ਸੁਸ਼ਾਂਤ ਸਿੰਘ ਰਾਜਪੂਤ ਦੇ ਨਾਂਅ 'ਤੇ ਤਬਦੀਲ ਹੋਇਆ ਇਤਿਹਾਸਕ ਚੌਕ ਦਾ ਨਾਂਅ
ਇਸ ਤੋਂ ਇਲਾਵਾ ਮਧੂਬਨੀ ਚੌਕ ਤੋਂ ਮਾਤਾ ਸਥਾਨ ਚੌਕ ਤੱਕ ਨਵੀਂ ਬਣੀ ਸੜਕ ਦਾ ਨਾਂਅ ਸੁਸ਼ਾਂਤ ਸਿੰਘ ਰਾਜਪੂਤ ਮਾਰਗ ਰੱਖਿਆ ਗਿਆ ਹੈ। ਨਗਰ ਨਿਗਮ ਦੀ ਮੇਅਰ ਸਵਿਤਾ ਦੇਵੀ ਨੇ ਖ਼ੁਦ ਇਸ ਦਾ ਉਦਘਾਟਨ ਕੀਤਾ।
ਚੰਡੀਗੜ੍ਹ: ਬੌਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਤੋਂ ਬਾਅਦ ਉਸ ਦੇ ਕੁਝ ਅਜੀਜ਼ ਉਸਦੀਆਂ ਯਾਦਾਂ ਨੂੰ ਸਦਾ ਲਈ ਅਮਰ ਕਰਨ ਲਈ ਹਰ ਰੋਜ਼ ਕੁਝ ਨਵਾਂ ਕਰ ਰਹੇ ਹਨ। ਬਿਹਾਰ ਦੇ ਪੂਰਨੀਆ ਮਿਓਂਸੀਪਲ ਕਾਰਪੋਰੇਸ਼ਨ ਨੇ ਵੀ ਸੁਸ਼ਾਂਤ ਸਿੰਘ ਦੇ ਨਾਂਅ ਨੂੰ ਅਮਰ ਕਰਨ ਲਈ ਇਕ ਸ਼ਾਨਦਾਰ ਕੰਮ ਕੀਤਾ ਹੈ। ਮਿਓਂਸੀਪਲ ਕਾਰਪੋਰੇਸ਼ਨ ਨੇ ਸ਼ਹਿਰ ਦੇ ਬੇਹੱਦ ਪੁਰਾਣੇ ਤੇ ਇਤਿਹਾਸਕ ਫੋਰਡ ਕੰਪਨੀ ਚੌਕ ਦਾ ਨਾਂਅ ਬਦਲ ਕੇ ਸੁਸ਼ਾਂਤ ਸਿੰਘ ਰਾਜਪੂਤ ਚੌਕ ਰੱਖ ਦਿੱਤਾ ਹੈ।
ਇਸ ਤੋਂ ਇਲਾਵਾ ਮਧੂਬਨੀ ਚੌਕ ਤੋਂ ਮਾਤਾ ਸਥਾਨ ਚੌਕ ਤੱਕ ਨਵੀਂ ਬਣੀ ਸੜਕ ਦਾ ਨਾਂਅ ਸੁਸ਼ਾਂਤ ਸਿੰਘ ਰਾਜਪੂਤ ਮਾਰਗ ਰੱਖਿਆ ਗਿਆ ਹੈ। ਨਗਰ ਨਿਗਮ ਦੀ ਮੇਅਰ ਸਵਿਤਾ ਦੇਵੀ ਨੇ ਖ਼ੁਦ ਇਸ ਦਾ ਉਦਘਾਟਨ ਕੀਤਾ।
ਸਲਮਾਨ ਖ਼ਾਨ ਦਾ ਇਸ ਅਦਾਕਾਰਾ ਨਾਲ ਹੋ ਰਿਹਾ ਸੀ ਵਿਆਹ, ਛਪ ਚੁਕੇ ਸਨ ਕਾਰਡ ਪਰ ਆ ਗਈ ਅੜਚਨ
ਮੇਅਰ ਸਵਿਤਾ ਦੇਵੀ ਨੇ ਕਿਹਾ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ ਬਹੁਤ ਛੋਟੀ ਉਮਰੇ ਹੀ ਦੇਸ਼ ਭਰ ਵਿੱਚ ਪੂਰਨੀਆ ਅਤੇ ਬਿਹਾਰ ਦਾ ਨਾਂਅ ਰੌਸ਼ਨ ਕੀਤਾ ਹੈ। ਉਸ ਦੀਆਂ ਕਈ ਮਸ਼ਹੂਰ ਫਿਲਮਾਂ ਅਤੇ ਸੀਰੀਅਲ ਹਨ ਅਤੇ ਉਹ ਇਕ ਸ਼ਾਨਦਾਰ ਕਲਾਕਾਰ ਸੀ।
ਉਨ੍ਹਾਂ ਕਿਹਾ ਕਿ ਸੁਸ਼ਾਂਤ ਨੇ ਆਪਣੀ ਪ੍ਰਤਿਭਾ ਸਦਕਾ ਬਾਲੀਵੁੱਡ ਵਿੱਚ ਨਾ ਮਿਟਣ ਵਾਲੀ ਛਾਪ ਛੱਡੀ ਹੈ। ਇਸ ਦੇ ਮੱਦੇਨਜ਼ਰ ਮਿਓਂਸੀਪਲ ਕਾਰਪੋਰੇਸ਼ਨ ਦੀ ਸਟੈਂਡਿੰਗ ਕਮੇਟੀ ਦੀ ਪੰਜ ਦਿਨ ਪਹਿਲਾਂ ਹੋਈ ਮੀਟਿੰਗ ਵਿੱਚ ਇਸ ਸਬੰਧੀ ਵਿਚਾਰ ਵਟਾਂਦਰਾ ਪਾਸ ਕੀਤਾ ਗਿਆ।
ਵਿਕਾਸ ਦੁਬੇ ਨੂੰ ਮੰਤਰੀ ਨੇ ਦਿੱਤੀ ਸੀ ਪਨਾਹ, ਵੱਡਾ ਖ਼ੁਲਾਸਾ!
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ