Guru Randhawa Bollywood Debut: ਗਲੋਬਲ ਫ਼ੇਮ ਗਾਇਕ ਗੁਰੂ ਰੰਧਾਵਾ ਜਲਦ ਹੀ ਐਕਟਿੰਗ ਦੀ ਦੁਨੀਆ `ਚ ਕਦਮ ਰੱਖਣ ਜਾ ਰਹੇ ਹਨ। ਉਹ ਆਗਰਾ ਦੇ ਪਰਿਵਾਰ 'ਤੇ ਆਧਾਰਿਤ MAC ਫਿਲਮਜ਼ ਦੀ ਕਾਮੇਡੀ ਫਿਲਮ ਵਿੱਚ ਮੁੱਖ ਕਿਰਦਾਰ ਨਿਭਾ ਰਹੇ ਹਨ। ਫਿਲਮ 'ਚ ਅਨੁਪਮ ਖੇਰ ਉਨ੍ਹਾਂ ਦੇ ਦਾਦਾ ਦਾ ਕਿਰਦਾਰ ਨਿਭਾ ਰਹੇ ਹਨ।


ਫਿਲਮਕਾਰ ਅਮਿਤ ਭਾਟੀਆ ਆਗਰਾ ਦੇ ਪਰਿਵਾਰ 'ਤੇ ਆਧਾਰਿਤ ਕਾਮੇਡੀ ਫਿਲਮ ਬਣਾ ਰਹੇ ਹਨ। ਉਨ੍ਹਾਂ ਦੀ ਫਿਲਮ ਦੀ ਸ਼ੂਟਿੰਗ ਸੋਮਵਾਰ ਨੂੰ ਆਗਰਾ 'ਚ ਸ਼ੁਰੂ ਹੋਈ। ਫਿਲਮ ਦੇ ਨਾਂ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ। ਫਿਲਮਕਾਰ ਅਮਿਤ ਭਾਟੀਆ ਨੇ ਅਦਾਕਾਰ ਦਾ ਨਾਂ ਗੁਪਤ ਰੱਖਿਆ ਸੀ। ਗੁਰ ਰੰਧਾਵਾ ਦੀ ਸ਼ੁੱਕਰਵਾਰ ਨੂੰ ਇੰਸਟਾਗ੍ਰਾਮ 'ਤੇ ਪੋਸਟ ਨੇ ਸਪੱਸ਼ਟ ਕੀਤਾ ਕਿ ਉਹ ਮੈਕ ਫਿਲਮਜ਼ ਦੀ ਫਿਲਮ 'ਚ ਮੁੱਖ ਕਿਰਦਾਰ ਨਿਭਾਅ ਰਹੇ ਹਨ। ਅਨੁਪਮ ਖੇਰ ਨੇ ਇੰਸਟਾਗ੍ਰਾਮ ਤੇ ਇੱਕ ਪੋਸਟ ਸ਼ੇਅਰ ਕੀਤੀ ਜਿਸ ਵਿੱਚ ਉਹ ਤੇ ਗੁਰੂ ਰੰਧਾਵਾ ਪੌੜੀਆਂ ਤੇ ਬੈਠੇ ਨਜ਼ਰ ਆ ਰਹੇ ਹਨ।  ਉਨ੍ਹਾਂ ਨੇ ਲਿਖਿਆ ਹੈ ਕਿ ਮੈਂ ਆਪਣੀ 532ਵੀਂ ਫ਼ਿਲਮ ਦੀ ਸਕ੍ਰਿਪਟ ਪੜ੍ਹ ਰਿਹਾ ਹਾਂ ਤੇ ਰੰਧਾਵਾ ਦੀ ਪਹਿਲੀ। ਮੈਂ ਇੱਕ ਪੁਰਾਣਾ ਕਲਾਕਾਰ ਹਾਂ ਤੇ ਰੰਧਾਵਾ ਨਵਾਂ, ਇਸ ਕਰਕੇ ਮੇਰੀ ਇਹ ਖਵਾਇਸ਼ ਹੈ ਕਿ ਤੁਸੀਂ ਸਾਰੇ ਰੰਧਾਵਾ ਨੂੰ ਪਿਆਰ ਤੇ ਆਸ਼ੀਰਵਾਦ ਦਿਓ ਤਾਂ ਕਿ ਉਹ ਬਹੁਤ ਵਧੀਆ ਕੰਮ ਕਰੇ। ਜਿੰਨੀਂ ਵਧੀਆ ਉਹ ਗਾਇਕੀ ਕਰਦਾ ਹੈ, ਉਨ੍ਹਾਂ ਹੀ ਵਧੀਆ ਹੀ ਐਕਟਿੰਗ ਵੀ ਕਰੇ। ਖੇਰ ਦੀ ਇਸ ਪੋਸਟ ਤੇ ਗੁਰੂ ਰੰਧਾਵਾ ਨੇ ਕਮੈਂਟ ਕਰ ਲਿਖਿਆ, "ਸਰ, ਤੁਹਾਡਾ ਬਹੁਤ ਧੰਨਵਾਦ ਇੰਨਾਂ ਪਿਆਰ ਤੇ ਸਾਥ ਦੇਣ ਲਈ। ਆਸ਼ੀਰਵਾਦ ਬਣਾਏ ਰੱਖੋ ਕਿ ਮੈਂ ਬਹੁਤ ਵਧੀਆ ਕੰਮ ਕਰ ਸਕਾਂ।"









ਅਨੁਪਮ ਖੇਰ ਫਿਲਮ ਦੀ ਸ਼ੂਟਿੰਗ ਲਈ ਮੰਗਲਵਾਰ ਨੂੰ ਆਗਰਾ ਪਹੁੰਚੇ ਸਨ। ਉਨ੍ਹਾਂ ਤੋਂ ਇਲਾਵਾ ਫਿਲਮ 'ਚ ਸਾਈ ਮਾਂਜਰੇਕਰ, ਇਲਾ ਅਰੁਣ, ਅਤੁਲ ਸ਼੍ਰੀਵਾਸਤਵ, ਪਰੇਸ਼ ਗਨਾਤਰੇ ਆਦਿ ਹਨ। ਫਿਲਮ 'ਚ ਦੱਖਣੀ ਸੁਪਰਸਟਾਰ ਬ੍ਰਹਮਾਨੰਦਮ ਵੀ ਨਜ਼ਰ ਆਉਣਗੇ। ਫਿਲਮ ਦੀ 90 ਫੀਸਦੀ ਸ਼ੂਟਿੰਗ 30 ਦਿਨਾਂ 'ਚ ਆਗਰਾ 'ਚ ਹੋਵੇਗੀ। ਸ਼ੂਟਿੰਗ ਇੱਥੇ ਹੋਟਲ ਵਿੰਡਹੈਮ ਗ੍ਰੈਂਡ, ਮਹਿਤਾਬ ਬਾਗ, ਫਤਿਹਪੁਰ ਸੀਕਰੀ ਅਤੇ ਸੇਂਟ ਜੌਨਜ਼ ਕਾਲਜ ਵਿੱਚ ਕੀਤੀ ਜਾਵੇਗੀ। ਫਿਲਮ ਦੀ 10 ਫੀਸਦੀ ਸ਼ੂਟਿੰਗ ਮੁੰਬਈ 'ਚ ਹੋਵੇਗੀ।