Godzilla vs Kong ਦੀ ਬੌਕਸ ਆਫਿਸ 'ਤੇ ਪਹਿਲੇ ਦਿਨ ਧਮਾਲ, ਓਪਨਿੰਗ ਕਲੈਕਸ਼ਨ ਛੇ ਕਰੋੜ ਤੋਂ ਪਾਰ
ਡੇਨਜਿਲ ਡਾਇਸ, ਵੀਪੀ ਤੇ ਐਮਡੀ, ਵਾਰਨਰ ਬਦ੍ਰਰਸ ਪਿਕਚਰ ਇੰਡੀਆ ਨੇ ਕਿਹਾ, 'ਅਸੀਂ ਸ਼ੁਰੂਆਤੀ ਨੰਬਰਾਂ 'ਤੇ ਫ਼ਿਲਮ ਲਈ ਪ੍ਰਤੀਕਿਰਿਆ ਤੋਂ ਬਹੁਤ ਖੁਸ਼ ਹਾਂ।

Godzilla vs Kong Box Office: ਗੌਡਜ਼ਿਲਾ ਬਨਾਮ ਕੌਂਗ ਨੇ ਭਾਰਤ 'ਚ ਪਹਿਲੇ ਦਿਨ ਬੌਕਸ ਆਫਿਸ ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜ਼ਬਰਦਸਤ ਓਪਨਿੰਗ ਕੀਤੀ ਹੈ। ਫ਼ਿਲਮ ਨੇ ਰਿਲੀਜ਼ ਦੇ ਪਹਿਲੇ ਦਿਨ ਹੀ 6.4 ਕਰੋੜ ਰੁਪਏ ਕਮਾ ਲਏ। ਗੌਡਜ਼ਿਲਾ ਫ਼ਿਲਮ ਫ੍ਰੈਂਚਾਇਜ਼ੀ, ਗੌਡਜ਼ਿਲ੍ਹਾ ਬਨਾਮ ਕੌਂਗ ਦੀ ਤੀਜਾ ਪਾਰਟ ਹੈ। ਜੋ ਬੁੱਧਵਾਰ ਭਾਰਤ 'ਚ ਰਿਲੀਜ਼ ਹੋਈ। ਫ਼ਿਲਮ 'ਚ ਅਲੈਕਜੇਂਡਰ ਸਕਾਰਸਗਾਰਡ, ਮਿਲੀ ਬੌਬੀ ਬ੍ਰਾਊਨ, ਰੇਬੇਕਾ ਹਾਲ, ਇਜਾ ਗੋਂਜਾਲੇਜ ਤੇ ਡੇਮਿਅਨ ਵਿਚਿਰ ਨੇ ਭੂਮਿਕਾ ਨਿਭਾਈ ਹੈ।
ਡੇਨਜਿਲ ਡਾਇਸ, ਵੀਪੀ ਤੇ ਐਮਡੀ, ਵਾਰਨਰ ਬਦ੍ਰਰਸ ਪਿਕਚਰ ਇੰਡੀਆ ਨੇ ਕਿਹਾ, 'ਅਸੀਂ ਸ਼ੁਰੂਆਤੀ ਨੰਬਰਾਂ 'ਤੇ ਫ਼ਿਲਮ ਲਈ ਪ੍ਰਤੀਕਿਰਿਆ ਤੋਂ ਬਹੁਤ ਖੁਸ਼ ਹਾਂ। ਇਹ ਸਾਬਤ ਕਰਦਾ ਹੈ ਕਿ ਗੌਡਜਿਲਾ ਬਨਾਮ ਕੌਂਗ ਜਿਹੀਆਂ ਫਿਲਮਾਂ ਨੂੰ ਸਿਨੇਮਾ ਸਕ੍ਰੀਨ 'ਚ ਦਰਸ਼ਕਾਂ ਵੱਲੋਂ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ।
ਕਮਲ ਗਿਆਨਚੰਦਾਨੀ, ਸੀਈਓ, ਪੀਵੀਆਰ ਪਿਕਚਰਸ ਨੇ ਕਿਹਾ, ਇਸ ਫ਼ਿਲਮ ਲਈ ਚੰਗੀ ਪ੍ਰਤੀਕਿਰਿਆ ਇਸ ਵਿਸ਼ਵਾਸ ਦੀ ਪੁਸ਼ਟੀ ਕਰਦੀ ਹੈ ਕਿ ਲਿੰਗ, ਸਰਹੱਦਾਂ ਤੇ ਉਮਰਾਂ ਤੋਂ ਉੱਪਰ ਉੱਠ ਕੇ ਲੋਕਾਂ 'ਚ ਸਿਨੇਮਾ ਨੂੰ ਲੈਕੇ ਜ਼ਬਰਦਸਤ ਅਹਿਮੀਅਤ ਹੈ। ਅਸੀਂ ਸ਼ਾਨਦਾਰ ਪ੍ਰਤੀਕਿਰਿਆ ਤੋਂ ਉਤਸ਼ਾਹਤ ਹਾਂ।'
<iframe width="1920" height="1080" src="https://www.youtube.com/embed/odM92ap8_c0" title="YouTube video player" frameborder="0" allow="accelerometer; autoplay; clipboard-write; encrypted-media; gyroscope; picture-in-picture" allowfullscreen></iframe>
ਸਿਨੇਪੌਲਸ ਇੰਡੀਆ ਦੇ ਸੀਈਓ ਦੇਵਾਂਗ ਸੰਪਤ ਕਹਿੰਦੇ ਹਨ, 'ਫਿਲਮ ਨੇ ਪਹਿਲੇ ਦਿਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਹ ਹਾਲੀਵੁੱਡ ਦੀ ਸਭ ਤੋਂ ਵੱਡੀ ਪੋਸਟ ਕੋਵਿਡ ਓਪਨਨਿੰਗ ਬਣ ਗਈ ਹੈ। ਟੀਮ ਨੂੰ ਬਹੁਤ-ਬਹੁਤ ਵਧਾਈ।'
ਇਹ ਵੀ ਪੜ੍ਹੋ: ਕੀ ਕਹਿ ਗਏ ਲੀਡਰ! ਵਿਦੇਸ਼ੀ ਗਊਆਂ ਦੇ ਦੁੱਧ ਪੀ-ਪੀ ਮੋਟੀਆਂ ਹੋ ਰਹੀਆਂ ਭਾਰਤੀ ਜਨਾਨੀਆਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904






















