Richa Chadha Ali Fazal Marriage Pics: ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਅਤੇ ਅਲੀ ਫਜ਼ਲ ਦੇ ਵਿਆਹ ਦੀਆਂ ਖਬਰਾਂ ਲਗਾਤਾਰ ਸੁਰਖੀਆਂ ਵਿੱਚ ਹਨ। ਰਿਚਾ ਅਤੇ ਅਲੀ ਫੈਜ਼ਲ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਵੀਰਵਾਰ ਨੂੰ ਰਿਚਾ ਨੇ ਆਪਣੀ ਮਹਿੰਦੀ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ। ਹੁਣ ਰਿਚਾ ਚੱਢਾ ਅਤੇ ਅਲੀ ਫੈਜ਼ਲ ਦੇ ਵਿਆਹ ਦੀਆਂ ਰਸਮਾਂ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਕੁਝ ਸਮਾਂ ਪਹਿਲਾਂ ਖੁਦ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸਨ।









ਦਸ ਦਈਏ ਕਿ ਇਸ ਤੋਂ ਇਸ ਜੋੜੇ ਦੀ ਮਹਿੰਦੀ ਦੀ ਰਸਮ ਦੀਆਂ ਤਸਵੀਰਾਂ ਸਾਹਮਣੇ ਆਈਆਂ ਸੀ, ਜੋ ਕਿ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈਆਂ ਸੀ। ਤਸਵੀਰਾਂ `ਚ ਰਿਚਾ ਦੇ ਹੱਥਾਂ ਤੇ ਅਲੀ ਦੇ ਨਾਂ ਦੀ ਮਹਿੰਦੀ ਸਾਫ਼ ਦੇਖੀ ਜਾ ਸਕਦੀ ਹੈ। ਦੋਹਾਂ ਦੇ ਫ਼ੈਨਜ਼ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਖੂਬ ਪਿਆਰ ਦੇ ਰਹੇ ਹਨ। ਇਹੀ ਨਹੀਂ ਇਨ੍ਹਾਂ ਦੇ ਵਿਆਹ ਦੀ ਰਸਮਾਂ ਦੀ ਤਸਵੀਰਾਂ ਸੋਸ਼ਲ ਮੀਡੀਆ ਤੇ ਅਪਲੋਡ ਹੁੰਦੇ ਹੀ ਤੁਰੰਤ ਵਾਇਰਲ ਹੋ ਰਹੀਆਂ ਹਨ।




ਵਿਆਹ ਤੋਂ ਪਹਿਲਾਂ ਰਿਚਾ ਅਲੀ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵਾਇਸ ਨੋਟ ਵੀ ਸ਼ੇਅਰ ਕੀਤਾ ਹੈ, ਜਿਸ 'ਚ ਉਹ ਪ੍ਰਸ਼ੰਸਕਾਂ ਨੂੰ ਪਿਆਰ ਦੇ ਰਹੀ ਹੈ ਅਤੇ ਆਪਣੇ ਸਫਰ ਬਾਰੇ ਦੱਸ ਰਹੀ ਹੈ। ਜੋੜੇ ਨੇ ਦੱਸਿਆ ਕਿ ਕੋਵਿਡ ਕਰਕੇ ਹਰ ਚੀਜ਼ ਵਿੱਚ ਥੋੜ੍ਹੀ ਰੁਕਾਵਟ ਜ਼ਰੂਰ ਆਈ, ਨਹੀਂ ਤਾਂ ਹੁਣ ਤੱਕ ਦੋਵਾਂ ਦਾ ਵਿਆਹ ਹੋ ਚੁੱਕਿਆ ਹੁੰਦਾ। ਖੈਰ, ਹੁਣ ਪ੍ਰਸ਼ੰਸਕਾਂ ਨੂੰ ਰਿਚਾ ਅਤੇ ਅਲੀ ਦੇ ਵਿਆਹ ਦੀਆਂ ਫੋਟੋਆਂ ਦਾ ਇੰਤਜ਼ਾਰ ਹੈ। ਇਸ ਤੋਂ ਬਾਅਦ ਸਿਤਾਰੇ ਮੁੰਬਈ 'ਚ ਆਪਣੀ ਰਿਸੈਪਸ਼ਨ ਦੇਣ ਜਾ ਰਹੇ ਹਨ।






ਇਹ ਵੀ ਪੜ੍ਹੋ: ਸ਼ਹਿਨਾਜ਼ ਗਿੱਲ ਬਣੀ ਬਾਰਬੀ ਡੌਲ, ਫ਼ੈਨਜ਼ ਨੂੰ ਪਸੰਦ ਆਇਆ ਨਵਾਂ ਸਟਾਇਲ