ਹਾਰਡੀ ਸੰਧੂ ਦਾ ਨਵਾਂ ਗਾਣਾ 'ਬਿਜਲੀ ਬਿਜਲੀ'
ਪੰਜਾਬੀ ਗਾਇਕ ਤੇ ਅਦਕਾਰਾ ਹਾਰਡੀ ਸੰਧੂ ਲੰਮੇ ਅਰਸੇ ਬਾਅਦ ਆਪਣਾ ਸਿੰਗਲ ਟ੍ਰੈਕ ਲੈ ਕੇ ਆ ਰਿਹਾ ਹੈ। ਹਾਰਡੀ ਸੰਧੂ ਦੇ ਗਾਣੇ ਦਾ ਟਾਈਟਲ ਹੈ 'ਬਿਜਲੀ ਬਿਜਲੀ'।

ਚੰਡੀਗੜ੍ਹ: ਪੰਜਾਬੀ ਗਾਇਕ ਤੇ ਅਦਕਾਰਾ ਹਾਰਡੀ ਸੰਧੂ ਲੰਮੇ ਅਰਸੇ ਬਾਅਦ ਆਪਣਾ ਸਿੰਗਲ ਟ੍ਰੈਕ ਲੈ ਕੇ ਆ ਰਿਹਾ ਹੈ। ਹਾਰਡੀ ਸੰਧੂ ਦੇ ਗਾਣੇ ਦਾ ਟਾਈਟਲ ਹੈ 'ਬਿਜਲੀ ਬਿਜਲੀ'। ਗਾਣੇ ਦੇ ਨਾਮ ਤੋਂ ਹੀ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਇੱਕ ਪਾਰਟੀ ਸੌਂਗ ਹੋਵੇਗਾ। ਬਾਕੀ ਹਾਰਡੀ ਸੰਧੂ ਆਪਣੀ ਪੁਰਾਣੀ ਟੀਮ ਦੇ ਨਾਲ ਹੀ ਕੋਲੇਬੋਰੇਸ਼ਨ ਕਰ ਰਹੇ ਹਨ।
ਹਰ ਵਾਰ ਦੀ ਤਰ੍ਹਾਂ ਹਾਰਡੀ ਦੇ ਇਸ ਗੀਤ ਨੂੰ ਜਾਨੀ ਨੇ ਲਿਖਿਆ ਤੇ ਬੀ ਪ੍ਰਾਕ ਨੇ ਇਸ ਦਾ ਮਿਊਜ਼ਿਕ ਤਿਆਰ ਕੀਤਾ ਹੈ। ਅਰਵਿੰਦਰ ਖਹਿਰਾ ਨੇ ਗਾਣੇ ਦਾ ਵੀਡੀਓ ਤਿਆਰ ਕੀਤਾ ਹੈ। ਹਾਰਡੀ ਸੰਧੂ ਦਾ ਇਹ ਗਾਣਾ 30 ਅਕਤੂਬਰ ਨੂੰ ਰਿਲੀਜ਼ ਹੋ ਜਾਵੇਗਾ।
View this post on Instagram
ਦੂਜੇ ਪਾਸੇ ਹਾਰਡੀ ਆਪਣੀ ਪਹਿਲੀ ਬਾਲੀਵੁੱਡ ਫਿਲਮ ਲਈ ਵੀ ਚਰਚਾ 'ਚ ਹਨ। ਹਾਰਡੀ ਫਿਲਮ '83 ਵਿੱਚ ਸਾਬਕਾ ਕ੍ਰਿਕੇਟਰ ਮਦਨ ਲਾਲ ਦਾ ਕਿਰਦਾਰ ਕਰਦੇ ਨਜ਼ਰ ਆਉਣਗੇ। ਇਹ ਫਿਲਮ ਇਸ ਸਾਲ ਕ੍ਰਿਸਮਸ ਮੌਕੇ ਥੀਏਟਰਸ ਵਿੱਚ ਰਿਲੀਜ਼ ਹੋਵੇਗੀ। ਬਾਕੀ ਉਸ ਤੋਂ ਪਹਿਲਾ ਇੰਤਜ਼ਾਰ ਰਹੇਗਾ ਹਾਰਡੀ ਦੇ ਗੀਤ 'ਬਿਜਲੀ-ਬਿਜਲੀ' ਦਾ।c






















