ਪੜਚੋਲ ਕਰੋ
Advertisement
ਰਿਤਿਕ ਤੇ ਟਾਈਗਰ ਦੇ ਐਕਸ਼ਨ ਦੀ ਖੂਬ ਹੋ ਰਹੀ ਤਾਰੀਫ, 100 ਕਰੋੜੀ ਕਲੱਬ 'ਚ ਪੁੱਜੀ ‘ਵਾਰ’
ਰਿਤਿਕ ਰੌਸ਼ਨ ਤੇ ਟਾਈਗਰ ਸ਼ਰੈਫ ਦੀ ਫ਼ਿਲਮ ‘ਵਾਰ’ ਦੀ ਕਮਾਈ ਰੁਕਣ ਦਾ ਨਾਂ ਨਹੀਂ ਲੈ ਰਹੀ। ਫ਼ਿਲਮ ਨੇ ਰਿਲੀਜ਼ ਦੇ ਤੀਜੇ ਦਿਨ ਹੀ 100 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਫ਼ਿਲਮ ਲੋਕਾਂ ਨੂੰ ਖੂਬ ਪਸੰਦ ਆ ਰਹੀ ਹੈ ਤੇ ਇਸ ਦੇ ਐਕਸ਼ਨ ਸੀਨਜ਼ ਦੀ ਆਲੋਚਕਾਂ ਨੇ ਵੀ ਖੂਬ ਤਾਰੀਫ ਕੀਤੀ ਹੈ।
ਮੁੰਬਈ: ਰਿਤਿਕ ਰੌਸ਼ਨ ਤੇ ਟਾਈਗਰ ਸ਼ਰੌਫ ਦੀ ਫ਼ਿਲਮ ‘ਵਾਰ’ ਦੀ ਕਮਾਈ ਰੁਕਣ ਦਾ ਨਾਂ ਨਹੀਂ ਲੈ ਰਹੀ। ਫ਼ਿਲਮ ਨੇ ਰਿਲੀਜ਼ ਦੇ ਤੀਜੇ ਦਿਨ ਹੀ 100 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਫ਼ਿਲਮ ਲੋਕਾਂ ਨੂੰ ਖੂਬ ਪਸੰਦ ਆ ਰਹੀ ਹੈ ਤੇ ਇਸ ਦੇ ਐਕਸ਼ਨ ਸੀਨਜ਼ ਦੀ ਆਲੋਚਕਾਂ ਨੇ ਵੀ ਖੂਬ ਤਾਰੀਫ ਕੀਤੀ ਹੈ।
ਫ਼ਿਲਮ ਟ੍ਰੇਡ ਐਨਾਲੀਸਟ ਤਰਨ ਆਦਰਸ਼ ਨੇ ‘ਵਾਰ’ ਦੇ ਤੀਜੇ ਦਿਨ ਕਮਾਈ ਦੇ ਅੰਕੜੇ ਜਾਰੀ ਕੀਤੇ ਹਨ। ਜਿਨ੍ਹਾਂ ਮੁਤਾਬਕ ਫ਼ਿਲਮ ਦੇ ਹਿੰਦੀ ਵਰਜ਼ਨ ਨੇ ਤੀਜੇ ਦਿਨ 21.30 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਜਦਕਿ ਤੇਲਗੂ ਤੇ ਤਮਿਲ ਵਰਜਨ ਨੇ 1.15 ਕਰੋੜ ਰੁਪਏ ਦਾ ਬਿਜਨਸ ਕੀਤਾ।
ਸਾਰੀਆਂ ਭਾਸ਼ਾਵਾਂ ‘ਚ ‘ਵਾਰ’ ਨੇ ਹੁਣ ਤਕ ਤਿੰਨ ਦਿਨਾਂ ‘ਚ 100.15 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਉਮੀਦ ਕੀਤੀ ਜਾ ਰਹੀ ਹੈ ਸ਼ਨੀਵਾਰ ਅਤੇ ਐਤਵਾਰ ਨੂੰ ਫ਼ਿਲਮ ਵੱਡੇ ਅੰਕੜੇ ਹਾਸਲ ਕਰ ਸਕਦੀ ਹੈ। ਫ਼ਿਲਮ ‘ਚ ਰਿਤਿਕ ਅਤੇ ਟਾਈਗਰ ਤੋਂ ਇਲਾਵਾ ਵਾਨੀ ਕਪੂਰ ਵੀ ਹੈ। ਫ਼ਿਲਮ 2 ਅਕਤੂਬਰ ਨੂੰ ਰਿਲੀਜ਼ ਹੋਈ ਸੀ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਸਿਹਤ
ਲਾਈਫਸਟਾਈਲ
Advertisement