ਮੁੰਬਈ: ਕਰਨ ਜੌਹਰ ‘ਸਟੂਡੈਂਟ ਆਫ ਦ ਈਅਰ’ ਦਾ ਸੀਕੁਅਲ ਲੈ ਕੇ ਆ ਰਹੇ ਹਨ। ਆਪਣੀ ਇਸ ਹਿੱਟ ਫ਼ਿਲਮ ‘ਚ ਕਰਨ ਨੇ ਆਪਣੇ ਲਈ ਨਵੇਂ ਸਟੂਡੈਂਟ ਚੁਣੇ ਹਨ ਜੋ ਟਾਈਗਰ ਸ਼ਰੌਫ, ਤਾਰਾ ਸੁਤਾਰੀਆ ਤੇ ਅਨੰਨਿਆ ਪਾਂਡੇ ਹਨ। ਇਸ ਫ਼ਿਲਮ ‘ਚ ਵਰੁਣ-ਆਲਿਆ-ਸਿਧਾਰਥ ਦੇ ਕੈਮਿਓ ਕਰਨ ਦੀਆਂ ਖ਼ਬਰਾਂ ਵੀ ਹਨ। ਫ਼ਿਲਮ ਦੀ ਸ਼ੂਟਿੰਗ ਅਜੇ ਚੱਲ ਰਹੀ ਹੈ ਜਿਸ ਨਾਲ ਤਾਰਾ ਤੇ ਅਨੰਨਿਆ ਬਾਲੀਵੁੱਡ ਡੈਬਿਊ ਕਰ ਰਹੀਆਂ ਹਨ।



ਹੁਣ ਖ਼ਬਰ ਹੈ ਕਿ ਤਾਰਾ-ਅੰਨਨਿਆ ਨਾਲ ਇਸ ਫ਼ਿਲਮ ‘ਚ ਬਾਲੀਵੁੱਡ ਐਕਟਰਸ ਗੁੱਲ ਪਲਨਾਗ ਵੀ ਐਂਟਰੀ ਕਰ ਰਹੀ ਹੈ। ਬਾਲੀਵੁੱਡ ਦੀ ਇਸ ਹਸੀਨਾ ਨੇ ਹਾਲ ਹੀ ‘ਚ ਬੇਟੇ ਨੂੰ ਜਨਮ ਦਿੱਤਾ ਹੈ। ਹਾਲ ਹੀ ‘ਚ ਗੁਲ ਨੇ ਆਪਣੇ 6 ਮਹੀਨੇ ਦੇ ਬੇਟੇ ਦੀ ਫੋਟੋ ਸੋਸ਼ਲ ਮੀਡੀਆ ‘ਤੇ ਸ਼ੇਅਰ ਵੀ ਕੀਤੀ ਸੀ।


ਗੁੱਲ ਇਸ ਫ਼ਿਲਮ ‘ਚ ਸਕੋਚ ਦਾ ਰੋਲ ਪਲੇਅ ਕਰਦੀ ਨਜ਼ਰ ਆਵੇਗੀ। ਬੇਟੇ ਨੂੰ ਜਨਮ ਦੇਣ ਤੋਂ ਬਾਅਦ ਗੁਲ ਨੇ ਆਪਣੇ ਆਪ ਨੂੰ ਫੇਰ ਫਿੱਟ ਕਰ ਲਿਆ ਹੈ। ਹੁਣ ਉਸ ਨੇ ਮਸੂਰੀ-ਦੇਹਰਾਦੂਨ ‘ਚ ਫ਼ਿਲਮ ਦੀ ਕਾਸਟ ਤੇ ਕਰੂਅ ਨੂੰ ਜੁਆਇੰਨ ਕੀਤਾ ਹੈ।



ਫ਼ਿਲਮ ਪਹਿਲਾਂ ਇਸੇ ਸਾਲ ਨਵੰਬਰ ‘ਚ ਰਿਲੀਜ਼ ਹੋਣੀ ਸੀ ਪਰ ਹੁਣ ਫ਼ਿਲਮ ਅਗਲੇ ਸਾਲ 10 ਮਈ ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ ਦੇ ਪਹਿਲੇ ਪਾਰਟ ਨਾਲ ਆਲਿਆ-ਵਰੁਣ ਤੇ ਸਿਧਾਰਥ ਨੇ ਬਾਲੀਵੁੱਡ ‘ਚ ਐਂਟਰੀ ਕੀਤੀ ਸੀ। ਦੇਖਦੇ ਹਾਂ ਕਿ ਕਰਨ ਦੇ ਨਵੇਂ ਸਟੂਡੈਂਟ ਔਡੀਅੰਸ ‘ਤੇ ਆਪਣੇ ਚਾਰਮ ਦਾ ਕਮਾਲ ਦਿਖਾ ਪਾਉਂਦੇ ਹਨ ਜਾਂ ਨਹੀਂ।