ਸ਼ਰਧਾ-ਸ਼ਾਹਿਦ ਦਾ ਇਹ ਗਾਣਾ ਵੀ ਸਾਲ ਦਾ ਬੇਹਤਰੀਨ ਡਾਂਸ ਨੰਬਰ ਹੈ। ਇਸ ਨੂੰ ਫ਼ਿਲਮ ‘ਚ ਕ੍ਰੈਡਿਟ ਰੋਲ ਸਮੇਂ ਦਿਖਾਇਆ ਜਾਵੇਗਾ। ‘ਹਾਰਡ-ਹਾਰਡ’ ਗਾਣੇ ‘ਤੇ ਦੋਵੇਂ ਸਟਾਰ ਦਾ ਡਾਂਸ ਦੇਖ ਕੇ ਤੁਸੀਂ ਵੀ ਨੱਚਣ ‘ਤੇ ਮਜਬੂਰ ਹੋ ਜਾਓਗੇ। ਫ਼ਿਲਮ ‘ਚ ਸ਼ਰਧਾ-ਸ਼ਾਹਿਦ ਨਾਲ ਯਾਮੀ ਗੌਤਮ ਵੀ ਨਜ਼ਰ ਆਵੇਗੀ।
ਫ਼ਿਲਮ 54 ਲੱਖ ਦੇ ਫਰਜ਼ੀ ਬਿੱਲ ਦੀ ਕਹਾਣੀ ਹੈ ਜਿਸ ਲਈ ਯਾਮੀ ਤੇ ਸ਼ਾਹਿਦ ਕੋਰਟ ਰੂਮ ‘ਚ ਲੜਦੇ ਨਜ਼ਰ ਆਉਣਗੇ। ਸ਼ਰਧਾ ਨੇ ਫ਼ਿਲਮ ‘ਚ ਸ਼ਾਹਿਦ ਦੀ ਪ੍ਰਮਿਕਾ ਦਾ ਰੋਲ ਅਦਾ ਕੀਤਾ ਹੈ। ਇਸ ਦੇ ਨਾਲ ਹੀ ਸ਼ਰਧਾ ਦੀ ਦੂਜੀ ਫ਼ਿਲਮ ‘ਸਤਰੀ’ ਵੀ 31 ਅਗਸਤ ਨੂੰ ਰਿਲੀਜ਼ ਹੋ ਰਹੀ ਹੈ।
ਜੇਕਰ ‘ਬੱਤੀ ਗੁੱਲ ਮੀਟਰ ਚਾਲੂ’ ਫ਼ਿਲਮ ਦੇ ਹਾਲ ਹੀ ‘ਚ ਰਿਲੀਜ਼ ਹੋਏ ਗਾਣੇ ‘ਹਾਰਡ-ਹਾਰਡ’ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਪਾਰਟੀ ਸੌਂਗ ਗਾਉਣ ‘ਚ ਫੇਮਸ ਸਿੰਗਰ ਮੀਕਾ ਸਿੰਘ ਨੇ ਗਾਇਆ ਹੈ। ਮੀਕਾ ਸਿੰਘ ਦੇ ਨਾਲ ਇਸ ਗਾਣੇ ਨੂੰ ਸਚਿਤ ਟੰਡਨ ਤੇ ਪ੍ਰਕਿਰਤੀ ਕੱਕੜ ਨੇ ਆਪਣੀ ਆਵਾਜ਼ ਦਿੱਤੀ ਹੈ। ਗਾਣੇ ਨੂੰ ਸਿਧਾਰਥ-ਗਰੀਮਾ ਨੇ ਲਿਖਿਆ ਤੇ ਅਭਿਜੀਤ ਵਘਨਾਨੀ ਨੇ ਇਸ ਨੂੰ ਮਿਊਜ਼ਿਕ ਦਿੱਤਾ ਹੈ।