15c5082547f24813fdc0ad1662114253990469_original.jpg?impolicy=abp_cdn&imwidth=1200&height=675)
Gippy Grewal New Film: ਗਿੱਪੀ ਗਰੇਵਾਲ ਦੀ ਫ਼ਿਲਮ `ਯਾਰ ਮੇਰਾ ਤਿਤਲੀਆਂ ਵਰਗਾ` ਸਿਨੇਮਾਘਰਾਂ `ਚ ਰਿਲੀਜ਼ ਹੋ ਗਈ ਹੈ। ਦਰਸ਼ਕਾਂ `ਚ ਇਸ ਫ਼ਿਲਮ ਦਾ ਜ਼ਬਰਦਸਤ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਆਖ਼ਰ ਕ੍ਰੇਜ਼ ਹੋਵੇ ਵੀ ਕਿਉਂ ਨਾ? ਇਹ ਫ਼ਿਲਮ ਇਸ ਸਾਲ ਦੀ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫ਼ਿਲਮਾਂ ਵਿੱਚੋਂ ਇੱਕ ਹੈ। ਅੱਜ ਫ਼ਿਲਮ ਦਾ ਪਹਿਲਾ ਦਿਨ ਹੈ। ਪੰਜਾਬ `ਚ ਫ਼ਿਲਮ ਦੇ ਸਾਰੇ ਸ਼ੋਅ ਹਾਊਸ ਫੁੱਲ ਚੱਲ ਰਹੇ ਹਨ।
ਇਸ ਫ਼ਿਲਮ ਨੂੰ ਲੈਕੇ ਗਿੱਪੀ ਗਰੇਵਾਲ ਵੀ ਕਾਫ਼ੀ ਐਕਸਾਇਟੇਡ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ `ਤੇ ਪੋਸਟ ਸ਼ੇਅਰ ਕਰ ਸਾਰਿਆਂ ਨੂੰ ਯਾਰ ਮੇਰਾ ਤਿਤਲੀਆਂ ਵਰਗਾ ਦੇਖਣ ਲਈ ਕਿਹਾ। ਦੇਖੋ ਵੀਡੀਓ:
View this post on Instagram
ਇਸ ਦੇ ਨਾਲ ਹੀ ਗਿੱਪੀ ਗਰੇਵਾਲ ਨੇ ਇੱਕ ਹੋਰ ਪੋਸਟ ਸੋਸ਼ਲ ਮੀਡੀਆ `ਤੇ ਸ਼ੇਅਰ ਕੀਤੀ। ਇਸ ਦੇ ਨਾਲ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਫ਼ਿਲਮ ਨੂੰ ਪਿਆਰ ਦੇਣ ਲਈ ਧੰਨਵਾਦ ਕੀਤਾ। ਗਿੱਪੀ ਗਰੇਵਾਲ ਨੇ ਵੀਡੀਓ ਸ਼ੇਅਰ ਕਰ ਕੈਪਸ਼ਨ `ਚ ਲਿਖਿਆ, "ਥੈਂਕ ਯੂ ਪੰਜਾਬ ਵਾਲਿਓ। ਸ਼ੋਅ ਹਾਊਸ ਫੁੱਲ ਚੱਲ ਰਹੇ ਯਾਰ ਮੇਰਾ ਤਿਤਲੀਆਂ ਵਰਗਾ ਦੇ। ਲਵ ਯੂ ਆਲ, ਇਸੇ ਤਰ੍ਹਾਂ ਪਿਆਰ ਦਿੰਦੇ ਰਹੋ।"
View this post on Instagram
ਕਾਬਿਲੇਗ਼ੌਰ ਹੈ ਕਿ ਫ਼ਿਲਮ ਦਾ ਟਰੇਲਰ ਪਹਿਲਾਂ ਹੀ ਜ਼ਬਰਦਸਤ ਹਿੱਟ ਹੋ ਚੁੱਕਿਆ ਸੀ। ਇਸ ਫ਼ਿਲਮ ਦੇ ਟਰੇਲਰ ਨੂੰ 38 ਮਿਲੀਅਨ ਯਾਨਿ 3 ਕਰੋੜ 80 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਇਸ ਦੇ ਨਾਲ ਨਾਲ ਫ਼ਿਲਮ ਦੇ ਗੀਤਾਂ ਨੂੰ ਵੀ ਦਰਸ਼ਕਾਂ ਤੇ ਸਰੋਤਿਆਂ ਦਾ ਖੂਬ ਪਿਆਰ ਮਿਲ ਰਿਹਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)