ਆਮਿਰ ਨੇ ਕਿਹਾ, ‘ਜਦੋਂ ਮੈਂ ਬਾਹਰ ਗਿਆ ਤਾਂ ਮੈਂ ਆਪਣਾ ਟਿਫਨ ਲਿਆ ਤੇ ਮੈਂ ਮਜ਼ਾਕ ਨਹੀਂ ਕਰ ਰਿਹਾ ਹਾਂ। ਤੁਸੀਂ ਜਦੋਂ ਸ਼ਾਹਰੁਖ ਨੂੰ ਮਿਲੋ ਤਾਂ ਉਸ ਨੂੰ ਪੁੱਛ ਸਕਦੇ ਹੋ, ਉਹ ਤੁਹਾਨੂੰ ਮਜ਼ੇਦਾਰ ਕਹਾਣੀ ਸੁਣਾਉਣਗੇ।”
ਅੱਗੇ ਆਮਿਰ ਨੇ ਕਿਹਾ, “ਜਦੋਂ ਐਪਲ ਦੇ ਸੀਈਓ ਟਿਮ ਕੁੱਕ ਭਾਰਤ ਆਏ ਸੀ ਤਾਂ ਸ਼ਾਹਰੁਖ ਨੇ ਆਪਣੇ ਘਰ ਸਾਨੂੰ ਡਿਨਰ ਲਈ ਸੱਦਾ ਦਿੱਤਾ ਸੀ। ਗੌਰੀ ਨੇ ਮੈਨੂੰ ਖਾਣਾ ਖਾਣ ਲਈ ਕਿਹਾ ਤੇ ਮੈਂ ਕਿਹਾ ਹਾਂ ਮੈਂ ਖਾਣਾ ਖਾਵਾਂਗਾ ਤੇ ਮੈਂ ਆਪਣਾ ਟਿਫਨ ਨਾਲ ਲੈ ਕੇ ਆਇਆ ਹਾਂ। ਮੈਂ ਉਹੀ ਖਾਣਾ ਖਾਉਂ ਕਿਉਂਕਿ ਮੈਂ ਸਖ਼ਤ ਡਾਈਟ ਫੌਲੋ ਕਰ ਰਿਹਾ ਹਾਂ। ਇਹ ਘਟਨਾ ਉਦੋਂ ਦੀ ਹੈ ਜਦੋਂ ਮੈਂ 'ਦੰਗਲ' ਫ਼ਿਲਮ ਕਰ ਰਿਹਾ ਸੀ।”
ਫ਼ਿਲਮਾਂ ਦੀ ਗੱਲ ਕਰੀਏ ਤਾਂ ਆਮਿਰ ਨੇ ਆਪਣੇ ਜਨਮ ਦਿਨ ‘ਤੇ ਨਵੀਂ ਫ਼ਿਲਮ ‘ਲਾਲ ਸਿੰਘ ਚੱਢਾ’ ਦਾ ਐਲਾਨ ਕੀਤਾ ਹੈ। ਇਸ ਲਈ ਉਹ ਆਪਣਾ 20 ਕਿਲੋ ਵਜ਼ਨ ਘੱਟ ਕਰਨ ‘ਚ ਲੱਗੇ ਹੋਏ ਹਨ।